- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਠ ਦੇਸ਼ਾਂ ਤੋਂ ਖੋਜ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਜੀਵਨਸ਼ੈਲੀ ਵਿੱਚ ਬਦਲਾਅ ਰਾਹੀਂ ਡਿਮੈਂਸ਼ੀਆ ਦੇ ਲਗਭਗ ਅੱਧੇ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਹੈ।

ਆਸਟ੍ਰੇਲੀਆ, ਅਮਰੀਕਾ ਤੇ ਚੀਨ ਸਮੇਤ ਅੱਠ ਦੇਸ਼ਾਂ ’ਚ ਡਿਮੈਂਸ਼ੀਆ ਨਾਲ ਜੁੜੇ ਪਬਲਿਕ ਹੈਲਥ ਕੈਂਪੇਨ ਦੇ ਇਕ ਨਵੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਲੋਕਾਂ ਦੇ ਵਿਹਾਰ ’ਚ ਅਸਲ ਬਦਲਾਅ ਲਿਆਉਣ ਤੇ ਡਿਮੈਂਸ਼ੀਆ ਦਾ ਖ਼ਤਰਾ ਘੱਟ ਕਰਨ ਲਈ ਅਜਿਹੇ ਤਰੀਕਿਆਂ ਦੀ ਜ਼ਰੂਰਤ ਹੈ ਜੋ ਲੋਕਾਂ ਨੂੰ ਜੋੜਣ ਵਾਲੇ, ਨਿੱਜੀ ਤੇ ਭਾਈਚਾਰਕ ਅਧਾਰਤ ਹੋਣ। ਕੁਝ ਸਮਾਂ ਪਹਿਲਾਂ ਹੋਏ ਅਧਿਐਨ ’ਚ ਪਤਾ ਲੱਗਿਆ ਹੈ ਕਿ ਡਿਮੈਂਸ਼ੀਆ ਦੇ ਕਰੀਬ ਅੱਧੇ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਹੈ, ਬੱਸ ਉਨ੍ਹਾਂ ਰਿਸਕ ਫੈਕਟਰਸ ’ਤੇ ਧਿਆਨ ਦੇ ਕੇ ਜਿਨ੍ਹਾਂ ਨੂੰ ਬਦਲਿਆ ਜਾ ਸਕਦਾ ਹੈ, ਜਿਵੇਂ ਕਿ ਸਰੀਰਕ ਤੌਰ ’ਤੇ ਸਰਗਰਮ ਨਾ ਰਹਿਣਾ, ਧੂੰਆਂਨੋਸ਼ੀ, ਹਾਈ ਕੋਲੈਸਟ੍ਰੋਲ ਤੇ ਤਣਾਅ। ਹਾਲਾਂਕਿ ਖੋਜੀਆਂ ਦਾ ਕਹਿਣਾ ਹੈ ਕਿ ਲੋਕਾਂ ਦੇ ਵਿਹਾਰ ’ਚ ਅਸਲੀ ਬਦਲਾਅ ਲਿਆਉਣ ਦੇ ਮਾਮਲੇ ’ਚ ਜਨਤਕ ਸਿਹਤ ਦੇ ਤਰੀਕੇ ਨਾਕਾਫੀ ਸਾਬਿਤ ਹੋ ਰਹੇ ਹਨ।
ਆਸਟ੍ਰੇਲੀਆ ਦੀ ਕਰਟਿਨ ਯੂਨੀਵਰਿਸਟੀ ਦੇ ਖੋਜੀਆਂ ਨੇ ਦੱਸਿਆ ਕਿ ਇਹ ਨਿਊਰੋਡੀਜਨੇਰੇਟਿਵ ਬਿਮਾਰੀ ਦੁਨੀਆ ਭਰ ’ਚ 57 ਮਿਲੀਅ੍ਵ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਅਨੁਮਾਨ ਹੈ ਕਿ 2050 ਤੱਕ ਇਹ ਗਿਣਤੀ ਤਿੰਨ ਗੁਣਾ ਹੋ ਜਾਵੇਗੀ, ਜਿਸ ਨਾਲ ਪਰਿਵਾਰਾਂ, ਸਿਹਤ ਪ੍ਰਣਾਲੀ ਤੇ ਅਰਥਚਾਰੇ ’ਤੇ ਭਾਰੀ ਬੋਝ ਪਵੇਗਾ। ਅਧਿਐਨ ’ਚ ਪਤਾ ਲੱਗਾ ਹੈ ਕਿ ਹਾਲਾਂਕਿ ਵੱਡੇ ਪੱਧਰ ’ਤੇ ਚਲਾਈ ਜਾਣ ਵਾਲੀ ਸਿਹਤ ਜਾਗਰੂਕਤਾ ਮੁਹਿੰਮ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕਦੀਆਂ ਹਨ, ਪਰ ਅਕਸਰ ਇਨ੍ਹਾਂ ਨਾਲ ਜਾਣਕਾਰੀ ’ਚ ਬਹੁਤ ਘੱਟ ਸੁਧਾਰ ਹੁੰਦਾ ਹੈ ਤੇ ਵਿਹਾਰ ’ਚ ਵੀ ਸੀਮਤ ਬਦਲਾਅ ਹੀ ਆਉਂਦੇ ਹਨ। ਸਿੱਖਿਆ ਤੇ ਗੱਲਬਾਤ ’ਤੇ ਅਧਾਰਤ ਉਪਾਵਾਂ, ਜਿਨ੍ਹਾਂ ’ਚ ਨਿੱਜੀ ਜ਼ੋਖਮ ਦੀ ਜਾਂਚ, ਆਨਲਾਈਨ ਕੋਰਸ, ਈ-ਲਰਨਿੰਗ ਪ੍ਰੋਗਰਾਮ ਤੇ ਕਮਿਊਨਿਟੀ ਅਧਾਰਤ ਤਰੀਕੇ ਸ਼ਾਮਲ ਹਨ, ਤੋਂ ਜਾਣਕਾਰੀ ਤੇ ਜ਼ੋਖ਼ਮ ਘੱਟ ਕਰਨ ਵਾਲੇ ਵਿਹਾਰ ’ਚ ਲਗਾਤਾਰ ਸੁਧਾਰ ਦੇਖਣ ਨੂੰ ਮਿਲਿਆ। ਪੀਟੀਆਈ