
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Thyroid Remedies : ਜੇਕਰ ਤੁਹਾਡਾ ਵੀ ਥਾਇਰਾਇਡ ਸੰਤੁਲਿਤ ਨਹੀਂ ਰਹਿੰਦਾ ਤਾਂ ਇਹੋ ਜਿਹੇ ਕਈ ਯੋਗਾਸਨ ਹਨ ਜਿਨ੍ਹਾਂ ਦੀ ਮਦਦ ਨਾਲ ਇਸ ਨੂੰ ਫਿਰ ਤੋਂ ਠੀਕ ਕੀਤਾ ਜਾ ਸਕਦਾ ਹੈ। ਆਓ ਇਨ੍ਹਾਂ 'ਤੇ ਇੱਕ ਨਜ਼ਰ ਮਾਰੀਏ:

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਮਾਡਰਨ ਲਾਈਫਸਟਾਈਲ ਦੇ ਚਲਦਿਆਂ ਵਿਗੜਦੇ ਖਾਣ-ਪੀਣ, ਖਰਾਬ ਰਹਿਣ-ਸਹਿਣ ਤੇ ਤਣਾਅ ਨੇ ਥਾਇਰਾਇਡ 'ਤੇ ਸਭ ਤੋਂ ਬੁਰਾ ਪ੍ਰਭਾਵ ਪਾਇਆ ਹੈ। ਤਿਤਲੀ ਦੇ ਆਕਾਰ ਦਾ ਇਹ ਛੋਟਾ ਜਿਹਾ ਗਲੈਂਡ ਹਾਰਮੋਨ ਨੂੰ ਕੁਝ ਇਸ ਤਰ੍ਹਾਂ ਕੰਟਰੋਲ ਕਰਦਾ ਹੈ ਕਿ ਜ਼ਰਾ ਵੀ ਗੜਬੜ ਹੋਣ 'ਤੇ ਸਰੀਰ ਦਾ ਵਜ਼ਨ ਇੱਕਦਮ ਵਧਣ ਅਤੇ ਘਟਣ ਲੱਗਦਾ ਹੈ। ਉੱਥੇ ਹੀ, ਥਕਾਵਟ, ਮੂਡ ਸਵਿੰਗਜ਼ ਅਤੇ ਹੇਅਰ ਫਾਲ ਵਰਗੀਆਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਸਰੀਰ ਨੂੰ ਘੇਰ ਲੈਂਦੀਆਂ ਹਨ।
ਜੇਕਰ ਤੁਹਾਡਾ ਵੀ ਥਾਇਰਾਇਡ ਸੰਤੁਲਿਤ ਨਹੀਂ ਰਹਿੰਦਾ ਤਾਂ ਇਹੋ ਜਿਹੇ ਕਈ ਯੋਗਾਸਨ ਹਨ ਜਿਨ੍ਹਾਂ ਦੀ ਮਦਦ ਨਾਲ ਇਸ ਨੂੰ ਫਿਰ ਤੋਂ ਠੀਕ ਕੀਤਾ ਜਾ ਸਕਦਾ ਹੈ। ਆਓ ਇਨ੍ਹਾਂ 'ਤੇ ਇੱਕ ਨਜ਼ਰ ਮਾਰੀਏ:
ਇਸ ਨੂੰ ਹਲਾਸਣ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਕਰਦੇ ਸਮੇਂ ਸਰੀਰ ਦੀ ਸ਼ੇਪ ਬਿਲਕੁਲ ਹੱਲ ਦੀ ਤਰ੍ਹਾਂ ਲੱਗਦੀ ਹੈ। ਇਹ ਆਸਨ ਗਲੇ ਦੇ ਏਰੀਆ 'ਤੇ ਪ੍ਰੈਸ਼ਰ ਪਾ ਕੇ ਥਾਇਰਾਇਡ ਗਲੈਂਡ ਨੂੰ ਐਕਟਿਵ ਕਰਨ ਵਿੱਚ ਮਦਦ ਕਰਦਾ ਹੈ।
ਮਤਸਯਾਸਣ ਨੂੰ ਫਿਸ਼ ਪੋਜ਼ ਵੀ ਕਹਿੰਦੇ ਹਨ, ਜਿਸ ਨੂੰ ਥਾਇਰਾਇਡ ਲਈ ਬਹੁਤ ਹੀ ਅਸਰਦਾਰ ਆਸਨ ਮੰਨਿਆ ਜਾਂਦਾ ਹੈ। ਇਸ ਵਿਚ ਗਰਦਨ ਤੇ ਗਲੇ ਦੀਆਂ ਮਾਸਪੇਸ਼ੀਆਂ 'ਚ ਖਿੱਚਾਅ ਹੁੰਦਾ ਹੈ ਜਿਸ ਨਾਲ ਬਲੱਡ ਸਪਲਾਈ ਵਧਦੀ ਹੈ।
ਭੁਜੰਗਾਸਣ ਜਿਸ ਨੂੰ ਕੋਬਰਾ ਪੋਜ਼ ਕਹਿੰਦੇ ਹਨ, ਥਾਇਰਾਇਡ ਗ੍ਰੰਥੀ 'ਚ ਬਲੱਡ ਸਪਲਾਈ ਵਧਾਉਣ 'ਚ ਮਦਦ ਕਰਦਾ ਹੈ। ਇਸ ਨੂੰ ਨਿਯਮਿਤ ਰੂਪ ਨਾਲ ਕਰਨ ਨਾਲ ਹਾਰਮੋਨਸ ਸੰਤੁਲਿਤ ਰਹਿੰਦੇ ਹਨ ਤੇ ਸਰੀਰ 'ਚ ਲਚਕੀਲਾਪਨ ਬਣਿਆ ਰਹਿੰਦਾ ਹੈ।