- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੋਜਕਾਰਾਂ ਨੇ ਪਤਾ ਲਾਇਆ ਕਿ ਜਿਨ੍ਹਾਂ ਲੋਕਾਂ ਵਿਚ ਸੋਜ ਦਾ ਪੱਧਰ ਸਭ ਤੋਂ ਵੱਧ ਸੀ, ਉਨ੍ਹਾਂ ਵਿਚ ਸਭ ਤੋਂ ਘੱਟ ਪੱਧਰ ਵਾਲੇ ਲੋਕਾਂ ਦੀ ਤੁਲਨਾ ਵਿਚ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ 43 ਫੀਸਦ ਵੱਧ ਸੀ।

ਏਐੱਨਆਈ: ਰੋਜ਼ਾਨਾ ਦੇ ਤਣਾਅ ਅਤੇ ਜੀਵਨ ਸ਼ੈਲੀ ਨਾਲ ਜੁੜੇ ਕਾਰਨਾਂ ਕਰ ਕੇ ਸਰੀਰ ’ਚ ਹੋਣ ਵਾਲੀ ਲੰਬੇ ਸਮੇਂ ਦੀ ਸੋਜ, ਦਿਲ ਦੀ ਬਿਮਾਰੀ ਦੇ ਲੱਛਣ ਦਿਸਣ ਤੋਂ ਕਈ ਸਾਲ ਪਹਿਲਾਂ ਹੀ ਦਿਲ ਨੂੰ ਚੁੱਪਚਾਪ ਨੁਕਸਾਨ ਪਹੁੰਚਾ ਸਕਦੀ ਹੈ। ਖੋਜਕਾਰਾਂ ਨੇ ਪਤਾ ਲਾਇਆ ਕਿ ਜਿਨ੍ਹਾਂ ਲੋਕਾਂ ਵਿਚ ਸੋਜ ਦਾ ਪੱਧਰ ਸਭ ਤੋਂ ਵੱਧ ਸੀ, ਉਨ੍ਹਾਂ ਵਿਚ ਸਭ ਤੋਂ ਘੱਟ ਪੱਧਰ ਵਾਲੇ ਲੋਕਾਂ ਦੀ ਤੁਲਨਾ ਵਿਚ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ 43 ਫੀਸਦ ਵੱਧ ਸੀ।
ਐੱਮਆਰਸੀ ਲੈਬਾਰਟਰੀ ਆਫ ਮੈਡੀਕਲ ਸਾਇੰਸਿਜ਼ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਖੋਜਕਾਰਾਂ ਦਾ ਇਹ ਅਧਿਐਨ ਯੂਰੇਕਾ ਅਲਰਟ ’ਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਯੂਕੇ ਦੇ ਕਰੀਬ 4,80,000 ਬਾਲਗਾਂ ’ਤੇ ਕੀਤਾ ਗਿਆ ਇਹ ਅਧਿਐਨ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਦੱਸਿਆ ਗਿਆ ਹੈ। ਖੋਜਕਾਰਾਂ ਨੇ ਵਿਸ਼ਲੇਸ਼ਣ ’ਚ ਪਾਇਆ ਕਿ ਸਰੀਰ ’ਚ ਸੋਜ ਦਾ ਪੱਧਰ ਵੱਧ ਹੋਣ ’ਤੇ ਦਿਲ ਦੀ ਬਣਤਰ ’ਚ ਬਦਲਾਅ ਆਉਂਦੇ ਹਨ, ਜਿਵੇਂ ਦਿਲ ਦੀਆਂ ਪਰਤਾਂ ਦਾ ਮੋਟਾ ਹੋਣਾ, ਦਿਲ ਦੇ ਚੈਂਬਰ ਦਾ ਛੋਟਾ ਹੋਣਾ ਅਤੇ ਦਿਲ ’ਚ ਖੂਨ ਦਾ ਠੀਕ ਤਰ੍ਹਾਂ ਨਾ ਭਰ ਪਾਉਣਾ। ਅਜਿਹੇ ਬਦਲਾਅ ਸਾਲਾਂ ਤੱਕ ਬਿਨਾਂ ਕਿਸੇ ਲੱਛਣ ਦੇ ਪਨਪ ਸਕਦੇ ਹਨ ਅਤੇ ਅੱਗੇ ਚੱਲ ਕੇ ਹਾਰਟ ਫੇਲ ਹੋਣ ਦਾ ਕਾਰਨ ਬਣ ਸਕਦੇ ਹਨ।
ਖੋਜਕਾਰਾਂ ਨੇ ਪਾਇਆ ਕਿ ਉੱਚ ਸੋਜ ਪੱਧਰ ਦਿਲ ’ਚ ਸੰਰਚਨਾਤਮਕ ਪਰਿਵਰਤਨਾਂ ਨਾਲ ਜੁੜੇ ਸਨ, ਜਿਸ ’ਚ ਮੋਟੀਆਂ ਦਿਲ ਦੀਆਂ ਪਰਤਾਂ, ਛੋਟੇ ਦਿਲ ਦੇ ਚੈਂਬਰ ਤੇ ਠੀਕ ਤਰ੍ਹਾਂ ਖੂਨ ਨਾ ਭਰਨਾ ਸ਼ਾਮਲ ਹਨ। ਅਜਿਹੇ ਪਰਿਵਰਤਨ ਵਰ੍ਹਿਆਂ ਤੱਕ ਚੁੱਪਚਾਪ ਵਿਕਸਿਤ ਹੋ ਸਕਦੇ ਹਨ, ਇਸ ਤੋਂ ਪਹਿਲਾਂ ਕਿ ਇਹ ਦਿਲ ਦੇ ਫੇਲ੍ਹ ਹੋਣ ਵੱਲ ਵਧੇ। ਖੋਜਕਾਰਾਂ ਨੇ ਚਿਤਾਵਨੀ ਦਿੱਤੀ ਕਿ ਲੱਖਾਂ ਲੋਕ ਛੁਪੀ ਹੋਈ ਸੋਜ ਨਾਲ ਜੀਅ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਦਿਲ ਨੂੰ ਹੌਲੀ-ਹੌਲੀ ਨੁਕਸਾਨ ਪਹੁੰਚ ਰਿਹਾ ਹੈ ਅਤੇ ਅਖੀਰ ਵਿਚ ਦਿਲ ਦਾ ਦੌਰਾ ਅਤੇ ਸਟ੍ਰੋਕ ਦਾ ਜੋਖਮ ਵਧ ਰਿਹਾ ਹੈ। ਅਧਿਐਨ ’ਚ ਪਾਇਆ ਗਿਆ ਕਿ ਵਧੇਰੇ ਸੋਜ ਸਮਾਜਿਕ-ਆਰਥਿਕ ਅਸਮਾਨਤਾ, ਮਨੋਵਿਗਿਆਨਕ ਤਣਾਅ, ਸਿਗਰਟਨੋਸ਼ੀ ਅਤੇ ਸਰੀਰ ਦੀ ਵਧੇਰੇ ਚਰਬੀ ਵਰਗੇ ਸਥਾਪਿਤ ਜੋਖਮ ਕਾਰਕਾਂ ਨਾਲ ਵੀ ਜੁੜੀ ਸੀ। ਖੋਜਕਾਰਾਂ ਨੇ ਕਿਹਾ ਕਿ ਇਹ ਸਿੱਟੇ ਸੋਜ ਅਤੇ ਖਰਾਬ ਦਿਲ ਦੀ ਸਿਹਤ ਦੇ ਕਾਰਨਾਂ ਨਾਲ ਨਜਿੱਠਣ ਦੇ ਮਹੱਤਵ ਨੂੰ ਮਜ਼ਬੂਤ ਕਰਦੇ ਹਨ।