- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬ੍ਰਿਟਿਸ਼ ਮੈਡੀਕਲ ਜਰਨਲ (ਬੀਐੱਮਜੇ) ’ਚ ਛਪੇ ਇਸ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਖਤਰੇ ’ਚ ਸਭ ਤੋਂ ਵੱਧ ਕਮੀ ਉਨ੍ਹਾਂ ਔਰਤਾਂ ’ਚ ਦੇਖੀ ਗਈ, ਜਿਨ੍ਹਾਂ ਨੂੰ ਛੋਟੀ ਉਮਰ ’ਚ ਇਹ ਟੀਕਾ ਲੱਗਾ ਸੀ। ਐੱਚਪੀਵੀ ਜਿਨਸੀ ਸੰਪਰਕ ਰਾਹੀਂ ਫੈਲਣ ਵਾਲਾ ਇਕ ਆਮ ਵਾਇਰਸ ਹੈ।

ਪੀਟੀਆਈ: ਐੱਚਪੀਵੀ ਟੀਕੇ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਦਾ ਦਾਅਵਾ ਹੈ ਕਿ ਪ੍ਰੈਗਨੈਂਸੀ ਤੋਂ ਪਹਿਲਾਂ ਹਿਊਮਨ ਪੈਪਿਲੋਮਾ ਵਾਇਰਸ (ਐੱਚਪੀਵੀ) ਖ਼ਿਲਾਫ਼ ਟੀਕਾ ਲਗਵਾਉਣ ਤੋਂ ਪਹਿਲਾਂ ਜਣੇਪੇ ਸਮੇਤ ਗਰਭ ਅਵਸਥਾ ਨਾਲ ਜੁੜੀਆਂ ਕਈ ਗੰਭੀਰ ਮੁਸ਼ਕਲਾਂ ਦੇ ਜੋਖ਼ਮ ਨੂੰ ਘੱਟ ਕਰਨ ’ਚ ਮਦਦ ਮਿਲ ਸਕਦੀ ਹੈ। ਸਵੀਡਨ ਦੇ ਖੋਜਕਰਤਾਵਾਂ ਅਨੁਸਾਰ, ਐੱਚਪੀਵੀ ਟੀਕੇ ਦਾ ਫਾਇਦਾ ਕੈਂਸਰ ਤੋਂ ਬਚਾਅ ਤੱਕ ਸੀਮਤ ਨਹੀਂ ਰਹਿ ਸਕਦਾ ਹੈ।
ਬ੍ਰਿਟਿਸ਼ ਮੈਡੀਕਲ ਜਰਨਲ (ਬੀਐੱਮਜੇ) ’ਚ ਛਪੇ ਇਸ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਖਤਰੇ ’ਚ ਸਭ ਤੋਂ ਵੱਧ ਕਮੀ ਉਨ੍ਹਾਂ ਔਰਤਾਂ ’ਚ ਦੇਖੀ ਗਈ, ਜਿਨ੍ਹਾਂ ਨੂੰ ਛੋਟੀ ਉਮਰ ’ਚ ਇਹ ਟੀਕਾ ਲੱਗਾ ਸੀ। ਐੱਚਪੀਵੀ ਜਿਨਸੀ ਸੰਪਰਕ ਰਾਹੀਂ ਫੈਲਣ ਵਾਲਾ ਇਕ ਆਮ ਵਾਇਰਸ ਹੈ। ਇਸ ਦੀਆਂ ਉੱਚ-ਖਤਰੇ ਵਾਲੀਆਂ ਕਿਸਮਾਂ ਦੀ ਲਾਗ ਨਾਲ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਸਮੇਤ ਕਈ ਤਰ੍ਹਾਂ ਦੇ ਕੈਂਸਰ ਹੋਣ ਦਾ ਖ਼ਤਰਾ ਵਧ ਸਕਦਾ ਹੈ। ਸਵੀਡਨ ਦੇ ਕਾਰੋਲਿੰਸਕਾ ਇੰਸਟੀਚਿਊਟ ਦੇ ਖੋਜਕਰਤਾਵਾਂ ਮੁਤਾਬਕ, ਵਧ ਰਹੇ ਸਬੂਤ ਦਰਸਾਉਂਦੇ ਹਨ ਕਿ ਐੱਚਪੀਵੀ ਦੀ ਲਾਗ ਦਾ ਗਰਭ ਅਵਸਥਾ ਦੀਆਂ ਜਟਿਲਤਾਵਾਂ ਨਾਲ ਸਬੰਧ ਹੋ ਸਕਦਾ ਹੈ। ਇਸ ਲਈ ਟੀਕਾ ਐੱਚਪੀਵੀ ਤੋਂ ਬਚਾਅ ’ਚ ਕਾਰਗਰ ਸਾਬਤ ਹੋ ਸਕਦਾ ਹੈ।
ਬ੍ਰਿਟੇਨ ਦੇ ਐਬਰਡੀਨ ’ਚ 2025 ਦੌਰਾਨ ਕੀਤੇ ਗਏ ਇਕ ਅਧਿਐਨ ’ਚ 2006 ਤੋਂ 2020 ਵਿਚਕਾਰ ਗਰਭਵਤੀ ਹੋਈਆਂ 9,200 ਔਰਤਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ। ਇਹ ਅਧਿਐਨ ਯੂਰਪੀਅਨ ਜਰਨਲ ‘ਆਫ਼ ਔਬਸਟੈਟ੍ਰਿਕਸ ਐਂਡ ਗਾਇਨੇਕੋਲੋਜੀ ਐਂਡ ਰੀਪ੍ਰੋਡਕਟਿਵ ਬਾਇਓਲੋਜੀ’ ’ਚ ਛਪਿਆ ਸੀ। ਇਸ ’ਚ ਸਮੇਂ ਤੋਂ ਪਹਿਲਾਂ ਜਣੇਪੇ ਦੀ ਦਰ ’ਚ ਕੋਈ ਫਰਕ ਨਹੀਂ ਮਿਲਿਆ। ਹਾਲਾਂਕਿ, ਐੱਚਪੀਵੀ ਟੀਕਾ ਲਗਵਾ ਚੁੱਕੀਆਂ ਔਰਤਾਂ ’ਚ ਕਈ ਹੋਰ ਜਟਿਲਤਾਵਾਂ ਦਾ ਖ਼ਤਰਾ ਕਾਫ਼ੀ ਘੱਟ ਪਾਇਆ ਗਿਆ।