- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੀ-ਡਾਇਬਟੀਜ਼ ਨਾਲ ਦਿਲ ਦੀਆਂ ਬਿਮਾਰੀਆਂ ਤੇ ਡਾਇਬਟੀਜ਼ ਦਾ ਖ਼ਤਰਾ ਵਧ ਜਾਂਦਾ ਹੈ ਤੇ ਦਿਨ ਭਰ ਬਲੱਡ ਸ਼ੂਗਰ ਦੇ ਪੱਧਰ ’ਚ ਵੱਡੇ ਉਤਰਾਅ-ਚੜ੍ਹਾਅ ਬਿਮਾਰੀ ਨੂੰ ਹੋਰ ਵਿਗਾੜ ਸਕਦੇ ਹਨ। ਖੋਜੀਆਂ ਦਾ ਕਹਿਣਾ ਹੈ ਕਿ ਹਵਾ ਪ੍ਰਦੂਸ਼ਣ ਦਾ ਸਬੰਧ ਪ੍ਰੀ-ਡਾਇਬਟੀਜ਼ ਤੇ ਦਿਲ ਦੀਆਂ ਬਿਮਾਰੀਆਂ, ਦੋਵਾਂ ਨਾਲ ਹੈ।

ਵਾਸ਼ਿੰਗਟਨ (ਪੀਟੀਆਈ) : ਅਧਿਐਨ ਨਾਲ ਪਤਾ ਲੱਗਾ ਹੈ ਕਿ ਸੌਂਦੇ ਸਮੇਂ ਹਵਾ ਨਾਲ ਧੂੜ ਦੇ ਕਣਾਂ ਨੂੰ ਸਾਫ਼ ਕਰਨ ਵਾਲੇ ਪੋਰਟੇਬਲ ਫਿਲਟਰ ਜਾਂ ਏਅਰ ਪਿਓਰੀਫਾਇਰ ਦੀ ਵਰਤੋਂ ਕਰਨ ਨਾਲ ਪ੍ਰੀ-ਡਾਇਬਟੀਜ਼ ਲੋਕਾਂ ’ਚ ਬਲੱਡ ਸ਼ੂਗਰ ਨੂੰ ਬਿਹਤਰ ਢੰਗ ਨਾਲ ਕੰਟਰੋਲ ’ਚ ਕਰਨ ’ਚ ਮਦਦ ਮਿਲ ਸਕਦੀ ਹੈ। ਅਮੇਰਿਕਨ ਹਾਰਟ ਜਰਨਲ ’ਚ ਪ੍ਰਕਾਸ਼ਿਤ ਅਧਿਐਨ ’ਚ ਪਾਇਆ ਗਿਆ ਕਿ ਪੋਰਟੇਬਲ ਫਿਲਟਰ ਦੀ ਵਰਤੋਂ ਕਰਨ ਨਾਲ ਪ੍ਰੀ-ਡਾਇਬਟੀਜ਼ ਵਾਲੇ ਲੋਕਾਂ ’ਚ ਬਲੱਡ ਸ਼ੂਗਰ ਦੇ ਪੱਧਰ ’ਚ ਹੋਣ ਵਾਲੇ ਅਚਾਨਕ ਵੱਡੇ ਉਤਰਾਅ-ਚੜ੍ਹਾਅ ਨੂੰ ਸਥਿਰ ਕੀਤਾ ਜਾ ਸਕਦਾ ਹੈ। ਪ੍ਰੀ-ਡਾਇਬਟੀਜ਼ ਅਜਿਹੀ ਸਥਿਤੀ ਹੈ, ਜਿਸ ਵਿਚ ਸਰੀਰ ’ਚ ਸ਼ੂਗਰ ਜਾਂ ਗਲੂਕੋਜ਼ ਦਾ ਪੱਧਰ ਆਮ ਨਾਲੋਂ ਜ਼ਿਆਦਾ ਹੁੰਦਾ ਹੈ। ਅਮਰੀਕਾ ਦੀ ਨਿਊਯਾਰਕ ਯੂਨੀਵਰਸਿਟੀ ਦੇ ਖੋਜੀਆਂ ਦੀ ਅਗਵਾਈ ’ਚ ਇਕ ਟੀਮ ਨੇ ਪ੍ਰੀ-ਡਾਇਬਟੀਜ਼ ਵਾਲੇ 150 ਤੋਂ ਵੱਧ ਮਰਦਾਂ ਤੇ ਮਹਿਲਾਵਾਂ ’ਤੇ ਅਧਿਐਨ ਕੀਤਾ। ਇਨ੍ਹਾਂ ਦੀਆਂ ਧਮਨੀਆਂ ’ਚ ਕੋਲੈਸਟ੍ਰੋਲ ਜਮ੍ਹਾਂ ਹੋਣ ਦੀ ਕੋਈ ਸਮੱਸਿਆ ਨਹੀਂ ਸੀ।
ਪ੍ਰੀ-ਡਾਇਬਟੀਜ਼ ਨਾਲ ਦਿਲ ਦੀਆਂ ਬਿਮਾਰੀਆਂ ਤੇ ਡਾਇਬਟੀਜ਼ ਦਾ ਖ਼ਤਰਾ ਵਧ ਜਾਂਦਾ ਹੈ ਤੇ ਦਿਨ ਭਰ ਬਲੱਡ ਸ਼ੂਗਰ ਦੇ ਪੱਧਰ ’ਚ ਵੱਡੇ ਉਤਰਾਅ-ਚੜ੍ਹਾਅ ਬਿਮਾਰੀ ਨੂੰ ਹੋਰ ਵਿਗਾੜ ਸਕਦੇ ਹਨ। ਖੋਜੀਆਂ ਦਾ ਕਹਿਣਾ ਹੈ ਕਿ ਹਵਾ ਪ੍ਰਦੂਸ਼ਣ ਦਾ ਸਬੰਧ ਪ੍ਰੀ-ਡਾਇਬਟੀਜ਼ ਤੇ ਦਿਲ ਦੀਆਂ ਬਿਮਾਰੀਆਂ, ਦੋਵਾਂ ਨਾਲ ਹੈ। ਹਾਲਾਂਕਿ, ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਘਰ ’ਚ ਹਾਈ ਐਫੀਸ਼ੀਐਂਸੀ ਪਾਰਟੀਕੁਲੇਟ ਏਅਰ ਫਿਲਟਰ ਦੀ ਵਰਤੋਂ ਕਰਨ ਨਾਲ ਬਲੱਡ ਸ਼ੂਗਰ ਨੂੰ ਬਿਹਤਰ ਤਰੀਕੇ ਨਾਲ ਕੰਟਰੋਲ ’ਚ ਕੀਤਾ ਜਾ ਸਕਦਾ ਹੈ ਜਾਂ ਨਹੀਂ। ਹੇਪਾ ਫਿਲਟ੍ਰੇਸ਼ਨ ਸਿਸਟਮ ਹਵਾ ’ਚ ਮੌਜੂਦ 0.3 ਮਾਈਕ੍ਰੋਨ ਵਿਆਸ ਵਾਲੇ ਕਣਾਂ ’ਚੋਂ 99 ਫ਼ੀਸਦੀ ਤੋਂ ਵੱਧ ਨੂੰ ਹਟਾ ਸਕਦੇ ਹਨ। ਮੁੱਖ ਖੋਜੀ ਤੇ ਕਾਰਡੀਓਲਾਜਿਸਟ ਸ਼ਰੀਨ ਐੱਲ. ਵਿਟਕੋਪ ਨੇ ਕਿਹਾ ਕਿ ਸਾਡੇ ਨਤੀਜੇ ਦੱਸਦੇ ਹਨ ਕਿ ਘਰ ’ਚ (ਖਾਸ ਕਰਕੇ ਬੈੱਡਰੂਮ ’ਚ) ਹਵਾ ਸਾਫ਼ ਰੱਖਣ ਨਾਲ ਪ੍ਰੀ-ਡਾਇਬਟੀਜ਼ ਵਾਲੇ ਲੋਕਾਂ ਨੂੰ ਆਪਣੀ ਬਲੱਡ ਸ਼ੂਗਰ ਸਥਿਰ ਰੱਖਣ ਤੇ ਸਵੇਰ ਸਮੇਂ ਹੋਣ ਵਾਲੇ ਅਚਾਨਕ ਉਛਾਲ ਨੂੰ ਘੱਟ ਕਰਨ ’ਚ ਮਦਦ ਮਿਲ ਸਕਦੀ ਹੈ।