- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਰਜੀਤ ਮਜਾਰੀ ਦੁਆਰਾ ਰਚਿਤ ਪੁਸਤਕ ‘ਪਾਸਵਰਡ’ ਮਿੰਨੀ ਕਹਾਣੀ ਵਿਧਾ ਨਾਲ ਸਬੰਧਿਤ ਹੈ। ਇਸ ਪੁਸਤਕ ’ਚ ਲੇਖਕ ਨੇ 104 ਸਿਰਲੇਖਾਂ ਅਧੀਨ ਮਿੰਨੀ ਕਹਾਣੀ ਸੰਗ੍ਰਹਿ ਸ਼ਾਮਿਲ ਕੀਤੇ ਹਨ। ਸੁਰਜੀਤ ਮਜਾਰੀ ਨੇ ਪੱਤਰਕਾਰੀ, ਨਾਵਲ, ਵਾਰਤਕ, ਗ਼ਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਕਹਾਣੀ ਸੰਗ੍ਰਹਿ ‘ਪਾਸਵਰਡ’ ਦੀਆਂ ਕਹਾਣੀਆਂ ਸੰਖੇਪ ਤੇ ਭਾਵਪੂਰਕ ਹਨ।

ਪੁਸਤਕ - ਪਾਸਵਰਡ
ਲੇਖਕ - ਸੁਰਜੀਤ ਮਜਾਰੀ
ਸਫ਼ੇ 120 ਮੁੱਲ 125 ਰੁਪਏ
ਪ੍ਰਕਾਸ਼ਕ - ਸਾਗਰ ਪ੍ਰਕਾਸ਼ਨ,ਬੰਗਾ।
ਸੁਰਜੀਤ ਮਜਾਰੀ ਦੁਆਰਾ ਰਚਿਤ ਪੁਸਤਕ ‘ਪਾਸਵਰਡ’ ਮਿੰਨੀ ਕਹਾਣੀ ਵਿਧਾ ਨਾਲ ਸਬੰਧਿਤ ਹੈ। ਇਸ ਪੁਸਤਕ ’ਚ ਲੇਖਕ ਨੇ 104 ਸਿਰਲੇਖਾਂ ਅਧੀਨ ਮਿੰਨੀ ਕਹਾਣੀ ਸੰਗ੍ਰਹਿ ਸ਼ਾਮਿਲ ਕੀਤੇ ਹਨ। ਸੁਰਜੀਤ ਮਜਾਰੀ ਨੇ ਪੱਤਰਕਾਰੀ, ਨਾਵਲ, ਵਾਰਤਕ, ਗ਼ਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਕਹਾਣੀ ਸੰਗ੍ਰਹਿ ‘ਪਾਸਵਰਡ’ ਦੀਆਂ ਕਹਾਣੀਆਂ ਸੰਖੇਪ ਤੇ ਭਾਵਪੂਰਕ ਹਨ। ਕਹਾਣੀਆਂ ਦੇ ਸਿਰਲੇਖ ਪ੍ਰਤੀਕਮਈ ਤੇ ਢੁੱਕਵੇਂ ਰੱਖੇ ਗਏ ਹਨ, ਜਿਵੇਂ ਦਾਨ, ਪਾਸਵਰਡ, ਦਾਜ, ਭਾਰ, ਊੜਾ, ਰੰਗ, ਖ਼ਬਰ, ਮੋਹ, ਚਿੰਤਾ ਆਦਿ। ਹੱਥਲੀ ਮਿੰਨੀ ਕਹਾਣੀ ਸੰਗ੍ਰਹਿ ‘ਪਾਸਵਰਡ’ ਵਿਚ ਵੀ ਲੇਖਕ ਵੱਲੋਂ ਇਸ ਗੱਲ ਨੂੰ ਧਿਆਨ ’ਚ ਰੱਖਿਆ ਗਿਆ ਹੈ। ਕਹਾਣੀ ਦੀ ਸ਼ੁਰੂਆਤ ਹੀ ਅਜਿਹੇ ਵਾਰਤਾਲਾਪ ਨਾਲ ਕੀਤੀ ਗਈ ਹੈ ਕਿ ਕਹਾਣੀ ਦੀ ਪਿੱਠ-ਭੂਮੀ ਜਾਂ ਵਾਤਾਵਰਣ ਆਪਣੇ-ਆਪ ਦ੍ਰਿਸ਼ਟੀਗੋਚਰ ਹੋ ਜਾਂਦਾ ਹੈ। ਲੇਖਕ ਦੀ ਸਭ ਤੋਂ ਵੱਡੀ ਪ੍ਰਾਪਤੀ ਜਾ ਵੰਡਿਆਈ ਸਿਰਫ਼ ਇਕ ਸਤਰ ’ਚ ਪੂਰੀ ਕਹਾਣੀ ਕਹਿਣ ਵਿਚ ਹੈ। ਇਸ ਪੁਸਤਕ ਵਿਚ ਲੇਖਕ ਨੇ ਰਿਸ਼ਤਿਆਂ ਦਾ ਖੋਖਲਾਪਣ, ਦੋਗਲੀ ਫ਼ਿਤਰਤ, ਦਿਖਾਵੇ ਵਾਲੀ ਧਾਰਮਿਕਤਾ, ਸਮਾਜਿਕ ਕਦਰਾਂ-ਕੀਮਤਾਂ ਦਾ ਨਿਘਾਰ ਆਦਿ ਵਿਸ਼ਿਆਂ ਨੂੰ ਛੂਹਿਆ ਹੈ। ਪੁਸਤਕ ਦਾ ਨਾਮਕਰਣ ‘ਪਾਸਵਰਡ’ ਵਿਆਹੁਤਾ ਜੋੜੇ ਨੂੰ ਆਪਸੀ ਵਿਸ਼ਵਾਸ ਦੇ ਬਦਲਦੇ ਹੋਏ ਅਰਥਾਂ ਪ੍ਰਤੀ ਸੁਚੇਤ ਕਰਦਾ ਹੈ। ਆਪਸੀ ਵਫ਼ਾਦਾਰੀ ਦੀ ਡੋਰ ਪਦਾਰਥਕ ਸਾਂਝ ਨਾਲੋਂ ਟੁੱਟ ਕੇ ਮੋਬਾਇਲ ਦੇ ਪਾਸਵਰਡ ਤੱਕ ਸੀਮਤ ਰਹਿ ਗਈ। ਵਿਆਹੁਤਾ ਜੀਵਨ ਦੇ ਪਵਿੱਤਰ ਬੰਧਨ ਉੱਤੇ ਵੀ ਨਿਰਭਰ ਕਰਦੀ ਹੈ। ਇਹੀ ਕਹਾਣੀ ਦਾ ਸੁਨੇਹਾ ਹੈ। ਲੇਖਕ ਦੀ ਰਚਨਾ ਦੀ ਖ਼ੂਬਸੂਰਤੀ ਇਸ ਗੱਲ ਵਿਚ ਵੀ ਹੈ ਕਿ ਉਹ ਕਹਾਣੀ ਵਿਚ ਸਾਰਾ ਕੁਝ ਬਿਆਨ ਨਹੀਂ ਕਰਦਾ ਸਗੋਂ ਬਾਕੀ ਦੀ ਬਣਤਰ ਨੂੰ ਪਾਠਕ ਦੀ ਸੋਚ ਕਲਪਨਾ ਵਾਸਤੇ ਛੱਡ ਦਿੰਦਾ ਹੈ। ‘ਊੜਾ’ ਕਹਾਣੀ ’ਚ ਮਾਂ-ਬੋਲੀ ਨੂੰ ਦਿੱਤੇ ਗਏ ਪਿਆਰ, ਸਤਿਕਾਰ ਤੇ ਅੰਗਰੇਜ਼ੀ ਸ਼ਬਦਾਵਲੀ ਦੇ ਬਣਦੇ ਸ਼ਬਦਾਂ ਨੂੰ ਸਤਿਕਾਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਜ਼ਰੀਏ ਸਮਾਜਿਕ ਚੁਣੌਤੀਆਂ ਤੇ ਮਨੁੱਖੀ ਕਦਰਾਂ-ਕੀਮਤਾਂ ਦੇ ਵਿਸ਼ਿਆਂ ਨੂੰ ਵੀ ਛੂਹਿਆ ਗਿਆ ਹੈ। ਲੇਖਕ ਪਾਠਕਾਂ ਨੂੰ ਜ਼ਿੰਦਗੀ ’ਚ ਆਉਣ ਵਾਲੇ ਉਤਰਾਅ-ਚੜਾਵਾਂ ਦਾ ਸਾਹਮਣਾ ਕਰਦਿਆਂ ਹੋਇਆ ਅਗਾਂਹ ਵਧਣ ਦਾ ਸੰਦੇਸ਼ ਦਿੰਦਾ ਹੈ। ਕਹਾਣੀਆਂ ’ਚ ਵੱਖ-ਵੱਖ ਵਿਸ਼ਿਆਂ ਨੂੰ ਛੋਹਿਆ ਗਿਆ ਹੈ, ਜਿਵੇਂ ਵਕਤ, ਮਤਦਾਨ, ਸੇਵਾ, ਮਨੋਰਥ, ਜਾਤ ਆਦਿ ਸਿਰਲੇਖ ਅੰਕਿਤ ਕੀਤੇ ਗਏ ਹਨ, ਜੋ ਪੁਸਤਕ ਦੀ ਰੌਚਕਤਾ ਨੂੰ ਵਧੇਰੇ ਸਾਰਥਿਕਤਾ ਪ੍ਰਦਾਨ ਕਰਦੇ ਹਨ, ਜਿਸ ਨਾਲ ਪਾਠਕਾਂ ਦੇ ਮਨਾਂ ਵਿਚ ਪੁਸਤਕ ਨੂੰ ਵਧੇਰੇ ਉਤਸ਼ਾਹ ਨਾਲ ਪੜ੍ਹਨ ਦੀ ਉਤਸੁਕਤਾ ਪੈਂਦਾ ਹੁੰਦੀ ਹੈ। ਇਹ ਪੁਸਤਕ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕਰਦੀ ਹੈ ਅਤੇ ਨਵੀਂ ਖੋਜ ਦੇ ਰਾਹ ਵੀ ਖੋਲ੍ਹਦੀ ਹੈ।
- ਸੀਤਾ, ਪਟਿਆਲਾ।