- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਵੈਕਟਰ ਬੌਰਨ ਬਿਮਾਰੀਆਂ (ਕੀੜੇ ਮਕੌੜਿਆਂ ਨਾਲ ਫੈਲਣ ਵਾਲੀਆਂ ਬਿਮਾਰੀਆਂ) ਦੇ ਮਾਮਲੇ ’ਚ ਆਲਮੀ ਜਨ ਸਿਹਤ ਲਈ ਵਧਦੇ ਖ਼ਤਰੇ ਦੇ ਕਾਰਨਾਂ ’ਤੇ ਇਨਸਾਨੀ ਅਸਰ ਦੇ ਸਾਫ਼ ਸਬੂਤ ਮਿਲੇ ਹਨ।

ਵਾਸ਼ਿੰਗਟਨ (ਪੀਟੀਆਈ) : ਅਧਿਐਨ ’ਚ ਪਤਾ ਲੱਗਾ ਹੈ ਕਿ ਉਨ੍ਹਾਂ ਇਲਾਕਿਆਂ ’ਚ ਲਾਗ ਦੀਆਂ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਜਿਥੇ ਇਨਸਾਨ ਤੇ ਪਾਲਤੂ ਜਾਨਵਰ ਜੰਗਲਾਂ ਕੋਲ ਰਹਿੰਦੇ ਹਨ। ਖੋਜੀਆਂ ਦਾ ਕਹਿਣਾ ਹੈ ਕਿ ਇਸਦਾ ਇਕ ਕਾਰਨ ਇਹ ਹੈ ਕਿ ਅਜਿਹੇ ਮਾਹੌਲ ’ਚ ਪਣਪਣ ਵਾਲੇ ਜਾਨਵਰਾਂ ’ਚ ਬਿਮਾਰੀਆਂ ਹੋਣ ਦਾ ਖ਼ਦਸ਼ਾ ਜ਼ਿਆਦਾ ਹੁੰਦਾ ਹੈ, ਜਿਸ ਨਾਲ ਇਨਸਾਨਾਂ ਦੇ ਇਨ੍ਹਾਂ ਨਾਲ ਸੰਪਰਕ ’ਚ ਆਉਣ ਦਾ ਖ਼ਤਰਾ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੈਕਟਰ ਬੌਰਨ ਬਿਮਾਰੀਆਂ (ਕੀੜੇ ਮਕੌੜਿਆਂ ਨਾਲ ਫੈਲਣ ਵਾਲੀਆਂ ਬਿਮਾਰੀਆਂ) ਦੇ ਮਾਮਲੇ ’ਚ ਆਲਮੀ ਜਨ ਸਿਹਤ ਲਈ ਵਧਦੇ ਖ਼ਤਰੇ ਦੇ ਕਾਰਨਾਂ ’ਤੇ ਇਨਸਾਨੀ ਅਸਰ ਦੇ ਸਾਫ਼ ਸਬੂਤ ਮਿਲੇ ਹਨ।
ਇਹ ਅਧਿਐਨ ਨੇਚਰ ਜਰਨਲ ’ਚ ਪ੍ਰਕਾਸ਼ਿਤ ਹੋਇਆ। ਇਸ ਵਿਚ ਪਤਾ ਲੱਗਾ ਹੈ ਕਿ ਵੰਡੇ ਹੋਏ ਈਕੋਸਿਸਟਮ ਤੇ ਵਾਤਾਵਰਣ ਤਬਦੀਲੀ ਕਾਰਨ ਲੰਬੇ ਸਮੇਂ ਤੋਂ ਘੱਟ ਮੀਂਹ ਵਾਲੇ ਇਲਾਕਿਆਂ ’ਚ ਡੇਂਗੂ ਤੇ ਜ਼ੀਕਾ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਜ਼ਿਆਦਾ ਸੀ। ਯੂਨੀਵਰਸਿਟੀ ਆਫ ਫਲੋਰੀਡਾ ਦੀ ਪ੍ਰੋਫੈਸਰ ਸੈਡੀ ਰਯਾਨ ਨੇ ਕਿਹਾ ਕਿ ਬਿਮਾਰੀਆਂ ਦੇ ਫੈਲਣ ਦੇ ਕਈ ਕਾਰਨ ਹੁੰਦੇ ਹਨ ਤੇ ਇਹ ਸਮਾਜਿਕ-ਹਾਲਾਤ ਤੰਤਰ ਨਾਲ ਤੈਅ ਹੁੰਦਾ ਹੈ। ਇਸ ਅਧਿਐਨ ’ਚ ਉੱਭਰਦੀਆਂ ਲਾਗ ਦੀਆਂ ਬਿਮਾਰੀਆਂ ਦੇ ਵਾਤਾਵਰਣੀ ਕਾਰਨਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਡਾਟਾ ਆਧਾਰਿਤ ਮੁਲਾਂਕਣ ਕੀਤਾ ਗਿਆ, ਜਿਸ ਵਿਚ 32 ਬਿਮਾਰੀਆਂ ਤੇ 169 ਦੇਸ਼ਾਂ ’ਚ ਫੈਲੇ 58,318 ਆਫ਼ਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿਚ ਸਿੱਧੇ ਜਾਨਵਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ (ਜੂਨੋਟਿਕ ਬਿਮਾਰੀਆਂ, ਜਿਵੇਂ ਕੋਰੋਨਾ ਵਾਇਰਸ, ਇਬੋਲਾ ਤੇ ਐਮਪਾਕਸ) ਤੇ ਮੱਛਰਾਂ, ਟਿਕਸ ਤੇ ਪਿੱਸੂ ਵਰਗੇ ਵਾਹਕਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ (ਜਿਵੇਂ ਕਿ ਡੇਂਗੂ, ਲਾਈਮ ਬਿਮਾਰੀ ਤੇ ਮਲੇਰੀਆ) ਦੇ ਕਹਿਰ ਦੀ ਜਾਂਚ ਕੀਤੀ ਗਈ।