- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੋਜਕਰਤਾਵਾਂ ਨੇ ਦਿਮਾਗ ਵਿਚ ਇਹੋ-ਜਿਹੀ ਪ੍ਰਕਿਰਿਆ ਦਾ ਪਤਾ ਲਗਾਇਆ ਹੈ, ਜਿਹੜੀ ਇਹ ਸਮਝਾਉਣ ’ਚ ਮਦਦ ਕਰ ਸਕਦੀ ਹੈ ਕਿ ਕੋਈ ਵਿਅਕਤੀ ਨਵਾਂ ਹੁਨਰ ਸਿੱਖਣ ਸਮੇਂ ਤੇਜ਼ੀ ਨਾਲ ਪ੍ਰਗਤੀ ਕਿਉਂ ਕਰਦਾ ਹੈ, ਪਰ ਫਿਰ ਪ੍ਰਗਤੀ ਰੁਕ ਜਾਂਦੀ ਹੈ।

ਪੀਟੀਆਈ। ਖੋਜਕਰਤਾਵਾਂ ਨੇ ਦਿਮਾਗ ਵਿਚ ਇਹੋ-ਜਿਹੀ ਪ੍ਰਕਿਰਿਆ ਦਾ ਪਤਾ ਲਗਾਇਆ ਹੈ, ਜਿਹੜੀ ਇਹ ਸਮਝਾਉਣ ’ਚ ਮਦਦ ਕਰ ਸਕਦੀ ਹੈ ਕਿ ਕੋਈ ਵਿਅਕਤੀ ਨਵਾਂ ਹੁਨਰ ਸਿੱਖਣ ਸਮੇਂ ਤੇਜ਼ੀ ਨਾਲ ਪ੍ਰਗਤੀ ਕਿਉਂ ਕਰਦਾ ਹੈ, ਪਰ ਫਿਰ ਪ੍ਰਗਤੀ ਰੁਕ ਜਾਂਦੀ ਹੈ।
ਮੈਰੀਲੈਂਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਦਿਮਾਗ ਦੀਆਂ ਕੋਸ਼ਿਕਾਵਾਂ ਦੇ ਚਾਰੋ ਪਾਸੇ ਮੌਜੂਦ ਇਕ ਢਾਂਚਾ, ਜਿਸਨੂੰ ਬਾਹਰੀ ਕੋਸ਼ਿਕੀ ਮੈਟ੍ਰਿਕਸ ਕਿਹਾ ਜਾਂਦਾ ਹੈ, ਨਵੇਂ ਹੁਨਰ ਨੂੰ ਸਿੱਖਣ ਦੇ ਸ਼ੁਰੂਆਤੀ ਪੜਾਵਾਂ ’ਚ ਲਗਪਗ ਇਕ ਦਿਨ ਦੇ ਅੰਦਰ ਢਿੱਲੀ ਪੈ ਜਾਂਦੀ ਹੈ ਤੇ ਫਿਰ ਤੋਂ ਬਣ ਜਾਂਦੀ ਹੈ। ਹੁਨਰ ’ਚ ਮੁਹਾਰਤ ਹਾਸਲ ਹੋਣ ’ਤੇ ਇਹ ਪੁਨਰਨਿਰਮਾਣ ਚੱਕਰ ਹੌਲੀ ਪੈ ਜਾਂਦਾ ਹੈ ਤੇ ਆਖਰ ਰੁਕ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਦਿਮਾਗ ਨੇ ਤੈਅ ਕਰ ਲਿਆ ਹੈ ਕਿ ਸਿੱਖਣਾ ਪੂਰਾ ਹੋ ਗਿਆ ਹੈ ਤੇ ਹੁਣ ਜੋ ਕੁਝ ਹਾਸਲ ਕੀਤਾ ਹੈ ਉਸ ਨੂੰ ਸੰਭਾਲ ਕੇ ਰੱਖਣ ਦਾ ਸਮਾਂ ਆ ਗਿਆ ਹੈ।
ਮੈਰੀਲੈਂਡ ਯੂਨੀਵਰਸਿਟੀ ਵਿਚ ਜੀਵ ਵਿਗਿਆਨ ਦੀ ਸਹਾਇਕ ਪ੍ਰੋਫੈਸਰ ਮੈਲਿਸਾ ਕੈਰਸ ਨੇ ਕਿਹਾ ਕਿ ਪਹਿਲੀ ਵਾਰੀ ਅਸੀਂ ਇਹ ਦੇਖ ਸਕੇ ਹਾਂ ਕਿ ਤਜਰਬਾ ਪ੍ਰਾਪਤ ਕਰਨ ਦੇ ਨਾਲ ਪੁਨਰਨਿਰਮਾਣ ਪ੍ਰਕਿਰਿਆ ਬਦਲਦੀ ਹੈ। ਇਹ ਸਿੱਖਣ ਦੀ ਸ਼ੁਰੂਆਤ ਵਿਚ ਹੁੰਦੀ ਹੈ, ਫਿਰ ਹੌਲੀ ਹੋ ਜਾਂਦੀ ਹੈ ਤੇ ਹੌਲੀ-ਹੌਲੀ ਰੁਕ ਜਾਂਦੀ ਹੈ। ਕੈਰਾਸ ਨੇ ਕਿਹਾ ਕਿ ਇਸ ਤੋਂ ਸਾਨੂੰ ਪਤਾ ਲੱਗਕਦਾ ਹੈ ਕਿ ਦਿਮਾਗ ਸਿਰਫ਼ ਨਕਾਰਾ ਰੂਪ ਨਾਲ ਸਿੱਖੀਆਂ ਗਈਆਂ ਗੱਲਾਂ ਨੂੰ ਇਕੱਠਾ ਨਹੀਂ ਕਰਦਾ। ਇਹ ਸਰਗਰਮ ਰੂਪ ਨਾਲ ਇਹ ਵੀ ਕੰਟਰੋਲ ਕਰਦਾ ਹੈ ਕਿ ਸਿੱਖਣਾ ਕਦੋਂ ਹੋ ਸਕਦਾ ਹੈ ਤੇ ਕਦੋਂ ਰੁਕਣਾ ਚਾਹੀਦਾ ਹੈ, ਤਾਂ ਜੋ ਤੁਹਾਡੇ ਵਲੋਂ ਵਿਕਸਤ ਹੁਨਰ ਸੰਭਾਲਿਆ ਰਹੇ, ਨਾ ਕਿ ਤਬਾਹ ਹੋਵੇ।
ਐਕਸਟ੍ਰਾਸੈਲੁਲਰ ਮੈਟ੍ਰਿਕਸ ਸਿੱਖਣ ਦੌਰਾਨ ਦਿਮਾਗ ’ਚ ਹੋਣ ਵਾਲੇ ਬਦਲਾਆਂ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਆਡੀਟਰੀ ਕਾਂਟ੍ਰੈਕਟ ਵਿਚ, ਅਭਿਆਸ ਸੈਸ਼ਨ ਦੇ ਕੁਝ ਘੰਟਿਆਂ ਦੇ ਅੰਦਰ ਮੈਟ੍ਰਿਕਸ ਢਿੱਲਾ ਹੋ ਜਾਂਦਾ ਹੈ ਤੇ ਲਗਪਗ ਇਕ ਦਿਨ ਦੇ ਅੰਦਰ ਮੁੜ ਬਣ ਜਾਂਦਾ ਹੈ। ਇਹ ਇਕ ਅਜਿਹਾ ਚੱਕਰ ਹੈ ਜਿਹੜਾ ਅਗਲੇ ਸੈਸ਼ਨ ਤੋਂ ਪਹਿਲਾਂ ਪਿਛਲੇ ਸੈਸ਼ਨ ਤੋਂ ਸਿੱਖੀਆਂ ਗਈਾਂ ਗੱਲਾਂ ਨੂੰ ਸਤਾਈ ਹੋਣ ਦਿੰਦਾ ਹੈ।