- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਮ ਨੂੰ ਸਰਗਰਮ ਰਹਿਣ ਵਾਲੀਆਂ ਔਰਤਾਂ ਨੇ ਸਵੇਰੇ ਸਰਗਰਮ ਰਹਿਣ ਵਾਲੀ ਤੇ ਵਿਚਕਾਰਲੇ ਸਮੇਂ ’ਚ ਸਰਗਰਮ ਰਹਿਣ ਵਾਲੀਆਂ ਔਰਤਾਂ ਦੇ ਮੁਕਾਬਲੇ ਘੱਟ ਐਨਰਜੀ ਘੱਟ ਮਾਈਕ੍ਰੋਨਿਊਟ੍ਰੀਏਂਟ ਵਾਲੇ ਖੁਰਾਕੀ ਪਦਾਰਥਾਂ ਦਾ ਸੇਵਨ ਕੀਤਾ। ਉਨ੍ਹਾਂ ਨੇ ਸਵੇਰੇ ਘੱਟ ਤੇ ਸ਼ਾਮ ਨੂੰ ਵੱਧ ਭੋਜਣ ਲਿਆ, ਜਦਕਿ ਸਵੇਰ ਤੇ ਵਿਚਕਾਰ ਦੇ ਸਮੇਂ ’ਚ ਸਰਗਰਮ ਰਹਿਣ ਵਾਲੀਆਂ ਔਰਤਾਂ ’ਚ ਇਸ ਦਾ ਉਲਟ ਪੈਟਰਨ ਦੇਖਿਆ ਗਿਆ।

ਪੀਟੀਆਈ, ਨਵੀਂ ਦਿੱਲੀ। ਰਾਤ ਨੂੰ ਦੇਰ ਤੱਕ ਜਾਗਣਾ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ, ਪਰ ਅੱਜ ਕੱਲ੍ਹ ਦੇਰ ਰਾਤ ਤੱਕ ਜਾਗਣਾ ਆਮ ਹੁੰਦਾ ਜਾ ਰਿਹਾ ਹੈ, ਜਿਸਦਾ ਮਾੜਾ ਅਸਰ ਵੀ ਨਜ਼ਰ ਆ ਰਿਹੈ।
ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਜਿਹੜੇ ਲੋਕ ਦੇਰ ਰਾਤ ਤੱਕ ਜਾਗਦੇ ਹਨ ਤੇ ਵੱਧ ਐਨਰਜੀ, ਕਾਰਬੋਹਾਈਡ੍ਰੇਟਸ ਤੇ ਫੈਟ ਵਾਲੀਆਂ ਚੀਜ਼ਾਂ ਖਾਂਦੇ ਹਨ, ਉਨ੍ਹਾਂ ਦੇ ਸਰੀਰ ’ਚ ਫੈਟ ਦਾ ਫ਼ੀਸਦ, ਪੇਟ ਦੀ ਚਰਬੀ ਤੇ ਬਲੱਡ ਸ਼ੁਗਰ ਤੇ ਲਿਪਿਡ ਦਾ ਲੈਵਲ ਵੱਧ ਹੋ ਸਕਦਾ ਹੈ। ਇਹ ਅਧਿਐਨ ਫਰੰਟੀਅਰਸ ਇਨ ਨਿਊਟ੍ਰੀਸ਼ਅਨ ਜਰਨਲ ’ਚ ਪ੍ਰਕਾਸ਼ਤ ਹੋਇਆ ਹੈ।
ਗ੍ਰਿਫਤ ਯੂਨੀਵਰਿਸਟੀ ਦੇ ਸਕੂਲ ਆਫ ਏਲਾਈਡ ਹੈਲਥ, ਸਪੋਰਟ ਐਂਡ ਸੋਸ਼ਲ ਵਰਕ ਦੀ ਅਧਿਐਨ ਕਰਤਾ ਰੋਜ਼ੇਨ ਕਰੂਗਰ ਨੇ ਕਿਹਾ ਕਿ ਕ੍ਰੋਨੋਟਾਈਪਸ ਸਾਡੇ ਖਾਣ ਦੀ ਪਸੰਦ, ਵਿਹਾਰ ਤੇ ਮੈਟਾਬਾਲਿਜ਼ਮ ’ਤੇ ਅਸਰ ਪਾਉੰਦੇ ਹਨ। ਸਵੇਰੇ ਛੇਤੀ ਉੱਠਣ ਵਾਲੇ ਦੇਰ ਰਾਤ ਤੱਕ ਜਾਗਣ ਵਾਲੇ, ਦੋਵਾਂ ਤਰ੍ਹਾਂ ਦੇ ਲੋਕ ਦਿਨ ਭਰ ਕਰੀਬ ਇੱਕੋ ਜਿਹੀ ਮਾਤਰਾ ’ਚ ਖਾਣਾ ਜਾਂ ਐਨਰਜੀ ਲੈਂਦੇ ਸਨ, ਪਰ ਖਾਣੇ ਦਾ ਸਮਾਂ ਬਹੁਤ ਜ਼ਰੂਰੀ ਹੈ।
ਅਧਿਐਨ ’ਚ 18-45 ਸਾਲ ਦੀਆਂ 287 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਤੇ ਇਹ ਦੇਖਿਆ ਗਿਆ ਕਿ ਉਹ ਸਵੇਰੇ ਜਲਦੀ ਉੱਠਣ ਵਾਲੀ (ਅਰਲੀ ਬਰਡ) ਹਨ ਜਾਂ ਦੇਰ ਰਾਤ ਤੱਕ ਜਾਗਣ ਵਾਲੀਆਂ (ਨਾਈਟ ਆਊਲ)। ਦੇਰ ਰਾਤ ਤੱਕ ਜਾਗਣ ਵਾਲੀਆਂ ਔਰਤਾਂ ਨੇ ਸਵੇਰੇ ਤਿੰਨ ਵਜੇ ਤੋਂ ਸਵੇਰੇ 9.59 ਵਜੇ ਦੌਰਾਨ ਘੱਟ ਖਾਣਾ ਖਾਧਾ, ਪਰ ਰਾਤ ਅੱਠ ਵਜੇ ਤੋਂ ਸਵੇਰੇ 2.59 ਵਜੇ ਦੌਰਾਨ ਵੱਧ ਖਾਣਾ ਖਾਧਾ, ਜਦਕਿ ਸਵੇਰੇ ਜਲਦੀ ਉੱਠਣ ਵਾਲੀਆਂ ਔਰਤਾਂ ਦੇ ਮਾਮਲੇ ’ਚ ਇਸ ਦਾ ਉਲਟ ਦਿਸਿਆ। ਦੇਰ ਰਾਤ ਤੱਕ ਜਾਗਣ ਵਾਲੀਆਂ ਔਰਤਾਂ ’ਚ ਸਵੇਰ ਸਮੇਂ ਘੱਟ ਊਰਜਾ ਤੇ ਪ੍ਰੋਟੀਨ ਲੈਣ ਦੀ ਸੰਭਾਵਨਾ ਵੱਧ ਸੀ, ਦੇਰ ਰਾਤ ਜ਼ਿਆਦਾ ਐਨਰਜੀ, ਕਾਰਬੋਹਾਈਡ੍ਰੇਟ ਤੇ ਫੈਟ ਵਾਲੀਆਂ ਚੀਜ਼ਾਂ ਖਾਂਧੀਆਂ ਸਨ।