- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਉਹ ਬੱਚੇ ਹਨ ਜੋ ਆਪਣੀ ਰੋਜ਼ਾਨਾ ਦੇ ਰੁਝੇਵੇਂ ਦੌਰਾਨ ਸੜਕ ਦੇ ਜ਼ਹਿਰੀਲੇ ਧੂੰਏ ਤੇ ਪ੍ਰਦੂਸ਼ਣ ਦੀ ਲਪੇਟ ਵਿਚ ਆਉਂਦੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸੜਕਾਂ ’ਤੇ ਚੱਲਣ ਵਾਲੇ ਭਾਰੀ ਵਾਹਨਾਂ ਜਿਵੇਂ ਕਿ ਟਰੱਕ ਤੇ ਬੱਸਾਂ ਦੀ ਭੂਮਿਕਾ ਪ੍ਰਦੂਸ਼ਣ ਫੈਲਾਉਣ ਵਿਚ ਸਭ ਤੋਂ ਵੱਡੀ ਹੈ।

ਨਵੀਂ ਦਿੱਲੀ (ਪੀਟੀਆਈ) : ਭਾਰਤ ਵਿਚ ਸੜਕਾਂ ’ਤੇ ਚੱਲ ਰਹੇ ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ ਤੇ ਪ੍ਰਦੂਸ਼ਣ ਸਿਹਤ ਲਈ ਗੰਭੀਰ ਸੰਕਟ ਬਣ ਚੁੱਕਾ ਹੈ। ਆਲਮੀ ਸਵੱਛ ਆਵਾਜਾਈ ਕੌਂਸਲ (ਆਈਸੀਸੀਟੀ) ਦੀ ਰਿਪੋਰਟ ਮੁਤਾਬਕ ਅੰਕੜੇ ਦਰਸਾਉਂਦੇ ਹਨ ਕਿ ਸਾਲ 2024 ਵਿਚ ਇਸ ਪ੍ਰਦੂਸ਼ਣ ਕਾਰਨ ਮੁਲਕ ਵਿਚ ਹਰ ਛੇ ਮਿੰਟ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਹਰ 34 ਮਿੰਟ ਵਿਚ ਇਕ ਬੱਚਾ ਦਮੇ ਦਾ ਸ਼ਿਕਾਰ ਬਣ ਰਿਹਾ ਹੈ। ਇਸ ਪ੍ਰਦੂਸ਼ਣ ਦਾ ਸਭ ਤੋਂ ਵੱਧ ਅਸਰ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ’ਤੇ ਪਿਆ ਹੈ। ਐੱਨਸੀਆਰ ਵਿਚ ਮੁਲਕ ਦੀ ਕੁੱਲ ਆਬਾਦੀ ਦਾ ਸਿਰਫ਼ ਪੰਜ ਫ਼ੀਸਦ ਹਿੱਸਾ ਵੱਸਦਾ ਹੈ ਪਰ ਸੜਕ ਪ੍ਰਦੂਸ਼ਣ ਭਰਪੂਰ ਆਵਾਜਾਈ ਕਾਰਨ ਬੱਚਿਆਂ ਵਿਚ ਹੋਣ ਵਾਲੇ ਦਮੇ ਦੇ ਮਾਮਲਿਆਂ ਵਿਚ 23 ਫ਼ੀਸਦ ਹਿੱਸਾ ਸਿਰਫ਼ ਇਸ ਖੇਤਰ ਦਾ ਹੈ।
ਆਈਸੀਸੀਟੀ ਦੀ ਸੀਨੀਅਰ ਰਿਸਰਚ ਫੈਲੋ ਜਿਨ ਨੇ ਕਿਹਾ ਕਿ ਪ੍ਰਦੂਸ਼ਣ ਦੇ ਭਾਰ ਵਿਚ ਵੀ ਅੰਕੜੇ ਬਰਾਬਰ ਨਹੀਂ। ਭਾਰਤ ਵਿਚ ਵਾਹਨਾਂ ਦੇ ਪ੍ਰਦੂਸ਼ਣ ਕਾਰਨ ਬੱਚਿਆਂ ਵਿਚ ਹੋਣ ਵਾਲੇ ਦਮੇ ਦੇ ਮਾਮਲਿਆਂ ਵਿਚ ਕਰੀਬ ਇਕ-ਚੌਥਾਈ ਹਿੱਸਾ ਸਿਰਫ਼ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਦਾ ਹੈ। ਇਹ ਉਹ ਬੱਚੇ ਹਨ ਜੋ ਆਪਣੀ ਰੋਜ਼ਾਨਾ ਦੇ ਰੁਝੇਵੇਂ ਦੌਰਾਨ ਸੜਕ ਦੇ ਜ਼ਹਿਰੀਲੇ ਧੂੰਏ ਤੇ ਪ੍ਰਦੂਸ਼ਣ ਦੀ ਲਪੇਟ ਵਿਚ ਆਉਂਦੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸੜਕਾਂ ’ਤੇ ਚੱਲਣ ਵਾਲੇ ਭਾਰੀ ਵਾਹਨਾਂ ਜਿਵੇਂ ਕਿ ਟਰੱਕ ਤੇ ਬੱਸਾਂ ਦੀ ਭੂਮਿਕਾ ਪ੍ਰਦੂਸ਼ਣ ਫੈਲਾਉਣ ਵਿਚ ਸਭ ਤੋਂ ਵੱਡੀ ਹੈ।
ਗੱਡੀਆਂ ਦੀ ਕੁੱਲ ਗਿਣਤੀ ਵਿਚ ਇਨ੍ਹਾਂ ਦੀ ਹਿੱਸੇਦਾਰੀ ਭਾਵੇਂ ਘੱਟ ਹੋਵੇ ਪਰ 2024 ਵਿਚ ਸੜਕੀ ਆਵਾਜਾਈ ਦੌਰਾਨ ਨਿਕਲਣ ਵਾਲੀ ਜ਼ਹਿਰੀਲੀ ਗੈਸ ਨਾਈਟ੍ਰੋਜਨ ਆਕਸਾਈਡ ਦਾ 79 ਫ਼ੀਸਦ ਹਿੱਸਾ ਅਤੇ ਹਵਾ ਨੂੰ ਦੂਸ਼ਤ ਕਰਨ ਵਾਲੇ ਬਰੀਕ ਕਣ (ਪੀਐੱਮ2.5) ਦਾ 64 ਫ਼ੀਸਦ ਹਿੱਸਾ ਇਨ੍ਹਾਂ ਭਾਰੀ ਵਾਹਨਾਂ ਤੋਂ ਨਿਕਲਿਆ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਰਿਪੋਰਟ ਵਿਚ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਨੂੰ ਤੇਜ਼ੀ ਨਾਲ ਵਧਾਉਣ ਅਤੇ ਪੁਰਾਣੇ ਤੇ ਵੱਧ ਧੂੰਆ ਛੱਡਣ ਵਾਲੇ ਗੱਡੀਆਂ ਨੂੰ ਸਖ਼ਤ ’ਤੇ ਇਹ ਜ਼ਰੂਰੀ ਕਦਮ ਚੁੱਕੇ ਜਾਂਦੇ ਹਨ, ਤਾਂ ਭਾਰਤ ਵਿਚ ਹੁਣ ਤੋਂ 2050 ਦੇ ਦਰਮਿਆਨ ਕਰੀਬ 17 ਲੱਖ ਲੋਕਾਂ ਦੀ ਜਿੰਦਗੀ ਬਚਾਈ ਜਾ ਸਕਦੀ ਹੈ।