ਡਾਇਬਟੀਜ਼ , ਬਲੱਡ ਪ੍ਰੈਸ਼ਰ ਤੇ ਮੋਟਾਪਾ ਘਟਾਉਣ ਲਈ ਰੋਜ਼ ਪਿਓ 'ਸੁਹਾਂਜਣਾ ਦੀਆਂ ਪੱਤੀਆਂ ਦੀ ਚਾਹ', ਜਾਣੋ ਬਣਾਉਣ ਦਾ ਤਰੀਕਾ ਸੁਹਾਂਜਣਾ ਦਾ ਇਸਤੇਮਾਲ ਸਾਂਭਰ ਬਣਾਉਣ 'ਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸੁਹਾਂਜਣਾ ਨਾਲ ਬਣੀ ਸਬਜ਼ੀ ਵੀ ਸੁਆਦ ਹੁੰਦੀ ਹੈ, ਪਰ ਕੀ ਤੁਸੀਂ ਸੁਹਾਂਜਣਾ ਦੀ ਚਾਹ ਬਾਰੇ ਸੁਣਿਆ ਹੈ ਸੁਹਾਂਜਣਾ ਨਾਲ ਬਣੀ ਚਾਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਅਸਲ ਵਿਚ ਢੇਰ ਸਾਰੇ ਮਿਨਰਲਜ਼ ਜਿਵੇਂ- ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਮੈਗਨੀਸ਼ੀਅਮ ਆਦਿ ਨਾਲ ਭਰਪੂਰ ਹੁੰਦਾ ਹੈ।
Publish Date: Mon, 22 Jul 2019 11:36 AM (IST)
Updated Date: Mon, 22 Jul 2019 02:47 PM (IST)
ਸੁਹਾਂਜਣਾ ਦਾ ਇਸਤੇਮਾਲ ਸਾਂਭਰ ਬਣਾਉਣ 'ਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸੁਹਾਂਜਣਾ ਨਾਲ ਬਣੀ ਸਬਜ਼ੀ ਵੀ ਸੁਆਦ ਹੁੰਦੀ ਹੈ, ਪਰ ਕੀ ਤੁਸੀਂ ਸੁਹਾਂਜਣਾ ਦੀ ਚਾਹ ਬਾਰੇ ਸੁਣਿਆ ਹੈ ਸੁਹਾਂਜਣਾ ਨਾਲ ਬਣੀ ਚਾਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਅਸਲ ਵਿਚ ਢੇਰ ਸਾਰੇ ਮਿਨਰਲਜ਼ ਜਿਵੇਂ- ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਮੈਗਨੀਸ਼ੀਅਮ ਆਦਿ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਸੁਹਾਂਜਣਾ 'ਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਵਿਟਾਮਿਨ-ਏ, ਵਿਟਾਮਿਨ ਸੀ ਅਤੇ ਬੀ-ਕੰਪਲੈਕਸ ਵੀ ਚੰਗੀ ਮਾਤਰਾ 'ਚ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਵਿਦੇਸ਼ਾਂ 'ਚ ਸੁਹਾਂਜਣਾ ਨੂੰ ਦਵਾਈ 'ਤੇ ਰੂਪ 'ਚ ਇਸਤੇਮਾਲ ਕੀਤਾ ਜਾਂਦਾ ਹੈ। ਇੱਥੋਂ ਤਕ ਕਿ ਸੁਹਾਂਜਣਾ ਦਾ ਪਾਉਡਰ ਬਣਾ ਕੇ ਇਸ ਨੂੰ ਕੈਪਸੂਲ ਦੇ ਰੂਪ 'ਚ ਵੇਚਿਆ ਜਾਂਦਾ ਹੈ।
ਸੁਹਾਂਜਣਾ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪੇ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਖ਼ੂਨ 'ਚ ਸ਼ੂਗਰ ਦੀ ਮਾਤਰਾ ਘਟਾਉਂਦਾ ਹੈ ਅਤੇ ਮੋਟਾਪਾ ਘਟਾਉਂਦਾ ਹੈ। ਸੁਹਾਂਜਣਾ ਦੀ ਚਾਹ ਬਣਾ ਕੇ ਵੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਚਾਹ ਪੀਣ ਦੇ 5 ਜ਼ਬਰਦਸਤ ਫਾਇਦੇ ਅਤੇ ਇਸ ਨੂੰ ਬਣਾਉਣ ਦਾ ਤਰੀਕਾ...
ਡਾਇਬਟੀਜ਼ 'ਚ ਸੁਹਾਂਜਣਾ ਦੀ ਚਾਹ (Morninga Tea to Control Diabetes)
ਡਾਇਬਟੀਜ਼ ਰੋਗੀਆਂ ਲਈ ਸੁਹਾਂਜਣਾ ਵਰਦਾਨ ਹੈ। ਰੋਜ਼ਾਨਾ ਸੁਹਾਂਜਣਾ ਦੀ ਚਾਹ ਪੀਣ ਨਾਲ ਬਲੱਡ ਸ਼ੂਗਰ (Blood Sugar) ਕੰਟਰੋਲ ਰਹਿੰਦੀ ਹੈ ਅਤੇ ਵਿਅਕਤੀ ਡਾਇਬਟੀਜ਼ ਦੇ ਬਾਵਜੂਦ ਸਿਹਤਮੰਦ ਜੀਵਨ ਜੀਅ ਸਕਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਲਈ ਸੁਹਾਂਜਣਾ ਦੀ ਚਾਹ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ :-
ਇਹ ਚਾਹ ਖ਼ੂਨ 'ਚ ਗਲੂਕੋਜ਼ ਦੀ ਮਾਤਰਾ ਘਟਾਉਂਦੀ ਹੈ। ਇਹ ਚਾਹ ਪਿਸ਼ਾਬ ਰਸਤੇ ਸ਼ੂਗਰ ਤੇ ਪ੍ਰੋਟੀਨ ਨੂੰ ਵਹਿਣ ਤੋਂ ਰੋਕਦੀ ਹੈ। ਇਹ ਚਾਹ ਸਰੀਰ 'ਚ ਹੀਮੋਗਲੋਬਿਨ ਦਾ ਪੱਧਰ ਵਧਾਉਂਦੀ ਹੈ ਜਿਸ ਨਾਲ ਵਿਅਕਤੀ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਦੀ ਹੈ। ਬਲੱਡ ਪ੍ਰੈਸ਼ਰ ਘਟਾਉਣ 'ਚ ਫਾਇਦੇਮੰਦ ਸੁਹਾਂਜਣਾ ਦੀ ਚਾਹ (Morninga Teat to Control Blood Pressure)
ਸੁਹਾਂਜਣਾ ਦੀ ਚਾਹ ਪੀਣ ਨਾਲ ਬਲੱਡ ਪ੍ਰੈਸ਼ਰ ਵੀ ਘਟਦਾ ਹੈ ਇਸ ਲਈ ਹਾਈ ਬਲੱਡ ਪ੍ਰੈਸ਼ਰ (ਹਾਈਪਰਟੈਂਸ਼ਨ) ਦੇ ਮਰੀਜ਼ਾਂ ਨੂੰ ਵੀ ਇਹ ਚਾਹ ਪੀਣੀ ਚਾਹੀਦੀ ਹੈ। ਸੁਹਾਂਜਣਾ 'ਚ ਆਇਸੋਥਾਯੋਸਾਇਨੇਟ ਅਤੇ ਨਿਆਜਿਮਿਨਨ ਨਾਂ ਦੇ 2 ਤੱਤ ਹੁੰਦੇ ਹਨ, ਜੋ ਧਮਨੀਆਂ "ਚ ਖ਼ੂਨ ਨੂੰ ਜੰਮਣ ਤੋਂ ਰੋਕਦੇ ਹਨ ਅਤੇ ਬਲੱਡ ਪ੍ਰੈਸ਼ਰ ਵਧਣ ਤੋਂ ਵੀ ਰੋਕਦੇ ਹਨ।
ਵਜ਼ਨ ਘਟਉਣਾ ਹੈ ਤਾਂ ਪਿਓ ਸੁਹਾਂਜਣਾ ਦੀ ਚਾਹ (Morninga Tea for Weight Loss)
ਸੁਹਾਂਜਣਾ ਦੀ ਚਾਹ ਪੀ ਕੇ ਤੁਸੀਂ ਆਪਣਾ ਵਜ਼ਨ ਵੀ ਘਟਾ ਸਕਦੇ ਹੋ। ਅਸਲ ਵਿਚ ਸੁਹਾਂਜਣਾ ਦੀਆਂ ਪੱਤੀਆਂ 'ਚ ਫੈਟ ਬਿਲਕੁਲ ਨਹੀਂ ਹੁੰਦੀ ਜਦਕਿ ਪੋਸ਼ਕ ਤੱਤ ਢੇਰ ਸਾਰੇ ਹੁੰਦੇ ਹਨ। ਇਸ ਦੇ ਸੇਵਨ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਫੈਟ ਬਰਨ ਹੋਣ ਲਗਦਾ ਹੈ, ਜਿਸ ਨਾਲ ਵਜ਼ਨ ਘਟ ਹੋਣਾ ਸ਼ੁਰੂ ਹੋ ਜਾਂਦਾ ਹੈ।
ਕਿਵੇਂ ਬਣਾਈਆਂ ਸੁਹਾਂਜਣਾ ਦੀ ਚਾਹ (How to make Morninga Tea)
ਸੁਹਾਂਜਣਾ ਦੀਆਂ ਪੱਤੀਆਂ ਦਾ ਪਾਊਡਰ, ਜਿਸ ਨੂੰ ਮੋਰਿੰਗਾ ਪਾਊਡਰ (Morninga Powder) ਕਹਿੰਦੇ ਹਨ, ਅੱਜਕਲ੍ਹ ਬਾਜ਼ਾਰ 'ਚ ਜਾਂ ਆਨਲਾਈਨ ਸਟੋਰ 'ਤੇ ਆਸਾਨੀ ਨਾਲ ਉਪਲਬਧ ਹੈ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਸੁਹਾਂਜਣਾ ਦੀਆਂ ਪੱਤੀਆਂ ਨੂੰ ਤੋੜ ਕੇ ਇਸ ਨੂੰ ਧੁੱਪ 'ਚ ਸੁਕਾ ਕੇ ਇਸ ਦਾ ਪਾਊਡਰ ਬਣਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਤਾਜ਼ੀਆਂ ਪੱਤੀਆਂ ਦੀ ਵੀ ਚਾਹ ਬਣਾ ਸਕਦੇ ਹੋ। ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਬਰਤਨ 'ਚ 1 ਕੱਪ ਪਾਣੀ ਲਓ ਅਤੇ ਇਸ ਵਿਚ 1 ਚਮਚ ਸੁਹਾਂਜਣਾ ਦੀਆਂ ਪੱਤੀਆਂ ਦਾ ਪਾਊਡਰ ਪਾਓ ਜਾਂ 15-20 ਤਾਜ਼ੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਪਾਓ। ਇਸ ਨੂੰ ਉਬਾਲੋ ਅਤੇ ਫਿਰ ਇਕ ਕੱਪ 'ਚ ਛਾਣ ਲਓ। ਤੁਹਾਡੀ ਸੁਹਾਂਜਣਾ ਦੀ ਚਾਹ ਤਿਆਰ ਹੈ। ਜੇਕਰ ਤੁਹਾਨੂੰ ਪੀਣ 'ਚ ਟੇਸਟ ਖ਼ਰਾਬ ਲੱਗੇ ਤਾਂ ਤੁਸੀਂ ਇਸ ਵਿਚ 1 ਚਮਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ।