- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜਕੱਲ੍ਹ ਲੋਕ ਛੋਟੀ ਤੋਂ ਛੋਟੀ ਗੱਲ ਲਈ ਵੀ ਸਮਾਰਟਫ਼ੋਨ 'ਤੇ ਨਿਰਭਰ ਰਹਿੰਦੇ ਹਨ। ਫ਼ੋਨ ਨੰਬਰ, ਅਪੁਆਇੰਟਮੈਂਟਸ ਜਾਂ ਰੋਜ਼ਮੱਰਾ ਦੇ ਰਸਤੇ ਯਾਦ ਰੱਖਣ ਲਈ ਵੀ ਲੋਕ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ। ਇਸ ਕਾਰਨ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ।

ਲਾਈਫ਼ਸਟਾਈਲ ਡੈਸਕ, ਨਵੀਂ ਦਿੱਲੀ: ਸਮਾਰਟਫ਼ੋਨ, ਟੈਬਲੇਟ ਤੇ ਲੈਪਟਾਪ ਵਰਗੇ ਡਿਵਾਈਸ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਸਾਡੇ ਕੰਮ ਅਤੇ ਬੱਚਿਆਂ ਦੀ ਪੜ੍ਹਾਈ ਦਾ ਇਹ ਅਹਿਮ ਹਿੱਸਾ ਬਣ ਚੁੱਕੇ ਹਨ, ਪਰ ਸਕ੍ਰੀਨ ਦੇ ਸਾਹਮਣੇ ਘੰਟਿਆਬੱਧੀ ਬਿਤਾਉਣਾ ਸਾਡੇ ਦਿਮਾਗ਼ 'ਤੇ ਅਸਰ ਪਾ ਸਕਦਾ ਹੈ।
ਡਾ. ਬਿਪਲਬ ਦਾਸ (ਡਾਇਰੈਕਟਰ- ਨਿਊਰੋਲੋਜੀ ਐਂਡ ਇੰਟਰਵੈਨਸ਼ਨਲ ਨਿਊਰੋਰਾਡੀਓਲੋਜੀ, ਬਤਰਾ ਹਸਪਤਾਲ) ਦੱਸਦੇ ਹਨ ਕਿ ਇਨ੍ਹਾਂ ਡਿਵਾਈਸਾਂ 'ਤੇ ਜ਼ਿਆਦਾ ਨਿਰਭਰ ਰਹਿਣ ਕਰਕੇ ਯਾਦਦਾਸ਼ਤ, ਧਿਆਨ ਲਗਾਉਣ ਦੀ ਸਮਰੱਥਾ ਤੇ ਸੋਚਣ-ਸਮਝਣ ਦੀ ਤਾਕਤ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ।
ਇਸ ਨੂੰ ਹੀ ਡਿਜੀਟਲ ਡਿਮੈਂਸ਼ੀਆ ਕਿਹਾ ਜਾਂਦਾ ਹੈ। ਹਾਲਾਂਕਿ, ਇਹ ਕੋਈ ਬਿਮਾਰੀ ਨਹੀਂ ਹੈ, ਸਗੋਂ ਜ਼ਿਆਦਾ ਸਕ੍ਰੀਨ ਟਾਈਮ ਦਾ ਦਿਮਾਗ਼ 'ਤੇ ਹੋਣ ਵਾਲੇ ਅਸਰ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਆਓ ਜਾਣੀਏ ਇਹ ਕੀ ਸਮੱਸਿਆ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
ਅੱਜਕੱਲ੍ਹ ਲੋਕ ਛੋਟੀ ਤੋਂ ਛੋਟੀ ਗੱਲ ਲਈ ਵੀ ਸਮਾਰਟਫ਼ੋਨ 'ਤੇ ਨਿਰਭਰ ਰਹਿੰਦੇ ਹਨ। ਫ਼ੋਨ ਨੰਬਰ, ਅਪੁਆਇੰਟਮੈਂਟਸ ਜਾਂ ਰੋਜ਼ਮੱਰਾ ਦੇ ਰਸਤੇ ਯਾਦ ਰੱਖਣ ਲਈ ਵੀ ਲੋਕ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ। ਇਸ ਕਾਰਨ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ।
ਇਸ ਤੋਂ ਇਲਾਵਾ, ਦਿਨ ਭਰ 15-20 ਸੈਕੰਡ ਦੇ ਵੀਡੀਓ ਦੇਖਣਾ, ਡੂਮਸਕ੍ਰੋਲਿੰਗ (Doomscrolling) ਅਤੇ ਵਾਰ-ਵਾਰ ਫ਼ੋਨ ਦੇ ਨੋਟੀਫਿਕੇਸ਼ਨ ਚੈੱਕ ਕਰਨਾ ਸਾਡੇ ਅਟੈਂਸ਼ਨ ਸਪੈਨ (ਧਿਆਨ ਕੇਂਦਰਿਤ ਕਰਨ ਦੀ ਸਮਰੱਥਾ) ਨੂੰ ਘਟਾ ਦਿੰਦਾ ਹੈ। ਇਸ ਕਾਰਨ ਪੜ੍ਹਾਈ 'ਤੇ ਫੋਕਸ ਕਰਨਾ ਜਾਂ ਕਿਸੇ ਕੰਮ 'ਤੇ ਧਿਆਨ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਸਮੱਸਿਆ ਸਿਰਫ਼ ਇਕ ਵਰਗ ਦੀ ਨਹੀਂ ਹੈ। ਅੱਜ ਬੱਚਿਆਂ ਤੋਂ ਲੈ ਕੇ ਵਡੇਰਿਆਂ ਤਕ, ਹਰ ਕਿਸੇ ਦਾ ਅਟੈਂਸ਼ਨ ਸਪੈਨ ਘਟਦਾ ਜਾ ਰਿਹਾ ਹੈ।
ਅੱਜਕੱਲ੍ਹ ਲੋਕ ਰਿਲੈਕਸ ਕਰਨ ਲਈ ਦੇਰ ਰਾਤ ਤਕ ਜਾਗ ਕੇ ਸੋਸ਼ਲ ਮੀਡੀਆ ਸਕ੍ਰੋਲ ਕਰਦੇ ਹਨ। ਰਾਤ ਨੂੰ ਫ਼ੋਨ ਦੀ ਵਰਤੋਂ ਸਾਡੇ ਕੁਦਰਤੀ ਸਲੀਪ ਸਾਈਕਲ ਨੂੰ ਵਿਗਾੜ ਦਿੰਦੀ ਹੈ। ਡਿਵਾਈਸ ਤੋਂ ਨਿਕਲਣ ਵਾਲੀ ਬਲੂ ਲਾਈਟ ਸਾਡੇ ਦਿਮਾਗ਼ ਨੂੰ ਰਿਲੈਕਸ ਨਹੀਂ ਹੋਣ ਦਿੰਦੀ, ਜਿਸ ਨਾਲ ਦਿਮਾਗ਼ ਨੂੰ ਸਮਝ ਨਹੀਂ ਆਉਂਦਾ ਕਿ ਸੌਣ ਦਾ ਵੇਲਾ ਹੋ ਗਿਆ ਹੈ। ਨੀਂਦ ਦੀ ਘਾਟ ਕਾਰਨ ਫੋਕਸ ਘਟਦਾ ਹੈ, ਨਵੀਆਂ ਚੀਜ਼ਾਂ ਸਿੱਖਣ ਦੀ ਸਮਰੱਥਾ ਘਟਦੀ ਹੈ ਅਤੇ ਯਾਦਦਾਸ਼ਤ 'ਤੇ ਵੀ ਡੂੰਘਾ ਅਸਰ ਪੈਂਦਾ ਹੈ।
ਸਭ ਤੋਂ ਪਹਿਲਾਂ ਆਪਣੇ ਸਕ੍ਰੀਨ ਟਾਈਮ ਨੂੰ ਸੀਮਤ ਕਰੋ। ਜਦੋਂ ਕੰਮ ਹੋਵੇ, ਸਿਰਫ਼ ਉਦੋਂ ਹੀ ਫ਼ੋਨ ਦੀ ਵਰਤੋਂ ਕਰੋ। ਇਸ ਤੋਂ ਇਲਾਵਾ, ਰੋਜ਼ਾਨਾ ਵਰਜ਼ਿਸ਼, ਸੈਰ, ਬਾਹਰ ਸਮਾਂ ਬਿਤਾਉਣਾ ਅਤੇ ਲੋਕਾਂ ਨਾਲ ਮਿਲਣ-ਜੁਲਣ ਦੀ ਆਦਤ ਅਪਣਾਓ। ਇਸ ਨਾਲ ਤੁਹਾਡਾ ਦਿਮਾਗ਼ ਐਕਟਿਵ ਰਹੇਗਾ ਅਤੇ ਤੁਹਾਨੂੰ ਬਿਹਤਰ ਮਹਿਸੂਸ ਹੋਵੇਗਾ।