- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਪੀਜੈਨੇਟਿਕ ਕਲਾਕ ਅਜਿਹੇ ਟੂਲ ਹਨ, ਜੋ ਡੀਐੱਨਏ ਮਿਥਾਈਲੇਸ਼ਨ ਨਾਂ ਦੇ ਰਸਾਇਣਕ ਬਦਲਾਅ ਨੂੰ ਮਾਪਦੇ ਹਨ। ਇਹ ਬਦਲਾਅ ਜੈਨੇਟਿਕ ਕੋਡ ਨੂੰ ਤਾਂ ਨਹੀਂ ਬਦਲਦਾ ਪਰ ਇਸ ਗੱਲ ’ਤੇ ਅਸਰ ਪਾਉਂਦਾ ਹੈ ਕਿ ਕਿਹੜੇ ਜੀਨ ਆਫ ਜਾਂ ਆਨ ਹੋਣਗੇ। ਬੇਸ ਡੀਐੱਨਏ ਦੇ ਉੱਪਰ ਹੋਣ ਵਾਲੇ ਇਨ੍ਹਾਂ ਰਸਾਇਣਕ ਬਦਲਾਵਾਂ ਨੂੰ ਸਮੂਹਿਕ ਤੌਰ ’ਤੇ ਐਪੀਜੀਨੋਮ ਕਿਹਾ ਜਾਂਦਾ ਹੈ। ਖੋਜ ਤੋਂ ਪਤਾ ਲੱਗਦਾ ਹੈ ਕਿ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਪੰਜ ਐਪੀਜੈਨੇਟਿਕ ਕਲਾਕ ਹਾਰਵਥ, ਹੈਨਮ, ਫੇਨੋਏਜ, ਗ੍ਰਿਮਏਜ ਅਤੇ ਡੁਨੇਡਿਨਪੇਸ ਅਸਲ ’ਚ ਵੱਖ-ਵੱਖ ਚੀਜ਼ਾਂ ਨੂੰ ਮਾਪਦੀਆਂ ਹਨ।

ਪੀਟੀਆਈ। ਹਾਲ ਹੀ ’ਚ ਹੋਈ ਇਕ ਖੋਜ ’ਚ ਪਤਾ ਲੱਗਾ ਹੈ ਕਿ ਐਪੀਜੈਨੇਟਿਕ ਕਲਾਕ, ਜੋ ਕਿਸੇ ਵਿਅਕਤੀ ਦੀ ਬਾਇਓਲਾਜੀਕਲ ਉਮਰ ਦਾ ਅੰਦਾਜ਼ਾ ਲਾਉਣ ’ਚ ਮਦਦ ਕਰਦੀਆਂ ਹਨ, ਉਮਰ ਵਧਣ ਦੀ ਪ੍ਰਕਿਰਿਆ ਨਾਲ ਜੁੜੇ ਬਾਇਓਲਾਜੀਕਲ ਪਹਿਲੂਆਂ, ਜਿਵੇਂ ਇਮਿਊਨ ਸਿਸਟਮ, ਮੈਟਾਬੋਲਿਜ਼ਮ ਅਤੇ ਸੈੱਲ ਕਮਿਊਨੀਕੇਸ਼ਨ ’ਚ ਹੋਣ ਵਾਲੀਆਂ ਤਬਦੀਲੀਆਂ ਨੂੰ ਟਰੈਕ ਕਰ ਕੇ ਕੰਮ ਕਰਦੀਆਂ ਹਨ।
ਐਪੀਜੈਨੇਟਿਕ ਕਲਾਕ ਅਜਿਹੇ ਟੂਲ ਹਨ, ਜੋ ਡੀਐੱਨਏ ਮਿਥਾਈਲੇਸ਼ਨ ਨਾਂ ਦੇ ਰਸਾਇਣਕ ਬਦਲਾਅ ਨੂੰ ਮਾਪਦੇ ਹਨ। ਇਹ ਬਦਲਾਅ ਜੈਨੇਟਿਕ ਕੋਡ ਨੂੰ ਤਾਂ ਨਹੀਂ ਬਦਲਦਾ ਪਰ ਇਸ ਗੱਲ ’ਤੇ ਅਸਰ ਪਾਉਂਦਾ ਹੈ ਕਿ ਕਿਹੜੇ ਜੀਨ ਆਫ ਜਾਂ ਆਨ ਹੋਣਗੇ। ਬੇਸ ਡੀਐੱਨਏ ਦੇ ਉੱਪਰ ਹੋਣ ਵਾਲੇ ਇਨ੍ਹਾਂ ਰਸਾਇਣਕ ਬਦਲਾਵਾਂ ਨੂੰ ਸਮੂਹਿਕ ਤੌਰ ’ਤੇ ਐਪੀਜੀਨੋਮ ਕਿਹਾ ਜਾਂਦਾ ਹੈ। ਖੋਜ ਤੋਂ ਪਤਾ ਲੱਗਦਾ ਹੈ ਕਿ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਪੰਜ ਐਪੀਜੈਨੇਟਿਕ ਕਲਾਕ ਹਾਰਵਥ, ਹੈਨਮ, ਫੇਨੋਏਜ, ਗ੍ਰਿਮਏਜ ਅਤੇ ਡੁਨੇਡਿਨਪੇਸ ਅਸਲ ’ਚ ਵੱਖ-ਵੱਖ ਚੀਜ਼ਾਂ ਨੂੰ ਮਾਪਦੀਆਂ ਹਨ।
ਖੋਜਕਰਤਾਵਾਂ ਨੇ ਮੌਜੂਦਾ ਐਪੀਜੈਨੇਟਿਕ ਕਲਾਕ ਨਾਲ ਵਰਤਣ ਲਈ ਜੀਨ-ਐਕਸਪ੍ਰੈਸ਼ਨ ’ਤੇ ਆਧਾਰਤ ਨਵੀਆਂ ਕਲਾਕ ਵੀ ਬਣਾਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਲਾਕ ਉਮਰ ਨਾਲ ਜੁੜੀਆਂ ਬਿਮਾਰੀਆਂ ਅਤੇ ਮੌਤ ਬਾਰੇ ਵਧੇਰੇ ਸਟੀਕ ਜਾਣਕਾਰੀ ਦਿੰਦੀਆਂ ਹਨ। ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ’ਚ ਜੇਰੋਂਟੋਲੋਜੀ ਦੀ ਖੋਜਕਰਤਾ ਥਾਲਿਡਾ ਐੱਮ. ਅਰਪਾਵੋਂਗ ਨੇ ਕਿਹਾ, ‘ਉਮਰ ਵਧਣ ਦਾ ਮਤਲਬ ਸਿਰਫ਼ ਤੁਹਾਡੇ ਜਨਮ ਦਿਨ ਦੇ ਕੇਕ ’ਤੇ ਲੱਗੀਆਂ ਮੋਮਬੱਤੀਆਂ ਦੀ ਗਿਣਤੀ ਨਹੀਂ ਹੈ, ਸਗੋਂ ਇਹ ਵੀ ਹੈ ਕਿ ਤੁਹਾਡੇ ਸੈੱਲਾਂ ਦੇ ਅੰਦਰ ਕੀ ਹੋ ਰਿਹਾ ਹੈ।
ਅਸੀਂ ਦੇਖਿਆ ਕਿ ਵੱਖ-ਵੱਖ ਕਲਾਕ ਉਮਰ ਵਧਣ ਦੀ ਬਾਇਓਲਾਜੀ ਦੇ ਵੱਖ-ਵੱਖ ਪਹਿਲੂਆਂ ਨੂੰ ਮਾਪਦੀਆਂ ਹਨ। ਅਸੀਂ ਨਵੇਂ ਟ੍ਰਾਂਸਕ੍ਰਿਪਟੋਮਿਕ ਏਜਿੰਗ ਜੀਨ ਸਕੋਰ ਵਿਕਸਤ ਕੀਤੇ ਹਨ ਜੋ ਮੌਜੂਦਾ ਕਲਾਕ ਨਾਲ ਮਿਲ ਕੇ ਕੰਮ ਕਰਦੇ ਹਨ ਅਤੇ ਕੁਝ ਮਾਮਲਿਆਂ ’ਚ ਉਮਰ ਨਾਲ ਜੁੜੀਆਂ ਬਿਮਾਰੀਆਂ ਅਤੇ ਮੌਤ ਬਾਰੇ ਬਿਹਤਰ ਜਾਣਕਾਰੀ ਦਿੰਦੇ ਹਨ।।