ਪੇਟ ਦੀ ਗੜਬੜੀ ਛਾਤੀ ਦੇ ਕੈਂਸਰ ਤੋਂ ਹੋਣ ਵਾਲੇ ਖ਼ਤਰੇ ਨੂੰ ਹੋਰ ਵਧਾ ਸਕਦੀ ਹੈ। ਤਾਜ਼ਾ ਸ਼ੋਧ ਮੁਤਾਬਕ, ਪੇਟ ਦੀ ਖ਼ਰਾਬ ਸਿਹਤ ਛਾਤੀ ਦੇ ਕੈਂਸਰ ਨੂੰ ਸਰੀਰ ਦੇ ਹੋਰਨਾਂ ਹਿੱਸਿਆਂ 'ਚ ਜ਼ਿਆਦਾ ਤੇਜ਼ੀ ਨਾਲ ਫੈਲਣ 'ਚ ਮਦਦ ਕਰਦੀ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਵਰਜੀਨੀਆ ਦੇ ਵਿਗਿਆਨੀਆਂ ਨੇ ਦੱਸਿਆ ਕਿ ਪੇਟ 'ਚ ਪਾਏ ਜਾਣ ਵਾਲੇ ਬੈਕਟੀਰੀਆ 'ਚ ਕਿਸੇ ਤਰ੍ਹਾਂ ਦਾ ਬਦਲਾਅ ਸਰੀਰ 'ਤੇ ਵੱਡਾ ਅਸਰ ਪਾਉਂਦਾ ਹੈ। ਸ਼ੋਧਕਰਤਾ ਮੇਲਾਨੀ ਰੁਕੋਵਸਕੀ ਨੇ ਕਿਹਾ, 'ਤਜਰਬੇ ਦੌਰਾਨ ਐਂਟੀਬਾਇਓਟਿਕ ਰਾਹੀਂ ਚੂਹਿਆਂ ਦੇ ਪੇਟ ਦੇ ਬੈਕਟੀਰੀਆ ਦੀ ਵਿਵਸਥਾ ਨੂੰ ਅਸੰਤੁਲਿਤ ਕੀਤਾ ਗਿਆ। ਅਜਿਹਾ ਕਰਨ ਨਾਲ ਛਾਤੀ ਦੇ ਟਿਸ਼ੂਆਂ 'ਚ ਵੀ ਬਦਲਾਅ ਨਜ਼ਰ ਆਇਆ। ਇਹ ਹਾਲਤ ਕੈਂਸਰ ਕੋਸ਼ਿਕਾਵਾਂ ਲਈ ਮਦਦਗਾਰ ਸਿੱਧ ਹੋਈ। ਕੈਂਸਰ ਕੋਸ਼ਿਕਾਵਾਂ ਆਸਾਨੀ ਨਾਲ ਖ਼ੂਨ 'ਚ ਘੁਲ ਕੇ ਫੇਫੜੇ ਤਕ ਪਹੁੰਚ ਗਈਆਂ।' ਵਿਗਿਆਨੀਆਂ ਨੇ ਕਿਹਾ ਕਿ ਸਿਹਤਮੰਦ ਤੇ ਫਾਈਬਰ ਯੁਕਤ ਭੋਜਨ, ਚੰਗੀ ਨੀਂਦ ਤੇ ਕਸਰਤ ਰਾਹੀਂ ਨਾ ਸਿਰਫ਼ ਸਾਧਾਰਨ ਸਿਹਤ ਨੂੰ ਬਿਹਤਰ ਰੱਖਿਆ ਜਾ ਸਕਦਾ ਹੈ, ਬਲਕਿ ਇਸ ਨਾਲ ਕੈਂਸਰ ਦਾ ਪ੍ਰਸਾਰ ਰੋਕਣ 'ਚ ਵੀ ਮਦਦ ਮਿਲ ਸਕਦੀ ਹੈ।


(ਪੀਟੀਆਈ)

Posted By: Sukhdev Singh