- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਂਕਿ, ਹੁਣ ਤੱਕ ਜੀਐੱਲਪੀ-1 ਦੀ ਵਰਤੋਂ ਅਤੇ ਵਾਲਾਂ ਦੇ ਝੜਨ ਵਿਚਕਾਰ ਪਿਤਾ-ਪੁਰਖੀ ਸਬੰਧ ਸਿਰਫ਼ ਖ਼ਦਸ਼ਾ ਵਿਚ ਸੀ। ਇਹ ਅਧਿਐਨ ਜੀਐੱਲਪੀ-1 ਦੀ ਵਰਤੋਂ ਅਤੇ ਐਂਡ੍ਰੋਜੈਨੇਟਿਕ ਐਲੋਪੀਸੀਆ ਨਾਲ ਸਬੰਧਤ ਪੁਰਸ਼ ਪੈਟਰਨ ਵਾਲਾਂ ਦੇ ਝੜਨ ਵਿਚਲਾ ਪਹਿਲਾ ਅਨੁਵੰਸ਼ਿਕ ਸਬੰਧ ਪ੍ਰਦਾਨ ਕਰਦਾ ਹੈ।

ਏਐਨਆਈ, ਲਾਈਫਸਟਾੀਲ ਡੈਸਕ। ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦਾ ਸਬੰਧ ਪੁਰਸ਼ਾਂ ਵਿਚ ਗੰਜੇਪਣ ਦੇ ਵਧੇਰੇ ਜੋਖ਼ਮ ਨਾਲ ਹੋ ਸਕਦਾ ਹੈ। ਜਿਨ੍ਹਾਂ ਪੁਰਸ਼ਾਂ ਵਿਚ ਪਹਿਲਾਂ ਹੀ ਇਸ ਸਥਿਤੀ ਲਈ ਪਿਤਾ-ਪੁਰਖੀ ਝੁਕਾਅ ਹੁੰਦਾ ਹੈ, ਉਨ੍ਹਾਂ ਵਿਚ ਇਹ ਖ਼ਤਰਾ ਸੱਤ ਫ਼ੀਸਦ ਵਧ ਜਾਂਦਾ ਹੈ। ਨਿਊਯਾਰਕ ਯੂਨੀਵਰਸਿਟੀ ਦੇ ਲੈਂਗੋਨ ਹੈਲਥ ਦੇ ਖੋਜਕਰਤਿਆਂ ਦਾ ਇਹ ਅਧਿਐਨ ‘ਜਰਨਲ ਆਫ ਇਨਵੈਸਟੀਗੇਟਿਵ ਡਰਮੈਟੋਲੋਜੀ’ ਵਿਚ ਹਾਲ ਹੀ ਵਿਚ ਆਨਲਾਈਨ ਪ੍ਰਕਾਸ਼ਿਤ ਹੋਇਆ ਹੈ।
ਇਸ ਅਧਿਐਨ ਵਿਚ ਪੈਨਸਿਲਵੇਨੀਆ ਯੂਨੀਵਰਸਿਟੀ, ਕਿੰਗਜ਼ ਕਾਲਜ ਲੰਡਨ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਰਤਿਆਂ ਨੇ ਵੀ ਹਿੱਸਾ ਲਿਆ। ਉਨ੍ਹਾਂ ਨੇ ਦੇਖਿਆ ਕਿ ਓਜ਼ੈਂਪਿਕ, ਵੇਗੋਵੀ ਅਤੇ ਜੇਪਬਾਊਂਡ ਵਰਗੀਆਂ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਨਾਲ ਵਾਲਾਂ ਦੇ ਝੜਨ ਦਾ ਖ਼ਤਰਾ ਵਧਦਾ ਹੈ ਅਤੇ ਜਦੋਂ ਇਸ ਵਿਚ ਪਿਤਾ-ਪੁਰਖੀ ਕਾਰਕ ਸ਼ਾਮਲ ਹੁੰਦੇ ਹਨ ਤਾਂ ਇਹ ਜੋਖ਼ਮ ਹੋਰ ਵੀ ਵਧ ਜਾਂਦਾ ਹੈ। ਪੀਅਰ-ਰੀਵਿਊਡ ਸਟੱਡੀ ਪਹਿਲਾ ਅਜਿਹਾ ਅਧਿਐਨ ਹੈ ਜਿਸ ਨੇ ਜੀਐੱਲਪੀ-1 ਸਰਗਰਮੀ ਅਤੇ ‘ਐਂਡ੍ਰੋਜੈਨੇਟਿਕ ਐਲੋਪੀਸੀਆ’ ਦੇ ਵਧਦੇ ਜੋਖ਼ਮ ਵਿਚਕਾਰ ਜੈਨੇਟਿਕ ਸਬੰਧ ਦੀ ਪਛਾਣ ਕੀਤੀ ਹੈ।
ਖੋਜਕਰਤਿਆਂ ਨੇ ਜੀਐੱਲਪੀ-1 ਆਰ ਜੀਨ ਦਾ ਅਧਿਐਨ ਕੀਤਾ ਜੋ ਸੁਭਾਵਕ ਤੌਰ '’ਤੇ ਸਰੀਰ ਵਿਚ ਜੀਐੱਲਪੀ-1 ਰਿਸੈਪਟਰ ਪ੍ਰੋਟੀਨ ਦੇ ਪੱਧਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਦੀ ਸਰਗਰਮੀ ਦੀ ਤੁਲਨਾ ਪੁਰਸ਼ਾਂ ਵਿਚ ਐਂਡ੍ਰੋਜੈਨੇਟਿਕ ਐਲੋਪੀਸੀਆ ਨਾਲ ਸਬੰਧਤ ਪਿਤਾ-ਪੁਰਖੀ ਮਾਰਕਰਾਂ ਨਾਲ ਕੀਤੀ। ਉਨ੍ਹਾਂ ਨੇ ਦੇਖਿਆ ਕਿ ਜੀਐੱਲਪੀ-1 ਆਰ ਜੀਨ, ਜੋ ਸੁਭਾਵਕ ਤੌਰ ’ਤੇ ਜੀਐੱਲਪੀ-1 ਰਿਸੈਪਟਰ ਪ੍ਰੋਟੀਨ ਦੇ ਉੱਚ ਪੱਧਰ ਨਾਲ ਜੁੜੇ ਹੋਏ ਸਨ, ਉਹ ਪੁਰਸ਼ਾਂ ਵਿਚ ਐਂਡ੍ਰੋਜੈਨੇਟਿਕ ਐਲੋਪੀਸੀਆ ਦੇ ਮਾਮਲਿਆਂ ਵਿਚ ਵੱਧ ਪਾਏ ਗਏ। ਉੱਚ ਬਲੱਡ ਪ੍ਰੈਸ਼ਰ ਨੂੰ ਧਿਆਨ ਵਿਚ ਰੱਖਦੇ ਹੋਏ, ਜੋ ਖੋਪੜੀ ਵਿਚ ਖ਼ੂਨ ਦੇ ਵਹਾਅ ਨੂੰ ਘਟਾਉਣ ਤੇ ਵਾਲਾਂ ਦੇ ਵਾਧੂ ਵਿਕਾਸ ਨੂੰ ਪ੍ਰਭਾਵਿਤ ਕਰਨ ਲਈ ਜਾਣਿਆ ਜਾਂਦਾ ਹੈ, ਵਾਧੂ ਖ਼ਤਰਾ ਸੱਤ ਫ਼ੀਸਦ ਬਣਿਆ ਰਹਿੰਦਾ ਹੈ।
ਖੋਜਕਰਤਿਆਂ ਨੇ ਵਾਲਾਂ ਦੇ ਝੜਨ ਨਾਲ ਸਬੰਧਤ ਹੋਰ ਸੰਭਾਵੀ ਕਾਰਕਾਂ ਦਾ ਵੀ ਮੁਲਾਂਕਣ ਕੀਤਾ ਜਿਸ ਵਿਚ ਇੰਸੂਲਿਨ ਵਿਰੋਧ ਅਤੇ ਘੱਟ ਟੈਸਟੋਸਟੇਰੋਨ ਪੱਧਰ ਸ਼ਾਮਲ ਹਨ। ਜੀਐੱਲਪੀ-1 ਸਰਗਰਮੀ ਨਾਲ ਸਬੰਧਤ ਸੱਤ ਫ਼ੀਸਦ ਵਧੇ ਹੋਏ ਜੋਖ਼ਮ ਨੂੰ ਇਨ੍ਹਾਂ ਕਾਰਕਾਂ ’ਤੇ ਵਿਚਾਰ ਕਰਨ ਤੋਂ ਬਾਅਦ ਵੀ ਬਰਕਰਾਰ ਰੱਖਿਆ ਗਿਆ। ਜੀਐੱਲਪੀ-1 ਦਵਾਈਆਂ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਅਤੇ ਭੁੱਖ ਨੂੰ ਦਬਾਉਣ ਲਈ ਵਰਤੀਆਂ ਜਾਂਦੀਆਂ ਹਨ ਅਤੇ ਕਈ ਇਸਤੇਮਾਲਕਾਰਾਂ ਨੇ ਇਸ ਨੂੰ ਇਕ ਸਾਈਡ ਇਫੈਕਟ ਵਜੋਂ ਵਾਲਾਂ ਦੇ ਪਤਲੇ ਹੋਣ ਦੀ ਸੂਚਨਾ ਦਿੱਤੀ ਹੈ।
ਹਾਲਾਂਕਿ, ਹੁਣ ਤੱਕ ਜੀਐੱਲਪੀ-1 ਦੀ ਵਰਤੋਂ ਅਤੇ ਵਾਲਾਂ ਦੇ ਝੜਨ ਵਿਚਕਾਰ ਪਿਤਾ-ਪੁਰਖੀ ਸਬੰਧ ਸਿਰਫ਼ ਖ਼ਦਸ਼ਾ ਵਿਚ ਸੀ। ਇਹ ਅਧਿਐਨ ਜੀਐੱਲਪੀ-1 ਦੀ ਵਰਤੋਂ ਅਤੇ ਐਂਡ੍ਰੋਜੈਨੇਟਿਕ ਐਲੋਪੀਸੀਆ ਨਾਲ ਸਬੰਧਤ ਪੁਰਸ਼ ਪੈਟਰਨ ਵਾਲਾਂ ਦੇ ਝੜਨ ਵਿਚਲਾ ਪਹਿਲਾ ਅਨੁਵੰਸ਼ਿਕ ਸਬੰਧ ਪ੍ਰਦਾਨ ਕਰਦਾ ਹੈ।