- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੱਥਲੀ ਪੁਸਤਕ ‘ਸ਼ਾਂਤੀ ਜੋ ਪਰਿਵਾਰ ਨੇ ਕਦੇ ਨਹੀਂ ਚਾਹੀ’ ਬੇਅੰਤ ਸਿੰਘ ਗਿੱਲ ਦਾ ਪਲੇਠਾ ਨਾਵਲ ਹੈ, ਜਿਸ ਰਾਹੀਂ ਉਸ ਨੇ ਸਾਹਿਤ ਜਗਤ ਵਿਚ ਪ੍ਰਵੇਸ਼ ਕੀਤਾ ਹੈ। ਇਸ ਨਾਵਲ ਨੂੰ ਉਸ ਨੇ ਮੌਸਮ ਪਹਿਲਾ ਤੇ ਮੌਸਮ ਦੂਜਾ ਦੋ ਭਾਗਾਂ ਵਿੱਚ ਵੰਡ ਕੇ ਛੇ ਤੇ ਸੱਤ ਸਿਰਲੇਖਾਂ ਹੇਠ ਕੁੱਲ ਤੇਰਾਂ ਕਾਂਡਾਂ ਵਿਚ ਪੇਸ਼ ਕੀਤਾ ਹੈ।

ਪੁਸਤਕ - ਸ਼ਾਂਤੀ ਜੋ ਪਰਿਵਾਰ ਨੇ ਕਦੇ ਨਹੀਂ ਚਾਹੀ (ਨਾਵਲ)
ਨਾਵਲਕਾਰ : ਬੇਅੰਤ ਸਿੰਘ ਗਿੱਲ
ਪੰਨੇ: 92 ਮੁੱਲ : 250/- ਰੁਪਏ
ਪ੍ਰਕਾਸ਼ਕ : ਡੀ ਪੀ ਪਬਲਿਸ਼ਰਜ ਐਂਡ ਮੀਡੀਆ ਹਾਊਸ, ਅੰਮ੍ਰਿਤਸਰ।
ਹੱਥਲੀ ਪੁਸਤਕ ‘ਸ਼ਾਂਤੀ ਜੋ ਪਰਿਵਾਰ ਨੇ ਕਦੇ ਨਹੀਂ ਚਾਹੀ’ ਬੇਅੰਤ ਸਿੰਘ ਗਿੱਲ ਦਾ ਪਲੇਠਾ ਨਾਵਲ ਹੈ, ਜਿਸ ਰਾਹੀਂ ਉਸ ਨੇ ਸਾਹਿਤ ਜਗਤ ਵਿਚ ਪ੍ਰਵੇਸ਼ ਕੀਤਾ ਹੈ। ਇਸ ਨਾਵਲ ਨੂੰ ਉਸ ਨੇ ਮੌਸਮ ਪਹਿਲਾ ਤੇ ਮੌਸਮ ਦੂਜਾ ਦੋ ਭਾਗਾਂ ਵਿੱਚ ਵੰਡ ਕੇ ਛੇ ਤੇ ਸੱਤ ਸਿਰਲੇਖਾਂ ਹੇਠ ਕੁੱਲ ਤੇਰਾਂ ਕਾਂਡਾਂ ਵਿਚ ਪੇਸ਼ ਕੀਤਾ ਹੈ। ਨਾਵਲ ਦਾ ਅਧਿਐਨ ਕਰਦਿਆਂ ਨਾਵਲ ਦੇ ਸਿਰਲੇਖ ਉਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਉਂਜ ਤਾਂ ਹਰ ਮਨੁੱਖ ਸ਼ਾਂਤੀ ਚਾਹੁੰਦਾ ਹੈ, ਸ਼ਾਂਤੀ ਨਾਲ ਜਿਊਣਾ, ਰਹਿਣਾ ਤੇ ਸ਼ਾਂਤਚਿੱਤ ਜ਼ਿੰਦਗੀ ਬਿਤਾਉਣੀ ਚਾਹੁੰਦਾ ਹੈ ਪਰ ਇਸ ਨਾਵਲ ਵਿਚਲਾ ਪਰਿਵਾਰ ਸ਼ਾਂਤੀ ਕਿਉਂ ਨਹੀਂ ਚਾਹੁੰਦਾ?
ਨਾਵਲ ਦੇ ਪਹਿਲੇ ਮੌਸਮ ਭਾਵ ਭਾਗ ਵਿਚ ਨਸ਼ੇ ਨੂੰ ਲੈ ਕੇ ਪਰਿਵਾਰ ਵਿਚ ਛਾਈ ਚੁੱਪ ਭਾਰੂ ਲਗਦੀ ਹੈ। ਨਾਵਲ ਦਾ ਪਾਤਰ ਰਾਜਦੀਪ ਦਾ ਪਿਤਾ ਅਮਰਜੀਤ ਜਿਸ ਨੂੰ ਉਸ ਦਾ ਮਿੱਤਰ ਮਨਮੀਤ ਆਪਣੇ ਫ਼ਾਇਦੇ ਲਈ ਸ਼ਰਾਬ ਦਾ ਆਦੀ ਬਣਾ ਦਿੰਦਾ ਹੈ ਤੇ ਰਾਜਦੀਪ ਨਸ਼ੇੜੀਆਂ ਵੱਲੋਂ ਲੁੱਟ ਦਾ ਸ਼ਿਕਾਰ ਹੋਣ ਕਰਕੇ ਮਰ ਜਾਣਾ ਪਰਿਵਾਰ ਲਈ ਅਸਹਿ ਹੈ। ਨਸ਼ੇ ਦੀ ਤ੍ਰਾਸਦੀ ਕਰਕੇ ਉਨ੍ਹਾਂ ਦਾ ਪਰਿਵਾਰ ਜ਼ਿੰਦਗੀ ਜਿਊਣ ਦੀ ਥਾਂ ਕੱਟ ਰਹੇ ਸਨ। ਰਾਜਦੀਪ ਦਾ ਭਰਾ ਕਰਨ, ਉਸ ਦੀ ਮਾਂ ਖ਼ੁਸ਼ਪ੍ਰੀਤ ਕੌਰ ਤੇ ਭੈਣ ਮਿਹਰ ਉਸ ’ਤੇ ਨਿਰਭਰ ਹਨ। ਰਾਜਦੀਪ ਦੀ ਮੌਤ ਤੋਂ ਬਾਅਦ ਉਸ ਦੇ ਕਮਰੇ ਵਿੱਚੋਂ ਮਿਲੀ ਚਿੱਠੀ ਕਰਕੇ ਦੇਰ ਆਏ ਦਰੁਸਤ ਆਏ ਦੇ ਮੁਹਾਵਰੇ ਅਨੁਸਾਰ ਅਮਰਜੀਤ ਸ਼ਰਾਬ ਛੱਡ ਦਿੰਦਾ ਹੈ ਤੇ ਫਿਰ ਕਿਧਰੇ ਅਲੋਪ ਹੋ ਜਾਂਦਾ ਹੈ।
ਨਾਵਲ ਦਾ ਦੂਜਾ ਮੌਸਮ ਵਿਚ ਅਮਰਜੀਤ ਦੀ ਪਹਿਲੀ ਪਤਨੀ ਰੂਹਦੀਪ ਦੀ ਮੌਤ ਨੇ ਸ਼ਰਾਬੀ ਹੋਣ ਬਾਰੇ ਜਾਣਕਾਰੀ ਦਿੱਤੀ ਨਾ ਕਿ ਮਨਮੀਤ ਦੇ ਧੋਖੇ ਨੇ। ਉਸ ਦਾ ਦੂਜੀ ਪਤਨੀ ਖੁਸ਼ਪ੍ਰੀਤ ਕੌਰ ਦੀ ਮੌਤ ਤੇ ਉਹ ਵਾਪਸ ਘਰ ਆਉਣਾ। ਨਾਵਲ ਦੀ ਨਾਇਕਾ ਮਿਹਰ ਨੂੰ ਇਕ ਸਿਰੜੀ, ਸਬਰ ਅਤੇ ਸਹਿਣਸ਼ੀਲਤਾ ਵਾਲੀ ਦਿਖਾਇਆ ਹੈ। ਮਿਹਰ ਤੇ ਯਸ਼ ਦਾ ਵਿਆਹ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਂ ਖੁਸ਼ਪ੍ਰੀਤ ਅਤੇ ਰਾਜਦੀਪ ਰੱਖੇ। ਇਸੇ ਤਰ੍ਹਾਂ ਕਰਨ ਨੇ ਆਪਣੀ ਬੇਟੀ ਦਾ ਨਾਂ ਰੂਹਦੀਪ ਰੱਖਿਆ। ਨਾਵਲ ਵਿਚ ਖੁਸ਼ਪ੍ਰੀਤ, ਰਾਜਦੀਪ ਦੇ ਕਵੀ ਹੋਣ ਬਾਰੇ ਵੀ ਜਾਣਕਾਰੀ ਦਿੱਤੀ ਹੈ। ਕਵਿਤਾਵਾਂ ਦੀਆਂ ਸਤਰਾਂ ਵੀ ਸ਼ਾਮਿਲ ਹਨ। ਇਹ ਗੱਲ ਵੀ ਦੱਸਦਾ ਹੈ ਨਾਵਲ ਕਿ ਕੁੜੀਆਂ ਸਮਾਜ ਵੀ ਚਲਾ ਸਕਦੀਆਂ ਹਨ। ਨਾਵਲ ਅੰਤ ਵਿਚ ਨਸ਼ਾ ਨਾ ਕਰਨ ਦਾ ਸੁਨੇਹਾ ਵੀ ਦਿੰਦਾ ਹੈ। ਨਾਵਲ ਵਿਸ਼ੇ ਅਤੇ ਰੂਪਕ ਪੱਖੋਂ ਗੰਭੀਰ ਕਿਸਮ ਦਾ ਹੈ ਪਰ ਨਾਵਲਕਾਰ ਦੀ ਪਹਿਲੀ ਸਿਰਜਣਾ ਹੋਣ ਕਰਕੇ ਅਜੇ ਹੋਰ ਮਿਹਨਤ ਦੀ ਮੰਗ ਕਰਦੀ ਹੈ। ਆਸ ਹੈ ਭਵਿੱਖ ਵਿਚ ਹੋਰ ਸਿਰਜਣਾ ਪਾਠਕਾਂ ਨੂੰ ਪੜ੍ਹਨ ਲਈ ਮਿਲਣਗੀਆਂ।
- ਤੇਜਿੰਦਰ ਚੰਡਿਹੋਕ