- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲਵੇ ਇਲਾਕੇ ਦੇ ਫ਼ਰੀਦਕੋਟ ’ਚ ਪੈਂਦੇ ਪਿੰਡ ਕਰੀਰਵਾਲੀ ’ਚ ਜਨਮੇ ਧੰਨ ਸਿੰਘ ਕਰੀਰਵਾਲੀ ਨੇ ਮਨ ਦੇ ਵਲਵਲਿਆਂ ਦੀ ਆਵਾਜ਼ ਨੂੰ ਕਲਮਬੱਧ ਕਰਨ ਲਈ ਆਪਣੇ ਸਬਦਾਂ ਨੂੰ 'ਮਨ ਮਸਤਕ' ਕਿਤਾਬ ਦੇ ਰੂਪ ਵਿਚ ਪਾਠਕਾਂ ਦੀ ਕਚਹਿਰੀ ’ਚ ਹਾਜ਼ਰ ਕੀਤਾ ਹੈ। ਇਹ ਉਸ ਦੀ ਪਲੇਠੀ ਕਿਤਾਬ ਹੈ। ਜ਼ਿੰਦਗੀ ’ਚ ਇਨਸਾਨ ਨੂੰ ਕਈ ਹਵਾਵਾਂ ਵਿੱਚੋਂ ਨਿਕਲਣਾ ਪੈਂਦਾ ਹੈ।

ਕਿਤਾਬ : ਮਨ-ਮਸਤਕ
ਲੇਖਕ : ਧੰਨ ਸਿੰਘ ਕਰੀਰਵਾਲੀ
ਸਫ਼ੇ - 175 ਮੁੱਲ - 250 ਰੁਪਏ
ਪ੍ਰਕਾਸ਼ਕ - ਸਹਿਜ ਪਬਲੀਕੇਸ਼ਨ
ਮਾਲਵੇ ਇਲਾਕੇ ਦੇ ਫ਼ਰੀਦਕੋਟ ’ਚ ਪੈਂਦੇ ਪਿੰਡ ਕਰੀਰਵਾਲੀ ’ਚ ਜਨਮੇ ਧੰਨ ਸਿੰਘ ਕਰੀਰਵਾਲੀ ਨੇ ਮਨ ਦੇ ਵਲਵਲਿਆਂ ਦੀ ਆਵਾਜ਼ ਨੂੰ ਕਲਮਬੱਧ ਕਰਨ ਲਈ ਆਪਣੇ ਸਬਦਾਂ ਨੂੰ 'ਮਨ ਮਸਤਕ' ਕਿਤਾਬ ਦੇ ਰੂਪ ਵਿਚ ਪਾਠਕਾਂ ਦੀ ਕਚਹਿਰੀ ’ਚ ਹਾਜ਼ਰ ਕੀਤਾ ਹੈ। ਇਹ ਉਸ ਦੀ ਪਲੇਠੀ ਕਿਤਾਬ ਹੈ। ਜ਼ਿੰਦਗੀ ’ਚ ਇਨਸਾਨ ਨੂੰ ਕਈ ਹਵਾਵਾਂ ਵਿੱਚੋਂ ਨਿਕਲਣਾ ਪੈਂਦਾ ਹੈ। ਉਸ ਨਾਲ ਰੋਜ਼ਾਨਾ ਕੁਝ ਨਾ ਕੁਝ ਚੰਗਾ-ਮਾੜਾ ਜ਼ਰੂਰ ਵਾਪਰਦਾ ਹੈ। ਜ਼ਿੰਦਗੀ ’ਚ ਜਿਉਣ ਦੇ ਤਰੀਕੇ ਮਨੁੱਖ ਹਰ ਰੋਜ਼ ਸਿੱਖਦਾ ਤੇ ਬਦਲਦਾ ਹੈ। ਉਨ੍ਹਾਂ ਹੀ ਨਿੱਕੀਆਂ-ਨਿੱਕੀਆਂ ਘਟਨਾਵਾਂ ਤੇ ਕਥਨਾਵਾਂ ਦੀਆਂ ਗੱਲਾਂ ਕਰੀਰਵਾਲੀ ਕਿਤਾਬ ਵਿਚ ਕਰ ਰਿਹਾ ਹੈ। ਕਿਤਾਬ ’ਚ ਬੜੀ ਸਿੱਧੀ ਤੇ ਸੱਥਾਂ ਦੀ ਭਾਸ਼ਾ ਦੇ ਨਾਲ ਲੇਖਕ ਨੇ ਜ਼ਿੰਦਗੀ ਦੇ ਹਰ ਮੋੜ ਨੂੰ ਟੁੰਬਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ 'ਜੇ ਚੁੱਪ ਰਹਿਣ ਨਾਲ ਹਰ ਮਸਲਾ ਹੱਲ ਹੁੰਦਾ ਤਾਂ ਬੰਸਰੀ ਵਜਾਉਣ ਵਾਲਾ ਕਦੇ ਮਹਾਭਾਰਤ ਨਾ ਕਰਵਾਉਂਦ।’ਮਨੁੱਖ ਨੂੰ ਜ਼ਿੰਦਗੀ ਵਿਚ ਹਮੇਸ਼ਾ ਸੱਚ ਬੋਲਣ ਤੇ ਸੱਚ ਦੇ ਰਸਤੇ ਚੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਕਦੇ ਵੀ ਕਿਸੇ ਮੋੜ ’ਤੇ ਇੰਜ ਨਾ ਹੋਵੇ ਕਿ ਕਿਸੇ ਸੱਚ ਨੂੰ ਵੇਖ ਕੇ ਮਨੁੱਖ ਚੁੱਪ ਹੀ ਕਰ ਜਾਵੇ। ਜਿਨ੍ਹਾਂ ਨੇ ਦੇਸ਼ ਤੇ ਸਮਾਜ ਲਈ ਕੁਝ ਕਰਨਾ ਹੁੰਦਾ, ਉਹ ਸਦਾ ਭੀੜ ਤੋਂ ਵੱਖਰੇ ਹੋ ਕੇ ਚੱਲਦੇ ਹਨ। ਲੇਖਕ ਆਪਣੇ ਜੀਵਨ ਦੇ ਹਾਵ-ਭਾਵ ਨੂੰ ਕ੍ਰਿਸ਼ਨ ਨਾਲ ਜੋੜ ਕੇ ਲਿਖਦਾ ਹੈ।
ਕਿਤਾਬ ਦੇ ਅੰਤਲੇ ਸਫ਼ਿਆਂ ’ਤੇ ਲੇਖਕ ਆਪਣੀ ਗੱਲ ਨੂੰ ਖ਼ਤਮ ਕਰਨ ਲਈ ਕੁਝ ਇੰਜ ਲਿਖ ਜਾਂਦਾ ਹੈ, ‘ਜਦੋਂ ਵਕਤ ਫ਼ੈਸਲੇ ਕਰਦਾ ਹੈ ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।’ ਮਨੁੱਖ ਦਾ ਜਦੋਂ ਚੰਗਾ ਸਮਾਂ ਹੁੰਦਾ ਤਾਂ ਫਿਰ ਉਸ ਨੂੰ ਦੱਸਣ ਦੀ ਲੋੜ ਨਹੀਂ ਪੈਦੀ, ਉਸ ਦੀ ਕਾਮਯਾਬੀ ਖ਼ੁਦ-ਬ ਖ਼ੁਦ ਬੋਲਦੀ ਹੈ। ਸ਼ਬਦਾਂ ਨੂੰ ਕਲਮਬੱਧ ਕਰਨਾ ਬੜਾ ਮੁਸ਼ਕਲ ਹੈ। ਉਨ੍ਹਾਂ ਲਈ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ, ਜਿਨ੍ਹਾਂ ਨੇ ਪੜ੍ਹਦਿਆਂ-ਪੜ੍ਹਦਿਆਂ ਕਲਮ ਚੁੱਕ ਕੇ ਲਿਖਣ ਦੀ ਸ਼ੁਰੂਆਤ ਕਰਨੀ ਹੋਵੇ। ਇਸ ਕਿਤਾਬ ਵਿਚ ਸਮਾਜ ਦੇ ਸਾਰੇ ਵਿਸ਼ਿਆਂ ਦੀ ਗੱਲ ਕਰਨ ਦੀ ਚੰਗੀ ਕੋਸ਼ਿਸ਼ ਕੀਤੀ ਹੈ। ਅਜੌਕੇ ਦੌਰ ’ਚ ਜਿੱਥੇ ਨੌਜਵਾਨਾਂ ਵੱਲੋਂ ਕਿਤਾਬਾਂ ਪੜ੍ਹਨ ਤੋਂ ਦੂਰੀ ਬਣਾਈ ਜਾ ਰਹੀ ਹੈ, ਉਸ ਸਮੇਂ ਨਿੱਕੀਆਂ-ਨਿੱਕੀਆਂ ਗੱਲਾਂ ਦੇ ਨਾਲ ਆਪਣੇ ਪਾਠਕਾਂ ਨੂੰ ਚੰਗਾ ਸੁਨੇਹਾ ਦਿੱਤਾ ਹੈ ਪਰ ਆਪਣੀ ਗੱਲ ਦੀ ਤਰਤੀਬ ਬਣਾਉਣ ’ਤੇ ਉਕ ਗਿਆ ਜਿਸ ਕਰਕੇ ਕਿਤਾਬ ਅਧੂਰੀ ਜਾਪਦੀ ਹੈ। ਖ਼ੈਰ ਲੇਖਕ ਨੇ ਆਪਣੀ ਜਰਨਲਿਜ਼ਮ ਦੀ ਮਾਸਟਰ ਕਰਦਿਆਂ ਸੋਹਣਾ ਉਪਰਾਲਾ ਕੀਤਾ ਹੈ।
- ਮਨਦੀਪ ਸਿੰਘ ਮਾਖਾ