- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Conjunctivitis ਸਾਡੀਆਂ ਅੱਖਾਂ ਦੇ ਚਿੱਟੇ ਹਿੱਸੇ ਤੇ ਪਲਕਾਂ ਦੇ ਅੰਦਰੂਨੀ ਹਿੱਸੇ ਨੂੰ ਢਕਣ ਵਾਲੀ ਪਤਲੀ ਝਿੱਲੀ 'ਚ ਹੋਣ ਵਾਲੀ ਸੋਜ ਜਾਂ ਇਨਫੈਕਸ਼ਨ ਹੈ। ਜਦੋਂ ਇਸ ਝਿੱਲੀ 'ਚ ਸੋਜ ਆ ਜਾਂਦੀ ਹੈ ਤਾਂ ਅੱਖ ਲਾਲ ਜਾਂ ਗੁਲਾਬੀ ਦਿਖਾਈ ਦੇਣ ਲੱਗਦੀ ਹੈ। ਇਸ ਲਈ ਇਸ ਨੂੰ ਪਿੰਕ ਆਈ ਵੀ ਕਿਹਾ ਜਾਂਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਬਾਰਿਸ਼ ਦੇ ਮੌਸਮ 'ਚ ਕੰਜੰਕਟਿਵਾਇਟਿਸ (Conjunctivitis) ਜਾਂ ਪਿੰਕ ਆਈ (Pink Eye) ਦੀ ਸਮੱਸਿਆ ਕਾਫੀ ਵਧ ਜਾਂਦੀ ਹੈ, ਪਰ ਇਹ ਸਮੱਸਿਆ ਆਫਿਸ 'ਚ ਹੋਰ ਵੀ ਤੇਜ਼ੀ ਨਾਲ ਫੈਲ ਸਕਦੀ ਹੈ। ਆਫਿਸ ਦਾ ਮਾਹੌਲ ਅਜਿਹਾ ਹੁੰਦਾ ਹੈ ਕਿ ਲੋਕ ਘੰਟਿਆਂਬੱਧੀ ਇੱਕੋ ਜਗ੍ਹਾ ਬੈਠ ਕੇ ਨਾਲ ਕੰਮ ਕਰਦੇ ਹਨ। ਇੱਕੋ ਮੀਟਿੰਗ ਰੂਮ, ਪੈਂਟਰੀ, ਪ੍ਰਿੰਟਰ, ਟੇਬਲ ਆਦਿ ਦੀ ਵਰਤੋਂ ਕਰਦੇ ਹਨ। ਦਿਨ ਭਰ ਇਨ੍ਹਾਂ ਚੀਜ਼ਾਂ ਨੂੰ ਕਈ ਲੋਕ ਛੂਹੰਦੇ ਹਨ, ਜਿਸ ਨਾਲ ਕੰਜੰਕਟਿਵਾਇਟਿਸ ਫੈਲਣ ਦਾ ਖਤਰਾ ਕਾਫੀ ਵਧ ਜਾਂਦਾ ਹੈ।
ਸਾਵਧਾਨੀ ਤੇ ਸਫਾਈ 'ਚ ਲਾਪਰਵਾਹੀ ਦੀ ਵਜ੍ਹਾ ਨਾਲ ਇਹ ਸਮੱਸਿਆ ਹੋਰ ਤੇਜ਼ੀ ਨਾਲ ਫੈਲ ਸਕਦੀ ਹੈ। ਇਸ ਲਈ ਆਓ ਜਾਣੀਏ ਇਸ ਮੌਸਮ 'ਚ ਕੰਜੰਕਟਿਵਾਇਟਿਸ ਦੀ ਲਪੇਟ 'ਚ ਆਉਣ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ।
ਕੰਜੰਕਟਿਵਾਇਟਿਸ ਸਾਡੀਆਂ ਅੱਖਾਂ ਦੇ ਚਿੱਟੇ ਹਿੱਸੇ ਤੇ ਪਲਕਾਂ ਦੇ ਅੰਦਰੂਨੀ ਹਿੱਸੇ ਨੂੰ ਢਕਣ ਵਾਲੀ ਪਤਲੀ ਝਿੱਲੀ 'ਚ ਹੋਣ ਵਾਲੀ ਸੋਜ ਜਾਂ ਇਨਫੈਕਸ਼ਨ ਹੈ। ਜਦੋਂ ਇਸ ਝਿੱਲੀ 'ਚ ਸੋਜ ਆ ਜਾਂਦੀ ਹੈ ਤਾਂ ਅੱਖ ਲਾਲ ਜਾਂ ਗੁਲਾਬੀ ਦਿਖਾਈ ਦੇਣ ਲੱਗਦੀ ਹੈ। ਇਸ ਲਈ ਇਸ ਨੂੰ ਪਿੰਕ ਆਈ ਵੀ ਕਿਹਾ ਜਾਂਦਾ ਹੈ।
ਇਹ ਸਮੱਸਿਆ ਕਈ ਕਾਰਨਾਂ ਕਰਕੇ ਹੋ ਸਕਦੀ ਹੈ, ਜਿਵੇਂ- ਵਾਇਰਲ ਇਨਫੈਕਸ਼ਨ, ਬੈਕਟੀਰੀਅਲ ਇਨਫੈਕਸ਼ਨ, ਐਲਰਜੀ, ਧੂੜ ਜਾਂ ਕਿਸੇ ਦੂਜੇ ਇਰੀਟੈਂਟ ਦੀ ਵਜ੍ਹਾ ਨਾਲ। ਐਲਰਜੀ ਕਾਰਨ ਹੋਣ ਵਾਲਾ ਕੰਜੰਕਟਿਵਾਇਟਿਸ ਇਕ ਤੋਂ ਦੂਜੇ ਵਿਅਕਤੀ 'ਚ ਨਹੀਂ ਫੈਲਦਾ, ਪਰ ਵਾਇਰਲ ਤੇ ਬੈਕਟੀਰੀਅਲ ਇਨਫੈਕਸ਼ਨ ਕਾਰਨ ਹੋਣ ਵਾਲਾ ਪਿੰਕ ਆਈ ਕਾਫੀ ਛੂਤਕਾਰੀ ਹੁੰਦਾ ਹੈ।
ਇਨਫੈਕਸ਼ਨ ਕਾਰਨ ਅੱਖਾਂ ਲਾਲ ਜਾਂ ਗੁਲਾਬੀ ਹੋ ਸਕਦੀਆਂ ਹਨ, ਅੱਖਾਂ 'ਚੋਂ ਲਗਾਤਾਰ ਪਾਣੀ ਆਉਣਾ, ਅੱਖਾਂ 'ਚ ਜਲਨ ਜਾਂ ਖੁਜਲੀ ਹੋਣਾ, ਅੱਖਾਂ 'ਚ ਕੁਝ ਚੁਭਣ ਵਰਗਾ ਮਹਿਸੂਸ ਹੋਣਾ, ਪਲਕਾਂ 'ਚ ਸੋਜ, ਅੱਖਾਂ 'ਚੋਂ ਚਿਪਚਿਪਾ ਡਿਸਚਾਰਜ ਨਿਕਲਣਾ ਜਾਂ ਅਜਿਹਾ ਲੱਗਣਾ ਜਿਵੇਂ ਅੱਖਾਂ 'ਚ ਕੁਝ ਚਲਾ ਗਿਆ ਹੈ। ਬੈਕਟੀਰੀਅਲ ਕੰਜੰਕਟਿਵਾਇਟਿਸ 'ਚ ਅੱਖਾਂ 'ਚੋਂ ਡਿਸਚਾਰਜ ਨਿਕਲਦਾ ਹੈ, ਜਿਸ ਨਾਲ ਸੌਂ ਕੇ ਉੱਠਣ 'ਤੇ ਪਲਕਾਂ ਚਿਪਕ ਜਾਂਦੀਆਂ ਹਨ। ਇਹ ਲੱਛਣ ਨਜ਼ਰ ਆਉਂਦੇ ਹੀ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ।
ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ। ਘੱਟੋ-ਘੱਟ 20 ਸੈਕਿੰਡ ਤਕ ਸਾਬਣ ਤੇ ਪਾਣੀ ਨਾਲ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਕੀਬੋਰਡ, ਮਾਊਸ, ਟੈਲੀਫੋਨ, ਟੇਬਲ ਆਦਿ ਦੀ ਸਫਾਈ ਜ਼ਰੂਰੀ ਹੈ। ਜੇਕਰ ਕੋਈ ਕਾਮਨ ਚੀਜ਼ ਵਰਤ ਰਹੇ ਹੋ ਤਾਂ ਉਸ ਤੋਂ ਬਾਅਦ ਤੁਰੰਤ ਆਪਣੇ ਹੱਥ ਸੈਨੀਟਾਈਜ਼ ਕਰੋ ਤੇ ਆਪਣੀਆਂ ਅੱਖਾਂ ਨੂੰ ਛੂਹਣ ਤੋਂ ਬਚੋ। ਆਪਣੇ ਕੋਸਮੈਟਿਕਸ, ਆਈ ਡ੍ਰੌਪਸ, ਕਾਂਟੈਕਟ ਲੈਨਜ਼ ਵਰਗੀਆਂ ਚੀਜ਼ਾਂ ਕਿਸੇ ਨਾਲ ਸ਼ੇਅਰ ਨਾ ਕਰੋ। ਜੇਕਰ ਤੁਹਾਨੂੰ ਕੰਜੰਕਟਿਵਾਇਟਿਸ ਹੋ ਗਿਆ ਹੈ ਤਾਂ ਠੀਕ ਹੋਣ ਤਕ ਆਫਿਸ ਨਾ ਆਓ।
ਕੰਜੰਕਟਿਵਾਇਟਿਸ ਦੇ ਲੱਛਣ ਨਜ਼ਰ ਆਉਂਦੇ ਹੀ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ। ਆਪਣੇ-ਆਪ ਆਈ ਡ੍ਰੌਪ ਨਾ ਲਵੋ। ਇਸ ਨਾਲ ਸਮੱਸਿਆ ਵਧ ਸਕਦੀ ਹੈ। ਹਮੇਸ਼ਾ ਡਾਕਟਰ ਤੋਂ ਜਾਂਚ ਕਰਵਾਓ ਤਾਂ ਜੋ ਉਹ ਤੁਹਾਨੂੰ ਸਹੀ ਦਵਾਈ ਦੇ ਸਕਣ। ਇਸ ਦੇ ਨਾਲ ਹੀ, ਸਾਫ-ਸਫਾਈ ਦਾ ਧਿਆਨ ਰੱਖੋ।