
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਨੇਕ ਅਖ਼ਬਾਰਾਂ ਤੇ ਰਸਾਲਿਆਂ ਵਿਚ ਵੱਖ-ਵੱਖ ਵਿਧਾਵਾਂ ’ਚ ਅਕਸਰ ਹੀ ਪ੍ਰਕਾਸ਼ਿਤ ਹੋਣ ਵਾਲੇ ਲੇਖਕ ਤੇ ਸੰਪਾਦਕ ਐੱਸ ਪ੍ਰਸ਼ੋਤਮ ਦੀ ਮਾਂ-ਬੋਲੀ ਪੰਜਾਬੀ ਦੇ ਸਾਹਿਤ ਦੇ ਖੇਤਰ ’ਚ ਨਿਵੇਕਲੀ ਥਾਂ ਹੈ। ਮਿੰਨੀ ਕਹਾਣੀ ਸੰਗ੍ਰਹਿ ਤੇ ਕਹਾਣੀ ਸੰਗ੍ਰਹਿ ਦੀਆਂ ਦੋ ਸੰਪਾਦਿਤ ਪੁਸਤਕਾਂ ਤੋਂ ਬਾਅਦ ਉਸ ਨੇ ਵੱਖ-ਵੱਖ ਵਿਸ਼ਿਆਂ ਨਾਲ ਜੁੜੀਆਂ 61 ਛੋਟੀਆਂ-ਵੱਡੀਆਂ ਕਵਿਤਾਵਾਂ ਦੀ ਹੱਥਲੀ ਪੁਸਤਕ ਦੀ ਸਿਰਜਣਾ ਕੀਤੀ ਹੈ।

ਪੁਸਤਕ : ਖਾਮੋਸ਼ੀਆਂ
ਲੇਖਕ : ਐੱਸ ਪ੍ਰਸ਼ੋਤਮ
ਮੁੱਲ : 240 ਰੁਪਏ,ਪੰਨੇ : 109
ਪ੍ਰਕਾਸ਼ਕ : ਅਦਾ ਪ੍ਰਕਾਸ਼ਨ ਤਰਨ ਤਾਰਨ
ਅਨੇਕ ਅਖ਼ਬਾਰਾਂ ਤੇ ਰਸਾਲਿਆਂ ਵਿਚ ਵੱਖ-ਵੱਖ ਵਿਧਾਵਾਂ ’ਚ ਅਕਸਰ ਹੀ ਪ੍ਰਕਾਸ਼ਿਤ ਹੋਣ ਵਾਲੇ ਲੇਖਕ ਤੇ ਸੰਪਾਦਕ ਐੱਸ ਪ੍ਰਸ਼ੋਤਮ ਦੀ ਮਾਂ-ਬੋਲੀ ਪੰਜਾਬੀ ਦੇ ਸਾਹਿਤ ਦੇ ਖੇਤਰ ’ਚ ਨਿਵੇਕਲੀ ਥਾਂ ਹੈ। ਮਿੰਨੀ ਕਹਾਣੀ ਸੰਗ੍ਰਹਿ ਤੇ ਕਹਾਣੀ ਸੰਗ੍ਰਹਿ ਦੀਆਂ ਦੋ ਸੰਪਾਦਿਤ ਪੁਸਤਕਾਂ ਤੋਂ ਬਾਅਦ ਉਸ ਨੇ ਵੱਖ-ਵੱਖ ਵਿਸ਼ਿਆਂ ਨਾਲ ਜੁੜੀਆਂ 61 ਛੋਟੀਆਂ-ਵੱਡੀਆਂ ਕਵਿਤਾਵਾਂ ਦੀ ਹੱਥਲੀ ਪੁਸਤਕ ਦੀ ਸਿਰਜਣਾ ਕੀਤੀ ਹੈ। ਉਸ ਨੇ ਆਪਣਾ ਇਹ ਕਾਵਿ-ਸੰਗ੍ਰਹਿ ਆਪਣੀ ਜੀਵਨ ਸਾਥਣ ਨੂੰ ਸਮਰਪਿਤ ਕੀਤਾ ਹੈ। ਇਸ ਕਾਵਿ ਸੰਗ੍ਰਹਿ ਵਿਚਲੀ ਕਵਿਤਾ ਖਾਮੋਸ਼ੀ ਦੇ ਨਾਂ ਉੱਤੇ ਇਸ ਪੁਸਤਕ ਦਾ ਨਾਮਕਰਣ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਇਸ ਪੁਸਤਕ ਬਾਰੇ ਨਾਮਵਰ ਲੇਖਕਾਂ ਸੁਰਜੀਤ ਜੱਜ ਤੇ ਮੁਖਤਾਰ ਗਿੱਲ ਨੇ ਆਪਣੇ ਵਿਚਾਰ ਲਿਖੇ ਹਨ। ਲੇਖਕ ਵੱਲੋਂ ਆਪਣੀਆਂ ਕਵਿਤਾਵਾਂ ਲਈ ਚੁਣੇ ਗਏ ਸਮਾਜਿਕ, ਇਤਿਹਾਸਕ, ਮੁਹੱਬਤ, ਰਾਜਨੀਤਕ, ਆਪਸੀ ਸਬੰਧਾਂ, ਇਖ਼ਲਾਕ, ਔਰਤ, ਜ਼ੈਨ ਜੀ, ਕੁਦਰਤ, ਮਨੁੱਖੀ ਭਾਵਨਾਵਾਂ ਤੇ ਹਉਮੈ ਵਿਸ਼ੇ ਉਸ ਦੇ ਸਾਹਿਤਕ ਗਿਆਨ ਦੇ ਘੇਰੇ, ਵਿਸ਼ੇ ਚੁਣਨ ਦੀ ਕਲਾ ਤੇ ਉਸ ਦੇ ਕਲਾਤਮਿਕ ਅਤੇ ਗੁਣਾਤਮਿਕ ਪੱਖਾਂ ਨੂੰ ਪੇਸ਼ ਕਰਦਾ ਹੈ। ਕਵਿਤਾਵਾਂ ਦੀ ਸਟੀਕਤਾ, ਸੰਵੇਦਨਸ਼ੀਲਤਾ, ਡੂੰਘਾਈ, ਲੈਅ, ਵਹਾਅ ਤੇ ਤੁਕਾਂਤ ਜਿੱਥੇ ਲੇਖਕ ਦੀ ਲਿਆਕਤ, ਨਜ਼ਾਕਤ, ਸ਼ਬਦ ਚੋਣ ’ਚ ਨਿਪੁੰਨਤਾ ਅਤੇ ਭਾਸ਼ਾ ਉੱਤੇ ਪਕੜ ਦੀ ਪੇਸ਼ਗੋਈ ਕਰਦੇ ਹਨ, ਉੱਥੇ ਉਸ ਨੂੰ ਦੂਜੇ ਲੇਖਕਾਂ ਤੋਂ ਵੱਖਰੀ ਕਤਾਰ ਵਿਚ ਖੜ੍ਹੇ ਕਰਦੇ ਹਨ।
ਉਸ ਦੀਆਂ ਕਵਿਤਾਵਾਂ ਗ਼ਲਤ ਸਮਾਜਿਕ ਵਰਤਾਰੇ ਅਤੇ ਵਿਸੰਗਤੀਆਂ ਵਿਰੁੱਧ ਬੇਬਾਕ ਹੋਕਾ ਹੈ। ਇਸ ਪੁਸਤਕ ਦੀਆਂ ਰਚਨਾਵਾਂ ਲੇਖਕ ਦੇ ਅੰਦਰ ਬੈਠੇ ਸੰਵੇਦਨਸ਼ੀਲ ਤੇ ਸਮਾਜ ਪ੍ਰਤੀ ਫ਼ਿਕਰਮੰਦ ਇਨਸਾਨ ਦੀ ਹੋਂਦ ਨੂੰ ਪ੍ਰਮਾਣਿਤ ਕਰਦੀਆਂ ਹਨ। ਉਸ ਦੇ ਕਾਵਿ ਸੰਗ੍ਰਹਿ ’ਚੋਂ ਝਲਕਦਾ ਦਰਦ ਤੇ ਫ਼ਿਕਰ ਉਸ ਦਾ ਆਪਣਾ ਨਹੀਂ ਸਗੋਂ ਲੋਕਾਂ ਦੀ ਪੀੜਾ ਹੈ। ਕਵਿਤਾਵਾਂ ਭਾਵੇਂ ਛੋਟੀਆਂ ਹਨ ਪਰ ਉਹ ਵੱਡੇ ਸੁਨੇਹੇ ਸਾਂਭੀ ਬੈਠੀਆਂ ਹਨ ।
- ਪ੍ਰਿੰ. ਵਿਜੈ ਕੁਮਾਰ