
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Pumpkin Seed ਐਂਟੀ-ਆਕਸੀਡੈਂਟਸ, ਓਮੇਗਾ-6 ਫੈਟੀ ਐਸਿਡ ਵਰਗੇ ਹੈਲਦੀ ਫੈਟਸ, ਆਇਰਨ, ਫਾਈਬਰ, ਮੈਗਨੀਸ਼ੀਅਮ, ਕਾਪਰ, ਵਿਟਾਮਿਨ E ਤੇ ਜ਼ਿੰਕ ਨਾਲ ਭਰਪੂਰ ਹੁੰਦੇ ਹਨ। ਇਸ ਤਰ੍ਹਾਂ ਇਹ ਬੀਜ ਵਾਲਾਂ ਨੂੰ ਝੜਨ ਤੋਂ ਰੋਕਣ, ਉਨ੍ਹਾਂ ਨੂੰ ਜੜ੍ਹਾਂ ਤੋਂ ਮਜ਼ਬੂਤੀ ਦੇਣ ਅਤੇ ਉਨ੍ਹਾਂ ਦੇ ਵਾਧੇ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਲਾਇਫਸਟਾਈਲ ਡੈਸਕ, ਨਵੀਂ ਦਿੱਲੀ : ਹਰ ਰੋਜ਼ ਦੀ ਭੱਜ-ਦੌੜ, ਤਣਾਅ ਅਤੇ ਖ਼ਰਾਬ ਜੀਵਨ ਸ਼ੈਲੀ ਵਾਲਾਂ ਦੇ ਕਮਜ਼ੋਰ ਹੋਣ ਦੇ ਸਭ ਤੋਂ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਫਿਰ ਇਸ ਦੇ ਲਈ ਅਸੀਂ ਬਾਜ਼ਾਰ ਵੱਲ ਭੱਜਦੇ ਹਾਂ, ਜਦੋਂ ਕਿ ਹੱਲ ਘਰ ਵਿੱਚ ਹੀ ਹੈ। ਅਸੀਂ ਗੱਲ ਕਰ ਰਹੇ ਹਾਂ ਕੱਦੂ ਦੇ ਬੀਜਾਂ ਤੋਂ ਬਣੇ ਤੇਲ ਦੀ, ਜਿਸ ਦੀ ਮਦਦ ਨਾਲ ਵਾਲਾਂ ਦੇ ਵਾਧੇ (ਗ੍ਰੋਥ) ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਜੜ੍ਹਾਂ ਤੋਂ ਮਜ਼ਬੂਤੀ ਦਿੱਤੀ ਜਾ ਸਕਦੀ ਹੈ।
ਕੱਦੂ ਦੇ ਬੀਜ ਐਂਟੀ-ਆਕਸੀਡੈਂਟਸ, ਓਮੇਗਾ-6 ਫੈਟੀ ਐਸਿਡ ਵਰਗੇ ਹੈਲਦੀ ਫੈਟਸ, ਆਇਰਨ, ਫਾਈਬਰ, ਮੈਗਨੀਸ਼ੀਅਮ, ਕਾਪਰ, ਵਿਟਾਮਿਨ E ਅਤੇ ਜ਼ਿੰਕ ਨਾਲ ਭਰਪੂਰ ਹੁੰਦੇ ਹਨ। ਇਸ ਤਰ੍ਹਾਂ ਇਹ ਬੀਜ ਵਾਲਾਂ ਨੂੰ ਝੜਨ ਤੋਂ ਰੋਕਣ, ਉਨ੍ਹਾਂ ਨੂੰ ਜੜ੍ਹਾਂ ਤੋਂ ਮਜ਼ਬੂਤੀ ਦੇਣ ਅਤੇ ਉਨ੍ਹਾਂ ਦੇ ਵਾਧੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਆਓ ਜਾਣਦੇ ਹਾਂ ਕੱਦੂ ਦੇ ਬੀਜਾਂ ਦਾ ਤੇਲ ਘਰ ਵਿੱਚ ਕਿਵੇਂ ਬਣਾਈਏ:
1/2 ਕੱਪ ਕੱਦੂ ਦੇ ਬੀਜ
1 ਕੱਪ ਨਾਰੀਅਲ ਦਾ ਤੇਲ
1 ਛੋਟਾ ਚਮਚ ਕਲੌਂਜੀ
ਇਸ ਤੇਲ ਨੂੰ ਹਫ਼ਤੇ ਵਿੱਚ 2-3 ਵਾਰ ਲਗਾਇਆ ਜਾ ਸਕਦਾ ਹੈ। ਵਾਲ ਧੋਣ ਤੋਂ ਪਹਿਲਾਂ ਇੱਕ ਕੌਲੀ ਵਿੱਚ ਕੋਸਾ ਤੇਲ ਲਓ ਅਤੇ ਉਸ ਨਾਲ ਸਿਰ (ਸਕੈਲਪ) ਦੀ 5 ਮਿੰਟ ਤੱਕ ਮਾਲਿਸ਼ ਕਰੋ। ਇਸ ਦੇ 1 ਘੰਟੇ ਬਾਅਦ ਮਾਈਲਡ ਸ਼ੈਂਪੂ ਨਾਲ ਵਾਲ ਧੋ ਲਓ।