ਬਿਸਕੁਟ, ਚਿਪਸ ਤੇ ਇੰਸਟੈਂਟ ਨੂਡਲਜ਼ ਘਟਾਓ, ਅੰਤੜੀਆਂ ਦੇ ਕੈਂਸਰ ਦਾ ਖ਼ਤਰਾ ਹੋ ਸਕਦੈ ਘੱਟ; 4.6 ਲੱਖ ਲੋਕਾਂ 'ਤੇ ਹੋਈ ਰਿਸਰਚ 'ਚ ਵੱਡਾ ਖੁਲਾਸਾ
New Research ਨੇ ਉਮੀਦ ਦੀ ਕਿਰਨ ਦਿਖਾਈ ਹੈ। ਇਸ ਮੁਤਾਬਕ, ਜੇਕਰ ਤੁਸੀਂ ਆਪਣੀ ਖੁਰਾਕ 'ਚੋਂ ਬਹੁਤ ਜ਼ਿਆਦਾ ਪ੍ਰੋਸੈਸ ਕੀਤੇ ਗਏ ਖਾਧ ਪਦਾਰਥਾਂ (ਅਲਟਰਾ-ਪ੍ਰੋਸੈਸਡ ਫੂਡ) ਦੀ ਮਾਤਰਾ ਸਿਰਫ਼ 10 ਫ਼ੀਸਦੀ ਤੱਕ ਵੀ ਘਟਾ ਦਿੰਦੇ ਹੋ ਤਾਂ ਆਂਤਾਂ ਦੇ ਕੈਂਸਰ ਦਾ ਖ਼ਤਰਾ 2 ਫ਼ੀਸਦੀ ਤੱਕ ਘੱਟ ਹੋ ਸਕਦਾ ਹੈ।
Publish Date: Sun, 18 Oct 2026 09:11 AM (IST)
Updated Date: Sun, 18 Oct 2026 10:30 AM (IST)
ਦ ਕਨਵਰਸੇਸ਼ਨ, ਨਵੀਂ ਦਿੱਲੀ : ਅੱਜਕੱਲ੍ਹ ਥੋੜ੍ਹੀ ਜਿਹੀ ਭੁੱਖ ਲੱਗਣ 'ਤੇ ਤੁਰੰਤ ਫ਼ੋਨ ਚੁੱਕ ਕੇ ਖਾਣਾ ਆਰਡਰ ਕਰਨਾ ਸਾਡੀ ਰੋਜ਼ਾਨਾ ਦੀ ਆਦਤ ਬਣ ਗਈ ਹੈ, ਪਰ ਇਸ ਆਦਤ ਨਾਲ ਸਾਡੀ ਖੁਰਾਕ 'ਚ ਪ੍ਰੋਸੈਸਡ ਫੂਡ ਦੀ ਮਾਤਰਾ ਵੀ ਤੇਜ਼ੀ ਨਾਲ ਵਧ ਰਹੀ ਹੈ। ਲਗਾਤਾਰ ਅਜਿਹੇ ਭੋਜਨ ਦਾ ਸੇਵਨ ਕਰਨ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਅਤੇ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧਣ ਲੱਗਾ ਹੈ।
ਕੀ ਕਹਿੰਦੀ ਹੈ ਨਵੀਂ ਰਿਸਰਚ?
ਇੱਕ ਨਵੀਂ ਖੋਜ ਨੇ ਉਮੀਦ ਦੀ ਕਿਰਨ ਦਿਖਾਈ ਹੈ। ਇਸ ਮੁਤਾਬਕ, ਜੇਕਰ ਤੁਸੀਂ ਆਪਣੀ ਖੁਰਾਕ 'ਚੋਂ ਬਹੁਤ ਜ਼ਿਆਦਾ ਪ੍ਰੋਸੈਸ ਕੀਤੇ ਗਏ ਖਾਧ ਪਦਾਰਥਾਂ (ਅਲਟਰਾ-ਪ੍ਰੋਸੈਸਡ ਫੂਡ) ਦੀ ਮਾਤਰਾ ਸਿਰਫ਼ 10 ਫ਼ੀਸਦੀ ਤੱਕ ਵੀ ਘਟਾ ਦਿੰਦੇ ਹੋ ਤਾਂ ਆਂਤਾਂ ਦੇ ਕੈਂਸਰ ਦਾ ਖ਼ਤਰਾ 2 ਫ਼ੀਸਦੀ ਤੱਕ ਘੱਟ ਹੋ ਸਕਦਾ ਹੈ।
ਧਿਆਨ ਦੇਣ ਵਾਲੀ ਗੱਲ ਹੈ ਕਿ ਇਨ੍ਹਾਂ ਪ੍ਰੋਸੈਸਡ ਫੂਡਜ਼ 'ਚ ਬਾਜ਼ਾਰ 'ਚ ਮਿਲਣ ਵਾਲੇ ਬਿਸਕੁਟ, ਇੰਸਟੈਂਟ ਨੂਡਲਜ਼, ਮਿੱਠੇ ਪੀਣ ਵਾਲੇ ਪਦਾਰਥ, ਚਿਪਸ ਅਤੇ ਪ੍ਰੋਸੈਸਡ ਮੀਟ ਵਰਗੀਆਂ ਚੀਜ਼ਾਂ ਸ਼ਾਮਲ ਹਨ।
20 ਸਾਲਾਂ ਤੱਕ 4.6 ਲੱਖ ਲੋਕਾਂ 'ਤੇ ਕੀਤੀ ਗਈ ਸਟੱਡੀ
ਇਹ ਜਾਣਕਾਰੀ ਬਿਨਾਂ ਕਿਸੇ ਆਧਾਰ ਦੇ ਨਹੀਂ ਦਿੱਤੀ ਗਈ ਹੈ। ਖੋਜਕਰਤਾਵਾਂ ਨੇ 4.6 ਲੱਖ ਅਮਰੀਕੀ ਬਾਲਗਾਂ ਦੇ ਵਿਸ਼ਾਲ ਡਾਟਾ ਦਾ ਵਿਸ਼ਲੇਸ਼ਣ ਕੀਤਾ ਹੈ। ਸਾਲ 1995-96 'ਚ ਜਦੋਂ ਇਹ ਲੋਕ 'ਐੱਨਆਈਐੱਚ-ਏਏਆਰਪੀ ਡਾਈਟ ਐਂਡ ਹੈਲਥ ਸਟੱਡੀ' ਨਾਲ ਜੁੜੇ ਸਨ, ਉਦੋਂ ਉਨ੍ਹਾਂ ਦੀ ਉਮਰ 50 ਤੋਂ 71 ਸਾਲ ਦੇ ਵਿਚਕਾਰ ਸੀ ਅਤੇ ਇਨ੍ਹਾਂ 'ਚੋਂ ਕਿਸੇ ਨੂੰ ਵੀ ਕੈਂਸਰ ਨਹੀਂ ਸੀ।
ਖੋਜਕਰਤਾਵਾਂ ਨੇ ਇਨ੍ਹਾਂ ਭਾਗੀਦਾਰਾਂ ਤੋਂ ਉਨ੍ਹਾਂ ਦੀ ਉਮਰ, ਸਿਹਤ ਦੀ ਸਥਿਤੀ, ਸਿਗਰਟਨੋਸ਼ੀ ਦੀ ਆਦਤ, ਸਰੀਰਕ ਮਿਹਨਤ ਅਤੇ ਖਾਣ-ਪੀਣ ਦੇ ਤਰੀਕਿਆਂ ਨਾਲ ਜੁੜੇ ਸਵਾਲ ਪੁੱਛੇ ਸਨ। ਇਸ ਜਾਣਕਾਰੀ ਦੇ ਆਧਾਰ 'ਤੇ ਇਹ ਪਤਾ ਲਗਾਇਆ ਗਿਆ ਕਿ ਇੱਕ ਵਿਅਕਤੀ ਰੋਜ਼ਾਨਾ ਔਸਤਨ ਕਿੰਨਾ ਪ੍ਰੋਸੈਸਡ ਫੂਡ ਖਾਂਦਾ ਹੈ।
ਇਸ ਤੋਂ ਬਾਅਦ 20 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਇਨ੍ਹਾਂ ਲੋਕਾਂ ਦੀ ਸਿਹਤ ਅਤੇ ਕੈਂਸਰ ਦੇ ਮਾਮਲਿਆਂ 'ਤੇ ਨਜ਼ਰ ਰੱਖੀ ਗਈ। ਇਸ ਦੌਰਾਨ ਆਂਤਾਂ ਦੇ ਕੈਂਸਰ ਦੇ 10,000 ਤੋਂ ਵੱਧ ਮਾਮਲੇ ਸਾਹਮਣੇ ਆਏ।
ਕਿਹੜੀਆਂ ਚੀਜ਼ਾਂ ਨਾਲ ਵਧਦੈ ਖ਼ਤਰਾ ਅਤੇ ਕੀ ਹੈ ਸੁਰੱਖਿਅਤ?
ਇਸ ਲੰਬੀ ਖੋਜ 'ਚ ਖਾਣ-ਪੀਣ ਦੀਆਂ ਕੁਝ ਖ਼ਾਸ ਚੀਜ਼ਾਂ ਨੂੰ ਲੈ ਕੇ ਅਹਿਮ ਨਤੀਜੇ ਸਾਹਮਣੇ ਆਏ ਹਨ।
- ਖ਼ਤਰਾ ਵਧਾਉਣ ਵਾਲੀਆਂ ਚੀਜ਼ਾਂ: ਹੌਟ ਡੌਗ ਵਰਗੇ ਪ੍ਰੋਸੈਸਡ ਮੀਟ ਉਤਪਾਦਾਂ ਦਾ ਵੱਧ ਸੇਵਨ ਕਰਨ ਵਾਲੇ ਲੋਕਾਂ 'ਚ ਆਂਤਾਂ ਦੇ ਕੈਂਸਰ ਦੇ ਮਾਮਲੇ ਵਧੇਰੇ ਪਾਏ ਗਏ।
- ਬਚਾਅ ਨਾਲ ਜੁੜੀਆਂ ਚੀਜ਼ਾਂ: ਦੁੱਧ ਤੋਂ ਬਣੇ ਉਤਪਾਦਾਂ ਅਤੇ ਫਲਾਂ ਵਾਲੇ ਦਹੀਂ ਵਰਗੀਆਂ ਠੰਢੀਆਂ ਮਿੱਠੀਆਂ ਚੀਜ਼ਾਂ ਦਾ ਵੱਧ ਸੇਵਨ ਕਰਨ ਵਾਲੇ ਲੋਕਾਂ 'ਚ ਅੰਤੜੀਆਂ ਦੇ ਕੈਂਸਰ ਦੇ ਮਾਮਲੇ ਘੱਟ ਦੇਖੇ ਗਏ।
- ਨਾਸ਼ਤੇ ਲਈ ਵਿਕਲਪ: ਜਿਹੜੇ ਲੋਕ ਨਾਸ਼ਤੇ 'ਚ ਅਨਾਜ ਅਤੇ ਬਰੈੱਡ ਦਾ ਵੱਧ ਸੇਵਨ ਕਰਦੇ ਸਨ, ਉਨ੍ਹਾਂ 'ਚ ਵੀ ਅੰਤੜੀਆਂ ਦੇ ਕੈਂਸਰ ਦੇ ਮਾਮਲੇ ਘੱਟ ਪਾਏ ਗਏ।