- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਇਹ ਸਭ ਜਾਂ ਕੁਝ ਨਹੀਂ ਵਾਲੀ ਹਾਲਤ ਨਹੀਂ ਹੈ। ਫਾਇਦਾ ਪਾਉਣ ਲਈ ਅੱਲ੍ਹੜਾਂ ਦਾ ਬਿਹਤਰੀਨ ਐਥਲੀਟ ਹੋਣਾ ਜ਼ਰੂਰੀ ਨਹੀਂ ਹੈ। ਰੋਜ਼ਾਨਾ ਇਕ ਹਜ਼ਾਰ ਤੋਂ ਦੋ ਹਜ਼ਾਰ ਕਦਮ ਵੱਧ ਚੱਲਣ ਨਾਲ ਦਿਮਾਗ ਦੀ ਬਣਤਰ ਤੇ ਮਾਨਸਿਕ ਸਿਹਤ ’ਚ ਬਿਹਤਰ ਨਤੀਜੇ ਦੇਖੇ ਗਏ ਤੇ ਇਹ ਫਾਇਦੇਮੰਦ ਅਸਰ ਅੱਗੇ ਵੀ ਵਧਦਾ ਰਹਿੰਦਾ ਹੈ।

ਵਾਸ਼ਿੰਗਟਨ (ਪੀਟੀਆਈ) : ਅੱਲ੍ਹੜਾਂ ’ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਰੋਜ਼ਾਨਾ ਜ਼ਿਆਦਾ ਤੋਂ ਜ਼ਿਆਦਾ ਚੱਲਣ ਦਾ ਸਿੱਧਾ ਸਬੰਧ ਇਕ ਸਾਲ ਬਾਅਦ ਮਾਨਸਿਕ ਸਿਹਤ ਨਾਲ ਜੁੜੀਆਂ ਘੱਟ ਸਮੱਸਿਆਵਾਂ ਨਾਲ ਹੈ। ਜਿਹੜੇ ਅੱਲ੍ਹੜ ਰੋਜ਼ਾਨਾ 12 ਹਜ਼ਾਰ ਜਾਂ ਇਸ ਤੋਂ ਵੱਧ ਕਦਮ ਤੁਰਦੇ ਸਨ, ਉਨ੍ਹਾਂ ’ਚ ਵਿਹਾਰ ਤੇ ਭਾਵਨਾਵਾਂ ਨਾਲ ਜੁੜੇ ਲੱਛਣ ਸਭ ਤੋਂ ਘੱਟ ਦਿਸੇ।
ਨਿਊਰੋਇਮੇਜਿੰਗ ਨਾਲ ਪੁਸ਼ਟੀ ਹੋਈ ਕਿ ਜਿਹੜੇ ਅੱਲ੍ਹੜਾਂ ਨੇ ਸਭ ਤੋਂ ਵੱਧ ਕਦਮ ਚੱਲੇ, ਉਨ੍ਹਾਂ ਦੇ ਦਿਮਾਗ ਦੇ ਉਨ੍ਹਾਂ ਹਿੱਸਿਆਂ ’ਚ ਕਾਰਟੀਕਲ ਟਿਸ਼ੂ ਜ਼ਿਆਦਾ ਮੋਟੇ ਸਨ, ਜੋ ਮੂਵਮੈਂਟ ਤੇ ਭਾਵਨਾਵਾਂ ਨੂੰ ਕੰਟਰੋਲ ਕਰਦੇ ਹਨ। ਇਨ੍ਹਾਂ ਅੰਤਰਾਂ ਨੇ ਕਦਮਾਂ ਦੀ ਗਿਣਤੀ ਤੇ ਮਾਨਸਿਕ ਸਿਹਤ ਵਿਚਾਲੇ ਸਬੰਧ ਨੂੰ ਉਜਾਗਰ ਕੀਤਾ। ਇਹ ਸਿੱਟਾ ਜਰਨਲ ਆਫ ਦਿ ਅਮੇਰਿਕਨ ਮੈਡੀਕਲ ਐਸੋਸੀਏਸ਼ਨ ਨੈੱਟਵਰਕ ਓਪਨ ’ਚ ਪ੍ਰਕਾਸ਼ਿਤ ਹੋਇਆ ਹੈ।
ਅਮਰੀਕਾ ’ਚ ਯੂਨੀਵਰਸਿਟੀ ਆਫ ਮੈਸਾਚੁਸੈਟਸ ਐਮਹਰਸਟ ’ਚ ਕਾਇਨੇਸਿਓਲਾਜੀ ਦੀ ਐਸੋਸੀਏਟ ਪ੍ਰੋਫੈਸਰ ਅਮਾਂਡਾ ਪਾਲੁਚ ਨੇ ਕਿਹਾ ਕਿ ਅੱਲ੍ਹੜ ਉਮਰ ’ਚ ਦਿਮਾਗ ਦੇ ਵਿਕਾਸ ਤੇ ਮਾਨਸਿਕ ਸਿਹਤ ਲਈ ਅਹਿਮ ਸਮਾਂ ਹੈ, ਤੇ ਇਸ ਲਈ ਇਹ ਦੇਖਣਾ ਉਤਸ਼ਾਹਿਤ ਕਰਨ ਵਾਲਾ ਹੈ ਕਿ ਸਰੀਰਕ ਸਰਗਰਮੀ ਨਾਲ ਇਨ੍ਹਾਂ ਦੋਵਾਂ ਨੂੰ ਫਾਇਦਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਇਹ ਸਭ ਜਾਂ ਕੁਝ ਨਹੀਂ ਵਾਲੀ ਹਾਲਤ ਨਹੀਂ ਹੈ। ਫਾਇਦਾ ਪਾਉਣ ਲਈ ਅੱਲ੍ਹੜਾਂ ਦਾ ਬਿਹਤਰੀਨ ਐਥਲੀਟ ਹੋਣਾ ਜ਼ਰੂਰੀ ਨਹੀਂ ਹੈ। ਰੋਜ਼ਾਨਾ ਇਕ ਹਜ਼ਾਰ ਤੋਂ ਦੋ ਹਜ਼ਾਰ ਕਦਮ ਵੱਧ ਚੱਲਣ ਨਾਲ ਦਿਮਾਗ ਦੀ ਬਣਤਰ ਤੇ ਮਾਨਸਿਕ ਸਿਹਤ ’ਚ ਬਿਹਤਰ ਨਤੀਜੇ ਦੇਖੇ ਗਏ ਤੇ ਇਹ ਫਾਇਦੇਮੰਦ ਅਸਰ ਅੱਗੇ ਵੀ ਵਧਦਾ ਰਹਿੰਦਾ ਹੈ।
ਉਨ੍ਹਾਂ ਜ਼ਿਆਦਾ ਚੱਲਣ-ਫਿਰਨ ਲਈ ਵਿਹਾਰਕ ਤੇ ਲੰਬੇ ਸਮੇਂ ਤੱਕ ਅਪਣਾਏ ਜਾ ਸਕਣ ਵਾਲੇ ਤਰੀਕੇ ਲੱਭਣ ’ਤੇ ਜ਼ੋਰ ਦਿੱਤਾ। ਇਸਦੇ ਲਈ ਰੋਜ਼ਾਨਾ ਦੇ ਮੌਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਵੇਂ ਕਿ ਸਕੂਲ ਪੈਦਲ ਜਾਣਾ, ਸਰਗਰਮ ਖੇਡ ਖੇਡਣੀ ਤੇ ਅਜਿਹੀਆਂ ਸਰਗਰਮੀਆਂ ਕਰਨਾ, ਜਿਨ੍ਹਾਂ ’ਚ ਅੱਲ੍ਹੜਾਂ ਨੂੰ ਮਜ਼ਾ ਆਉਂਦਾ ਹੋਵੇ ਤਾਂਕਿ ਉਹ ਕਿਸੇ ਵੀ ਸ਼ੁਰੂਆਤੀ ਪੱਧਰ ਤੋਂ ਫਾਇਦਾ ਲੈ ਸਕਣ। ਇਸ ਅਧਿਐਨ ’ਚ 5515 ਅੱਲ੍ਹੜ ਸ਼ਾਮਲ ਹੋਏ ਸਨ।