- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
IVF ਤਕਨੀਕ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਬ੍ਰਿਟਿਸ਼ ਵਿਗਿਆਨੀ ਡਾ. ਰੋਬਰਟ ਜੀ. ਐਡਵਰਡਸ ਦੀ ਸਾਇੰਸ ਨੂੰ ਪੂਰੀ ਦੁਨੀਆ ਨੇ ਸਲਾਮ ਕੀਤਾ ਅਤੇ ਸਾਲ 2010 ਵਿੱਚ ਉਨ੍ਹਾਂ ਨੂੰ ਮੈਡੀਸਨ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਲਾਇਫਸਟਾਈਲ ਡੈਸਕ, ਨਵੀਂ ਦਿੱਲੀ: ਕੀ ਤੁਸੀਂ ਜਾਣਦੇ ਹੋ 25 ਜੁਲਾਈ ਦਾ ਦਿਨ ਮੈਡੀਕਲ ਜਗਤ ਵਿਚ ਇਤਿਹਾਸਕ ਹੈ। ਇਸ ਦਿਨ ਕੁਝ ਅਜਿਹਾ ਹੋਇਆ ਸੀ, ਜਿਸ ਨੇ ਕਰੋੜਾਂ ਲੋਕਾਂ ਨੂੰ ਜ਼ਿੰਦਗੀ 'ਚ ਨਵੀਂ ਉਮੀਦ ਦਿੱਤੀ ਸੀ। ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੇ ਪਹਿਲੇ ਇਨ-ਵਿਟ੍ਰੋ ਫਰਟੀਲਾਈਜ਼ੇਸ਼ਨ (In-Vitro Fertilization) ਯਾਨੀ ਟੈਸਟ ਟਿਊਬ ਤਕਨੀਕ ਨਾਲ ਬੱਚੇ ਦੇ ਜਨਮ ਦੀ।
ਦਰਅਸਲ, 25 ਜੁਲਾਈ 1978 ਨੂੰ ਦੁਨੀਆ ਦੀ ਪਹਿਲੀ ਟੈਸਟ ਟਿਊਬ ਬੇਬੀ ਲੁਈਸ ਜੋਏ ਬ੍ਰਾਊਨ (Louise Joy Brown) ਦਾ ਜਨਮ ਹੋਇਆ ਸੀ। ਇਸ ਸਫ਼ਲਤਾ ਨੇ ਨਾ ਸਿਰਫ਼ ਇਤਿਹਾਸ 'ਚ ਆਪਣੀ ਜਗ੍ਹਾ ਬਣਾਈ, ਸਗੋਂ ਕਈ ਕਰੋੜਾਂ ਲੋਕਾਂ ਨੂੰ ਇਕ ਨਵੀਂ ਉਮੀਦ ਵੀ ਦਿੱਤੀ। ਆਓ ਜਾਣਦੇ ਹਾਂ ਇਸ ਬਾਰੇ।
ਲੁਈਸ ਜੋਏ ਦੇ ਜਨਮ ਨੇ ਬਾਂਝਪਨ ਦੇ ਇਲਾਜ ਵਿਚ ਕ੍ਰਾਂਤੀ ਲਿਆ ਦਿੱਤੀ। ਇਸ ਨਾਲ ਉਨ੍ਹਾਂ ਲੱਖਾਂ-ਕਰੋੜਾਂ ਲੋਕਾਂ ਨੂੰ ਉਮੀਦ ਮਿਲੀ, ਜੋ ਕਿਸੇ ਸਰੀਰਕ ਸਮੱਸਿਆ ਕਾਰਨ ਕੁਦਰਤੀ ਤੌਰ 'ਤੇ ਗਰਭ ਧਾਰਨ ਨਹੀਂ ਕਰ ਪਾ ਰਹੇ ਸਨ। IVF ਤਕਨੀਕ ਦਾ ਇਹ ਸਫ਼ਰ ਅੱਜ ਦੁਨੀਆ ਭਰ ਵਿਚ ਇਨਫਰਟੀਲਿਟੀ ਨਾਲ ਜੂਝ ਰਹੇ ਜੋੜਿਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ।
IVF ਤਕਨੀਕ ਦੀ ਸਫ਼ਲਤਾ ਦੇ ਪਿੱਛੇ ਵਿਗਿਆਨੀਆਂ ਨੂੰ ਦੋ ਦਹਾਕੇ ਯਾਨੀ 20 ਸਾਲਾਂ ਤਕ ਰਿਸਰਚ ਕਰਨੀ ਪਈ ਤੇ ਫਿਰ ਜਾ ਕੇ ਇਸ ਵਿਚ ਸਫ਼ਲਤਾ ਹਾਸਲ ਹੋਈ। ਇਸ ਤਕਨੀਕ ਨੂੰ ਵਿਕਸਿਤ ਕਰਨ 'ਚ ਬ੍ਰਿਟਿਸ਼ ਵਿਗਿਆਨੀ ਡਾ. ਰੋਬਰਟ ਐਡਵਰਡਸ, ਇਸਤਰੀ ਰੋਗ ਮਾਹਰ ਡਾ. ਪੈਟ੍ਰਿਕ ਸਟੈਪਟੋ ਅਤੇ ਐਂਬ੍ਰਾਇਓਲੋਜਿਸਟ ਜੀਨ ਪਰਡੀ ਦਾ ਸਭ ਤੋਂ ਅਹਿਮ ਯੋਗਦਾਨ ਰਿਹਾ। ਕਈ ਸਾਲਾਂ ਤਕ ਨਾਕਾਮੀਆਂ ਝੱਲਣ ਤੋਂ ਬਾਅਦ ਲੈਬ 'ਚ ਐੱਗ (egg) ਨੂੰ ਸਪਰਮ (sperm) ਨਾਲ ਫਰਟੀਲਾਈਜ਼ ਕਰ ਕੇ ਭਰੂਣ (embryo) ਤਿਆਰ ਕੀਤਾ ਗਿਆ।
ਲੁਈਸ ਦੇ ਮਾਤਾ-ਪਿਤਾ ਲੈਸਲੀ ਤੇ ਜੌਨ ਬ੍ਰਾਊਨ ਇਨਫਰਟੀਲਿਟੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਲੈਸਲੀ ਦੀਆਂ ਫ਼ੈਲੋਪੀਅਨ ਟਿਊਬਾਂ ਬੰਦ ਸਨ, ਜਿਸ ਕਾਰਨ ਨੈਚੁਰਲੀ ਕਨਸੀਵ ਕਰਨਾ ਉਨ੍ਹਾਂ ਲਈ ਨਾਮੁਮਕਿਨ ਸੀ। ਅਜਿਹੇ ਵਿਚ ਉਨ੍ਹਾਂ ਨੇ ਇਸ ਐਕਸਪੈਰੀਮੈਂਟ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ।
ਵਿਗਿਆਨੀਆਂ ਨੇ ਲੈਬ 'ਚ ਐਂਬ੍ਰਾਇਓ ਤਿਆਰ ਕੀਤਾ ਅਤੇ ਉਸ ਨੂੰ ਲੈਸਲੀ ਦੀ ਬੱਚੇਦਾਨੀ 'ਚ ਸਫ਼ਲਤਾਪੂਰਵਕ ਇੰਪਲਾਂਟ ਕੀਤਾ ਗਿਆ। ਇਸ ਤੋਂ ਬਾਅਦ ਐਂਬ੍ਰਾਇਓ ਦਾ ਵਿਕਾਸ ਲੈਸਲੀ ਦੇ ਗਰਭ 'ਚ ਹੋਇਆ ਅਤੇ 25 ਜੁਲਾਈ ਨੂੰ ਲੁਈਸ ਜੋਏ ਬ੍ਰਾਊਨ ਦਾ ਜਨਮ ਹੋਇਆ।
IVF ਤਕਨੀਕ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਬ੍ਰਿਟਿਸ਼ ਵਿਗਿਆਨੀ ਡਾ. ਰੋਬਰਟ ਜੀ. ਐਡਵਰਡਸ ਦੀ ਸਾਇੰਸ ਨੂੰ ਪੂਰੀ ਦੁਨੀਆ ਨੇ ਸਲਾਮ ਕੀਤਾ ਅਤੇ ਸਾਲ 2010 ਵਿੱਚ ਉਨ੍ਹਾਂ ਨੂੰ ਮੈਡੀਸਨ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।