ਵਹਿਮ ਨਹੀਂ ਹਕੀਕਤ! ਜਾਣੋ ਘਰ ਦੀ ਦਲੀਜ਼ 'ਤੇ ਬੈਠਣ ਤੋਂ ਕਿਉਂ ਰੋਕਦੇ ਸਨ ਬਜ਼ੁਰਗ; ਪਿੱਛੇ ਛਿਪੇ ਹਨ ਇਹ 5 ਹੈਰਾਨੀਜਨਕ ਕਾਰਨ
ਬਚਪਨ 'ਚ ਅਸੀਂ ਸਾਰਿਆਂ ਨੇ ਚੌਖਟ (ਦਲੀਜ਼) 'ਤੇ ਬੈਠਣ ਲਈ ਡਾਂਟ ਜ਼ਰੂਰ ਸੁਣੀ ਹੋਵੇਗੀ। ਘਰ ਦੇ ਵੱਡੇ-ਬਜ਼ੁਰਗ ਅਕਸਰ ਕਹਿੰਦੇ ਸਨ ਕਿ ਘਰ ਦੀ ਚੌਖਟ 'ਤੇ ਨਹੀਂ ਬੈਠਣਾ ਚਾਹੀਦਾ, ਇਹ ਸ਼ੁਭ ਨਹੀਂ ਹੁੰਦਾ। ਕਈ ਲੋਕ ਇਸ ਨੂੰ ਅੰਧਵਿਸ਼ਵਾਸ ਮੰਨ ਲੈਂਦੇ ਹਨ, ਪਰ ਅਜਿਹਾ ਕਹਿਣ ਪਿੱਛੇ ਸੱਚਮੁੱਚ ਕੁਝ ਅਜਿਹੇ ਕਾਰਨ ਹਨ, ਜੋ ਤੁਹਾਨੂੰ ਸੋਚਣ 'ਤੇ ਮਜਬੂਰ ਕਰ ਦੇਣਗੇ। ਜੀ ਹਾਂ, ਬਜ਼ੁਰਗਾਂ ਦੀ ਚੌਖਟ 'ਤੇ ਨਾ ਬੈਠਣ ਦੀ ਸਲਾਹ ਪਿੱਛੇ ਸਿਰਫ਼ ਪਰੰਪਰਾ ਨਹੀਂ, ਬਲਕਿ ਕਈ ਠੋਸ ਕਾਰਨ ਛਿਪੇ ਹੁੰਦੇ ਸਨ। ਆਓ ਜਾਣੀਏ ਕਿ ਕਿਉਂ ਵੱਡੇ-ਵਡੇਰੇ ਘਰ ਦੀ ਚੌਖਟ 'ਤੇ ਬੈਠਣ ਤੋਂ ਮਨ੍ਹਾ ਕਰਦੇ ਸਨ:-
Publish Date: Tue, 30 Jun 2026 12:11 PM (IST)
Updated Date: Tue, 30 Jun 2026 12:13 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਬਚਪਨ 'ਚ ਅਸੀਂ ਸਾਰਿਆਂ ਨੇ ਚੌਖਟ (ਦਲੀਜ਼) 'ਤੇ ਬੈਠਣ ਲਈ ਡਾਂਟ ਜ਼ਰੂਰ ਸੁਣੀ ਹੋਵੇਗੀ। ਘਰ ਦੇ ਵੱਡੇ-ਬਜ਼ੁਰਗ ਅਕਸਰ ਕਹਿੰਦੇ ਸਨ ਕਿ ਘਰ ਦੀ ਚੌਖਟ 'ਤੇ ਨਹੀਂ ਬੈਠਣਾ ਚਾਹੀਦਾ, ਇਹ ਸ਼ੁਭ ਨਹੀਂ ਹੁੰਦਾ। ਕਈ ਲੋਕ ਇਸ ਨੂੰ ਅੰਧਵਿਸ਼ਵਾਸ ਮੰਨ ਲੈਂਦੇ ਹਨ, ਪਰ ਅਜਿਹਾ ਕਹਿਣ ਪਿੱਛੇ ਸੱਚਮੁੱਚ ਕੁਝ ਅਜਿਹੇ ਕਾਰਨ ਹਨ, ਜੋ ਤੁਹਾਨੂੰ ਸੋਚਣ 'ਤੇ ਮਜਬੂਰ ਕਰ ਦੇਣਗੇ। ਜੀ ਹਾਂ, ਬਜ਼ੁਰਗਾਂ ਦੀ ਚੌਖਟ 'ਤੇ ਨਾ ਬੈਠਣ ਦੀ ਸਲਾਹ ਪਿੱਛੇ ਸਿਰਫ਼ ਪਰੰਪਰਾ ਨਹੀਂ, ਬਲਕਿ ਕਈ ਠੋਸ ਕਾਰਨ ਛਿਪੇ ਹੁੰਦੇ ਸਨ। ਆਓ ਜਾਣੀਏ ਕਿ ਕਿਉਂ ਵੱਡੇ-ਵਡੇਰੇ ਘਰ ਦੀ ਚੌਖਟ 'ਤੇ ਬੈਠਣ ਤੋਂ ਮਨ੍ਹਾ ਕਰਦੇ ਸਨ:-
ਇਸ ਦੇ ਪਿੱਛੇ ਭਗਵਾਨ ਵਿਸ਼ਨੂੰ ਦੇ ਨਰਸਿੰਘ ਅਵਤਾਰ ਨਾਲ ਜੁੜੀ ਇੱਕ ਪੌਰਾਣਿਕ ਕਥਾ ਹੈ। ਇਸ ਕਥਾ ਅਨੁਸਾਰ ਹਿਰਨਾਕਸ਼ਪ ਨੂੰ ਮਾਰਨ ਲਈ ਭਗਵਾਨ ਵਿਸ਼ਨੂੰ ਨੇ ਨਰਸਿੰਘ ਦਾ ਅਵਤਾਰ ਲਿਆ ਸੀ ਅਤੇ ਸ਼ਾਮ ਦੇ ਸਮੇਂ ਉਸ ਨੂੰ ਚੌਖਟ 'ਤੇ ਆਪਣੀਆਂ ਪੱਟਾਂ (ਜਾਂਘਾਂ) 'ਤੇ ਰੱਖ ਕੇ ਆਪਣੇ ਨਹੁੰਆਂ ਨਾਲ ਉਸ ਦਾ ਵਧ ਕੀਤਾ ਸੀ। ਇਸ ਕਥਾ 'ਚ ਚੌਖਟ ਇੱਕ ਵਧ ਸਥਾਨ ਬਣੀ ਸੀ, ਇਸ ਲਈ ਹਿੰਦੂ ਧਰਮ 'ਚ ਚੌਖਟ 'ਤੇ ਬੈਠਣਾ ਅਸ਼ੁਭ ਮੰਨਿਆ ਜਾਂਦਾ ਹੈ।
ਇੱਕ ਮਾਨਤਾ ਇਹ ਵੀ ਹੈ ਕਿ ਚੌਖਟ 'ਤੇ ਬੈਠਣ ਨਾਲ ਮਾਤਾ ਲਕਸ਼ਮੀ ਦਾ ਰਸਤਾ ਰੁਕਦਾ ਹੈ ਅਤੇ ਉਹ ਘਰ 'ਚ ਪ੍ਰਵੇਸ਼ ਨਹੀਂ ਕਰਦੇ। ਇਸ ਲਈ ਘਰ 'ਚ ਸ਼ੁਭਤਾ ਅਤੇ ਖੁਸ਼ਹਾਲੀ ਬਣਾਈ ਰੱਖਣ ਲਈ ਵੀ ਚੌਖਟ 'ਤੇ ਬੈਠਣ ਤੋਂ ਮਨ੍ਹਾ ਕੀਤਾ ਜਾਂਦਾ ਹੈ।
ਹਵਾ ਦਾ ਵੈਂਟੀਲੇਸ਼ਨ
ਚੌਖਟ 'ਤੇ ਨਾ ਬੈਠਣ ਦੀ ਸਲਾਹ ਪਿੱਛੇ ਵਿਗਿਆਨਕ ਕਾਰਨ ਇਹ ਹੈ ਕਿ ਘਰ ਦਾ ਮੁੱਖ ਦਰਵਾਜ਼ਾ ਹਵਾ ਦੇ ਆਉਣ-ਜਾਣ ਦਾ ਮੁੱਖ ਰਸਤਾ ਹੁੰਦਾ ਹੈ। ਚੌਖਟ 'ਤੇ ਬੈਠਣ ਨਾਲ ਹਵਾ ਦਾ ਵਹਾਅ ਰੁਕਦਾ ਹੈ ਅਤੇ ਕਰਾਸ ਵੈਂਟੀਲੇਸ਼ਨ ਨਹੀਂ ਹੋ ਪਾਉਂਦੀ। ਇਸ ਕਾਰਨ ਘਰ 'ਚ ਤਾਜ਼ੀ ਹਵਾ ਦਾ ਆਉਣਾ ਘਟ ਜਾਂਦਾ ਹੈ।
ਕੀੜੇ-ਮਕੌੜਿਆਂ ਦੇ ਕੱਟਣ ਦਾ ਖ਼ਤਰਾ
ਪੁਰਾਣੇ ਸਮਿਆਂ 'ਚ ਅੱਜ ਵਾਂਗ ਪੱਕੇ ਫ਼ਰਸ਼ ਨਹੀਂ ਹੁੰਦੇ ਸਨ। ਜ਼ਮੀਨ ਮਿੱਟੀ ਦੀ ਹੁੰਦੀ ਸੀ ਅਤੇ ਕੀੜੇ-ਮਕੌੜੇ ਆਸਾਨੀ ਨਾਲ ਆ ਜਾਂਦੇ ਸਨ। ਦਰਵਾਜ਼ੇ ਦੇ ਪਿੱਛੇ ਜਾਂ ਹੇਠਾਂ ਜ਼ਹਿਰੀਲੇ ਸੱਪ ਜਾਂ ਬਿੱਛੂਆਂ ਦੇ ਛਿਪਣ ਦੀ ਜਗ੍ਹਾ ਹੁੰਦੀ ਸੀ ਅਤੇ ਘਰ ਦੀ ਚੌਖਟ 'ਤੇ ਬੈਠਣ ਨਾਲ ਇਨ੍ਹਾਂ ਦੇ ਕੱਟਣ ਦਾ ਖ਼ਤਰਾ ਵੱਧ ਜਾਂਦਾ ਸੀ। ਇਸ ਲਈ ਕੀੜਿਆਂ ਅਤੇ ਜ਼ਹਿਰੀਲੇ ਜੀਵਾਂ ਤੋਂ ਸੁਰੱਖਿਆ ਲਈ ਵੀ ਚੌਖਟ 'ਤੇ ਬੈਠਣ ਤੋਂ ਰੋਕਿਆ ਜਾਂਦਾ ਸੀ।
ਸੱਟ ਲੱਗਣ ਦਾ ਖ਼ਤਰਾ
ਚੌਖਟ ਘਰ ਦੇ ਅੰਦਰ ਆਉਣ-ਜਾਣ ਦਾ ਮੁੱਖ ਰਸਤਾ ਹੈ। ਅਜਿਹੇ 'ਚ ਉੱਥੇ ਬੈਠਣ ਨਾਲ ਆਉਣ-ਜਾਣ ਵਾਲੇ ਲੋਕਾਂ ਨੂੰ ਠੋਕਰ ਲੱਗ ਸਕਦੀ ਹੈ ਜਾਂ ਕੋਈ ਗ਼ਲਤੀ ਨਾਲ ਤੁਹਾਡੇ ਹੱਥ-ਪੈਰ 'ਤੇ ਪੈਰ ਰੱਖ ਸਕਦਾ ਹੈ, ਜਿਸ ਨਾਲ ਸੱਟ ਲੱਗਣ ਦਾ ਡਰ ਰਹਿੰਦਾ ਹੈ।
ਬਿਮਾਰੀਆਂ ਤੋਂ ਬਚਾਅ
ਚੌਖਟ 'ਤੇ ਬੈਠਣ ਦੀ ਮਨਾਹੀ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਬਾਹਰੋਂ ਆਉਣ ਵਾਲੇ ਲੋਕ ਆਪਣੇ ਜੁੱਤੇ-ਚੱਪਲ ਦਰਵਾਜ਼ੇ ਦੇ ਕੋਲ ਹੀ ਉਤਾਰਦੇ ਹਨ। ਅਜਿਹੀ ਸਥਿਤੀ 'ਚ ਉੱਥੇ ਮੌਜੂਦ ਧੂੜ-ਮਿੱਟੀ ਅਤੇ ਕੀਟਾਣੂਆਂ ਕਾਰਨ ਇਨਫੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ।