- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਰਸਿੰਗ ਰਿਸਰਚ ਜਰਨਲ ’ਚ ਛਪੇ ਇਸ ਅਧਿਐਨ ਨਾਲ ਪਤਾ ਲੱਗਾ ਕਿ ਡਾਇਬਟੀਜ਼ ਰੋਕਣ ਵਾਲੇ ਲਾਈਫਸਟਾਈਲ ਪ੍ਰੋਗਰਾਮ ’ਚ ਸਲੀਪ ਕੋਚਿੰਗ (ਨੀਂਦ ਨਾਲ ਜੁੜੀ ਸਲਾਹ) ਸ਼ਾਮਲ ਕਰਨ ਨਾਲ ਲੋਕਾਂ ਨੂੰ ਬਿਹਤਰ ਨੀਂਦ ਆਈ ਤੇ ਦਿਨ ਦੇ ਸਮੇਂ ਉਨ੍ਹਾਂ ਨੂੰ ਘੱਟ ਨੀਂਦ ਜਾਂ ਸੁਸਤੀ ਮਹਿਸੂਸ ਹੋਈ।

ਵਾਸ਼ਿੰਗਟਨ (ਪੀਟੀਆਈ) : ਪ੍ਰੀ-ਡਾਇਬਟੀਜ਼ ਵਾਲੇ ਲੋਕਾਂ ’ਚ ਜਲਦੀ ਸੌਣ ਨਾਲ ਭਾਰ ਘੱਟ ਹੋ ਸਕਦਾ ਹੈ। ਇਸ ਨਾਲ ਪਤਾ ਲੱਗਦਾ ਹੈ ਕਿ ਭਾਰ ਘਟਾਉਣ ਲਈ ਸੌਣ ਦਾ ਸਮਾਂ ਇਕ ਨਵਾਂ ਤੇ ਕਾਰਗਰ ਤਰੀਕਾ ਹੋ ਸਕਦਾ ਹੈ। ਪ੍ਰੀ-ਡਾਇਬਟੀਜ਼ ਵਾਲੇ ਲਗਪਗ 200 ਬਾਲਗ, ਜੋ ਰਾਤ ਨੂੰ 6.5 ਘੰਟਿਆਂ ਤੋਂ ਘੱਟ ਸੌਂਦੇ ਸਨ, ਉਨ੍ਹਾਂ ਨੂੰ ਦੋ ਸਮੂਹਾਂ ’ਚ ਵੰਡਿਆ ਗਿਆ। ਇਕ ਸਮੂਹ ਨੂੰ ਅੱਠ ਹਫਤਿਆਂ ਦਾ ਲਾਈਫਸਟਾਈਲ ਪ੍ਰੋਗਰਾਮ ਦਿੱਤਾ ਗਿਆ, ਜਦਕਿ ਦੂਜੇ ਸਮੂਹ ਨੂੰ ਇਸੇ ਲਾਈਫਸਟਾਈਲ ਪ੍ਰੋਗਰਾਮ ਨਾਲ ਨੀਂਦ ਨਾਲ ਜੁੜਿਆ ਇਕ ਵਾਧੂ ਹਿੱਸਾ (ਸਲੀਪ ਕੰਪੋਨੈਂਟ) ਵੀ ਦਿੱਤਾ ਗਿਆ। ਪ੍ਰੀ-ਡਾਇਬਟੀਜ਼ ਉਹ ਹਾਲਤ ਹੈ, ਜਿਸ ਵਿਚ ਬਲੱਡ ਸ਼ੂਗਰ ਦਾ ਪੱਧਰ ਆਮ ਨਾਲੋਂ ਵੱਧ ਹੁੰਦਾ ਹੈ ਪਰ ਇੰਨਾ ਜ਼ਿਆਦਾ ਨਹੀਂ ਹੁੰਦਾ ਕਿ ਉਸ ਨੂੰ ਟਾਈਪ-2 ਡਾਇਬਟੀਜ਼ ਦੇ ਵਰਗ ’ਚ ਰੱਖਿਆ ਜਾ ਸਕੇ।
ਨਰਸਿੰਗ ਰਿਸਰਚ ਜਰਨਲ ’ਚ ਛਪੇ ਇਸ ਅਧਿਐਨ ਨਾਲ ਪਤਾ ਲੱਗਾ ਕਿ ਡਾਇਬਟੀਜ਼ ਰੋਕਣ ਵਾਲੇ ਲਾਈਫਸਟਾਈਲ ਪ੍ਰੋਗਰਾਮ ’ਚ ਸਲੀਪ ਕੋਚਿੰਗ (ਨੀਂਦ ਨਾਲ ਜੁੜੀ ਸਲਾਹ) ਸ਼ਾਮਲ ਕਰਨ ਨਾਲ ਲੋਕਾਂ ਨੂੰ ਬਿਹਤਰ ਨੀਂਦ ਆਈ ਤੇ ਦਿਨ ਦੇ ਸਮੇਂ ਉਨ੍ਹਾਂ ਨੂੰ ਘੱਟ ਨੀਂਦ ਜਾਂ ਸੁਸਤੀ ਮਹਿਸੂਸ ਹੋਈ। ਖੋਜੀਆਂ ਨੇ ਦੱਸਿਆ ਕਿ ਹਾਲਾਂਕਿ ਉਮੀਦਵਾਰਾਂ ਦੇ ਬਲੱਡ ਸ਼ੂਗਰ ਦੇ ਲੈਵਲ ’ਚ ਕੋਈ ਬਦਲਾਅ ਨਹੀਂ ਆਇਆ ਪਰ ਨਤੀਜੇ ਦੱਸਦੇ ਹਨ ਕਿ ਭਾਰ ਘਟਾਉਣ ਲਈ ਸੌਣ ਦਾ ਸਮਾਂ ਇਕ ਅਹਿਮ ਕਾਰਨ ਹੋ ਸਕਦਾ ਹੈ।
ਨਿਊਯਾਰਕ ਯੂਨੀਵਰਸਿਟੀ ਕਾਲਜ ਆਫ ਨਰਸਿੰਗ ’ਚ ਅਸਿਸਟੈਂਟ ਪ੍ਰੋਫੈਸਰ ਤੇ ਇਸ ਅਧਿਐਨ ਦੀ ਮੁੱਖ ਲੇਖਿਕਾ, ਸੁਸਾਨ ਕੋਹਲ ਮੇਲੋਨ ਨੇ ਕਿਹਾ ਕਿ ਅਸੀਂ ਕਦੋਂ ਸੌਂਦੇ ਹਾਂ (ਨਾ ਕਿ ਸਿਰਫ ਇਹ ਕਿ ਅਸੀਂ ਕਿੰਨੀ ਦੇਰ ਸੌਂਦੇ ਹਾਂ) ਭਾਰ ਘਟਾਉਣ ਤੇ ਮੈਟਾਬੋਲਿਕ ਹੈਲਥ ਲਈ ਇਕ ਅਹਿਮ ਪਰ ਅਕਸਰ ਅਣਗੌਲਿਆਂ ਕੀਤਾ ਜਾਣ ਵਾਲਾ ਕਾਰਕ ਹੈ। ਪਿਛਲੀ ਸਟੱਡੀਜ਼ ’ਚ ਇਹ ਦੇਖਿਆ ਗਿਆ ਹੈ ਕਿ ਖ਼ਰਾਬ ਨੀਂਦ ਭਾਰ ਵਧਣ ਤੇ ਗਲੂਕੋਜ਼ ਕੰਟਰੋਲ ਵਿਗੜਨ ਨਾਲ ਜੁੜੀ ਹੈ। ਬਹੁਤ ਘੱਟ ਸੌਣ ਨਾਲ ਸਰੀਰ ’ਚ ਕੋਰਟੀਸੋਲ ਵਰਗੇ ਸਟ੍ਰੈਸ ਹਾਰਮੋਨ ਦਾ ਪੱਧਰ ਵਧ ਸਕਦਾ ਹੈ। ਇਸ ਨਾਲ ਇੰਸੂਲਿਨ ਰਜ਼ਿਸਟੈਂਸ ਵਧਦਾ ਹੈ ਤੇ ਭੁੱਖ ਨਾਲ ਜੁੜੇ ਹਾਰਮੋਨ ’ਚ ਅਜਿਹੇ ਬਦਲਾਅ ਆ ਸਕਦੇ ਹਨ, ਜਿਸ ਨਾਲ ਭੁੱਖ ਜ਼ਿਆਦਾ ਲੱਗਦੀ ਹੈ ਤੇ ਇਨਸਾਨ ਖਾਣਾ ਖਾ ਲੈਂਦਾ ਹੈ। ਇਸੇ ਤਰ੍ਹਾਂ ਦੇਰ ਨਾਲ ਸੌਣ ’ਤੇ ਅਕਸਰ ਲੋਕ ਦੇਰ ਰਾਤ ਨੂੰ ਵੀ ਖਾਣਾ ਖਾ ਲੈਂਦੇ ਹਨ, ਜਦਕਿ ਉਸ ਸਮੇਂ ਸਰੀਰ ਦੀ ਇੰਸੂਲਿਨ ਸੈਂਸਟੀਵਿਟੀ ਤੇ ਗਲੂਕੋਜ਼ ਟਾਲਰੈਂਸ ਸਭ ਤੋਂ ਹੇਠਲੇ ਪੱਧਰ ’ਤੇ ਹੁੰਦੀ ਹੈ।