- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੌੜ੍ਹ ਕਵੀ ਮਹਿੰਦਰਜੀਤ ਬਹਾਵਾਲੀਆ ਦੇ ਪਲੇਠੇ ਕਾਵਿ ਸੰਗ੍ਰਹਿ ‘ਅੰਬਰਾਂ ਦੇ ਬੂਹੇ’ ਵਿਚ ਕੁੱਲ 87 ਕਵਿਤਾਵਾਂ ਦਰਜ ਹਨ, ਜਿਨ੍ਹਾਂ ਵਿਚ ਜ਼ਿੰਦਗੀ ਦਾ ਲੰਮਾ ਤਜਰਬਾ ਤੇ ਡੂੰਘੀ ਸੋਚ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਇਨ੍ਹਾਂ ਕਵਿਤਾਵਾਂ ਦੀ ਸੁਰ ਬਗਾਵਤੀ ਵੀ ਹੈ। ਲੋਕ ਹਿੱਤਾਂ ਵਾਲੀ ਵੀ ਹੈ ਅਤੇ ਲੋਕ-ਪੱਖੀ ਵੀ ਹੈ। ਕਵੀ ਸਮਾਜਿਕ ਤਬਦੀਲੀ ਦਾ ਚਾਹਵਾਨ ਹੈ ਤੇ ਅਜਿਹੀ ਤਬਦੀਲੀ ਲੋਕ ਮਨਾਂ ਵਿਚ ਵੀ ਚਾਹੁੰਦਾ ਹੈ।

ਪੁਸਤਕ- ਅੰਬਰਾਂ ਦੇ ਬੂਹੇ (ਕਾਵਿ ਸੰਗ੍ਰਹਿ)
ਕਵੀ - ਮਹਿੰਦਰਜੀਤ ਬਹਾਵਾਲੀਆ
ਪ੍ਰਕਾਸ਼ਨ- ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
ਸਫ਼ੇ 136 ਮੁੱਲ—240/-
ਪ੍ਰੌੜ੍ਹ ਕਵੀ ਮਹਿੰਦਰਜੀਤ ਬਹਾਵਾਲੀਆ ਦੇ ਪਲੇਠੇ ਕਾਵਿ ਸੰਗ੍ਰਹਿ ‘ਅੰਬਰਾਂ ਦੇ ਬੂਹੇ’ ਵਿਚ ਕੁੱਲ 87 ਕਵਿਤਾਵਾਂ ਦਰਜ ਹਨ, ਜਿਨ੍ਹਾਂ ਵਿਚ ਜ਼ਿੰਦਗੀ ਦਾ ਲੰਮਾ ਤਜਰਬਾ ਤੇ ਡੂੰਘੀ ਸੋਚ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਇਨ੍ਹਾਂ ਕਵਿਤਾਵਾਂ ਦੀ ਸੁਰ ਬਗਾਵਤੀ ਵੀ ਹੈ। ਲੋਕ ਹਿੱਤਾਂ ਵਾਲੀ ਵੀ ਹੈ ਅਤੇ ਲੋਕ-ਪੱਖੀ ਵੀ ਹੈ। ਕਵੀ ਸਮਾਜਿਕ ਤਬਦੀਲੀ ਦਾ ਚਾਹਵਾਨ ਹੈ ਤੇ ਅਜਿਹੀ ਤਬਦੀਲੀ ਲੋਕ ਮਨਾਂ ਵਿਚ ਵੀ ਚਾਹੁੰਦਾ ਹੈ। ਕਵੀ ਜਾਣਦਾ ਹੈ ਕਿ ਕੋਈ ਵੀ ਤਬਦੀਲੀ ਪਹਿਲਾਂ ਲੋਕ ਮਨਾਂ ਤੇ ਲੋਕ ਦਿਮਾਗ਼ਾਂ ਵਿੱਚ ਹੀ ਆਉਂਦੀ ਹੈ ਅਤੇ ਇਸ ਜ਼ਮੀਨ ਨੂੰ ਤਿਆਰ ਕਰਨ ਲਈ ਸਾਹਿਤ ਅਤੇ ਵਿਸ਼ੇਸ਼ ਕਰਕੇ ਕਵਿਤਾ ਵਧੇਰੇ ਕਾਰਗਰ ਹਥਿਆਰ ਸਾਬਿਤ ਹੁੰਦੀ ਹੈ।ਕ ਵੀ ਇਸੇ ਜਾਗਰੂਕ ਸੋਚ ਅਤੇ ਪ੍ਰਗਤੀਸ਼ੀਲ ਵਿਚਾਰਧਾਰਾ ਦਾ ਪ੍ਰਚਾਰ, ਪਸਾਰ ਅਤੇ ਸੰਚਾਰ ਸ਼ਬਦਾਂ ਰਾਹੀਂ ਕਰਨਾ ਲੋਚਦਾ ਹੈ। ਕਵੀ ਸਮਾਜਿਕ, ਪ੍ਰਸ਼ਾਸਨਿਕ ਤੇ ਸਿਆਸੀ ਵਿਵਸਥਾ ਵਿਚ ਫੈਲੀ ਅਨਾਰਕੀ, ਅਵਿਵਸਥਾ ਤੇ ਮਾੜੇ ਪ੍ਰਬੰਧ ਤੋਂ ਅਵਾਜ਼ਾਰ ਜਾਪਦਾ ਹੈ ਅਤੇ ਆਪਣੀਆਂ ਕਵਿਤਾਵਾਂ, ਗੀਤਾਂ ਅਤੇ ਹੋਰ ਸਾਹਿਤਕ ਵਿਧਾਵਾਂ ਰਾਹੀਂ ਸਮਾਜਕ ਚੇਤਨਾ ਪੈਦਾ ਕਰਨ ਦਾ ਜ਼ਬਰਦਸਤ ਚਾਹਵਾਨ ਨਜ਼ਰ ਆਉਂਦਾ ਹੈ। ਇਨ੍ਹਾਂ ਕਵਿਤਾਵਾਂ ਵਿੱਚ ਪੰਜਾਬ ਦੀ ਧਰਤੀ, ਆਰਥਿਕਤਾ, ਆਬੋ-ਹਵਾ, ਵਾਤਾਵਰਣ, ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਫਿਰਕਾਪ੍ਰਸਤੀ ਪ੍ਰਤੀ ਚਿੰਤਾ ਸਾਫ਼-ਸਾਫ਼ ਝਲਕਦੀ ਹੈ। ਕਵੀ ਹਾਕਮ ਜਮਾਤ ਦੀ ਖ਼ਾਮੋਸ਼ੀ ਅਤੇ ਨਜ਼ਰਅੰਦਾਜ਼ਗੀ ਤੋਂ ਬੇਹੱਦ ਖ਼ਫ਼ਾ ਜਾਪਦਾ ਹੈ ਪਰ ਨਾਲ ਦੀ ਨਾਲ ਉਹ ਜੋਸ਼ ਤੇ ਹੋਸ਼ ਕਾਇਮ ਰਖਦਿਆਂ ਆਪਣਾ ਕਵੀ ਧਰਮ ਨਿਭਾਉਣਾ ਵੀ ਜਾਣਦਾ ਹੈ। ਉਸ ਦੀ ਕਵਿਤਾ , ਕਵਿਤਾ ਦੀ ਮਰਿਆਦਾ ਨੂੰ ਕਾਇਮ ਰੱਖਦਿਆਂ ਕਿਧਰੇ ਵੀ ਲਾਉਡ ਹੋਏ ਬਗ਼ੈਰ ਨਿਡਰਤਾ ਅਤੇ ਦਲੇਰੀ ਨਾਲ ਆਪਣਾ ਤਿੱਖਾ ਪ੍ਰਤੀਕਰਮ ਪ੍ਰਗਟ ਕਰ ਜਾਂਦੀ ਹੈ। ਇਹੋ ਇਨ੍ਹਾਂ ਕਵਿਤਾਵਾਂ ਦੀ ਪ੍ਰਪੱਕਤਾ ਹੈ। ਵੰਨਗੀ ਵਜੋਂ ਕਵੀ ਲਿਖਦਾ ਹੈ, ‘ਕਲਮਾਂ ਵਾਲਿਓ ਹੁਣ ਲਿਖਣੇ ਵਿਚ ਪਹਿਲ ਦੀ ਵਾਰੀ ਹੈ/ ਰੋਸ,ਹੋਸ਼ ਤੇ ਜੋਸ਼ ਮੁੱਕੇ ਲਹਿਰਾਉਣ ਤਾਂ ਕਲਮਾਂ ਲਿਖਦੀਆਂ ਨੇ।’ ਅਜਿਹੀਆਂ ਪ੍ਰੇਰਣਾਮਈ ਸਤਰਾਂ ਪੁਸਤਕ ਵਿਚ ਦਰਜ ਹਨ।
- ਡਾ. ਧਰਮਪਾਲ ਸਾਹਿਲ