- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ’ਚ ਮਨੋਰੋਗ ਤੇ ਵਿਹਾਰਕ ਤੰਤੂ-ਵਿਗਿਆਨ ਦੀ ਪ੍ਰੋਫੈਸਰ ਤੇ ਇਸ ਖੋਜ ਦੀ ਸੀਨੀਅਰ ਲੇਖਿਕਾ ਐਲਿਨੋਰ ਸਲਿਵਨ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਵਿਟਾਮਿਨ ਸੀ ਦੇ ਸਪਲੀਮੈਂਟ ਲੈਣ ਨਾਲ ਬੱਚਿਆਂ ਵਿਚ ਦਿਸਣ ਵਾਲੀਆਂ ਇਨ੍ਹਾਂ ਨਕਾਰਾਤਮਕ ਭਾਵਨਾਵਾਂ ਨੂੰ ਘਟਾਉਣ ’ਚ ਮਦਦ ਮਿਲ ਸਕਦੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਹ ਭਰੂਣ ਦੇ ਵਿਕਾਸ ਦੇ ਮਾਹੌਲ ਤੇ ਬੱਚੇ ਦੇ ਦਿਮਾਗ਼ ਦੇ ਵਿਕਾਸ ਨੂੰ ਸੁਰੱਖਿਆ ਭਰਪੂਰ ਲਾਭ ਪ੍ਰਦਾਨ ਕਰ ਸਕਦਾ ਹੈ।

ਪੀਟੀਆਈ, ਵਾਸ਼ਿੰਗਟਨ : ਇਕ ਖੋਜ ’ਚ ਪਤਾ ਚੱਲਿਆ ਹੈ ਕਿ ਗਰਭ ਅਵਸਥਾ ਦੌਰਾਨ ਜਿਨ੍ਹਾਂ ਮਾਵਾਂ ਨੇ ਵਿਟਾਮਿਨ-ਸੀ ਦਾ ਘੱਟ ਸੇਵਨ ਕੀਤਾ ਸੀ, ਉਨ੍ਹਾਂ ਦੇ ਬੱਚਿਆਂ ’ਚ ਛੇ ਮਹੀਨੇ ਦੀ ਉਮਰ ’ਚ ਚਿੜਚਿੜਾਪਣ ਤੇ ਪਰੇਸ਼ਾਨੀ ਵਰਗੀਆਂ ਨਕਾਰਾਤਮਕ ਭਾਵਨਾਵਾਂ ਵੇਖਣ ਦੀ ਸੰਭਾਵਨਾ ਵੱਧ ਮਿਲੀ। ਇਹ ਭਵਿੱਖ ’ਚ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦੇ ਖ਼ਤਰੇ ਦਾ ਮੁੱਢਲਾ ਸੰਕੇਤ ਹੋ ਸਕਦਾ ਹੈ।
ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ’ਚ ਮਨੋਰੋਗ ਤੇ ਵਿਹਾਰਕ ਤੰਤੂ-ਵਿਗਿਆਨ ਦੀ ਪ੍ਰੋਫੈਸਰ ਤੇ ਇਸ ਖੋਜ ਦੀ ਸੀਨੀਅਰ ਲੇਖਿਕਾ ਐਲਿਨੋਰ ਸਲਿਵਨ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਵਿਟਾਮਿਨ ਸੀ ਦੇ ਸਪਲੀਮੈਂਟ ਲੈਣ ਨਾਲ ਬੱਚਿਆਂ ਵਿਚ ਦਿਸਣ ਵਾਲੀਆਂ ਇਨ੍ਹਾਂ ਨਕਾਰਾਤਮਕ ਭਾਵਨਾਵਾਂ ਨੂੰ ਘਟਾਉਣ ’ਚ ਮਦਦ ਮਿਲ ਸਕਦੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਹ ਭਰੂਣ ਦੇ ਵਿਕਾਸ ਦੇ ਮਾਹੌਲ ਤੇ ਬੱਚੇ ਦੇ ਦਿਮਾਗ਼ ਦੇ ਵਿਕਾਸ ਨੂੰ ਸੁਰੱਖਿਆ ਭਰਪੂਰ ਲਾਭ ਪ੍ਰਦਾਨ ਕਰ ਸਕਦਾ ਹੈ।
ਸੁਲਿਵਨ ਨੇ ਕਿਹਾ, “ਚੰਗੀ ਗੱਲ ਇਹ ਹੈ ਕਿ ਪੋਸ਼ਣ ’ਚ ਤਬਦੀਲੀ ਕੀਤੀ ਜਾ ਸਕਦੀ ਹੈ-ਖ਼ਾਸ ਕਰ ਕੇ ਜਦੋਂ ਲੋਕਾਂ ਕੋਲ ਲੋੜੀਂਦੇ ਸਰੋਤ ਤੇ ਸਹਿਯੋਗ ਮੌਜੂਦ ਹੋਣ। ਵਿਟਾਮਿਨ ਸੀ ਦੇ ਸਪਲੀਮੈਂਟ ਸਸਤੇ ਹਨ ਤੇ ਆਸਾਨੀ ਨਾਲ ਮਿਲ ਜਾਂਦੇ ਹਨ। ਲੋਕ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ’ਚ ਸ਼ਾਮਲ ਕਰ ਕੇ ਨਿਯਮਿਤ ਤੌਰ ’ਤੇ ਲੈ ਸਕਦੇ ਹਨ।”
ਉਨ੍ਹਾਂ ਕਿਹਾ, “ਵੇਖਣ ਨੂੰ ਇਹ ਤਬਦੀਲੀ ਛੋਟੀ ਲੱਗ ਸਕਦੀ ਹੈ ਪਰ ਅੱਗੇ ਚੱਲ ਕੇ ਬੱਚਿਆਂ ਅਤੇ ਪਰਿਵਾਰਾਂ ’ਤੇ ਇਸ ਦਾ ਵੱਡਾ ਅਸਰ ਪੈ ਸਕਦਾ ਹੈ।”ਖੋਜਕਰਤਾਵਾਂ ਮੁਤਾਬਕ, ਗਰਭ ਅਵਸਥਾ ਦੌਰਾਨ ਮਾਂ ਦਾ ਤਣਾਅ ਉਸ ਦੇ ਖਾਣ-ਪੀਣ ਤੇ ਪੋਸ਼ਣ ’ਤੇ ਡੂੰਘਾ ਅਸਰ ਪਾ ਸਕਦਾ ਹੈ। ਇਸ ਕਾਰਨ ਮਾਂ ਦੇ ਸਰੀਰ ’ਚ ਅਕਸਰ ਜ਼ਰੂਰੀ ਪੋਸ਼ਕ ਤੱਤਾਂ ਦੀ ਘਾਟ ਹੋ ਜਾਂਦੀ ਹੈ, ਜਿਸ ਦਾ ਅਸਰ ਬੱਚੇ ਦੇ ਸਮਾਜਿਕ ਤੇ ਭਾਵਨਾਤਮਕ ਵਿਕਾਸ ’ਤੇ ਪੈ ਸਕਦਾ ਹੈ। ਇਸ ’ਚ ਇਹ ਵੀ ਸ਼ਾਮਲ ਹੈ ਕਿ ਬੱਚਾ ਦੂਜਿਆਂ ਨਾਲ ਮਜ਼ਬੂਤ ਰਿਸ਼ਤੇ ਬਣਾਉਣਾ ਕਿਵੇਂ ਸਿੱਖਦਾ ਹੈ ਤੇ ਆਪਣੀਆਂ ਭਾਵਨਾਵਾਂ ਨੂੰ ਸਮਝ ਕੇ ਉਨ੍ਹਾਂ ’ਤੇ ਕਿਵੇਂ ਪ੍ਰਤੀਕਿਰਿਆ ਕਰਦਾ ਹੈ।