- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਤਮਿਕ ਖੇਤਰ ’ਚ ਬਹੁਤ ਸਾਰੀ ਸਾਹਿਤ ਦੀ ਸਿਰਜਣਾ ਹੋ ਰਹੀ ਹੈ। ਵੱਖ-ਵੱਖ ਵਿਦਵਾਨਾਂ ਵੱਲੋਂ ਖੋਜ ਪੱਤਰ ਜਾਰੀ ਕਰ ਕੇ ਉਮਦਾ ਤੇ ਭਰਪੂਰ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਅੱਜ ਵੀ ਬਹੁਤ ਸਾਰੇ ਵਿਦਵਾਨ ਆਪਣੇ ਇਸ ਕਾਰਜ ਵਿਚ ਕਾਰਜਸ਼ੀਲ ਹਨ। ਇਸੇ ਲੜੀ ਤਹਿਤ ਡਾ. ਧਰਮ ਸਿੰਘ ਦਾ ਨਾਂ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ ਹੈ।

ਪੁਸਤਕ - ਪ੍ਰਗਟ ਭਏ ਗੁਰ ਤੇਗ ਬਹਾਦਰ (ਆਲੋਚਨਾ)
ਲੇਖਿਕਾ : ਡਾ. ਧਰਮ ਸਿੰਘ
ਪੰਨੇ: 136 ਮੁੱਲ : 300/- ਰੁਪਏ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ।
ਅਧਿਆਤਮਿਕ ਖੇਤਰ ’ਚ ਬਹੁਤ ਸਾਰੀ ਸਾਹਿਤ ਦੀ ਸਿਰਜਣਾ ਹੋ ਰਹੀ ਹੈ। ਵੱਖ-ਵੱਖ ਵਿਦਵਾਨਾਂ ਵੱਲੋਂ ਖੋਜ ਪੱਤਰ ਜਾਰੀ ਕਰ ਕੇ ਉਮਦਾ ਤੇ ਭਰਪੂਰ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਅੱਜ ਵੀ ਬਹੁਤ ਸਾਰੇ ਵਿਦਵਾਨ ਆਪਣੇ ਇਸ ਕਾਰਜ ਵਿਚ ਕਾਰਜਸ਼ੀਲ ਹਨ। ਇਸੇ ਲੜੀ ਤਹਿਤ ਡਾ. ਧਰਮ ਸਿੰਘ ਦਾ ਨਾਂ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ ਹੈ। ਉਨ੍ਹਾਂ ਦੀ ਹੱਥਲੀ ਕਿਰਤ ‘ਪ੍ਰਗਟ ਭਏ ਗੁਰ ਤੇਗ ਬਹਾਦਰ’ ਵੀ ਉਨ੍ਹਾਂ ਦੇ ਖੋਜ ਕਾਰਜਾਂ ਵਿਚ ਸ਼ਾਮਿਲ ਹੈ। ਇਸ ਪੁਸਤਕ ’ਚ ਉਨ੍ਹਾਂ ਵੱਲੋਂ ਗੁਰੂ ਤੇਗ਼ ਬਹਾਦੁਰ ਸਾਹਿਬ ਦੇ ਜੀਵਨ, ਬਾਣੀ ਤੇ ਸ਼ਹਾਦਤ ਨੂੰ ਲੈ ਕੇ ਵੱਖ-ਵੱਖ ਅਠਾਰਾਂ ਖੋਜ ਪੱਤਰ ਪੇਸ਼ ਕੀਤੇ ਗਏ ਹਨ। ਇਸ ਪੁਸਤਕ ਨੂੰ ਵਾਚਦਿਆਂ ਪੁਸਤਕ ਵਿੱਚੋਂ ਨਵੀਆਂ ਲੱਭਤਾਂ ਦੀ ਜਾਣਕਾਰੀ ਹਾਸਲ ਹੋਈ, ਜਿਸ ਵਿਚ ਸ੍ਰੀ ਗੁਰੂ ਅਮਰ ਬਿਲਾਸ, ਕੁਰਬਾਨੀ ਦਾ ਸ਼ਹਿਣਸ਼ਾਹ, ਸ੍ਰੀ ਗੁਰੂ ਅਰਜਨ ਬਿਲਾਸ ਆਦਿ ਸ਼ਾਮਿਲ ਹਨ। ਪੁਸਤਕ ਰਾਹੀਂ ਬਹੁ- ਸੱਭਿਆਚਾਰਵਾਦ ਦੀ ਗੱਲ ਸਾਹਮਣੇ ਆਈ, ਜਿਸ ਵਿਚ ਭਿੰਨ-ਭਿੰਨ ਲੋਕਾਂ ਦੇ ਰਹਿਣ-ਸਹਿਣ ਤੇ ਵਰਤ-ਵਰਤਾਰੇ ਦਾ ਨਾਂ ਦੱਸਿਆ ਗਿਆ ਹੈ। ਬੀਰ ਸਾਹਿਤ ਵਿਚ ਜੰਗਨਾਮੇ ਤੇ ਵਾਰਾਂ ਦਾ ਜ਼ਿਕਰ ਕੀਤਾ ਗਿਆ ਹੈ। ਪੁਸਤਕ ਵਿਚ ਸਰਬ ਵਿਆਪਕ ਤੇ ਸਰਬ ਸ਼ਕਤੀਮਾਨ ਦੀ ਸਿਫ਼ਤ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਸਰੋਤਾਂ ਵਿਚ ਸਰੂਪ, ਗੁਰੂ ਸਾਹਿਬ ਦਾ ਜਨਮ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਦੇ ਗ੍ਰਹਿ ਵਿਖੇ 1621 ਨੂੰ ਹੋਇਆ ਦਿਖਾਇਆ ਗਿਆ ਹੈ। ਫਿਰ ਉਨ੍ਹਾਂ ਦੀ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭੀ ਯਾਤਰਾ ਦਾ ਵੀ ਪਤਾ ਲੱਗਦਾ ਹੈ। ਲੇਖਕ ਨੇ ਦੱਸਿਆ ਹੈ ਕਿ ਭਾਰਤੀ ਇਤਿਹਾਸ ਵਿਚ ਗੁਰੂ ਜੀ ਦੇ ਜੀਵਨ ਨੂੰ ਤਿੰਨ ਭਾਗਾਂ ਵਿਚ ਵੰਡਿਆ ਦਿਖਾਇਆ ਹੈ। ਪਹਿਲਾ ਗੁਰੂ ਹਰਗੋਬਿੰਦ ਜੀ ਦੀ ਸਰਪ੍ਰਸਤੀ ਦੂਜਾ ਭਜਨ ਬੰਦਗੀ ਤੇ ਤੀਜਾ ਗੁਰੂ ਗੱਦੀ ਦਾ ਸਮਾਂ।
ਲੇਖਕ ਨੇ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਵਸ ਵਜੋਂ ਵਿਦਵਾਨਾਂ ਦੇ ਵਿਚਾਰ ਗੋਚਰੇ ਕੁਝ ਸਵਾਲ ਵੀ ਛੱਡੇ ਹਨ, ਜਿਵੇਂ ਜੀਵਨ ਕਾਲ, ਗੁਰਬਾਣੀ ਉਚਾਰਨ, ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲਿਆਉਣਾ ਆਦਿ। ਲੇਖਕ ਵੱਲੋਂ ਪੁਰਾਤਨ ਗ੍ਰੰਥ ਲਿਖੇ ਜਾਣ ਬਾਰੇ ਵੀ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਹੈ। ਪੁਸਤਕ ’ਚ ਖੋਜ ਪਾਤਰਾਂ ਵਿਚ ਗੁਰਬਾਣੀ ਦੀਆਂ ਤੁਕਾਂ ਵੀ ਸਮਰਥਨ ਹਿਤ ਪੇਸ਼ ਕੀਤੀਆਂ ਹਨ। ਇਸੇ ਤਰ੍ਹਾਂ ਪੁਸਤਕ ਵਿਚਲੇ ਹੋਰ ਲੇਖ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ ਆਧੁਨਿਕ ਸੰਦਰਭ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਤਕਨੀਕੀ ਪੱਖ, ਸ਼ਹੀਦੀ ਸ਼ਤਾਬਦੀ ਵਿਦਵਾਨਾਂ ਦੇ ਵਿਚਾਰ ਗੋਚਰੇ ਕੁਝ ਪ੍ਰਸ਼ਨ, ਗੁਰਮੁਖੀ ਦੇ ਪੁਰਾਣੇ ਸ਼ਬਦ ਜੋੜ ਤੇ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਕੋਲ ਹੀ ਕਿਉਂ ਆਏ? ਆਦਿ ਵੀ ਵਿਚਾਰਨ ਯੋਗ ਹਨ। ਲੇਖਕ ਇਸ ਭਰਪੂਰ ਤੇ ਸੁਚੇਤ ਕਾਰਜ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਵਧਾਈ ਦਾ ਪਾਤਰ ਹੈ।
- ਤੇਜਿੰਦਰ ਚੰਡਿਹੋਕ