ਢਲਦੇ ਸੂਰਜ ਨੂੰ ਦੇਖਣ ਨਾਲ ਦਿਮਾਗ 'ਤੇ ਹੁੰਦੈ ਕਮਾਲ ਦਾ ਅਸਰ, ਮੈਂਟਲ ਹੈਲਥ ਨੂੰ ਫਾਇਦਾ ਪਹੁੰਚਾਉਂਦਾ ਹੈ ‘Sunset Awe Effect’
Sunset ਦੇਖਣ ਨਾਲ ਸਾਡੇ ਦਿਮਾਗ 'ਤੇ ਜੋ ਅਸਰ ਹੁੰਦਾ ਹੈ, ਉਸ ਨੂੰ ‘Sunset Awe’ ਕਿਹਾ ਜਾਂਦਾ ਹੈ। ਇਸ ਇਫੈਕਟ ਨਾਲ ਸਾਡੇ ਦਿਮਾਗ 'ਤੇ ਕਈ ਪਾਜ਼ੀਟਿਵ ਅਸਰ ਹੁੰਦੇ ਹਨ। ਆਓ ਜਾਣਦੇ ਹਾਂ ਕਿ ਡੁੱਬਦੇ ਸੂਰਜ ਨੂੰ ਦੇਖਣਾ ਸਾਡੀ ਮੈਂਟਲ ਹੈਲਥ ਲਈ ਕਿਵੇਂ ਫਾਇਦੇਮੰਦ ਹੈ।
Publish Date: Wed, 16 Sep 2026 12:49 PM (IST)
Updated Date: Wed, 16 Sep 2026 12:53 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੁਦਰਤ ਦੀ ਖੂਬਸੂਰਤੀ ਦਾ ਆਨੰਦ ਲੈਣ ਲਈ ਸਨਰਾਈਜ਼ ਜਾਂ ਸਨਸੈੱਟ ਦਾ ਨਜ਼ਾਰਾ ਸਭ ਤੋਂ ਬਿਹਤਰੀਨ ਮੰਨਿਆ ਜਾਂਦਾ ਹੈ। ਇਸ ਖੂਬਸੂਰਤ ਨਜ਼ਾਰੇ ਨੂੰ ਦੇਖ ਕੇ ਲੋਕਾਂ ਨੂੰ ਕਾਫ਼ੀ ਸਕੂਨ ਮਹਿਸੂਸ ਹੁੰਦਾ ਹੈ। ਆਸਮਾਨ 'ਚ ਬਿਖਰੇ ਲਾਲ ਤੇ ਸੰਤਰੀ ਰੰਗ ਸਾਡੀਆਂ ਅੱਖਾਂ ਨੂੰ ਤਾਂ ਸਕੂਨ ਦਿੰਦੇ ਹੀ ਹਨ, ਨਾਲ ਹੀ ਸਾਡੀ ਮੈਂਟਲ ਹੈਲਥ ਲਈ ਵੀ ਕਾਫ਼ੀ ਫਾਇਦੇਮੰਦ ਹੁੰਦੇ ਹਨ।
ਢਲਦੇ ਸੂਰਜ ਨੂੰ ਦੇਖਣ ਨਾਲ ਸਾਡੇ ਦਿਮਾਗ 'ਤੇ ਜੋ ਅਸਰ ਹੁੰਦਾ ਹੈ, ਉਸ ਨੂੰ ‘Sunset Awe’ ਕਿਹਾ ਜਾਂਦਾ ਹੈ। ਇਸ ਇਫੈਕਟ ਨਾਲ ਸਾਡੇ ਦਿਮਾਗ 'ਤੇ ਕਈ ਪਾਜ਼ੀਟਿਵ ਅਸਰ ਹੁੰਦੇ ਹਨ। ਆਓ ਜਾਣਦੇ ਹਾਂ ਕਿ ਡੁੱਬਦੇ ਸੂਰਜ ਨੂੰ ਦੇਖਣਾ ਸਾਡੀ ਮੈਂਟਲ ਹੈਲਥ ਲਈ ਕਿਵੇਂ ਫਾਇਦੇਮੰਦ ਹੈ।
ਸਟ੍ਰੈੱਸ ਤੇ ਐਂਗਜ਼ਾਇਟੀ ਤੋਂ ਰਾਹਤ
ਕਈ ਸਟਡੀਜ਼ 'ਚ ਇਹ ਸਾਬਿਤ ਹੋ ਚੁੱਕਾ ਹੈ ਕਿ ਡੁੱਬਦੇ ਜਾਂ ਉੱਗਦੇ ਹੋਏ ਸੂਰਜ ਨੂੰ ਦੇਖਣ ਨਾਲ ਸਾਡੇ ਅੰਦਰ ‘Awe’ ਯਾਨੀ ਹੈਰਾਨੀ ਵਾਲੀ ਭਾਵਨਾ ਪੈਦਾ ਹੁੰਦੀ ਹੈ। ਇਸ ਭਾਵਨਾ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਸਟ੍ਰੈੱਸ ਤੇ ਐਂਗਜ਼ਾਇਟੀ ਤੋਂ ਵੀ ਰਾਹਤ ਮਿਲਦੀ ਹੈ। ਜੇ ਨਿਯਮਿਤ ਤੌਰ 'ਤੇ ਇਸ ‘Awe Effect’ ਨੂੰ ਮਹਿਸੂਸ ਕੀਤਾ ਜਾਵੇ ਤਾਂ ਸਟ੍ਰੈੱਸ ਅਤੇ ਐਂਗਜ਼ਾਇਟੀ ਨੂੰ ਲੰਬੇ ਸਮੇਂ ਲਈ ਘੱਟ ਕੀਤਾ ਜਾ ਸਕਦਾ ਹੈ।
ਯਾਦਦਾਸ਼ਤ 'ਚ ਸੁਧਾਰ
ਸਨਸੈੱਟ ਤੇ ਸਨਰਾਈਜ਼ ਦਾ ਨਜ਼ਾਰਾ ਦਿਮਾਗ ਨੂੰ ਰੋਜ਼ਾਨਾ ਦੀ ਭੱਜ-ਦੌੜ ਅਤੇ ਮਾਨਸਿਕ ਥਕਾਵਟ ਤੋਂ ਬ੍ਰੇਕ ਦਿੰਦਾ ਹੈ। ਜਦੋਂ ਦਿਮਾਗ ਸ਼ਾਂਤ ਹੁੰਦਾ ਹੈ ਤਾਂ ਸਾਡੀ ਕ੍ਰੀਏਟਿਵਿਟੀ ਵਧਦੀ ਹੈ ਅਤੇ ਜਾਣਕਾਰੀ ਸਟੋਰ ਕਰਨ ਦੀ ਸਮਰੱਥਾ 'ਚ ਵੀ ਕਾਫ਼ੀ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ, ਸਟ੍ਰੈੱਸ ਘੱਟ ਹੋਣ ਨਾਲ ਫੋਕਸ ਵੀ ਵਧਦਾ ਹੈ।
ਸਰੀਰ 'ਚ ਸੋਜ ਘੱਟ ਹੁੰਦੀ ਹੈ
ਜਦੋਂ ਅਸੀਂ ਸਨਸੈੱਟ ਵਰਗਾ ਨਜ਼ਾਰਾ ਦੇਖਦੇ ਹਾਂ ਤਾਂ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਇਸ ਨਾਲ ਸਾਈਟੋਕਾਈਨਜ਼ ਦਾ ਲੈਵਲ ਘੱਟ ਹੁੰਦਾ ਹੈ। ਸਾਈਟੋਕਾਈਨ ਇਨਫਲੇਮੇਸ਼ਨ ਮਾਰਕਰ ਹੁੰਦੇ ਹਨ। ਇਸ ਲਈ ਇਨ੍ਹਾਂ ਦਾ ਪੱਧਰ ਘੱਟ ਹੋਣ ਨਾਲ ਸੋਜ ਘੱਟ ਹੁੰਦੀ ਹੈ ਤੇ ਡਾਇਬਟੀਜ਼ ਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
ਸਰਕੇਡੀਅਨ ਰਿਦਮ 'ਚ ਸੁਧਾਰ
ਸਵੇਰੇ ਉੱਗਦੇ ਸੂਰਜ ਨੂੰ ਦੇਖਣਾ ਅਤੇ ਸ਼ਾਮ ਨੂੰ ਸਨਸੈੱਟ ਦਾ ਨਜ਼ਾਰਾ ਦੇਖਣਾ ਸਾਡੇ ਸਰੀਰ ਦੀ ਬਾਇਓਲਾਜੀਕਲ ਕਲਾਕ ਨੂੰ ਵੀ ਸੈੱਟ ਕਰਦਾ ਹੈ। ਇਸ ਨਾਲ ਰਾਤ ਦੇ ਸਮੇਂ ਮੈਲਾਟੋਨਿਨ ਸਹੀ ਮਾਤਰਾ 'ਚ ਰਿਲੀਜ਼ ਹੁੰਦਾ ਹੈ ਅਤੇ ਬਿਹਤਰ ਨੀਂਦ ਆਉਂਦੀ ਹੈ। ਇਸ ਕਾਰਨ ਸਵੇਰੇ ਉੱਠਣ ਦਾ ਸਮਾਂ ਵੀ ਸਹੀ ਫਿਕਸ ਹੁੰਦਾ ਹੈ ਅਤੇ ਸਲੀਪ ਸਾਈਕਲ 'ਚ ਸੁਧਾਰ ਹੁੰਦਾ ਹੈ।
ਮਾਈਂਡਫੁਲਨੈੱਸ
ਸਨਰਾਈਜ਼ ਜਾਂ ਸਨਸੈੱਟ ਦਾ ਨਜ਼ਾਰਾ ਸਾਨੂੰ ਵਰਤਮਾਨ ਦੇ ਪਲਾਂ ਨਾਲ ਜੋੜਦਾ ਹੈ। ਸਾਡਾ ਦਿਮਾਗ ਸ਼ਾਂਤ ਹੁੰਦਾ ਹੈ, ਅਸੀ ਪੁਰਾਣੀਆਂ ਗੱਲਾਂ ਜਾਂ ਭਵਿੱਖ ਦੀ ਚਿੰਤਾ ਨੂੰ ਕੁਝ ਸਮੇਂ ਲਈ ਭੁੱਲ ਜਾਂਦੇ ਹਾਂ ਅਤੇ ਉਸ ਨਜ਼ਾਰੇ 'ਤੇ ਫੋਕਸ ਕਰਦੇ ਹਾਂ। ਇਸ ਨਾਲ ਮਾਈਂਡਫੁਲਨੈੱਸ ਵਧਦੀ ਹੈ।
Disclaimer: ਲੇਖ 'ਚ ਦੱਸੀਆਂ ਸਲਾਹਾਂ ਤੇ ਸੁਝਾਅ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਮੈਡੀਕਲ ਸਲਾਹ ਵਜੋਂ ਨਹੀਂ ਲੈਣਾ ਚਾਹੀਦਾ। ਕੋਈ ਵੀ ਸਵਾਲ ਜਾਂ ਪਰੇਸ਼ਾਨੀ ਹੋਵੇ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।