- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਠ ਦੇਸ਼ਾਂ ਤੋਂ ਲਏ ਗਏ ਨਮੂਨਿਆਂ ਦੇ ਵਿਸ਼ਲੇਸ਼ਣ ਨਾਲ ਪਤਾ ਲੱਗਾ ਹੈ ਕਿ ਬਚਪਨ ’ਚ ਹੋਣ ਵਾਲੇ ਮਾੜੇ ਵਿਹਾਰ ਦਿਮਾਗ ’ਤੇ ਨਿਸ਼ਾਨ ਛੱਡਦੇ ਹਨ। ਇਸ ਨੂੰ ਦਿਮਾਗ ਦੇ ਕੁਝ ਹਿੱਸਿਆਂ ਦੀ ਮੋਟਾਈ, ਸਤ੍ਹਾ ਦੇ ਖੇਤਰਫਲ ਤੇ ਸਬਕਾਰਟੀਕਲ ਵਾਲਿਊਮ ’ਚ ਤਬਦੀਲੀ ਦੇ ਤੌਰ ’ਤੇ ਦੇਖਿਆ ਜਾ ਸਕਦਾ ਹੈ। ਬਾਇਓਲਾਜੀ ਸਾਈਕੈਟ੍ਰੀ ’ਚ ਪ੍ਰਕਾਸ਼ਿਤ ਨਤੀਜਿਆਂ ਨਾਲ ਪਤਾ ਲੱਗਾ ਹੈ ਕਿ ਮਾੜਾ ਵਿਹਾਰ ਜਿੰਨਾ ਗੰਭੀਰ ਸੀ, ਦਿਮਾਗ ’ਚ ਤਬਦੀਲੀ ਵੀ ਉਨੀ ਹੀ ਵੱਧ ਸੀ।

ਵਾਸ਼ਿੰਗਟਨ (ਪੀਟੀਆਈ) : ਅਸੀਂ ਜਾਣਦੇ ਹਾਂ ਕਿ ਬਚਪਨ ’ਚ ਮਾੜਾ ਵਿਹਾਰ ਤਣਾਅ ਨਾਲ ਜੁੜੀਆਂ ਕਈ ਬਿਮਾਰੀਆਂ, ਜਿਵੇਂ ਤਣਾਅ ਤੇ ਪੋਸਟ ਟ੍ਰਾਮੈਟਿਕ ਸਟ੍ਰੈੱਸ ਡਿਸਆਰਡਰ ਲਈ ਵੱਡਾ ਰਿਸਕ ਫੈਕਟਰ ਹੈ। ਇਸ ਨੂੰ ਦੇਖਦੇ ਹੋਏ ਖੋਜੀ ਇਹ ਜਾਣਨਾ ਚਾਹੁੰਦੇ ਸਨ ਕਿ ਕੀ ਇਨ੍ਹਾਂ ਮਾੜੇ ਤਜਰਬਿਆਂ ਨਾਲ ਕੋਈ ਨਿਊਰੋਬਾਇਓਲਾਜੀਕਲ ਨਿਸ਼ਾਨ ਵੀ ਬਣਦਾ ਹੈ। ਅੱਠ ਦੇਸ਼ਾਂ ਤੋਂ ਲਏ ਗਏ ਨਮੂਨਿਆਂ ਦੇ ਵਿਸ਼ਲੇਸ਼ਣ ਨਾਲ ਪਤਾ ਲੱਗਾ ਹੈ ਕਿ ਬਚਪਨ ’ਚ ਹੋਣ ਵਾਲੇ ਮਾੜੇ ਵਿਹਾਰ ਦਿਮਾਗ ’ਤੇ ਨਿਸ਼ਾਨ ਛੱਡਦੇ ਹਨ। ਇਸ ਨੂੰ ਦਿਮਾਗ ਦੇ ਕੁਝ ਹਿੱਸਿਆਂ ਦੀ ਮੋਟਾਈ, ਸਤ੍ਹਾ ਦੇ ਖੇਤਰਫਲ ਤੇ ਸਬਕਾਰਟੀਕਲ ਵਾਲਿਊਮ ’ਚ ਤਬਦੀਲੀ ਦੇ ਤੌਰ ’ਤੇ ਦੇਖਿਆ ਜਾ ਸਕਦਾ ਹੈ। ਬਾਇਓਲਾਜੀ ਸਾਈਕੈਟ੍ਰੀ ’ਚ ਪ੍ਰਕਾਸ਼ਿਤ ਨਤੀਜਿਆਂ ਨਾਲ ਪਤਾ ਲੱਗਾ ਹੈ ਕਿ ਮਾੜਾ ਵਿਹਾਰ ਜਿੰਨਾ ਗੰਭੀਰ ਸੀ, ਦਿਮਾਗ ’ਚ ਤਬਦੀਲੀ ਵੀ ਉਨੀ ਹੀ ਵੱਧ ਸੀ। ਇਹ ਪ੍ਰਭਾਵ ਮਰਦਾਂ ਤੇ ਬੱਚਿਆਂ ਦੇ ਮੁਕਾਬਲੇ ਮਹਿਲਾਵਾਂ ’ਚ ਵਧੇਰੇ ਸਪੱਸ਼ਟ ਸੀ।
ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਸ ਏਂਜਲਸ ਦੇ ਖੋਜੀਆਂ ਨੇ ਕਿਹਾ ਕਿ ਇਹ ਸਿੱਟੇ ਉਸ ਧਾਰਨਾ ਨੂੰ ਚੁਣੌਤੀ ਦਿੰਦੇ ਹਨ ਕਿ ਬਚਪਨ ਦਾ ਜ਼ਖ਼ਮ ਦਿਮਾਗ ’ਤੇ ਇਕ ਹੀ ਤਰ੍ਹਾਂ ਦਾ ਤੇ ਸਥਾਈ ਅਸਰ ਪਾਉਂਦਾ ਹੈ। ਖੋਜੀਆਂ ਅਨੁਸਾਰ, ਸ਼•ੁਰੂਆਤੀ ਜੀਵਨ ’ਚ ਪ੍ਰਤੀਕੂਲ ਤਜਰਬਿਆਂ ਦੀਆਂ ਵੱਖ-ਵੱਖ ਕਿਸਮਾਂ ਦਿਮਾਗ ਦੀ ਬਨਾਵਟ ’ਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਨਾਲ ਜੁੜੇ ਹੋ ਸਕਦੇ ਹਨ। ਇਹ ਉਮਰ ਤੇ ਲਿੰਗ ’ਤੇ ਨਿਰਭਰ ਹੁੰਦੇ ਹਨ। ਮਹਿਲਾਵਾਂ ’ਚ ਜ਼ਿਆਦਾ ਗੰਭੀਰ ਪ੍ਰਭਾਵਾਂ ਦਾ ਕਾਰਨ ਇਹ ਹੋ ਸਕਦਾ ਹੈ ਕਿ ਲੜਕਿਆਂ ਦੇ ਮੁਕਾਬਲੇ ਉਨ੍ਹਾਂ ਨੂੰ ਬਚਪਨ ’ਚ ਜਿਨਸੀ ਹਮਲਿਆਂ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਵੀ ਸੰਭਵ ਹੈ ਕਿ ਮਹਿਲਾਵਾਂ ਦਾ ਦਿਮਾਗ ਇਨ੍ਹਾਂ ਘਟਨਾਵਾਂ ਪ੍ਰਤੀ ਜ਼ਿਆਦਾ ਪ੍ਰਤੀਕਿਰਿਆ ਦਿੰਦਾ ਹੋਵੇ। ਖੋਜੀਆਂ ਨੇ ਦੱਸਿਆ ਕਿ ਬਚਪਨ ’ਚ ਦਿਮਾਗ ਦੇ ਕਈ ਅਹਿਮ ਤੰਤਰਿਕਾ ਨੈੱਟਵਰਕ ਹੋ ਰਹੇ ਹੁੰਦੇ ਹਨ ਤੇ ਉਹ ਵਾਤਾਵਰਨ ਤੋਂ ਮਿਲਣ ਵਾਲੇ ਪ੍ਰਭਾਵਾਂ ਪ੍ਰਤੀ ਵਿਸ਼ੇਸ਼ ਤੌਰ ’ਤੇ ਸੰਵੇਦਨਸ਼ੀਲ ਹੁੰਦਾ ਹੈ।
ਇਸ ਖੇਤਰ ’ਚ ਨਿਊਰੋਇਮੇਜਿੰਗ ਨਾਲ ਜੁੜੇ ਜ਼ਿਆਦਾਤਰ ਅਧਿਐਨਾਂ ’ਚ ਉਨ੍ਹਾਂ ਲੋਕਾਂ ’ਤੇ ਕਈ ਤਰ੍ਹਾਂ ਦੇ ਪ੍ਰਤੀਕੂਲ ਤਜਰਬਿਆਂ ਦੇ ਮਿਸ਼ਰਿਤ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ ਹੈ, ਜਿਨ੍ਹਾਂ ਨੇ ਬਚਪਨ ’ਚ ਮਾੜਾ ਵਿਹਾਰ ਝੱਲਿਆ ਸੀ। ਖੋਜੀਆਂ ਅਨੁਸਾਰ, ਇਹ ਅਧਿਐਨ ਵਿਲੱਖਣ ਤੇ ਆਲਮੀ ਪੱਧਰ ਦੇ ਲੋਕਾਂ ਦੇ ਸਮੂਹ ’ਚ ਬਚਪਨ ਦੇ ਮਾੜੇ ਵਿਹਾਰ ਦੀ ਨਿਊਰੋਬਾਇਓਲਾਜੀਕਲ ਵਿਰਾਸਤ ਦੀ ਪੜਤਾਲ ਕਰਨ ਵਾਲਾ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਅਧਿਐਨ ਹੈ।