- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਸਟ੍ਰੇਲੀਆ ਦੀ ਕਰਟਿਨ ਯੂਨਿਵਰਿਸਟੀ ਦੇ ਖੋਜਾਰਥੀ ਝੋਂਗਯਾਂਗ ਗੁਆਨ ਨੇ ਕਿਹਾ ਕਿ ਇਹ ਨਤੀਜੇ ਇਸ ਆਮ ਧਾਰਨਾ ਨੂੰ ਚੁਣੌਤੀ ਦਿੰਦੇ ਹਨ ਕਿ ਡਾਇਬਿਟੀਜ਼ ਦਾ ਖ਼ਤਰਾ ਮੁੱਖ ਰੂਪ ਨਾਲ ਸਰੀਰ ਦੇ ਵਜ਼ਨ ਨਾਲ ਹੁੰਦਾ ਹੈ। ਗੁਆਨ ਨੇ ਕਿਹਾ ਕਿ ਜ਼ਿਆਦਾਤਰ ਲੋਕ ਜਾਣਦੇ ਹਨ ਕਿ ਸਰੀਰ ਦਾ ਵਜ਼ਨ ਜ਼ਿਆਦਾ ਹੋਣ ਨਾਲ ਟਾਈਪ-2 ਡਾਇਬਿਟੀਜ਼ ਦਾ ਖ਼ਤਰਾ ਵਧ ਸਕਦਾ ਹੈ, ਪਰ ਅਧਿਐਨ ’ਚ ਪਤਾ ਲੱਗਦਾ ਹੈ ਕਿ ਮਾਸਪੇਸ਼ੀਆਂ ਦੀ ਸਿਹਤ ਵੀ ਇਸ ਮਾਮਲੇ ’ਚ ਇਕ ਅਹਿਮ ਭੂਮਿਕਾ ਨਿਭਾਉਂਦੀ ਹੈ।

ਪੀਟੀਆਈ: ਡਾਇਬਿਟੀਜ਼ ਕੇਅਰ ਜਰਨਲ ’ਚ ਛਪੇ ਅਧਿਐਨ ਮੁਤਾਬਕ ਜਿਨ੍ਹਾਂ ਲੋਕਾਂ ਦੇ ਸਰੀਰ ’ਚ ਬਹੁਤ ਜ਼ਿਆਦਾ ਫੈਟ ਹੁੰਦੀ ਹੈ ਤੇ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ, ਉਨ੍ਹਾਂ ’ਚ ਡਾਇਬਿਟੀਜ਼ ਦਾ ਖ਼ਤਰਾ ਸਾਢੇ ਤਿੰਨ ਗੁਣਾ ਤੋਂ ਵੱਧ ਹੋ ਸਕਦਾ ਹੈ। ਸਾਰਕੋਪੈਨਿਕ ਓਬੈਸਿਟੀ (ਮੋਟਾਪੇ ਨਾਲ ਸਾਰਕੋਪੇਨੀਆ) ਵਾਲੇ ਲੋਕਾਂ ’ਚ, ਸਿਰਫ਼ ਮੋਟਾਪੇ ਵਾਲੇ ਲੋਕਾਂ ਦੇ ਮੁਕਾਬਲੇ ’ਚ ਟਾਈਪ-2 ਡਾਇਬਿਟੀਜ਼ ਹੋਣ ਦਾ ਖ਼ਤਰਾ 19 ਫ਼ੀਸਦ ਸੀ ਤੇ ਸਿਰਫ਼ ਸਾਰਕੋਪੇਨੀਆ ਵਾਲੇ ਲੋਕਾਂ ਦੇ ਮੁਕਾਬਲੇ ਇਹ ਖ਼ਤਰਾ 91 ਫ਼ੀਸਦ ਵੱਧ ਸੀ। ਸਾਰਕੋਪੇਨੀਆ ਇਕ ਉਮਰ ਸਬੰਧੀ ਮੈਡੀਕਲ ਸਥਿਤੀ ਹੈ, ਜਿਸ ’ਚ ਮਾਸਪੇਸ਼ੀਆਂ ਦੀ ਤਾਕਤ ਤੇ ਕਾਰਜ ਸਮਰੱਥਾ ’ਚ ਹੌਲੀ-ਹੌਲੀ ਕਮੀ ਆਉਣ ਲੱਗਦੀ ਹੈ।
ਆਸਟ੍ਰੇਲੀਆ ਦੀ ਕਰਟਿਨ ਯੂਨਿਵਰਿਸਟੀ ਦੇ ਖੋਜਾਰਥੀ ਝੋਂਗਯਾਂਗ ਗੁਆਨ ਨੇ ਕਿਹਾ ਕਿ ਇਹ ਨਤੀਜੇ ਇਸ ਆਮ ਧਾਰਨਾ ਨੂੰ ਚੁਣੌਤੀ ਦਿੰਦੇ ਹਨ ਕਿ ਡਾਇਬਿਟੀਜ਼ ਦਾ ਖ਼ਤਰਾ ਮੁੱਖ ਰੂਪ ਨਾਲ ਸਰੀਰ ਦੇ ਵਜ਼ਨ ਨਾਲ ਹੁੰਦਾ ਹੈ। ਗੁਆਨ ਨੇ ਕਿਹਾ ਕਿ ਜ਼ਿਆਦਾਤਰ ਲੋਕ ਜਾਣਦੇ ਹਨ ਕਿ ਸਰੀਰ ਦਾ ਵਜ਼ਨ ਜ਼ਿਆਦਾ ਹੋਣ ਨਾਲ ਟਾਈਪ-2 ਡਾਇਬਿਟੀਜ਼ ਦਾ ਖ਼ਤਰਾ ਵਧ ਸਕਦਾ ਹੈ, ਪਰ ਅਧਿਐਨ ’ਚ ਪਤਾ ਲੱਗਦਾ ਹੈ ਕਿ ਮਾਸਪੇਸ਼ੀਆਂ ਦੀ ਸਿਹਤ ਵੀ ਇਸ ਮਾਮਲੇ ’ਚ ਇਕ ਅਹਿਮ ਭੂਮਿਕਾ ਨਿਭਾਉਂਦੀ ਹੈ।
ਅਧਿਐਨ ’ਚ 4,79,607 ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੂੰ ਡਾਇਬਿਟੀਜ਼ ਨਹੀਂ ਸੀ। 14 ਸਾਲ ਤੋਂ ਵੱਧ ਸਮੇਂ ਤੱਕ ਚੱਲੇ ਇਸ ਅਧਿਐਨ ਦੌਰਾਨ 32,950 ਲੋਕਾਂ ਨੂੰ ਡਾਇਬਿਟੀਜ਼ ਹੋ ਗਈ। ਖੋਜੀਆਂ ਨੇ ਦੇਖਿਆ ਕਿ ਸਾਰਕੋਪੈਨਿਕ ਓਬੈਸਿਟੀ ਵਾਲੇ 15 ਫ਼ੀਸਦ ਲੋਕਾਂ ਨੂੰ 10 ਸਾਲ ਦੇ ਅੰਦਰ ਟਾਈਪ-2 ਡਾਇਬਟੀਜ਼ ਹੋ ਗਈ, ਜਦਕਿ ਸਿਰਫ਼ ਮੋਟਾਪੇ ਵਾਲੇ ਲੋਕਾਂ ’ਚ ਇਹ ਅੰਕੜਾ ਕਰੀਬ 11 ਫ਼ੀਸਦ ਸੀ ਤੇ ਜਿਨ੍ਹਾਂ ਲੋਕਾਂ ਨੂੰ ਨਾ ਤਾਂ ਸਾਰਕੋਪੀਨੀਆ ਸੀ ਤੇ ਨਾ ਹੀ ਮੋਟਾਪਾ, ਉਨ੍ਹਾਂ ’ਚ ਇਹ ਅੰਕੜਾ ਸਿਰਫ਼ ਤਿੰਨ ਫ਼ੀਸਦ ਸੀ।