- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇ ਇਹ ਸਮੱਸਿਆ ਜਾਰੀ ਰਹੇ ਤਾਂ ਸਾਈਕਲੋਸਪੋਰਾ PCR ਟੈਸਟ ਰਾਹੀਂ ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ। ਬਿਮਾਰੀ ਦੀ ਪਛਾਣ ਹੋਣ ਤੋਂ ਬਾਅਦ ਇਸ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਡਾਕਟਰ ਆਮ ਤੌਰ 'ਤੇ ਬੈਕਟ੍ਰਿਮ (Bactrim) ਦਵਾਈ 7 ਤੋਂ 10 ਦਿਨਾਂ ਲਈ ਲੈਣ ਦੀ ਸਲਾਹ ਦੇ ਸਕਦੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਇਹ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ ਕਿ ਦਿਲ ਦਾ ਰਸਤਾ ਪੇਟ 'ਚੋਂ ਦੀ ਜਾਂਦੀ ਹੈ, ਯਾਨੀ ਚੰਗਾ ਭੋਜਨ ਕਿਸੇ ਦਾ ਵੀ ਦਿਲ ਜਿੱਤ ਸਕਦਾ ਹੈ। ਪਰ ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਜੇ ਪੇਟ ਠੀਕ ਨਾ ਹੋਵੇ ਤਾਂ ਮਨ ਵੀ ਖੁਸ਼ ਨਹੀਂ ਰਹਿ ਸਕਦਾ। ਅਸੀਂ ਪੇਟ ਦੀ ਗੱਲ ਇਸ ਲਈ ਕਰ ਰਹੇ ਹਾਂ ਕਿਉਂਕਿ ਹਾਲ ਹੀ 'ਚ ਸਾਈਕਲੋਸਪੋਰਾ (Cyclospora) ਨਾਂ ਦੀ ਪੇਟ ਨਾਲ ਜੁੜੀ ਬਿਮਾਰੀ ਲਗਾਤਾਰ ਚਰਚਾ ਵਿਚ ਹੈ।
ਸੰਭਵ ਹੈ ਕਿ ਤੁਸੀਂ ਇਹ ਨਾਮ ਪਹਿਲੀ ਵਾਰ ਸੁਣਿਆ ਹੋਵੇ, ਪਰ ਇਹ ਬਿਮਾਰੀ ਕਾਫ਼ੀ ਹੱਦ ਤਕ ਫੂਡ ਪੌਇਜ਼ਨਿੰਗ ਵਰਗੀ ਹੈ। ਡਾਕਟਰ ਸੌਰਭ ਸੇਠੀ ਨੇ ਸਾਈਕਲੋਸਪੋਰਾ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।
ਸਾਈਕਲੋਸਪੋਰਾ ਇਕ ਪਰਜੀਵੀ (Parasite) ਇਨਫੈਕਸ਼ਨ ਹੈ ਜਿਸ ਨੂੰ ਸਾਈਕਲੋਸਪੋਰੀਆਸਿਸ (Cyclosporiasis) ਵੀ ਕਿਹਾ ਜਾਂਦਾ ਹੈ। ਇਸ ਦਾ ਸਭ ਤੋਂ ਵੱਧ ਅਸਰ ਛੋਟੀ ਅੰਤੜੀ (Small Intestine) 'ਤੇ ਪੈਂਦਾ ਹੈ।
ਫੂਡ ਪੌਇਜ਼ਨਿੰਗ ਅਤੇ ਸਾਈਕਲੋਸਪੋਰਾ ਦੋਵੇਂ ਹੀ ਦੂਸ਼ਿਤ ਭੋਜਨ ਤੇ ਪਾਣੀ ਰਾਹੀਂ ਫੈਲਦੇ ਹਨ, ਪਰ ਦੋਹਾਂ ਵਿਚ ਮੁੱਖ ਫਰਕ ਇਹ ਹੈ ਕਿ ਫੂਡ ਪੌਇਜ਼ਨਿੰਗ ਬੈਕਟੀਰੀਆ ਜਾਂ ਵਾਇਰਸ ਕਾਰਨ ਹੁੰਦੀ ਹੈ, ਜਦਕਿ ਸਾਈਕਲੋਸਪੋਰਾ ਭੋਜਨ ਜਾਂ ਪਾਣੀ 'ਚ ਮੌਜੂਦ ਪਰਜੀਵੀਆਂ ਕਾਰਨ ਫੈਲਦਾ ਹੈ।
ਇਸ ਬਿਮਾਰੀ ਦੀ ਪਛਾਣ ਹੇਠ ਲਿਖੇ ਲੱਛਣਾਂ ਨਾਲ ਕੀਤੀ ਜਾ ਸਕਦੀ ਹੈ:
ਫਿਲਹਾਲ ਇਸ ਬਿਮਾਰੀ ਦੇ ਫੈਲਣ ਦਾ ਸਹੀ ਕਾਰਨ ਸਾਹਮਣੇ ਨਹੀਂ ਆਇਆ, ਪਰ ਮੰਨਿਆ ਜਾ ਰਿਹਾ ਹੈ ਕਿ ਹਰੀਆਂ ਪੱਤੇਦਾਰ ਸਬਜ਼ੀਆਂ ਇਸ ਦਾ ਮੁੱਖ ਸਰੋਤ ਹੋ ਸਕਦੀਆਂ ਹਨ। ਪਰਜੀਵੀ ਦੇ ਸੰਪਰਕ 'ਚ ਆਉਣ ਤੋਂ ਬਾਅਦ ਇਸ ਦੇ ਲੱਛਣ ਆਮ ਤੌਰ 'ਤੇ ਇੱਕ ਹਫ਼ਤੇ ਬਾਅਦ ਨਜ਼ਰ ਆਉਂਦੇ ਹਨ।
ਲੰਬੇ ਸਮੇਂ ਤਕ ਰਹਿਣ ਵਾਲੇ ਦਸਤ ਇਸ ਬਿਮਾਰੀ ਦਾ ਸਭ ਤੋਂ ਵੱਡਾ ਸੰਕੇਤ ਹਨ। ਜੇ ਇਹ ਸਮੱਸਿਆ ਜਾਰੀ ਰਹੇ ਤਾਂ ਸਾਈਕਲੋਸਪੋਰਾ PCR ਟੈਸਟ ਰਾਹੀਂ ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ। ਬਿਮਾਰੀ ਦੀ ਪਛਾਣ ਹੋਣ ਤੋਂ ਬਾਅਦ ਇਸ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਡਾਕਟਰ ਆਮ ਤੌਰ 'ਤੇ ਬੈਕਟ੍ਰਿਮ (Bactrim) ਦਵਾਈ 7 ਤੋਂ 10 ਦਿਨਾਂ ਲਈ ਲੈਣ ਦੀ ਸਲਾਹ ਦੇ ਸਕਦੇ ਹਨ।