- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀਨ ਵਿਚ, 2019 ਵਿਚ ਕਿਸ਼ੋਰਾਂ ਅਤੇ ਨੌਜਵਾਨਾਂ, ਦੋਹਾਂ ਲਈ ਪ੍ਰਤੀ ਵਿਅਕਤੀ ਖਾਣ-ਪੀਣ ਨਾਲ ਹੋਣ ਵਾਲੀ ਕੁੱਲ ਨਿਕਾਸੀ ਵਿਚ ਮਾਸ ਨਾਲ ਜੁੜੇ ਉਤਸਰਜਨ ਦਾ ਹਿੱਸਾ 40 ਪ੍ਰਤੀਸ਼ਤ ਤੋਂ ਵੱਧ ਸੀ। 2000-2019 ਦੌਰਾਨ ਹਰ ਉਮਰ ਦੇ ਸਮੂਹ ਵਿਚ ਪ੍ਰਤੀ ਵਿਅਕਤੀ ਖਾਣ-ਪੀਣ ਨਾਲ ਹੋਣ ਵਾਲੀ ਕੁੱਲ ਨਿਕਾਸੀ ਵਿਚ ਵਾਧੇ ਵਿਚ ਇਨ੍ਹਾਂ ਦਾ ਯੋਗਦਾਨ ਕ੍ਰਮਵਾਰ 34.3 ਅਤੇ 35.1 ਪ੍ਰਤੀਸ਼ਤ ਰਿਹਾ।

ਪੀਟੀਆਈ, ਲਾਈਫਸਟਾਈਲ ਡੈਸਕ। ਦੁਨੀਆ ਭਰ ਵਿਚ ਖਾਣ-ਪੀਣ ਨਾਲ ਜੁੜੀਆਂ ਗ੍ਰੀਨਹਾਊਸ ਗੈਸ ਨਿਕਾਸੀਆਂ ਵਿਚ ਨੌਜਵਾਨਾਂ ਅਤੇ ਕਿਸ਼ੋਰਾਂ ਦਾ ਸਭ ਤੋਂ ਵੱਡਾ ਹੱਥ ਹੈ ਪਰ ਹੁਣ ਵੱਡੀ ਉਮਰ ਦੇ ਲੋਕ ਵੀ ਗਲੋਬਲ ਡਾਇਟਰੀ ਗ੍ਰੀਨਹਾਊਸ ਗੈਸ (ਸੀਐੱਚਜੀ) ਨਿਕਾਸੀ ਵਿਚ ਤੇਜ਼ੀ ਨਾਲ ਯੋਗਦਾਨ ਦੇ ਰਹੇ ਹਨ।
ਇਹ ਖ਼ਾਸ ਕਰਕੇ ਵੱਧ ਆਮਦਨ ਵਾਲੇ ਦੇਸ਼ਾਂ ਵਿਚ ਦੇਖਿਆ ਜਾ ਰਿਹਾ ਹੈ। ਦੁਨੀਆ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ, ਭਾਰਤ ਅਤੇ ਚੀਨ ਵਿਚ ਖਾਣ-ਪੀਣ ਨਾਲ ਹੋਣ ਵਾਲੀ ਨਿਕਾਸੀ ਵਿਚ ਵਾਧੇ ਦਾ ਮੁੱਖ ਕਾਰਨ ਕ੍ਰਮਵਾਰ ਡੇਅਰੀ ਉਤਪਾਦਾਂ ਅਤੇ ਮਾਸ ਦਾ ਸੇਵਨ ਸੀ। ਗਲੋਬਲ ਡਾਇਟਰੀ ਗ੍ਰੀਨਹਾਊਸ ਗੈਸ ਉਤਸਰਜਨ ਦਾ ਸਬੰਧ ਸਾਡੇ ਖਾਣ-ਪੀਣ ਅਤੇ ਭੋਜਨ ਉਤਪਾਦਨ ਨਾਲ ਵਾਤਾਵਰਨ ਵਿਚ ਫੈਲ ਰਹੀਆਂ ਮੀਥੇਨ, ਕਾਰਬਨ ਡਾਈਆਕਸਾਈਡ ਅਤੇ ਨਾਈਟ੍ਰਸ ਆਕਸਾਈਡ ਵਰਗੀਆਂ ਗੈਸਾਂ ਨਾਲ ਹੈ।
ਬ੍ਰਿਟੇਨ ਦੀ ਬਰਮਿੰਘਮ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਨੀਤੀ ਬਣਾਉਣ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਫੂਡ ਸਿਸਟਮ ਅਤੇ ਸਥਿਰਤਾ ’ਤੇ ਇਸ ਦੇ ਗੰਭੀਰ ਅਸਰਾਂ ’ਤੇ ਧਿਆਨ ਦੇਣ। ਇਹ ਖੋਜ ਨੇਚਰ ਫੂਡ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿਚ, ਪ੍ਰਤੀ ਵਿਅਕਤੀ ਨਿਕਾਸੀ ਵਿਚ ਵਾਧਾ ਮੁੱਖ ਤੌਰ ’ਤੇ ਡੇਅਰੀ ਉਤਪਾਦਾਂ ਕਾਰਨ ਹੋਇਆ। ਸੰਨ 2019 ਵਿਚ ਸਭ ਉਮਰ ਦੇ ਲੋਕਾਂ ਵਿਚ ਖਾਣ-ਪੀਣ ਨਾਲ ਹੋਣ ਵਾਲੀ ਕੁੱਲ ਨਿਕਾਸੀ ਵਿਚ ਵਾਧੇ ਦਾ 90 ਪ੍ਰਤੀਸ਼ਤ ਤੋਂ ਵੱਧ ਅਤੇ ਕੁੱਲ ਨਿਕਾਸੀ ਦਾ ਲਗਪਗ ਅੱਧਾ ਹਿੱਸਾ ਇਨ੍ਹਾਂ ਉਤਪਾਦਾਂ ਦਾ ਸੀ।