ਬੱਚੇ ਨੂੰ ਨੈਨੀ ਦੇ ਭਰੋਸੇ ਛੱਡਣ ਤੋਂ ਪਹਿਲਾਂ ਵਰਕਿੰਗ ਪੇਰੈਂਟਸ ਜ਼ਰੂਰ ਕਰਨ ਇਹ 5 ਕੰਮ, ਬਾਅਦ 'ਚ ਨਹੀਂ ਹੋਵੇਗਾ ਪਛਤਾਵਾ
ਵਰਕਿੰਗ ਜੋੜਿਆਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣੇ ਬੱਚੇ ਦੀ ਦੇਖਭਾਲ ਕਰਨ ਦੀ ਹੁੰਦੀ ਹੈ। ਇਸ ਲਈ ਉਨ੍ਹਾਂ ਦੇ ਸਾਹਮਣੇ ਇਕ ਆਸਾਨ ਵਿਕਲਪ ਬਚਦਾ ਹੈ, ਉਹ ਹੈ ਬੇਬੀਸਿਟਰ। ਜੇਕਰ ਤੁਸੀਂ ਵੀ ਵਰਕਿੰਗ ਪੇਰੈਂਟਸ ਹੋ ਅਤੇ ਬੇਬੀਸਿਟਰ ਜਾਂ ਨੈਨੀ ਦੀ ਭਾਲ ਕਰ ਰਹੇ ਹੋ, ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
Publish Date: Sat, 24 Oct 2026 02:26 PM (IST)
Updated Date: Sat, 24 Oct 2026 02:28 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸ਼ਹਿਰਾਂ 'ਚ ਜੁਆਇੰਟ ਫੈਮਿਲੀ ਦੀ ਥਾਂ ਨਿਊਕਲੀਅਰ ਫੈਮਿਲੀ ਦਾ ਰੁਝਾਨ ਵਧਦਾ ਜਾ ਰਿਹਾ ਹੈ। ਅਜਿਹੇ 'ਚ ਵਰਕਿੰਗ ਕਪਲ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣੇ ਬੱਚੇ ਦੀ ਦੇਖਭਾਲ ਕਰਨ ਦੀ ਹੁੰਦੀ ਹੈ। ਇਸ ਲਈ ਉਨ੍ਹਾਂ ਦੇ ਸਾਹਮਣੇ ਇਕ ਆਸਾਨ ਵਿਕਲਪ ਬਚਦਾ ਹੈ, ਉਹ ਹੈ ਬੇਬੀਸਿਟਰ। ਜੇਕਰ ਤੁਸੀਂ ਵੀ ਵਰਕਿੰਗ ਪੇਰੈਂਟਸ ਹੋ ਅਤੇ ਬੇਬੀਸਿਟਰ ਜਾਂ ਨੈਨੀ ਦੀ ਭਾਲ ਕਰ ਰਹੇ ਹੋ, ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਜਲਦਬਾਜ਼ੀ 'ਚ ਫੈਸਲਾ ਨਾ ਲਓ
ਬੱਚੇ ਲਈ ਬੇਬੀਸਿਟਰ ਦੀ ਭਾਲ ਕਦੇ ਵੀ ਜਲਦਬਾਜ਼ੀ 'ਚ ਨਾ ਕਰੋ, ਕਿਉਂਕਿ ਤੁਹਾਡਾ ਕਾਹਲੀ 'ਚ ਲਿਆ ਗਿਆ ਫੈਸਲਾ ਬੱਚੇ ਦੇ ਭਵਿੱਖ 'ਤੇ ਭਾਰੀ ਪੈ ਸਕਦਾ ਹੈ। ਹਮੇਸ਼ਾ ਉਸ ਵਿਅਕਤੀ ਦੇ ਵਿਵਹਾਰ, ਕੰਮ ਕਰਨ ਦੇ ਤਰੀਕੇ ਅਤੇ ਮੁਸ਼ਕਲ ਹਾਲਾਤ 'ਚ ਸਥਿਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਵਰਗੀਆਂ ਗੱਲਾਂ ਨੂੰ ਖ਼ੁਦ ਪਰਖੋ।
ਸਭ ਤੋਂ ਪਹਿਲਾਂ ਬੈਕਗ੍ਰਾਊਂਡ ਵੈਰੀਫਿਕੇਸ਼ਨ ਕਰੋ
ਤੁਸੀਂ ਆਪਣੇ ਘਰ 'ਚ ਸਿਰਫ਼ ਨੈਨੀ ਨਹੀਂ ਲਿਆ ਰਹੇ, ਸਗੋਂ ਅਜਿਹੇ ਵਿਅਕਤੀ ਨੂੰ ਆਪਣੇ ਪਰਿਵਾਰ ਨਾਲ ਜੋੜ ਰਹੇ ਹੋ, ਜੋ ਤੁਹਾਡੇ ਬੱਚੇ ਨਾਲ ਭਾਵਨਾਤਮਕ ਸਾਂਝ ਬਣਾਏਗਾ। ਇਸ ਲਈ ਸਭ ਤੋਂ ਪਹਿਲੀ ਸ਼ਰਤ ਬੈਕਗ੍ਰਾਊਂਡ ਵੈਰੀਫਿਕੇਸ਼ਨ ਹੈ। ਪਛਾਣ ਪੱਤਰ, ਪਿਛਲੇ ਪਤੇ ਅਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਉਸ ਨੂੰ ਕੰਮ 'ਤੇ ਰੱਖਣ ਬਾਰੇ ਫੈਸਲਾ ਲਓ।
ਪਿਛਲੇ ਮਾਲਕਾਂ ਤੋਂ ਜਾਂਚ-ਪੜਤਾਲ ਕਰੋ
ਉਮੀਦਵਾਰ ਨਾਲ ਖ਼ੁਦ ਮੁਲਾਕਾਤ ਕਰਨ ਅਤੇ ਆਪਣੇ ਤਜਰਬੇ ਸਾਂਝੇ ਕਰਨ ਤੋਂ ਬਾਅਦ ਮਾਪਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਦੇ ਪਿਛਲੇ ਦੋ ਮਾਲਕਾਂ ਤੋਂ ਵੀ ਜਾਂਚ-ਪੜਤਾਲ ਕਰਨ। ਇਸ ਪੁੱਛਗਿੱਛ ਦੌਰਾਨ ਉਨ੍ਹਾਂ ਤੋਂ ਪਿਛਲੀ ਨੌਕਰੀ ਛੱਡਣ ਦੇ ਕਾਰਨ, ਲਾਪਰਵਾਹੀ ਅਤੇ ਅਨੁਸ਼ਾਸਨ 'ਚ ਰਹਿਣ ਵਰਗੇ ਸਵਾਲ ਪੁੱਛੋ।
ਨੈਨੀ ਨੂੰ ਜ਼ਿੰਮੇਵਾਰੀਆਂ ਅਤੇ ਨਿਯਮ ਚੰਗੀ ਤਰ੍ਹਾਂ ਸਮਝਾਓ
ਕਈ ਵਾਰ ਕੰਮ ਸ਼ੁਰੂ ਕਰਨ ਤੋਂ ਬਾਅਦ ਅਜਿਹੀ ਸਥਿਤੀ ਆਉਂਦੀ ਹੈ, ਜਦੋਂ ਨੈਨੀ ਇਹ ਕਹਿੰਦੀ ਹੈ ਕਿ ਉਸ ਨੂੰ ਇਹ ਕੰਮ ਕਰਨ ਲਈ ਕਿਹਾ ਹੀ ਨਹੀਂ ਗਿਆ ਸੀ। ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਹੀ ਉਸ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਦੀ ਪੂਰੀ ਸੂਚੀ ਤਿਆਰ ਕਰ ਲਓ। ਇਹ ਤਰੀਕਾ ਤੁਹਾਨੂੰ ਨੈਨੀ ਵੱਲੋਂ ਕੰਮ ਕਰਨ 'ਚ ਆਨਾਕਾਨੀ ਕਰਨ ਅਤੇ ਆਪਣੀ ਗੱਲ 'ਤੇ ਕਾਇਮ ਨਾ ਰਹਿਣ ਵਰਗੀਆਂ ਸਮੱਸਿਆਵਾਂ ਤੋਂ ਬਚਾਏਗਾ।
ਇਕ ਮਹੀਨੇ ਦੇ ਟ੍ਰਾਇਲ ਪੀਰੀਅਡ 'ਤੇ ਰੱਖੋ
ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਰੀਆਂ ਗੱਲਾਂ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ ਤੋਂ ਬਾਅਦ ਕੰਮ ਪੂਰਾ ਹੋ ਗਿਆ ਹੈ, ਤਾਂ ਅਜਿਹਾ ਨਹੀਂ ਹੈ। ਬੇਬੀਸਿਟਰ ਨੂੰ ਕੰਮ 'ਤੇ ਰੱਖਣ ਤੋਂ ਬਾਅਦ ਇਕ ਮਹੀਨੇ ਤੱਕ ਉਸ ਨੂੰ ਟ੍ਰਾਇਲ ਪੀਰੀਅਡ 'ਤੇ ਰੱਖਣਾ ਚਾਹੀਦਾ ਹੈ। ਇਸ ਦੌਰਾਨ ਬੱਚੇ ਨਾਲ ਉਸ ਦੇ ਵਿਵਹਾਰ ਤੋਂ ਲੈ ਕੇ ਕੰਮ ਕਰਨ ਦੇ ਤਰੀਕੇ ਤੱਕ, ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਪਰਖੋ, ਤਾਂ ਜੋ ਤੁਸੀਂ ਇਹ ਫੈਸਲਾ ਕਰ ਸਕੋ ਕਿ ਉਹ ਸੱਚਮੁੱਚ ਤੁਹਾਡੀਆਂ ਉਮੀਦਾਂ 'ਤੇ ਖਰੀ ਉਤਰਦੀ ਹੈ ਜਾਂ ਨਹੀਂ।