- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੈਕਸ ਹਾਰਮੋਨ ਜਿਵੇਂ ਪ੍ਰੋਜੈਸਟ੍ਰੋਨ ਤੇ ਐਸਟ੍ਰਾਡੀਓਲ 'ਚ ਤੇਜ਼ੀ ਨਾਲ ਉਤਰਾਅ-ਚੜ੍ਹਾਅ, ਬਲੱਡ ਸ਼ੂਗਰ ਦੀ ਸਥਿਰਤਾ ਘੱਟ ਹੋ ਜਾਣਾ, ਸੇਰੋਟੋਨਿਨ ਐਕਟੀਵਿਟੀ ਦਾ ਘੱਟ ਹੋਣਾ, ਘ੍ਰੇਲਿਨ ਤੇ ਲੈਪਟਿਨ ਜਿਹੇ ਭੁੱਖ ਨਾਲ ਜੁੜੇ ਹਾਰਮੋਨ 'ਚ ਬਦਲਾਅ ਹੋਣਾ ਇਸ ਦੇ ਲਈ ਜ਼ਿੰਮੇਵਾਰ ਹਨ। ਸਰੀਰ 'ਚ ਹੋਣ ਵਾਲੇ ਇਹ ਸਾਰੇ ਬਦਲਾਅ ਕਿਸੇ ਖ਼ਾਸ ਤਰ੍ਹਾਂ ਦੇ ਫੂਡ ਲਈ ਸਾਡੀ ਕ੍ਰੇਵਿੰਗ ਵਧਾ ਦਿੰਦੇ ਹਨ, ਜਿਸ ਦੀ ਵਜ੍ਹਾ ਨਾਲ ਸਾਨੂੰ ਚਾਕਲੇਟ ਅਤੇ ਚੀਜ਼ਕੇਕ ਜਿਹੀਆਂ ਮਿੱਠੀਆਂ ਚੀਜ਼ਾਂ ਦੀ ਕ੍ਰੇਵਿੰਗ ਜ਼ਿਆਦਾ ਹੁੰਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਪੀਰੀਅਡਜ਼ ਦੇ ਦਿਨਾਂ 'ਚ ਚਾਕਲੇਟ ਜਾਂ ਕੋਈ ਮਿੱਠੀ ਚੀਜ਼ ਖਾਣਾ ਆਮ ਗੱਲ ਹੈ ਪਰ ਜ਼ਿਆਦਾਤਰ ਕੁੜੀਆਂ ਤੇ ਔਰਤਾਂ ਇਸ ਦਾ ਕਾਰਨ ਨਹੀਂ ਜਾਣਦੀਆਂ। ਉਹ ਬੱਸ ਜਾਣਦੀਆਂ ਹਨ ਤਾਂ ਬੱਸ ਉਸ ਕ੍ਰੇਵਿੰਗ ਨੂੰ, ਜਿਸ ਨੂੰ ਕੁਝ ਮਿੱਠਾ ਖਾ ਕੇ ਹੀ ਸ਼ਾਂਤ ਕੀਤਾ ਜਾ ਸਕਦਾ ਹੈ। ਆਓ ਪੀਰੀਅਡਜ਼ ਤੇ ਔਰਤਾਂ ਦੀ ਕ੍ਰੇਵਿੰਗ ਨਾਲ ਜੁੜੇ ਇਸ ਸਾਇੰਸ ਬਾਰੇ ਜਾਣਦੇ ਹਾਂ।
ਕੁਝ ਨਾ ਕੁਝ ਖਾਣ ਦੀ ਤੀਬਰ ਇੱਛਾ ਜਿਸ ਨੂੰ ਅਸੀਂ ਆਮ ਬੋਲਚਾਲ 'ਚ ਕ੍ਰੇਵਿੰਗ ਕਹਿੰਦੇ ਹਾਂ, ਦਾ ਸਿੱਧਾ ਸਬੰਧ ਸਰੀਰ 'ਚ ਹੋਣ ਵਾਲੇ ਹਾਰਮੋਨਲ ਬਦਲਾਅ ਨਾਲ ਹੈ। ਖ਼ਾਸਤੌਰ 'ਤੇ ਤਦ ਜਦੋਂ ਪੀਰੀਅਡਜ਼ ਸ਼ੁਰੂ ਹੋਏ ਹੋਣ ਤਾਂ ਇਹ ਇੱਛਾ ਜ਼ਿਆਦਾ ਵਧ ਜਾਂਦੀ ਹੈ। ਇਸ ਦੇ ਪਿੱਛੇ ਕਈ ਕਾਰਨ ਜ਼ਿੰਮੇਵਾਰ ਹਨ:
ਸੈਕਸ ਹਾਰਮੋਨ ਜਿਵੇਂ ਪ੍ਰੋਜੈਸਟ੍ਰੋਨ ਤੇ ਐਸਟ੍ਰਾਡੀਓਲ 'ਚ ਤੇਜ਼ੀ ਨਾਲ ਉਤਰਾਅ-ਚੜ੍ਹਾਅ, ਬਲੱਡ ਸ਼ੂਗਰ ਦੀ ਸਥਿਰਤਾ ਘੱਟ ਹੋ ਜਾਣਾ, ਸੇਰੋਟੋਨਿਨ ਐਕਟੀਵਿਟੀ ਦਾ ਘੱਟ ਹੋਣਾ, ਘ੍ਰੇਲਿਨ ਤੇ ਲੈਪਟਿਨ ਜਿਹੇ ਭੁੱਖ ਨਾਲ ਜੁੜੇ ਹਾਰਮੋਨ 'ਚ ਬਦਲਾਅ ਹੋਣਾ ਇਸ ਦੇ ਲਈ ਜ਼ਿੰਮੇਵਾਰ ਹਨ। ਸਰੀਰ 'ਚ ਹੋਣ ਵਾਲੇ ਇਹ ਸਾਰੇ ਬਦਲਾਅ ਕਿਸੇ ਖ਼ਾਸ ਤਰ੍ਹਾਂ ਦੇ ਫੂਡ ਲਈ ਸਾਡੀ ਕ੍ਰੇਵਿੰਗ ਵਧਾ ਦਿੰਦੇ ਹਨ, ਜਿਸ ਦੀ ਵਜ੍ਹਾ ਨਾਲ ਸਾਨੂੰ ਚਾਕਲੇਟ ਅਤੇ ਚੀਜ਼ਕੇਕ ਜਿਹੀਆਂ ਮਿੱਠੀਆਂ ਚੀਜ਼ਾਂ ਦੀ ਕ੍ਰੇਵਿੰਗ ਜ਼ਿਆਦਾ ਹੁੰਦੀ ਹੈ।
ਪੀਰੀਅਡਜ਼ ਦੌਰਾਨ ਸਰੀਰ ਦੀ ਰੈਸਟਿੰਗ ਐਨਰਜੀ ਨੀਡਜ਼ ਯਾਨੀ ਬੁਨਿਆਦੀ ਜ਼ਰੂਰਤਾਂ ਵਧ ਜਾਂਦੀਆਂ ਹਨ। ਅਜਿਹੇ 'ਚ ਸਰੀਰ ਨੂੰ ਕੰਮ ਕਰਨ ਲਈ ਕੈਲੋਰੀ ਦੀ ਖ਼ਾਸ ਜ਼ਰੂਰਤ ਹੁੰਦੀ ਹੈ। ਫਿਰ ਆਪਣੇ ਪਸੰਦੀਦਾ ਫੂਡਜ਼ ਬਾਰੇ ਜ਼ਿਆਦਾ ਸੋਚਣਾ ਸਾਨੂੰ ਉਨ੍ਹਾਂ ਨੂੰ ਖਾਣ ਲਈ ਮਜ਼ਬੂਰ ਕਰ ਦਿੰਦਾ ਹੈ।
ਵੈਸੇ ਤਾਂ ਚਾਕਲੇਟ ਅਜਿਹੀ ਚੀਜ਼ ਹੈ ਜਿਸ ਨੂੰ ਕੋਈ ਵੀ ਮਨ੍ਹਾ ਨਹੀਂ ਕਰ ਪਾਉਂਦਾ ਪਰ ਪੀਰੀਅਡਜ਼ ਵਿੱਚ ਇਸ ਦੀ ਕ੍ਰੇਵਿੰਗ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੇ ਪਿੱਛੇ ਦੋ ਖ਼ਾਸ ਵਜ੍ਹਾ ਹਨ:
ਚਾਕਲੇਟ 'ਚ ਸ਼ੂਗਰ, ਕਾਰਬਸ, ਕੈਫੀਨ ਦੇ ਨਾਲ ਮੈਗਨੀਸ਼ੀਅਮ, ਟ੍ਰਿਪਟੋਫੈਨ, ਥੀਓਬ੍ਰੋਮਾਈਨ ਅਤੇ ਫੇਨਿਲਏਥਿਲਾਮਾਈਨ ਜਿਹੇ ਪੋਸ਼ਕ ਤੱਤ ਹੁੰਦੇ ਹਨ। ਪੀਰੀਅਡਜ਼ ਵਿੱਚ ਇਹਨਾਂ ਸਾਰੇ ਪੋਸ਼ਕ ਤੱਤਾਂ ਦੀ ਸਰੀਰ ਵਿੱਚ ਖ਼ਾਸ ਕਮੀ ਮਹਿਸੂਸ ਹੁੰਦੀ ਹੈ।
ਸੇਰੋਟੋਨਿਨ ਇਕ ਫੀਲ ਗੁੱਡ ਹਾਰਮੋਨ ਹੈ, ਜਿਸ ਨੂੰ ਅਸੀਂ ਹੈੱਪੀ ਹਾਰਮੋਨ ਦੇ ਨਾਂ ਨਾਲ ਵੀ ਜਾਣਦੇ ਹਾਂ। ਪੀਰੀਅਡਜ਼ ਦੇ ਲਿਊਟੀਅਲ ਫੇਜ਼ ਯਾਨੀ ਸ਼ੁਰੂ ਹੋਣ ਤੋਂ 5-10 ਦਿਨ ਪਹਿਲਾਂ ਇਹ ਹਾਰਮੋਨ ਘੱਟ ਹੋਣ ਲੱਗਦਾ ਹੈ। ਅਜਿਹੇ 'ਚ ਮਿੱਠੀਆਂ ਚੀਜ਼ਾਂ ਇੰਸਟੈਂਟ ਮੂਡ ਬੂਸਟਰ ਦਾ ਕੰਮ ਕਰਦੀਆਂ ਹਨ, ਫਿਰ ਚਾਹੇ ਇਸ ਦਾ ਖ਼ਮਿਆਜ਼ਾ ਸਾਨੂੰ ਆਲਸ ਅਤੇ ਸੁਸਤੀ ਦੇ ਰੂਪ 'ਚ ਹੀ ਕਿਉਂ ਨਾ ਭੁਗਤਣਾ ਪਵੇ।