- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਦੀਪ ਸਿੰਘ ਗਿੱਲ ਪੰਜਾਬੀ ਖੇਡ ਸਾਹਿਤ ਦੇ ਅਜਿਹੇ ਸਿਰੜੀ ਲੇਖਕ ਹਨ, ਜਿਨ੍ਹਾਂ ਨੇ ਆਪਣੀ ਕਲਮ ਨੂੰ ਸਿਰਫ਼ ਖੇਡ ਮੈਦਾਨਾਂ ਦੀਆਂ ਜਿੱਤਾਂ-ਹਾਰਾਂ ਤਕ ਸੀਮਤ ਨਹੀਂ ਰੱਖਿਆ ਸਗੋਂ ਖਿਡਾਰੀਆਂ ਦੇ ਜੀਵਨ ਸੰਘਰਸ਼ ਨੂੰ ਦਸਤਾਵੇਜ਼ ਵਜੋਂ ਸਾਂਭਿਆ ਹੈ। ਪੇਸ਼ੇ ਵਜੋਂ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ’ਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਨੇ ਪ੍ਰਸ਼ਾਸਨਿਕ ਰੁਝੇਵਿਆਂ ਦੇ ਬਾਵਜੂਦ ਖੇਡ ਲੇਖਣੀ ਨੂੰ ਮਿਸ਼ਨ ਵਜੋਂ ਅਪਣਾਇਆ ਹੈ।

ਪੁਸਤਕ : ਪੰਜ ਆਬ ਦੇ ਸ਼ਾਹ ਅਸਵਾਰ
ਲੇਖਕ : ਨਵਦੀਪ ਸਿੰਘ ਗਿੱਲ
ਪੰਨੇ : 170 ਮੁੱਲ : 395/-
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ।
ਨਵਦੀਪ ਸਿੰਘ ਗਿੱਲ ਪੰਜਾਬੀ ਖੇਡ ਸਾਹਿਤ ਦੇ ਅਜਿਹੇ ਸਿਰੜੀ ਲੇਖਕ ਹਨ, ਜਿਨ੍ਹਾਂ ਨੇ ਆਪਣੀ ਕਲਮ ਨੂੰ ਸਿਰਫ਼ ਖੇਡ ਮੈਦਾਨਾਂ ਦੀਆਂ ਜਿੱਤਾਂ-ਹਾਰਾਂ ਤਕ ਸੀਮਤ ਨਹੀਂ ਰੱਖਿਆ ਸਗੋਂ ਖਿਡਾਰੀਆਂ ਦੇ ਜੀਵਨ ਸੰਘਰਸ਼ ਨੂੰ ਦਸਤਾਵੇਜ਼ ਵਜੋਂ ਸਾਂਭਿਆ ਹੈ। ਪੇਸ਼ੇ ਵਜੋਂ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ’ਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਨੇ ਪ੍ਰਸ਼ਾਸਨਿਕ ਰੁਝੇਵਿਆਂ ਦੇ ਬਾਵਜੂਦ ਖੇਡ ਲੇਖਣੀ ਨੂੰ ਮਿਸ਼ਨ ਵਜੋਂ ਅਪਣਾਇਆ ਹੈ। ਉਨ੍ਹਾਂ ਦੀ ਕਲਾਤਮਿਕ ਲੇਖਣੀ ਦਾ ਸਭ ਤੋਂ ਵੱਡਾ ਪ੍ਰਮਾਣ ਉਨ੍ਹਾਂ ਦੀ ਪੁਸਤਕ ‘ਉੱਡਣਾ ਬਾਜ਼’ ਹੈ, ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਿੱਧ ਕਰਦਾ ਹੈ ਕਿ ਉਨ੍ਹਾਂ ਦੀਆਂ ਲਿਖਤਾਂ ਵਿਚ ਤੱਥਾਂ ਦੇ ਨਾਲ-ਨਾਲ ਉੱਚ ਪੱਧਰੀ ਸਾਹਿਤਕ ਰਸ ਵੀ ਮੌਜੂਦ ਹੈ। ਉਨ੍ਹਾਂ ਦੀ ਸ਼ਾਹਕਾਰ ਰਚਨਾ ‘ਪੰਜ ਆਬ ਦੇ ਸ਼ਾਹ ਅਸਵਾਰ’ ਸਰਹੱਦ ਦੇ ਦੋਵੇਂ ਪਾਸੇ ਵੱਸਦੇ ਪੰਜਾਬੀਆਂ ਦੇ ਸਾਂਝੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਹੈ। ਲਹਿੰਦੇ ਪੰਜਾਬ (ਪਾਕਿਸਤਾਨ) ਦੇ ਖਿਡਾਰੀਆਂ ਬਾਰੇ ਲਿਖਦਿਆਂ ਉਨ੍ਹਾਂ ਨੇ ਹਾਕੀ ਦੇ ਸੁਨਹਿਰੀ ਇਤਿਹਾਸ ਨੂੰ ਫਰੋਲਿਆ ਹੈ। ਕ੍ਰਿਕਟ ਦੇ ਖੇਤਰ ਵਿਚ ਫਜ਼ਲ ਮਹਿਮੂਦ ਦੀ ਪੁਰਾਣੀ ਵਿਰਾਸਤ ਤੋਂ ਲੈ ਕੇ ਇੰਜ਼ਮਾਮ-ਉੱਲ-ਹੱਕ ਦੀ ਬੱਲੇਬਾਜ਼ੀ ਤੇ ਵਸੀਮ ਅਕਰਮ, ਵੱਕਾਰ ਯੂਨਿਸ ਤੇ ਸ਼ੋਏਬ ਅਖ਼ਤਰ ਦੀ ਤੇਜ਼ ਗੇਂਦਬਾਜ਼ੀ ਦੇ ਦੌਰ ਨੂੰ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਮੌਜੂਦਾ ਸਟਾਰ ਬਾਬਰ ਆਜ਼ਮ, ਅਥਲੀਟ ਅਬਦੁਲ ਖਾਲਿਕ, ਗੁਲਾਮ ਰਜ਼ੀਕ, ਅਰਸ਼ਦ ਨਦੀਮ, ਅਜਿੱਤ ਪਹਿਲਵਾਨ ਗਾਮਾ ਤੇ ਟੈਨਿਸ ਖਿਡਾਰਨ ਉਸ਼ਨਾ ਸੁਹੇਲ ਦੇ ਵੇਰਵੇ ਇਸ ਪੁਸਤਕ ਨੂੰ ਮੁਕੰਮਲ ਐਨਸਾਈਕਲੋਪੀਡੀਆ ਬਣਾਉਂਦੇ ਹਨ।
ਦੂਜੇ ਪਾਸੇ ਚੜ੍ਹਦੇ ਪੰਜਾਬ (ਭਾਰਤ) ਦੇ 15 ਸਿਰਮੌਰ ਖਿਡਾਰੀਆਂ ਦਾ ਵੇਰਵਾ ਪਾਠਕਾਂ ਨੂੰ ਗੌਰਵਮਈ ਅਹਿਸਾਸ ਕਰਵਾਉਂਦਾ ਹੈ। ਅਥਲੈਟਿਕਸ ਦੇ ਖੇਤਰ ਵਿਚ ‘ਉੱਡਣਾ ਸਿੱਖ’ ਮਿਲਖਾ ਸਿੰਘ ਦੀਆਂ ਇਤਿਹਾਸਕ ਪੁਲਾਂਘਾਂ, ਗੁਰਬਚਨ ਸਿੰਘ ਰੰਧਾਵਾ, ਮਹਿੰਦਰ ਸਿੰਘ ਗਿੱਲ ਤੇ ਮਨਜੀਤ ਕੌਰ ਦੇ ਜੀਵਨ ਪੰਨੇ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਨਵਦੀਪ ਗਿੱਲ ਦੀ ਇਹ ਕੋਸ਼ਿਸ਼ ਸਿਰਫ਼ ਖੇਡਾਂ ਦੀ ਜਾਣਕਾਰੀ ਨਹੀਂ ਸਗੋਂ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਦਾ ਵੱਡਾ ਉਪਰਾਲਾ ਹੈ।
- ਸਰਬਜੀਤ ਦਰਦੀ