- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਦੇ ਅੰਦਾਜ਼ੇ ਅਨੁਸਾਰ 2025 ’ਚ ਦੁਨੀਆ ਭਰ ਦੇ ਅੱਲ੍ਹੜਾਂ ਨੇ ਹਰ ਹਫ਼ਤੇ ਔਸਤਨ ਸਿਰਫ 2.7 ਦਿਨ ਹੀ ਸਰੀਰਕ ਸਰਗਰਮੀ ਕੀਤੀ ਤੇ ਸਿਰਫ 14 ਫ਼ੀਸਦੀ ਅੱਲ੍ਹੜ ਹੀ ਹਰ ਦਿਨ ਸਰਗਰਮ ਰਹੇ। ਆਲਮੀ ਪੱਧਰ ’ਤੇ ਲੜਕਿਆਂ ਦੇ ਮੁਕਾਬਲ ਲੜਕੀਆਂ ਲਈ ਪ੍ਰਤੀ ਹਫਤਾ ਸਰਗਰਮ ਦਿਨਾਂ ਦਾ ਔਸਤ ਘੱਟ ਸੀ।

ਵਾਸ਼ਿੰਗਟਨ (ਪੀਟੀਆਈ) : ਦਿ ਲੈਂਸੇਟ ਗਲੋਬਲ ਹੈਲਥ ਜਰਨਲ ’ਚ ਪ੍ਰਕਾਸ਼ਿਤ ਅੱਲ੍ਹੜਾਂ ਦੀ ਸਰਗਰਮੀ ’ਤੇ ਕੀਤੇ ਗਏ ਇਕ ਵਿਸ਼ਲੇਸ਼ਣ ਅਨੁਸਾਰ, ਦੁਨੀਆ ਭਰ ’ਚ ਹਰ ਚਾਰ ’ਚੋਂ ਇਕ ਇਕ ਅੱਲ੍ਹੜ (ਭਾਵ ਲਗਪਗ 24 ਕਰੋੜ ਅੱਲ੍ਹੜ) ਨੇ ਦੱਸਿਆ ਕਿ ਉਹ ਹਫ਼ਤੇ ’ਚ ਇਕ ਵੀ ਦਿਨ ਸਰੀਰਕ ਤੌਰ ’ਤੇ ਸਰਗਰਮ ਨਹੀਂ ਰਹਿੰਦੇ। ਪਿਛਲੇ 15 ਸਾਲਾਂ ਤੋਂ ਅੱਲ੍ਹੜਾਂ ਦੇ ਸਰੀਰਕ ਤੌਰ ’ਤੇ ਸਰਗਰਮ ਰਹਿਣ ਦਾ ਪੱਧਰ ਲਗਾਤਾਰ ਘੱਟ ਬਣਿਆ ਹੋਇਆ ਹੈ।
2020 ’ਚ ਵਿਸ਼ਵ ਸਿਹਤ ਸੰਗਠਨ ਨੇ ਸਲਾਹ ਦਿੱਤੀ ਸੀ ਕਿ ਅੱਲ੍ਹੜਾਂ ਨੂੰ ਹਰ ਦਿਨ ਔਸਤਨ 60 ਮਿੰਟਾਂ ਤੱਕ ਮੱਧਮ ਤੋਂ ਲੈ ਕੇ ਤੇਜ਼ ਸਰੀਰਕ ਸਰਗਰਮੀ ਕਰਨੀ ਚਾਹੀਦੀ ਹੈ। ਇਸਨੇ 2010 ਦੇ ਆਧਾਰ-ਪੱਧਰ (ਬੇਸਲਾਈਨ) ਦੇ ਮੁਕਾਬਲੇ 2025 ਤੱਕ ਬਾਲਗਾਂ ਤੇ ਅੱਲ੍ਹੜਾਂ ’ਚ ਸਰੀਰਕ ਨਕਾਰਤਾ ਦੇ ਪੱਧਰ ਨੂੰ 10 ਫ਼ੀਸਦੀ ਤੇ 2030 ਤੱਕ 15 ਫ਼ੀਸਦੀ ਤੱਕ ਘੱਟ ਕਰਨ ਦਾ ਟੀਚਾ ਵੀ ਰੱਖਿਆ। ਖੋਜੀਆਂ ਨੇ 140 ਦੇਸ਼ਾਂ ਦੇ 11-17 ਸਾਲ ਦੀ ਉਮਰ ਵਾਲੇ 32 ਲੱਖ ਅੱਲ੍ਹੜਾਂ ਨਾਲ ਜੁੜੇ 389 ਸਰਵੇਖਣਾਂ ਦੇ ਡਾਟਾ ਨੂੰ ਇਕੱਠੇ ਮਿਲਾਇਆ। ਇਸ ਵਿਚ ਦੁਨੀਆ ਭਰ ਦੀ ਅੱਲ੍ਹੜਾਂ ਦੀ ਆਬਾਦੀ ਦਾ 59 ਫ਼ੀਸਦੀ ਹਿੱਸਾ ਸ਼ਾਮਲ ਸੀ। ਉਨ੍ਹਾਂ ਦੇ ਅੰਦਾਜ਼ੇ ਅਨੁਸਾਰ 2025 ’ਚ ਦੁਨੀਆ ਭਰ ਦੇ ਅੱਲ੍ਹੜਾਂ ਨੇ ਹਰ ਹਫ਼ਤੇ ਔਸਤਨ ਸਿਰਫ 2.7 ਦਿਨ ਹੀ ਸਰੀਰਕ ਸਰਗਰਮੀ ਕੀਤੀ ਤੇ ਸਿਰਫ 14 ਫ਼ੀਸਦੀ ਅੱਲ੍ਹੜ ਹੀ ਹਰ ਦਿਨ ਸਰਗਰਮ ਰਹੇ। ਆਲਮੀ ਪੱਧਰ ’ਤੇ ਲੜਕਿਆਂ ਦੇ ਮੁਕਾਬਲ ਲੜਕੀਆਂ ਲਈ ਪ੍ਰਤੀ ਹਫਤਾ ਸਰਗਰਮ ਦਿਨਾਂ ਦਾ ਔਸਤ ਘੱਟ ਸੀ। ਇਸ ਤੋਂ ਇਲਾਵਾ ਟੀਮ ਨੇ ਪਾਇਆ ਕਿ 2010 ਤੋਂ 2025 ਵਿਚਾਲੇ ਸਰੀਰਕ ਨਕਾਰਤਾ ਦੇ ਪੱਧਰ ’ਚ ਕੋਈ ਬਦਲਾਆਅ ਨਹੀਂ ਆਇਆ ਤੇ ਕੋਈ ਵੀ ਦੇਸ਼ 2030 ਦੇ ਆਲਮੀ ਟੀਚੇ ਨੂੰ ਪੂਰਾ ਕਰਨ ਦੀ ਰਾਹ ’ਤੇ ਨਹੀਂ ਹੈ। ਕੁੱਲ ਮਿਲਾ ਕੇ ਲੜਕੀਆਂ ਲੜਕਿਆਂ ਦੇ ਮੁਕਾਬਲੇ ਘੱਟ ਸਰਗਰਮ ਸਨ।