
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਹ ਅਧਿਐਨ ਕਿੰਗਸ ਕਾਲਜ ਲੰਡਨ ਵੱਲੋਂ ਕੀਤੀ ਗਈ। ਇਸ ਵਿਚ ਵੀ ਪਾਇਆ ਗਿਆ ਕਿ ਜਿਹੜੀਆਂ ਔਰਤਾਂ ਨੂੰ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਕਈ ਬਿਮਾਰੀਆਂ ਸਨ, ਉਨ੍ਹਾਂ ’ਚ ਵੀਨਸ ਥ੍ਰੋਂਬੋਐਂਬੋਲਿਜ਼ਮ ਦਾ ਖ਼ਤਰਾ ਦੁੱਗਣੇ ਤੋਂ ਵੀ ਵੱਧ ਸੀ ਤੇ ਪ੍ਰੀ-ਐਕਲੈਂਪਸੀਆ (ਪ੍ਰੈਗਨੈਂਸੀ ਦੌਰਾਨ ਹਾਈ ਬਲੱਡ ਪ੍ਰੈਸ਼ਰ) ਦਾ ਖ਼ਤਰਾ 42 ਫ਼ੀਸਦੀ ਜ਼ਿਆਦਾ ਸੀ, ਜਦਕਿ ਅਜਿਹੀਆਂ ਬਿਮਾਰੀਆਂ ਨਾ ਹੋਣ ਵਾਲੀਆਂ ਔਰਤਾਂ ’ਚ ਇਹ ਖ਼ਤਰਾ ਘੱਟ ਸੀ।

ਲੰਡਨ (ਪੀਟੀਆਈ) : ਦਿ ਲੈਸੇਂਟ ਪਬਲਿਕ ਹੈਲਥ ਜਰਨਲ ’ਚ ਪ੍ਰਕਾਸ਼ਿਤ ਇਕ ਅਧਿਐਨ ਨਾਲ ਪਤਾ ਲੱਗਦਾ ਹੈ ਕਿ ਜੇ ਕੋਈ ਮਹਿਲਾ ਪ੍ਰੈਗਨੈਂਸੀ ਦੀ ਸ਼ੁਰੂਆਤ ’ਚ ਹੀ ਕਈ ਤਰ੍ਹਾਂ ਦੀਆਂ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਸਰੀਰਕ ਜਾਂ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੀਆਂ ਹੋਣ ਤਾਂ ਉਨ੍ਹਾਂ ’ਚ ਮਿਸਕੈਰੇਜ (ਗਰਭਪਾਤ) ਦਾ ਖ਼ਤਰਾ 20 ਫ਼ੀਸਦੀ ਤੇ ਗੰਭੀਰ ਉਲਟੀ ਦਾ ਖ਼ਤਰਾ 20 ਫ਼ੀਸਦੀ ਤਕ ਵਧ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਜਿਹੜੀਆਂ ਔਰਤਾਂ ਨੂੰ ਪ੍ਰੈਗਨੈਂਸੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੋ ਜਾਂ ਉਸ ਤੋਂ ਵੱਧ ਬਿਮਾਰੀਆਂ ਹੁੰਦੀਆਂ ਹਨ, ਉਨ੍ਹਾਂ ’ਚ ਬੇਚੈਨੀ ਤੇ ਤਣਾਅ ਦਾ ਖ਼ਤਰਾ ਚਾਰ ਗੁਣਾ ਵੱਧ ਹੁੰਦਾ ਹੈ।
ਇਹ ਅਧਿਐਨ ਕਿੰਗਸ ਕਾਲਜ ਲੰਡਨ ਵੱਲੋਂ ਕੀਤੀ ਗਈ। ਇਸ ਵਿਚ ਵੀ ਪਾਇਆ ਗਿਆ ਕਿ ਜਿਹੜੀਆਂ ਔਰਤਾਂ ਨੂੰ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਕਈ ਬਿਮਾਰੀਆਂ ਸਨ, ਉਨ੍ਹਾਂ ’ਚ ਵੀਨਸ ਥ੍ਰੋਂਬੋਐਂਬੋਲਿਜ਼ਮ ਦਾ ਖ਼ਤਰਾ ਦੁੱਗਣੇ ਤੋਂ ਵੀ ਵੱਧ ਸੀ ਤੇ ਪ੍ਰੀ-ਐਕਲੈਂਪਸੀਆ (ਪ੍ਰੈਗਨੈਂਸੀ ਦੌਰਾਨ ਹਾਈ ਬਲੱਡ ਪ੍ਰੈਸ਼ਰ) ਦਾ ਖ਼ਤਰਾ 42 ਫ਼ੀਸਦੀ ਜ਼ਿਆਦਾ ਸੀ, ਜਦਕਿ ਅਜਿਹੀਆਂ ਬਿਮਾਰੀਆਂ ਨਾ ਹੋਣ ਵਾਲੀਆਂ ਔਰਤਾਂ ’ਚ ਇਹ ਖ਼ਤਰਾ ਘੱਟ ਸੀ। ਹਰ ਵਾਧੂ ਬਿਮਾਰੀ ਨਾਲ ਮੁਸ਼ਕਲਾਂ ਦਾ ਖ਼ਤਰਾ ਵਧਦਾ ਹੋਇਆ ਪਾਇਆ ਗਿਆ। ਉਦਾਹਰਣ ਲਈ ਜਿਹੜੀਆਂ ਔਰਤਾਂ ਨੂੰ ਤਿੰਨ ਜਾਂ ਉਸ ਤੋਂ ਵੱਧ ਬਿਮਾਰੀਆਂ ਸਨ, ਉਨ੍ਹਾਂ ’ਚ ਵੀਨਸ ਥ੍ਰੋਂਬੋਐਂਬੋਲਿਜ਼ਮ ਦਾ ਖ਼ਤਰਾ ਉਨ੍ਹਾਂ ਔਰਤਾਂ ਦੇ ਮੁਕਾਬਲੇ ਸਾਢੇ ਤਿੰਨ ਗੁਣਾ ਤੋਂ ਵੀ ਵੱਧ ਸੀ, ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਚੱਲਣ ਵਾਲੀ ਕੋਈ ਬਿਮਾਰੀ ਨਹੀਂ ਸੀ।
ਕਿੰਗਸ ਕਾਲਜ ਲੰਡਨ ’ਚ ਪਬਲਿਕ ਹੈਲਥ ਤੇ ਹੈਲਥ ਡਾਟਾ ਸਾਇੰਸ ਦੇ ਕਲੀਨਿਕਲ ਪ੍ਰੋਫੈਸਰ ਤੇ ਸੀਨੀਅਰ ਖੋਜੀ ਕ੍ਰਿਸ਼ਣਰਾਜਾ ਨਿਰੰਥਾਕੁਮਾਰ ਨੇ ਕਿਹਾ ਕਿ ਇਨ੍ਹਾਂ ਸਿੱਟਿਆਂ ਨਾਲ ਇਹ ਗੱਲ ਮਜ਼ਬੂਤੀ ਨਾਲ ਸਾਹਮਣੇ ਆਉਂਦੀ ਹੈ ਕਿ ਕਈ ਤਰ੍ਹਾਂ ਦੀਆਂ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਬਿਮਾਰੀਆਂ ਨੂੰ ਆਪਣੇ ਆਪ ’ਚ ਪ੍ਰਸੂਤਾ ਤੋਂ ਪਹਿਲਾਂ ਖ਼ਤਰੇ ਦਾ ਇਕ ਸੰਕੇਤ ਮੰਨਿਆ ਜਾਣਾ ਚਾਹੀਦਾ ਹੈ।