- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਐਨ ਦੇ ਨਤੀਜੇ ਬਿ੍ਰਟਿਸ਼ ਜਰਨਲ ਆਫ ਅਨੈਸਥੀਸੀਆ ’ਚ ਪ੍ਰਕਾਸ਼ਿਤ ਹੋਏ। ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਲੱਕ ਦੇ ਹੇਠਲੇ ਹਿੱਸੇ ਦੇ ਪੁਰਾਣੇ ਦਰਦ ਵਾਲੇ ਮਰੀਜ਼ਾਂ ਨੂੰ ਕਿਸੇ ਹਰਕਤ ਦੇ ਕਾਰਨ ਜੋ ਦਰਜ ਹੁੰਦਾ ਹੈ, ਉਹ ਦਿਮਾਗ ਦੇ ਉਸ ਹਿੱਸੇ ਜਾਂ ਸੈਲਫ ਨੈੱਟਵਰਕ ਨੂੰ ਐਕਟੀਵੇਟ ਕਰ ਸਕਦਾ ਹੈ।

ਲੰਡਨ (ਪੀਟੀਆਈ) : ਕਈ ਲੋਕ ਲੱਕ ਦੇ ਦਰਦ ਤੋਂ ਪਰੇਸ਼ਾਨ ਰਹਿੰਦੇ ਹਨ। ਕਈ ਥਾਵਾਂ ’ਤੇ ਇਲਾਜ ਕਰਵਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਲਾਭ ਨਹੀਂ ਮਿਲਦਾ। ਅਜਿਹੇ ਲੋਕਾਂ ’ਚ ਇਹ ਅਧਿਐਨ ਬੇਹੱਦ ਅਹਿਮ ਹੈ। ਅਧਿਐਨ ’ਚ ਪਾਇਆ ਗਿਆ ਹੈ ਕਿ ਲੱਕ ਦੇ ਹੇਠਲੇ ਹਿੱਸੇ ਦੇ ਪੁਰਾਣੇ ਦਰਦ (ਕ੍ਰੋਨਿਕ ਲੋਅ ਬੈਕ ਪੇਨ) ਨੂੰ ਮੈਨੇਜ ਕਰਨ ਲਈ ਦਿਮਾਗ ਦੇ ਡੀਫਾਲਡ ਮੋਡ ਨੈੱਟਵਰਕ ਨੂੰ ਟਾਰਗੈੱਟ ਕਰਨਾ ਬਿਹਤਰ ਤਰੀਕਾ ਹੋ ਸਕਦਾ ਹੈ। ਇਹ ਨੈੱਟਵਰਕ ਉਦੋਂ ਸਰਗਰਮ ਹੁੰਦਾ ਹੈ, ਜਦੋਂ ਕੋਈ ਵਿਅਕਤੀ ਆਪਣੇ ਬਾਰੇ ਤੇ ਆਪਣੀ ਪਛਾਣ ਦੇ ਸਬੰਧ ’ਚ ਸੋਚਦਾ ਹੈ ਜਾਂ ਆਪਣੇ ਅੰਦਰ ਦੇ ਵਿਚਾਰਾਂ ਤੇ ਭਾਵਨਾਵਾਂ ’ਤੇ ਗੌਰ ਕਰਦਾ ਹੈ।
ਅਧਿਐਨ ਦੇ ਨਤੀਜੇ ਬਿ੍ਰਟਿਸ਼ ਜਰਨਲ ਆਫ ਅਨੈਸਥੀਸੀਆ ’ਚ ਪ੍ਰਕਾਸ਼ਿਤ ਹੋਏ। ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਲੱਕ ਦੇ ਹੇਠਲੇ ਹਿੱਸੇ ਦੇ ਪੁਰਾਣੇ ਦਰਦ ਵਾਲੇ ਮਰੀਜ਼ਾਂ ਨੂੰ ਕਿਸੇ ਹਰਕਤ ਦੇ ਕਾਰਨ ਜੋ ਦਰਜ ਹੁੰਦਾ ਹੈ, ਉਹ ਦਿਮਾਗ ਦੇ ਉਸ ਹਿੱਸੇ ਜਾਂ ਸੈਲਫ ਨੈੱਟਵਰਕ ਨੂੰ ਐਕਟੀਵੇਟ ਕਰ ਸਕਦਾ ਹੈ। ਇਸ ਨਾਲ ਸ਼ਾਇਦ ਇਹ ਪਤਾ ਲੱਗਦਾ ਹੈ ਕਿ ਲੱਛਣਾਂ ਦੇ ਆਧਾਰ ’ਤੇ ਕੀਤੇ ਜਾਣ ਵਾਲੇ ਆਮ ਇਲਾਜ ਅਕਸਰ ਕਿਉਂ ਅਸਰਦਾਰ ਨਹੀਂ ਹੁੰਦੇ। ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਡਿਆਗੋ ਦੇ ਖੋਜੀਆਂ ਨੇ 114 ਮਰੀਜ਼ਾਂ ’ਤੇ ਲੈੱਗ ਰੇਜ ਟੈਸਟ ਕੀਤਾ। ਇਹ ਪਿੱਠ ਦੇ ਦਰਦ ਨੂੰ ਵਧਾਉਣ ਦਾ ਇਕ ਆਮ ਤਰੀਕਾ ਹੈ। ਨਾਲ ਹੀ ਇਕ ਖ਼ਾਸ ਫੰਕਸ਼ਨਲ ਐੱਮਆਰਆਈ ਤਕਨੀਕ ਦੀ ਵਰਤੋਂ ਕਰ ਕੇ ਉਨ੍ਹਾਂ ਦੇ ਦਿਮਾਗ ’ਚ ਬਲੱਡ ਫਲੋਅ ਨੂੰ ਮਾਪਿਆ। ਟੀਮ ਨੇ ਪਾਇਆ ਕਿ ਜਦੋਂ ਕ੍ਰੋਨਿਕ ਲੋਅ ਬੈਕ ਪੇਨ ਵਾਲੇ ਮਰੀਜ਼ਾਂ ਨੂੰ ਕਿਸੇ ਹਰਕਤ ਕਾਰਨ ਅਚਾਨਕ ਦਰਦ ਹੁੰਦਾ ਹੈ ਤਾਂ ਦਿਮਾਗ ਦਾ ਡੀਫਾਲਟ ਮੋਡ ਨੈੱਟਵਰਕ ਸਰਗਰਮ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਸਬੂਤ ਮਿਲਦਾ ਹੈ ਕਿ ਕ੍ਰੋਨਿਕ ਦਰਦ ਦਾ ਤਜਰਬਾ ਸਿਰਫ ਇਕ ਅਹਿਸਾਸ ਨਹੀਂ ਹੈ, ਬਲਕਿ ਇਹ ਇਨਸਾਸ ਦੀ ਆਪਣੀ ਪਛਾਣ ਨਾਲ ਡੂੰਘਾਈ ਨਾਲ ਜੁੜਿਆ ਹੁੰਦਾ ਹੈ।
ਇਸਦੇ ਉਲਟ, ਜਦੋਂ ਲੋਕਾਂ ਨੂੰ ਦਰਦ ਦਾ ਅਹਿਸਾਸ ਕਰਵਾਇਆ ਗਿਆ ਤਾਂ ਉਨ੍ਹਾਂ ਡੀਫਾਲਟ ਮੋਡ ਨੈੱਟਵਰਕ ਬੰਦ ਹੋ ਗਿਆ। ਅਨੈਸਥੀਸੀਓਲਾਜੀ ਵਿਭਾਗ ਦੇ ਪ੍ਰੋਫੈਸਰ ਫਾਦੇਲ ਜ਼ੈਦਾਨ ਅਨੁਸਾਰ, ਤੇਜ਼ ਦਰਦ ਹੋਣ ’ਤੇ ਦਿਮਾਗ ਦਾ ਇਹ ਆਮ ਰਿਐਕਸ਼ਨ ਹੁੰਦਾ ਹੈ, ਜਿਸ ਨਾਲ ਦਿਮਾਗ ਖ਼ੁਦ ’ਤੇ ਧਿਆਨ ਦੇਣ ਦੀ ਬਜਾਏ ਪੂਰੀ ਤਰ੍ਹਾਂ ਬਾਹਰੀ ਖ਼ਤਰੇ ’ਤੇ ਧਿਆਨ ਕੇਂਦਰਿਤ ਕਰ ਪਾਉਂਦਾ ਹੈ। ਦਰਦ ਨਾਲ ਜੁੜੇ ਹਰ ਅਧਿਐਨ ’ਚ ਦੇਖਿਆ ਗਿਆ ਹੈ ਕਿ ਜਦੋਂ ਤੁਹਾਨੂੰ ਦਰਦ ਹੁੰਦਾ ਹੈ ਤਾਂ ਡੀਫਾਲਟ ਮੋਡ ਨੈੱਟਵਰਕ ਡੀਐਕਟੀਵੇਟ ਹੋ ਜਾਂਦਾ ਹੈ।