- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਖਾਸ ਗੱਲ ਇਹ ਹੈ ਕਿ ਰੇਟਾਟਰੂਟਾਈਡ ਨੂੰ ਹਾਲੇ ਕਿਸੇ ਵੀ ਰੈਗੂਲੇਟਰੀ ਨੇ ਇਸਤੇਮਾਲ ਲਈ ਮਨਜ਼ੂਰੀ ਨਹੀਂ ਦਿੱਤੀ। ਅਮਰੀਕੀ ਦਵਾਈ ਕੰਪਨੀ ਐਲੀ ਲਿਲੀ ਇਸ ਦਵਾਈ ’ਤੇ ਕਲੀਨਿਕਲ ਟ੍ਰਾਇਲ ਕਰ ਰਹੀ ਹੈ। ਕੰਪਨੀ ਦੀ ਯੋਜਨਾ ਅਗਲੇ ਸਾਲ ਦੀ ਸ਼ੁਰੂਆਤ ਵਿਚ ਅਮਰੀਕੀ ਖੁਰਾਕ ਅਤੇ ਦਵਾਈ ਪ੍ਰਸ਼ਾਸਨ (ਐੱਫਡੀਏ) ਦੇ ਸਾਹਮਣੇ ਮਨਜ਼ੂਰੀ ਲਈ ਅਰਜ਼ੀ ਦੇਣ ਦੀ ਹੈ। ਇਸ ਦਾ ਮਤਲਬ ਹੈ ਕਿ ਹਾਲੇ ਬਾਜ਼ਾਰ ਵਿਚ ਰੇਟਾਟਰੂਟਾਈਡ ਦੇ ਨਾਮ ’ਤੇ ਵੇਚਿਆ ਜਾਣ ਵਾਲਾ ਕੋਈ ਵੀ ਉਤਪਾਦ ਮਨਜ਼ੂਰਸ਼ੁਦਾ ਦਵਾਈ ਨਹੀਂ ਹੈ।

ਜੇਐੱਨਐੱਨ, ਲੰਡਨ : ਤੇਜ਼ੀ ਨਾਲ ਭਾਰ ਘਟਾਉਣ ਦੀ ਖ਼ਾਹਿਸ਼ ਨੇ ਇਕ ਨਵੀਂ ਸਮੱਸਿਆ ਖੜੀ ਕਰ ਦਿੱਤੀ ਹੈ। ਮੋਟਾਪੇ ਨਾਲ ਜੂਝ ਰਹੇ ਲੋਕ ਸੁਣੀਆਂ-ਸੁਣਾਈਆਂ ਗੱਲਾਂ ਅਤੇ ਇੰਟਰਨੈੱਟ ਮੀਡੀਆ ’ਤੇ ਫੈਲ ਰਹੇ ਪ੍ਰਚਾਰ ਦੇ ਆਧਾਰ ’ਤੇ ਦਵਾਈਆਂ ਮੰਗਵਾ ਰਹੇ ਹਨ ਅਤੇ ਆਪਣੀ ਜਾਨ ਨੂੰ ਖਤਰੇ ਵਿਚ ਪਾ ਰਹੇ ਹਨ। ਇਹ ਹਾਲਤ ਯੂਕੇ ਵਰਗੇ ਦੇਸ਼ ਦੇ ਹਨ। ਰੇਟਾਟਰੂਟਾਈਡ ਨਾਮ ਦੀ ਜਿਸ ਦਵਾਈ ਨੂੰ ਵਜ਼ਨ ਘਟਾਉਣ ਦੇ ਖੇਤਰ ਵਿਚ ਸੰਭਾਵਿਤ ਵੱਡੀ ਕਾਮਯਾਬੀ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ, ਉਸ ਦੀ ਅਸਲੀ ਦਵਾਈ ਹਾਲੇ ਤੱਕ ਬਾਜ਼ਾਰ ਵਿਚ ਉਪਲਬਧ ਨਹੀਂ ਹੈ। ਇਸ ਬਾਵਜੂਦ, ਇਸ ਦੇ ਨਾਮ ’ਤੇ ਨਕਲੀ ਅਤੇ ਗ਼ੈਰ ਕਾਨੂੰਨੀ ਉਤਪਾਦਾਂ ਦੀ ਵਿਕਰੀ ਤੇਜ਼ੀ ਨਾਲ ਵਧ ਰਹੀ ਹੈ। ਇੰਟਰਨੈੱਟ ਮੀਡੀਆ, ਜਿਮ ਅਤੇ ਬਿਊਟੀ ਸੈਲੂਨ ਤੋਂ ਲੈ ਕੇ ਬਲੈਕ ਮਾਰਕੀਟ ਤੱਕ ਲੋਕ ਇਨ੍ਹਾਂ ਨੂੰ ਖਰੀਦ ਰਹੇ ਹਨ। ਡਾਕਟਰਾਂ ਨੇ ਬਿਨਾਂ ਮਡੀਕਲ ਨਿਗਰਾਨੀ ਦੇ ਇੰਜੈਕਸ਼ਨ ਲੈਣ ਨੂੰ ਲੈ ਕੇ ਗੰਭੀਰ ਸਿਹਤ ਖਤਰੇ ਦੀ ਚਿਤਾਵਨੀ ਦਿੱਤੀ ਹੈ। ਸਿਹਤ ਮਾਹਰਾਂ ਅਨੁਸਾਰ, ਨਕਲੀ ਉਤਪਾਦਾਂ ਦੇ ਇਸਤੇਮਾਲ ਤੋਂ ਬਾਅਦ ਉਲਟੀ, ਦਸਤ ਅਤੇ ਬੇਚੈਨੀ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਕੁਝ ਗੰਭੀਰ ਮਾਮਲਿਆਂ ਵਿਚ ਕਿਡਨੀ ਨਾਲ ਸੰਬੰਧਿਤ ਸਮੱਸਿਆਵਾਂ ਦੀ ਵੀ ਰਿਪੋਰਟ ਕੀਤੀ ਗਈ ਹੈ।
ਇਕ ਖਾਸ ਗੱਲ ਇਹ ਹੈ ਕਿ ਰੇਟਾਟਰੂਟਾਈਡ ਨੂੰ ਹਾਲੇ ਕਿਸੇ ਵੀ ਰੈਗੂਲੇਟਰੀ ਨੇ ਇਸਤੇਮਾਲ ਲਈ ਮਨਜ਼ੂਰੀ ਨਹੀਂ ਦਿੱਤੀ। ਅਮਰੀਕੀ ਦਵਾਈ ਕੰਪਨੀ ਐਲੀ ਲਿਲੀ ਇਸ ਦਵਾਈ ’ਤੇ ਕਲੀਨਿਕਲ ਟ੍ਰਾਇਲ ਕਰ ਰਹੀ ਹੈ। ਕੰਪਨੀ ਦੀ ਯੋਜਨਾ ਅਗਲੇ ਸਾਲ ਦੀ ਸ਼ੁਰੂਆਤ ਵਿਚ ਅਮਰੀਕੀ ਖੁਰਾਕ ਅਤੇ ਦਵਾਈ ਪ੍ਰਸ਼ਾਸਨ (ਐੱਫਡੀਏ) ਦੇ ਸਾਹਮਣੇ ਮਨਜ਼ੂਰੀ ਲਈ ਅਰਜ਼ੀ ਦੇਣ ਦੀ ਹੈ। ਇਸ ਦਾ ਮਤਲਬ ਹੈ ਕਿ ਹਾਲੇ ਬਾਜ਼ਾਰ ਵਿਚ ਰੇਟਾਟਰੂਟਾਈਡ ਦੇ ਨਾਮ ’ਤੇ ਵੇਚਿਆ ਜਾਣ ਵਾਲਾ ਕੋਈ ਵੀ ਉਤਪਾਦ ਮਨਜ਼ੂਰਸ਼ੁਦਾ ਦਵਾਈ ਨਹੀਂ ਹੈ।
ਬੀਬੀਸੀ ਦੀ ਰਿਪੋਰਟ ਅਨੁਸਾਰ, ਬ੍ਰਿਟੇਨ ਵਿਚ ਰੇਟਾਟਰੂਟਾਈਡ ਨੂੰ ‘ਰੇਟਾ’ ਦੇ ਨਾਮ ਨਾਲ ਵੇਚਿਆ ਜਾ ਰਿਹਾ ਹੈ। ਜਿਮ, ਨੇਲ ਅਤੇ ਬਿਊਟੀ ਸੈਲੂਨ, ਹੈਅਰਡ੍ਰੈਸਰ ਅਤੇ ਇੰਟਰਨੈੱਟ ਮੀਡੀਆ ਰਾਹੀਂ ਇਸ ਦੀ ਵਿਕਰੀ ਦੇ ਮਾਮਲੇ ਸਾਹਮਣੇ ਆਏ ਹਨ। ਕੁਝ ਲੋਕ ਇਸਨੂੰ ਆਨਲਾਈਨ ਮੰਗਵਾ ਕੇ ਖ਼ੁਦ ਹੀ ਇੰਜੈਕਟ ਕਰ ਰਹੇ ਹਨ। ਕਈ ਯੂਜ਼ਰ ਇੰਟਰਨੈੱਟ ਮੀਡੀਆ ’ਤੇ ਇਸਦੇ ਇਸਤੇਮਾਲ ਨਾਲ ਭਾਰ ਘਟਾਉਣ ਦੇ ਤਜਰਬੇ ਅਤੇ ਪਹਿਲਾਂ-ਬਾਅਦ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਨ।
ਐਲੀ ਲਿਲੀ ਦਾ ਕਹਿਣਾ ਹੈ ਕਿ ਉਸ ਨੇ ਅਜਿਹੀਆਂ 14,000 ਤੋਂ ਵੱਧ ਵੈੱਬਸਾਈਟਾਂ, ਇਸ਼ਤਿਹਾਰਾਂ ਅਤੇ ਇੰਟਰਨੈੱਟ ਮੀਡੀਆ ਪੋਸਟਾਂ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ’ਚ ਉਸਦੇ ਮੁਤਾਬਕ ਰੇਟਾਟਰੂਟਾਈਡ ਦੀ ਗ਼ੈਰ ਕਾਨੂੰਨੀ ਮਾਰਕੀਟਿੰਗ ਕੀਤੀ ਜਾ ਰਹੀ ਸੀ। ਕੰਪਨੀ ਪੇਪਟਾਈਡ ਬਣਾਉਣ ਵਾਲੀਆਂ ਕੰਪਨੀਆਂ, ਕੰਪਾਉਂਡਿੰਗ ਫਾਰਮੈਸੀ, ਵੈਲਨੈੱਸ ਕਲੀਨਿਕ ਅਤੇ ਇੰਟਰਨੈੱਟ ਮੀਡੀਆ ਨਾਲ ਜੁੜੇ ਲੋਕਾਂ ਦੇ ਖ਼ਿਲਾਫ਼ ਵੀ ਕਾਰਵਾਈ ਕਰ ਰਹੀ ਹੈ।
ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਬਲੈਕ ਮਾਰਕੀਟ ਵਿਚ ਵੇਚੇ ਜਾਣ ਵਾਲੇ ਉਤਪਾਦ ਵਿਚ ਅਸਲ ਵਿਚ ਕੀ ਮੌਜੂਦ ਹੈ, ਇਸ ਦੀ ਕੋਈ ਭਰੋਸੇਮੰਦ ਗਾਰੰਟੀ ਨਹੀਂ ਹੁੰਦੀ। ਐਲੀ ਲਿਲੀ ਨੇ ਚਿਤਾਵਨੀ ਦਿੱਤੀ ਹੈ ਕਿ ਉਸਦੇ ਕਲੀਨਿਕਲ ਟ੍ਰਾਇਲ ਦੇ ਬਾਹਰ ਰੇਟਾਟਰੂਟਾਈਡ ਹੋਣ ਦਾ ਦਾਅਵਾ ਕਰਨ ਵਾਲੇ ਉਤਪਾਦਾਂ ਦਾ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਅਜਿਹੇ ਉਤਪਾਦਾਂ ਵਿਚ ਗਲਤ ਜਾਂ ਹਾਨੀਕਾਰਕ ਰਸਾਇਣ, ਅਸ਼ੁੱਧਤਾਵਾਂ ਜਾਂ ਸਰਗਰਮ ਤੱਤ ਦੀ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਮਾਤਰਾ ਹੋ ਸਕਦੀ ਹੈ।
ਬ੍ਰਿਟੇਨ ਦੀ ਮੈਡੀਸਿਨਜ਼ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ (ਐੱਮਐੱਚਆਰਏ) ਵੀ ਅਜਿਹੇ ਕਈ ਉਤਪਾਦ ਜਬਤ ਕਰ ਚੁੱਕੀ ਹੈ, ਜਿਨ੍ਹਾਂ ’ਤੇ ਰੇਟਾਟਰੂਟਾਈਡ ਹੋਣ ਦਾ ਦਾਅਵਾ ਕੀਤਾ ਗਿਆ ਸੀ। ਏਜੰਸੀ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੀ ਗ਼ੈਰ ਕਾਨੂੰਨੀ ਦਰਾਮਦ ਅਤੇ ਵਿਕਰੀ ਨੂੰ ਰੋਕਣ ਲਈ ਕਾਰਵਾਈ ਕਰ ਰਹੀ ਹੈ।