- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤ੍ਰਿਲੋਕ ਸਿੰਘ ਢਿੱਲੋਂ ਅਜੋਕੇ ਸ਼ਾਇਰਾਂ ’ਚ ਆਪਣੀ ਨਿਵੇਕਲੀ ਪਛਾਣ ਰੱਖਦਾ ਹੈ। ਉਸ ਨੇ ਭਾਵੇਂ ਸਾਹਿਤ ਦੇ ਦੂਜੇ ਰੂਪਾਂ ਜਿਵੇਂ ਨਾਟਕ, ਕਵਿਤਾ, ਗੀਤ, ਨਿਬੰਧ ’ਚ ਵੀ ਭਰਪੂਰ ਰਚਨਾ ਕੀਤੀ ਹੈ। ‘ਵਾਟ ਯਹਾਤੀ ਦੀ’ ਵਿਚ ਉਸ ਦੀਆਂ 72 ਗ਼ਜ਼ਲਾਂ ਹਨ। ‘ਵਾਟ ਯਹਾਤੀ ਦੀ’ ਗ਼ਜ਼ਲ ਸੰਗ੍ਰਹਿ ਹੈ, ਜਿਸ ’ਚ ਲੇਖਕ ਨੇ ਆਪਣੀ ਡੂੰਘੀ ਕਾਵਿਕ ਸੋਚ ਰਾਹੀਂ ਗ਼ਜ਼ਲਾਂ ਦੀ ਸਿਰਜਣਾ ਕੀਤੀ ਹੈ।

ਪੁਸਤਕ - ਵਾਟ ਯਹਾਤੀ ਦੀ
ਲੇਖਕ - ਤ੍ਰਿਲੋਕ ਸਿੰਘ ਢਿੱਲੋਂ
ਮੁੱਲ 200, ਪੰਨੇ 95
ਪ੍ਰਕਾਸ਼ਕ-ਸ਼ਬਦਾਂਜਲੀ ਪਬਲੀਕੇਸ਼ਨ, ਪਟਿਆਲਾ।
ਤ੍ਰਿਲੋਕ ਸਿੰਘ ਢਿੱਲੋਂ ਅਜੋਕੇ ਸ਼ਾਇਰਾਂ ’ਚ ਆਪਣੀ ਨਿਵੇਕਲੀ ਪਛਾਣ ਰੱਖਦਾ ਹੈ। ਉਸ ਨੇ ਭਾਵੇਂ ਸਾਹਿਤ ਦੇ ਦੂਜੇ ਰੂਪਾਂ ਜਿਵੇਂ ਨਾਟਕ, ਕਵਿਤਾ, ਗੀਤ, ਨਿਬੰਧ ’ਚ ਵੀ ਭਰਪੂਰ ਰਚਨਾ ਕੀਤੀ ਹੈ। ‘ਵਾਟ ਯਹਾਤੀ ਦੀ’ ਵਿਚ ਉਸ ਦੀਆਂ 72 ਗ਼ਜ਼ਲਾਂ ਹਨ। ‘ਵਾਟ ਯਹਾਤੀ ਦੀ’ ਗ਼ਜ਼ਲ ਸੰਗ੍ਰਹਿ ਹੈ, ਜਿਸ ’ਚ ਲੇਖਕ ਨੇ ਆਪਣੀ ਡੂੰਘੀ ਕਾਵਿਕ ਸੋਚ ਰਾਹੀਂ ਗ਼ਜ਼ਲਾਂ ਦੀ ਸਿਰਜਣਾ ਕੀਤੀ ਹੈ। ਇਸ ਪੁਸਤਕ ਦਾ ਮੁੱਖ ਵਿਸ਼ਾ ਮਨੁੱਖੀ ਜੀਵਨ ਦੇ ਸਰੋਕਾਰ, ਸਮਾਜਿਕ ਤਬਦੀਲੀਆਂ ਤੇ ਜ਼ਿੰਦਗੀ ਦੇ ਸਫ਼ਰ ਦੁਆਲੇ ਘੁੰਮਦਾ ਹੈ। ਗਜ਼ਲਾਂ ਵਿਚ ਸਮਾਜਿਕ ਅਸਮਾਨਤਾ, ਦਿਖਾਵੇ ਦੀ ਪ੍ਰਵਿਰਤੀ ਤੇ ਨੈਤਿਕ ਕਦਰਾਂ-ਕੀਮਤਾਂ ਦੇ ਹੋ ਰਹੇ ਘਾਣ ਉੱਤੇ ਤਿੱਖਾ ਕੱਟਾਖ਼ਸ਼ ਕੀਤਾ ਗਿਆ ਹੈ। ‘ਵਾਟ ਯਹਾਤੀ ਦੀ’ ਦਾ ਅਰਥ ਜ਼ਿੰਦਗੀ ਦਾ ਰਸਤਾ। ਲੇਖਕ ਨੇ ਮਨੁੱਖ ਦੀ ਅੰਦਰੂਨੀ ਬੇਚੈਨੀ, ਸੰਘਰਸ਼ ਤੇ ਜੀਵਨ ਦੇ ਉਤਰਾਅ-ਚੜ੍ਹਾਅ ਨੂੰ ਬਾਖ਼ੂਬੀ ਬਿਆਨ ਕੀਤਾ ਹੈ। ਲੇਖਕ ਦੀ ਖ਼ੂਬੀ ਇਹ ਹੈ ਕਿ ਉਸ ਦੇ ਇਸ ਹੱਥਲੇ ਸੰਗ੍ਰਹਿ ਵਿਚਲੀਆਂ ਗ਼ਜ਼ਲਾਂ ਵਿਚ ਵਸਤੂ ਜਾਂ ਭਾਵ ਦੀ ਦ੍ਰਿਸ਼ਟੀ ਤੋਂ ਵੰਨ-ਸੁਵੰਨਤਾ ਅਥਵਾ ਵਿਵਿਧਤਾ ਪਾਈ ਗਈ ਹੈ। ਧਰਮ, ਰਾਜਨੀਤਕ, ਸਮਾਜ ਤੇ ਨੈਤਿਕਤਾ ਆਦਿ ਉਸ ਦੇ ਭਾਵ-ਜਗਤ ਦੇ ਪ੍ਰਮੁੱਖ ਵਿਸ਼ੇ ਹਨ। ਲੇਖਕ ਨੇ ਮਨੁੱਖ ਦੇ ਸਮਾਜਿਕ, ਰਾਜੀਨਤਕ, ਧਾਰਮਿਕ ਤੇ ਆਰਥਿਕ ਜੀਵਨ ਦੀ ਤਸਵੀਰ ਪੇਸ਼ ਕਰਨ ਦਾ ਸਫਲ ਯਤਨ ਕੀਤਾ ਹੈ। ਇਹ ਗ਼ਜ਼ਲ-ਸੰਗ੍ਰਹਿ ਉਸ ਦੇ ਜੀਵਨ-ਅਨੁਭਵ ਤੇ ਕਾਵਿ-ਅਨੁਭਵ ਦਾ ਮੁੱਲਵਾਨ ਪਰਿਣਾਮ ਹੈ। ਅੱਜ ਉਪਭੋਗਤਾਵਾਦ ਦੇ ਪ੍ਰਭਾਵ ਹੇਠ ਇਸਤਰੀ ਮੰਡੀ ਜਾਂ ਬਾਜ਼ਾਰ ਦੀ ਵਸਤੂ ਬਣ ਚੁੱਕੀ ਹੈ। ਤ੍ਰਿਲੋਕ ਢਿੱਲੋਂ ਮਾਤਾ ਦੇ ਗਰਭ ਵਿਚ ਪਲ਼ ਰਹੀ ਬੱਚੀ ਦੇ ਮੂੰਹੋਂ ਅਖਵਾਉਂਦਾ ਹੈ:
ਨ ਮੈਨੂੰ ਦਾਜ ਲੋੜੀਂਦਾ ਤੇ ਨਾ ਹੀ ਰਾਜ ਲੋੜੀਂਦਾ,
ਨ ਮੈਨੂੰ ਮਾਰ ਤੂੰ ਕੁੱਖ ਵਿਚ ਤੇ ਜਿਉਂਦਾ ਰਹਿਣ ਦੇ ਮੈਨੂੰ।
ਅਜਿਹੀ ਅਵਸਥਾ ਦੇ ਵਿਸ਼ਲੇਸ਼ਣ ਕਰ ਕੇ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਅਸੀਂ ਸਭ ਨੈਤਿਕ ਕਦਰਾਂ-ਕੀਮਤਾਂ ਨੂੰ ਭੁਲਾ ਦਿੱਤਾ ਹੈ ਤੇ ਨਿੱਜੀ ਸੁੱਖ ਨੂੰ ਹੀ ਆਪਣੇ ਸਾਹਮਣੇ ਰੱਖਿਆ ਹੈ। ਗ਼ਜ਼ਲ ਸੰਗ੍ਰਹਿ ਦਾ ਮਨੋਰਥ ਬਾਲ ਜੀਵਨ ਨੂੰ ਮਨੋਰੰਜਨ ਢੰਗ ਨਾਲ ਸ਼ਿੰਗਾਰਨਾ ਤੇ ਸੰਵਾਰਨਾ ਹੈ। ਪੁਸਤਕ ਦੀਆਂ ਸਾਰੀਆਂ ਰਚਨਾਵਾਂ ਆਪਣੇ ਆਪ ’ਚ ਕੋਈ ਨਾ ਕੋਈ ਸੁਨੇਹਾ ਦਿੰਦੀਆਂ ਹਨ।
- ਸੀਤਾ, ਪਟਿਆਲਾ।