- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨਾ ਡਿਆਗੋ ਦੇ ਕਾਗਨਿਟਿਵ ਸਾਇੰਸ ਡਿਪਾਰਟਮੈਂਟ ਦੀ ਖੋਜੀ ਈਨਾ ਕੋਸਿਕ ਰੋਜ਼ ਨੇ ਕਿਹਾ ਕਿ ਹਰ ਸਾਹ ਵੱਖਰਾ ਹੁੰਦਾ ਹੈ। ਤੁਸੀਂ ਕੁਝ ਸਕਿੰਟਾਂ ਲਈ ਆਪਣ ਸਾਹ ਰੋਕ ਸਕਦੇ ਹੋ, ਬਹੁਤ ਡੂੰਘਾ ਸਾਹ ਲੈ ਸਕਦੇ ਹੋ ਜਾਂ ਹਲਕਾ ਸਾਹ ਛੱਡ ਸਕਦੇ ਹੋ।

ਵਾਸ਼ਿੰਗਟਨ (ਪੀਟੀਆਈ) : ਇਕ ਅਧਿਐਨ ’ਚ ਪਾਇਆ ਗਿਆ ਹੈ ਕਿ ਹਰ ਸਾਹ, ਦਿਮਾਗ਼ ’ਚ ਸੋਚਣ-ਸਮਝਣ, ਭਾਵਨਾਵਾਂ ਤੇ ਯਾਦਦਾਸ਼ਤ ਨਾਲ ਜੁੜੀ ਨਿਊਰਲ ਐਕਟੀਵਿਟੀ (ਦਿਮਾਗ਼ੀ ਹਲਚਲ) ਦੀ ਤਰਤੀਬ ਨਾਲ ਡੂੰਘਾਈ ਨਾਲ ਜੁੜਿਆ ਹੁੰਦਾ ਹੈ। ਇਸ ਨਾਲ ਪਤਾ ਲੱਗਦਾ ਹੈ ਕਿ ਦਿਮਾਗ਼ ਸਾਹਾਂ ਵਿਚਾਲੇ ਬਾਰੀਕ ਤਬਦੀਲੀਆਂ ’ਤੇ ਨਜ਼ਰ ਰੱਖਦਾ ਹੈ। ਸਾਹ ਲੈਣ ਦੇ ਤਰੀਕੇ ’ਚ ਬਦਲਾਅ, ਜਿਵੇਂ ਕਿ ਲੰਬਾ ਸਾਹ ਅੰਦਰ ਲੈਣਾ ਜਾਂ ਬਾਹਰ ਛੱਡਣਾ, ਨਿਊਰਲ ਐਕਟੀਵਿਟੀ ਦੀ ਤਰਤੀਬ ’ਚ ਵੀ ਦਿਖਾਈ ਦਿੰਦੇ ਹਨ। ਇਸ ਨਾਲ ਸਾਹ ਲੈਣ ਤੇ ਦਿਮਾਗ਼ ਵਿਚਾਲੇ ਪ੍ਰਤੀ ਮਿੰਟ ਸਾਹਾਂ ਦੀ ਗਿਣਤੀ ਜਿਵੇਂ ਕਿ ਰਵਾਇਤੀ ਤਰੀਕਿਆਂ ਦੇ ਮੁਕਾਬਲੇ ਕਿਤੇ ਵੱਧ ਸਟੀਕ ਸਬੰਧ ਦਾ ਪਤਾ ਲੱਗਦਾ ਹੈ।
ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨਾ ਡਿਆਗੋ ਦੇ ਕਾਗਨਿਟਿਵ ਸਾਇੰਸ ਡਿਪਾਰਟਮੈਂਟ ਦੀ ਖੋਜੀ ਈਨਾ ਕੋਸਿਕ ਰੋਜ਼ ਨੇ ਕਿਹਾ ਕਿ ਹਰ ਸਾਹ ਵੱਖਰਾ ਹੁੰਦਾ ਹੈ। ਤੁਸੀਂ ਕੁਝ ਸਕਿੰਟਾਂ ਲਈ ਆਪਣ ਸਾਹ ਰੋਕ ਸਕਦੇ ਹੋ, ਬਹੁਤ ਡੂੰਘਾ ਸਾਹ ਲੈ ਸਕਦੇ ਹੋ ਜਾਂ ਹਲਕਾ ਸਾਹ ਛੱਡ ਸਕਦੇ ਹੋ। ਅਸੀਂ ਇਹ ਦਿਖਾ ਰਹੇ ਹਾਂ ਕਿ ਹਰ ਸਾਹ ਦੇ ਆਕਾਰ ’ਜਚ ਹੋਣ ਵਾਲੇ ਇਹ ਅੰਤਰ ਦਿਮਾਗ਼ ਦੀ ਐਕਟੀਵਿਟੀ ਦੇ ਆਕਾਰ ’ਚ ਵੀ ਦਿਖਾਈ ਦਿੰਦੇ ਹਨ। ਦਿ ਜਰਨਲ ਆਫ ਨਿਊਰੋਸਾਇੰਸ ’ਚ ਪ੍ਰਕਾਸ਼ਿਤ ਸੋਧ ’ਚ ਹਰ ਸਾਹ ਨੂੰ ਇਕ ਲਹਿਰ ਵਰਗੀ ਤਰਤੀਬ ਦੇ ਤੌਰ ’ਤੇ ਦਿਖਾਇਆ ਗਿਆ ਹੈ, ਜਿਸ ਵਿਚ ਉਤਰਾਅ-ਚੜ੍ਹਾਅ ਵਿਅਕਤੀ ਦੇ ਸਾਹ ਅੰਦਰ ਲੈਣ ਤੇ ਬਾਹਰ ਛੱਡਣ ਦੌਰਾਨ ਹਵਾ ਦੇ ਵਹਾਅ ’ਚ ਹੋਣ ਵਾਲੀਆਂ ਤਬਦੀਲੀਆਂ ਨੂੰ ਦਿਖਾਉਂਦੇ ਹਨ। ਹਰ ਸਾਹ ਦੀ ਲਹਿਰ ਦੇ ਆਕਾਰ ਦੀ ਬਰਾਬਰੀ ਦਿਮਾਗ਼ ’ਚ ਹੋਣ ਵਾਲੀ ਇਲੈਕਟ੍ਰਾਨਿਕ ਐਕਟੀਵਿਟੀ ਦੇ ਸਬੰਧਤ ਪੈਟਰਨ ਨਾਲ ਕੀਤੀ ਗਈ। ਖੋਜੀ ਨੇ ਕਿਹਾ ਕਿ ਸਾਹ ਲੈਣ ਦੀ ਦਰ ਮਾਪਣ ਦੇ ਸਾਧਾਰਣ ਤਰੀਕੇ ਦੇ ਉਲਟ, ਇਹ ਤਰੀਕਾ ਇਕ ਸਾਹ ਤੋਂ ਦੂਜੇ ਸਾਹ ਵਿਚਾਲੇ ਸਮਾਂ, ਮਾਤਰਾ ਤੇ ਆਕਾਰ ’ਚ ਹੋਣ ਵਾਲੇ ਬਾਰੀਕ ਅੰਤਰ ਨੂੰ ਵੀ ਫੜਦਾ ਹੈ।