- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਧੁਨਿਕ ਪੰਜਾਬੀ ਸਾਹਿਤ ਵਿਚ ਜੇਕਰ ਇਹ ਕਹਿਣਾ ਹੋਵੇ ਕਿ ਮਾਰਕਸਵਾਦੀ ਵਿਚਾਰਧਾਰਾ ਨੂੰ ਸੰਪੂਰਨ ਰੂਪ ਵਿਚ ਅਪਨਾਉਣ ਵਾਲਾ ਕਿਹੜਾ ਲੇਖਕ ਹੋਇਆ ਹੈ ਤਾਂ ਸਾਡਾ ਸਾਰਾ ਧਿਆਨ ਸੰਤੋਖ ਸਿੰਘ ਧੀਰ ਵੱਲ ਜਾਂਦਾ ਹੈ। ਸਾਹਿਤ ਦੀ ਜਿਹੜੀ ਵੀ ਵੰਨਗੀ ਵਿਚ ਧੀਰ ਨੇ ਲਿਖਿਆ ਉਸ ਵਿਚ ਮਾਰਕਸਵਾਦ ਦੀ ਵਿਚਾਰਧਾਰਾ ਆਪਣੇ ਪ੍ਰਭਾਵਸ਼ਾਲੀ ਢੰਗ ਨਾਲ ਜ਼ਰੁੁੂਰ ਪੇਸ਼ ਕੀਤੀ ਹੋਈ ਹੁੰਦੀ ਹੈ।

ਆਧੁਨਿਕ ਪੰਜਾਬੀ ਸਾਹਿਤ ਵਿਚ ਜੇਕਰ ਇਹ ਕਹਿਣਾ ਹੋਵੇ ਕਿ ਮਾਰਕਸਵਾਦੀ ਵਿਚਾਰਧਾਰਾ ਨੂੰ ਸੰਪੂਰਨ ਰੂਪ ਵਿਚ ਅਪਨਾਉਣ ਵਾਲਾ ਕਿਹੜਾ ਲੇਖਕ ਹੋਇਆ ਹੈ ਤਾਂ ਸਾਡਾ ਸਾਰਾ ਧਿਆਨ ਸੰਤੋਖ ਸਿੰਘ ਧੀਰ ਵੱਲ ਜਾਂਦਾ ਹੈ। ਸਾਹਿਤ ਦੀ ਜਿਹੜੀ ਵੀ ਵੰਨਗੀ ਵਿਚ ਧੀਰ ਨੇ ਲਿਖਿਆ ਉਸ ਵਿਚ ਮਾਰਕਸਵਾਦ ਦੀ ਵਿਚਾਰਧਾਰਾ ਆਪਣੇ ਪ੍ਰਭਾਵਸ਼ਾਲੀ ਢੰਗ ਨਾਲ ਜ਼ਰੁੁੂਰ ਪੇਸ਼ ਕੀਤੀ ਹੋਈ ਹੁੰਦੀ ਹੈ ਤੇ ਇਹ ਸਮੱੁਚੀ ਰਚਨਾ ਦੀ ਕਲਾ ’ਤੇ ਕੋਈ ਪ੍ਰਚਾਰ ਦਾ ਮਾੜਾ ਪ੍ਰਭਾਵ ਨਹੀਂ ਪਾਉਂਦੀ ਸਗੋਂ ਕਈ ਵਾਰ ਤਾਂ ਇਸ ਤਰ੍ਹਾਂ ਮਹਿਸੁੁੂਸ ਹੁੰਦਾ ਕਿ ਰਚਨਾ ਵਿਚ ਨਿਖਾਰ ਪੈਦਾ ਹੋ ਗਿਆ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਕਲਾ ਤੇ ਵਿਸ਼ੇ ਵਸਤੂ ਦੋਵੇਂ ਇਕ ਦੂਸਰੇ ਦੇ ਪੂਰਕ ਬਣ ਗਏ ਹਨ। ਧੀਰ ਕਵਿਤਾ ਤੇ ਕਹਾਣੀ ਦੋਹਾਂ ਵਿਚ ਕਲਾ ਦੇ ਪੱਖ ਤੋਂ ਮਹਾਨ ਸਾਹਿਤਕ ਸਿਰਜਣਾ ਦਾ ਲੇਖਕ ਹੈ।
ਧੀਰ ਦੀਆਂ ਕਵਿਤਾ ਦੀਆਂ ਪੁਸਤਕਾਂ ਵਿੱਚੋਂ ‘ਗੁੱਡੀਆਂ ਪਟੋਲੇ, ਪੱਤਝੜ, ਪੁਹ ਫੁਟਾਲਾ, ਤੇ ਬਿਰਹੜੇ’ ਬਹੁਤ ਪ੍ਰਸਿੱਧ ਹੋਈਆਂ ਹਨ। ਇਸੇ ਤਰ੍ਹਾਂ, ‘ਸਿੱਟਿਆਂ ਦੀ ਛਾਂ, ਸਵੇਰ ਹੋਣ ਤਕ, ਸਾਂਝੀ ਕੰਧ, ਸ਼ਰਾਬ ਦਾ ਗਿਲਾਸ, ਪੱਖੀ’ ਆਦਿ ਕਹਾਣੀਆਂ ਦੀਆਂ ਪੁਸਤਕਾਂ ਧੀਰ ਨੂੰ ਪੰਜਾਬੀ ਦੇ ਮੁੱਖ ਕਹਾਣੀਕਾਰਾਂ ਵਿਚ ਥਾਂ ਦਿਵਾਉਂਦੀਆਂ ਹਨ। ਧੀਰ ਜਿੱਥੇ ਸਿਰਜਣਾਤਮਕ ਰਚਨਾ ਵਿਚ ਪ੍ਰਵੀਨ ਲੇਖਕ ਸਵੀਕਾਰ ਕੀਤਾ ਜਾਂਦਾ ਹੈ ਉੱਥੇ ਪਰਖ ਪੜਚੋਲ ਦੇ ਤੌਰ ’ਤੇ ਉਸ ਦੀਆਂ ਪੁਸਤਕਾਂ ਲੋਕ ਗੀਤਾਂ ਬਾਰੇ, ਲੋਕ ਸਾਹਿਤ ਵਿਚ ਪੰਜਾਬ ਦੀਆਂ ਲੋਕ ਕਹਾਣੀਆਂ ਆਦਿ ਵੀ ਉਸ ਨੂੰੂ ਇਕ ਬਹੁਭਾਂਤੀ ਲੇਖਕ ਦੇ ਤੌਰ ’ਤੇ ਪੇਸ਼ ਕਰਦੀਆਂ ਹਨ। ਸੰਤੋਖ ਸਿੰਘ ਧੀਰ ਆਪਣੇ ਭਾਵਾਂ ਦੇ ਪ੍ਰਗਟਾਅ ਵਿਚ ਸਿਖ਼ਰ ’ਤੇ ਹੁੰਦਾ ਹੈ ਜਦੋਂ ਪਹਿਲੀ ਮਈ ਮਜ਼ਦੂਰ ਦਿਵਸ ਬਾਰੇ ਲਿਖਦਾ ਹੈ :
‘ਪਹਿਲ ਵਾਰ ਸਿ੍ਰਸ਼ਟੀ ਉੱਤੇ,
ਜਾਗੇ ਕਾਮੇ ਸਦੀਆਂ ਸੁੱਤੇ’
‘ਕੁੱਝ ਕਾਮਿਆਂ ਮਤਾ ਪਕਾਇਆ, ਸੁੱਟੇ ਸੰਦ ਨਾ ਹੱਥ ਛੁਹਾਇਆ।’ ਸੰਤੋਖ ਸਿੰਘ ਧੀਰ ਕਿਰਸਾਨੀ ਜੀਵਨ ਦਾ ਇਕ ਵੱਡਾ ਕਵੀ ਹੋਇਆ ਹੈ ਜਿਸ ਦਾ ਪ੍ਰਗਟਾਵਾ ਉਹ ਕਾਮਿਆਂ ਦਾ ਗੀਤ ਵਿਚ ਇਸ ਤਰ੍ਹਾਂ ਕਰਦਾ ਹੈ : ‘ਬੀਜੀਏ, ਸਿੰਜੀਏ, ਵਢੀਏ, ਗਾਹੀਏ ਦਾਣਾ ਦਾਣਾ ਕਰਕੇ ਉਗਾਈਏ,
ਨਾ ਕੁੱਝ ਕਹੀਏ ਨਾ ਕੁੱਝ ਸਹੀਏ
ਇਹੋ ਜਗ ’ਤੇ ਚਾਹੀਏ।’
ਧੀਰ ਦੀ ਕਵਿਤਾ ਵਿਚ ਆਮ ਕਿਰਸਾਨ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਕੀ ਭਾਵ ਮਹਿਸਸੂ ਕਰਦਾ ਹੈ ਉਹ ਇਸ ਤਰ੍ਹਾਂ ਬਿਆਨ ਕਰਦਾ ਹੈ -
‘ਜੇਕਰ ਦਿੱਲੀ ਗਫਲਤਾ
ਵਿਚ ਹੋਵੇ ਲੱਥੀ,
ਕਰ-ਕਰ ਬਾਹਵਾਂ ਉਚੀਆਂ
ਮੈਂ ਕਰਾਂ ਪੁਕਾਰਾਂ, ਜਾਗ ਨੀ,
ਦਿੱਲੀਏ ਜਾਗ ਨੀ
ਚੜ੍ਹ ਰਹੇ ਚੁਗੱਤੇ
ਫਿਰ ਚੰਗੇਜ਼ਾਂ ਨਾਦਰਾਂ
ਦੀਆਂ ਚੜ੍ਹੀਆਂ ਵਾਹਰਾਂ
ਜੇ ਕਰ ਦਿੱਲੀ ਜਾਗਦੀ,
ਮਂੈ ਸੀਸ ਝੁਕਾਵਾਂ
ਦਿਲ ਦਾ ਸੂਹਾ ਫੱੁਲ ਮੈਂ
ਕਦਮਾਂ ’ਤੇ ਵਾਰਾਂ।’
ਸੰਤੋਖ ਸਿੰਘ ਧੀਰ ਦਾ ਜਨਮ 2 ਦਸੰਬਰ 1920 ਵਿਚ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪਟਿਆਲਾ ਨਾਨਕੇ ਘਰ ਵਿਚ ਹੋਇਆ। ਬਚਪਨ ਤੋਂ ਬਾਅਦ ਉਹ ਆਪਣੇ ਪਿੰਡ ਡਡਹੇੜੀ ਆ ਗਏ। ਧੀਰ ਨੇ ਆਪਣੇ
ਜੀਵਨ ਵਿਚ ਅੱਤ ਦੀ ਗ਼ਰੀਬੀ ਹੰਢਾਈ ਹੈ ਜਿਸ ਕਰਕੇ ਉਹ ਕਿਸੇ ਸਕੂਲ ਕਾਲਜ ਵਿਚ ਵਿੱਦਿਆ ਨਾ ਲੈ ਸਕਿਆ।
ਕੱੁਝ ਸਮਾਂ ਬੀਤ ਜਾਣ ਤੋਂ ਬਾਅਦ ਉਸ ਨੇ ਆਪਣੇ ਬਲਬੂਤੇ 1945 ਵਿਚ ਅੰਗਰੇਜ਼ੀ ਦੀ ਮੈਟਿ੍ਰਕ ਪਾਸ ਕਰ ਲਈ। ਰੋਜ਼ੀ-ਰੋਟੀ ਕਾਰਨ ਉਸਨੇ ਫਿਰ ਗਿਆਨੀ ਪਾਸ ਕੀਤੀ ਤੇ ਕੁਝ ਥੋੜ੍ਹਾ ਸਮਾਂ ਲੋਕਾਂ ਦੇ ਮਜਬੂਰ ਕਰਨ ’ਤੇ ਪੜ੍ਹਾਇਆ ਵੀ ਪਰ ਗੁਲਾਮੀ ਕਰਨੀ ਉਸ ਨੂੰ ਰਾਸ ਨਾ ਆਈ। ਧੀਰ ਸਦਾ ਇਹ ਆਦਰਸ਼ ਅਪਣਾਉਂਦਾ ਰਿਹਾ ਕਿ ਸਾਹਿਤਕਾਰ ਨੂੰ ਆਪਣਾ ਸਾਰਾ ਧਿਆਨ ਕੇਵਲ ਪੜ੍ਹਨ ’ਤੇ ਹੀ ਲਗਾਉਣਾ ਚਾਹੀਦਾ ਹੈ।
ਲੇਖਕ ਦੇ ਵਿਚਾਰਾਂ ਵਿਚ ਤਾਂ ਹੀ ਆਜ਼ਾਦੀ ਆ ਸਕਦੀ ਹੈ ਜੇਕਰ ਲੇਖਕ ਬਿਲਕੁਲ ਆਜ਼ਾਦ ਹੋਵੇ। ਉਸ ਦੀ ਇਕ ਪ੍ਰਸਿੱਧ ਕਹਾਣੀ ਇਸ ਭਾਵ ਨੂੰ ਪੇਸ਼ ਕਰਦੀ ਹੈ। ਸੰਤੋਖ ਸਿਘ ਧੀਰ ਕਈ ਮਜ਼ਦੂਰ ਜਥੇਬੰਦੀਆਂ ਨਾਲ ਜੁੜਿਆ ਹੋਇਆ ਸੀ ਤੇ ਹਰ ਸਮੇਂ ਗਿ੍ਰਫ਼ਤਾਰ ਹੋਣ ਦੀ ਮਾਨਸਿਕ ਅਵਸਥਾ ਵਿਚ ਰਹਿੰਦਾ ਸੀ। ਇਕ ਵਾਰ ਇਸ ਤਰ੍ਹਾਂ ਹੋਇਆ ਕਿ ਉਹ ਚੰਡੀਗੜ੍ਹ ਗਿਆ ਤਾਂ ਹੋਰ ਕਿਸੇ ਕੰਮ ਸੀ ਪਰ ਉਸ ਨੂੰ ਅੰਦੋਲਨ ਵਿਚ ਭਾਗ ਲੈਣ ਲਈ ਫੜ ਲਿਆ ਗਿਆ। ਇਸ ਮਹਾਨ ਸਾਹਿਤਕਾਰ ਨੇ ਜੀਵਨ ਵਿਚ ਆਰਥਿਕ ਤੌਰ ’ਤੇ ਕਈ ਮੁਸੀਬਤਾਂ ਝੱਲੀਆਂ ਪਰ ਜ਼ਿੰਦਗੀ ਦੇ ਅੰਤਲੇ ਸਮੇਂ ਵਿਚ ਕਈ ਮਾਣ ਸਤਿਕਾਰ ਵੀ ਮਿਲੇ ਜਿਨ੍ਹਾਂ ਦੀ ਸੂਚੀ ਬਹੁਤ ਲੰਮੀ ਹੈ। ਪੰਜਾਬੀ ਲਈ ਸਾਹਿਤ ਆਕਦਮੀ ਦਿੱਲੀ ਦਾ ਇਨਾਮ ‘ਪੱਖੀ’ ਪੁਸਤਕ ’ਤੇ, ਲੁਧਿਆਣਾ ਸਾਹਿਤ ਆਕਦਮੀ ਇਨਾਮ, ਭਾਸ਼ਾ ਵਿਭਾਗ ਦਾ ਸ਼੍ਰੋਮਣੀ ਸਾਹਿਤਕਾਰ ਦਾ ਇਨਾਮ ਉਨ੍ਹਾਂ ਵਿੱਚੋਂ ਕੱੁਝ ਹਨ, ਪਰ ਲੇਖਕ ਅਨੁਸਾਰ ਸਭ ਤੋਂ ਵੱਡਾ ਇਨਾਮ ਲੋਕਾਂ ਵੱਲੋਂ ਦਿੱਤਾ ਗਿਆ ਪਿਆਰ ਹੀ ਹੁੰਦਾ ਹੈ। 8 ਫਰਵਰੀ, 2010 ਵਿਚ ਧੀਰ ਨੇ ਆਖ਼ਰੀ ਸਾਹ ਲਿਆ।
- ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ