- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰਦਨ 'ਚ ਦਰਦ ਇਨ੍ਹੀਂ ਦਿਨੀਂ ਜ਼ਿਆਦਾਤਰ ਕੰਮਕਾਜੀ ਵਰਗ ਹੀ ਨਹੀਂ, ਆਮ ਲੋਕਾਂ ਲਈ ਵੀ ਸਮੱਸਿਆ ਬਣ ਰਿਹਾ ਹੈ। ਦੱਸ ਦੇਈਏ ਕਿ ਜਿੰਨਾ ਅਧਿਕਾਰਤ ਤੁਸੀਂ ਆਪਣੀ ਧੌਣ ਨੂੰ ਉਸ ਦੀ ਆਮ ਸਥਿਤੀ—ਜਿੱਥੇ ਤੁਹਾਡੇ ਕੰਨ ਅਤੇ ਮੋਢੇ ਇੱਕੋ ਸੇਧ 'ਚ ਹੁੰਦੇ ਹਨ—ਉਸ ਤੋਂ ਇਕ ਇੰਚ ਵੀ ਅੱਗੇ ਰੱਖਦੇ ਹੋ ਤਾਂ ਇਸ ਨਾਲ ਸਿਰ ਦਾ ਭਾਰ ਵਧ ਜਾਂਦਾ ਹੈ।

ਲਾਇਫਸਟਾਈਲ ਡੈਸਕ, ਨਵੀਂ ਦਿੱਲੀ : ਮੋਬਾਈਲ ਜਾਂ ਟੈਬਲੇਟ ਦੇਖਦੇ ਸਮੇਂ ਜਾਂ ਲੈਪਟਾਪ 'ਤੇ ਕੰਮ ਕਰਦੇ ਸਮੇਂ ਸਹੀ ਪੋਸਚਰ ਯਾਨੀ ਬੈਠਣ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ? ਅਕਸਰ ਇਸ ਗੱਲ ਨੂੰ ਲੈ ਕੇ ਲੋਕ ਸੁਚੇਤ ਨਹੀਂ ਰਹਿ ਪਾਉਂਦੇ। ਕੋਈ ਜ਼ਰੂਰੀ ਕੰਮ ਨਿਪਟਾਉਣ ਜਾਂ ਲਗਾਤਾਰ ਆ ਰਹੇ ਨੋਟੀਫਿਕੇਸ਼ਨਾਂ ਕਰਕੇ ਮੋਬਾਈਲ ਦੀ ਵਰਤੋਂ ਕਿੰਨੇ ਘੰਟੇ ਕਰ ਲਈ, ਇਸ ਦਾ ਵੀ ਧਿਆਨ ਨਹੀਂ ਰਹਿੰਦਾ।
ਇਹ ਗੱਲ ਤੁਹਾਨੂੰ ਜਿੰਨੀ ਸੌਖੀ ਲੱਗ ਰਹੀ ਹੈ, ਦਰਅਸਲ ਆਉਣ ਵਾਲੇ ਦਿਨਾਂ 'ਚ ਇਹ ਤੁਹਾਨੂੰ 'ਟੈਕ ਨੈੱਕ' (Tech Neck) ਦਾ ਖ਼ਤਰਾ ਦੇ ਸਕਦੀ ਹੈ। ਇਸੇ ਤਰ੍ਹਾਂ ਲੈਪਟਾਪ ਨੂੰ ਕਦੇ ਗੋਦੀ 'ਚ ਰੱਖ ਕੇ ਤਾਂ ਕਦੇ ਬਿਸਤਰੇ 'ਤੇ ਲੇਟ ਕੇ ਕੰਮ ਕਰ ਰਹੇ ਹੋ, ਤਾਂ ਇਹ ਆਦਤ ਵੀ ਬਦਲ ਲੈਣੀ ਚਾਹੀਦੀ ਹੈ।
ਦੱਸ ਦੇਈਏ ਕਿ ਇਹ ਇਕ ਆਮ ਆਦਤ ਹੈ, ਪਰ ਇਸ ਨਾਲ ਨਾ ਕੇਵਲ ਧੌਣ 'ਚ ਦਰਦ, ਬਲਕਿ ਤੁਹਾਡੀ ਰੀੜ੍ਹ ਦੀ ਹੱਡੀ ਦੇ ਕੁਦਰਤੀ ਢਾਂਚੇ 'ਚ ਵੀ ਬਦਲਾਅ ਆ ਸਕਦਾ ਹੈ। ਯੋਗ ਸਾਵਧਾਨੀ ਨਾ ਵਰਤਣ 'ਤੇ ਅੱਗੇ ਚੱਲ ਕੇ ਇਹ ਸਰਵਾਈਕਲ ਡਿਸਕ ਵਰਗੀ ਗੰਭੀਰ ਸਮੱਸਿਆ ਦਾ ਕਾਰਨ ਵੀ ਬਣ ਸਕਦਾ ਹੈ।
ਧੌਣ 'ਚ ਦਰਦ ਇਨ੍ਹੀਂ ਦਿਨੀਂ ਜ਼ਿਆਦਾਤਰ ਕੰਮਕਾਜੀ ਵਰਗ ਹੀ ਨਹੀਂ, ਆਮ ਲੋਕਾਂ ਲਈ ਵੀ ਸਮੱਸਿਆ ਬਣ ਰਿਹਾ ਹੈ। ਦੱਸ ਦੇਈਏ ਕਿ ਜਿੰਨਾ ਅਧਿਕਾਰਤ ਤੁਸੀਂ ਆਪਣੀ ਧੌਣ ਨੂੰ ਉਸ ਦੀ ਆਮ ਸਥਿਤੀ—ਜਿੱਥੇ ਤੁਹਾਡੇ ਕੰਨ ਅਤੇ ਮੋਢੇ ਇੱਕੋ ਸੇਧ 'ਚ ਹੁੰਦੇ ਹਨ—ਉਸ ਤੋਂ ਇਕ ਇੰਚ ਵੀ ਅੱਗੇ ਰੱਖਦੇ ਹੋ ਤਾਂ ਇਸ ਨਾਲ ਸਿਰ ਦਾ ਭਾਰ ਵਧ ਜਾਂਦਾ ਹੈ।
ਜਦੋਂ ਧੌਣ ਅੱਗੇ ਵੱਲ ਝੁਕਦੀ ਹੈ (ਜਿਸ ਨੂੰ 'ਨੈੱਕ ਫਲੈਕਸ਼ਨ' ਕਿਹਾ ਜਾਂਦਾ ਹੈ) ਤਾਂ ਉਸ ਨਾਲ ਧੌਣ 'ਤੇ ਭਾਰ ਵਧਣ ਲੱਗਦਾ ਹੈ। ਇਸ ਗੁਰਤਾ ਬਲ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਧੌਣ ਦੀਆਂ ਮਾਸਪੇਸ਼ੀਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਨਾ ਕੇਵਲ ਧੌਣ ਸਗੋਂ ਮੋਢੇ, ਗੁੱਟ ਤੇ ਅੱਖਾਂ ਦੀ ਤਕਲੀਫ਼ ਵੀ ਵਧ ਜਾਂਦੀ ਹੈ।
ਲਗਾਤਾਰ ਫੋਨ ਦੇਖਣ ਨਾਲ ਅੱਖਾਂ 'ਚ ਖੁਸ਼ਕੀ (Dry Eyes) ਦੀ ਸਮੱਸਿਆ ਆਮ ਹੋ ਗਈ ਹੈ। ਦਰਅਸਲ, ਬਿਨਾਂ ਬ੍ਰੇਕ ਦੇ ਸਕ੍ਰੀਨ ਦੇਖਣ ਨਾਲ ਅੱਖਾਂ ਦੀ ਕੁਦਰਤੀ ਨਮੀ ਸੁੱਕਣ ਲੱਗਦੀ ਹੈ। ਇਸ ਦੀਆਂ ਮਾਸਪੇਸ਼ੀਆਂ ਥੱਕਣ ਲੱਗਦੀਆਂ ਹਨ ਅਤੇ ਨਜ਼ਰ ਵੀ ਧੁੰਦਲੀ ਹੋ ਸਕਦੀ ਹੈ।
ਇਸੇ ਤਰ੍ਹਾਂ ਫੋਨ ਦੀ ਲਗਾਤਾਰ ਵਰਤੋਂ ਉਂਗਲਾਂ ਤੇ ਗੁੱਟ 'ਚ ਦਰਦ ਪੈਦਾ ਕਰ ਸਕਦੀ ਹੈ। ਫੋਨ ਨੂੰ ਲਗਾਤਾਰ ਇੱਕੋ ਪੁਜ਼ੀਸ਼ਨ 'ਚ ਫੜੀ ਰੱਖਣ ਨਾਲ ਹੱਥਾਂ ਦੀਆਂ ਨਸਾਂ 'ਤੇ ਦਬਾਅ ਪੈਂਦਾ ਹੈ ਅਤੇ ਹੱਥਾਂ ਦੇ ਨਾਲ-ਨਾਲ ਗੁੱਟਾਂ 'ਚ ਵੀ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ।
ਫੋਨ ਜਾਂ ਕਿਸੇ ਵੀ ਡਿਵਾਈਸ ਨੂੰ ਦੇਖਦੇ ਸਮੇਂ ਆਪਣੀ ਧੌਣ ਨੂੰ ਝੁਕਾਉਣ ਦੀ ਬਜਾਏ ਉਸ ਨੂੰ ਅੱਖਾਂ ਦੇ ਲੈਵਲ 'ਤੇ ਲਿਆਓ। (ਇਸ ਦੌਰਾਨ ਬਾਹਾਂ, ਮੋਢਿਆਂ ਤੇ ਗੁੱਟ 'ਤੇ ਤਣਾਅ ਹੋ ਸਕਦਾ ਹੈ, ਇਸ ਲਈ ਸਹਾਰਾ ਲਓ)।
ਕੰਪਿਊਟਰ ਸਕ੍ਰੀਨ ਤੇ ਮੌਨੀਟਰ ਨੂੰ ਅੱਖਾਂ ਦੇ ਲੈਵਲ ਤੋਂ ਥੋੜ੍ਹਾ ਜਿਹਾ ਹੇਠਾਂ ਰੱਖਣ ਦੀ ਕੋਸ਼ਿਸ਼ ਕਰੋ।
ਹਰ 10-15 ਮਿੰਟ 'ਚ ਥੋੜ੍ਹਾ ਸਮਾਂ ਕੱਢ ਕੇ ਸਿੱਧੇ ਬੈਠਣ ਦਾ ਯਤਨ ਕਰੋ।
ਦਫ਼ਤਰ ਜਾਂ ਘਰ 'ਚ ਲੰਬੇ ਸਮੇਂ ਤੱਕ ਕੰਮ ਦੇ ਦੌਰਾਨ ਆਪਣੇ ਸਰੀਰ ਨੂੰ ਸਟ੍ਰੈਚ ਕਰੋ ਜਾਂ ਬੈਠਣ ਦੀ ਸਥਿਤੀ ਬਦਲੋ।
ਆਪਣੇ ਫੋਨ ਜਾਂ ਟੈਬਲੇਟ ਨੂੰ ਅੱਖਾਂ ਦੇ ਲੈਵਲ 'ਤੇ ਰੱਖਣ ਲਈ ਫੋਨ ਸਟੈਂਡ, ਲੈਪਟਾਪ ਸਟੈਂਡ ਆਦਿ ਦੀ ਵਰਤੋਂ ਕਰਨਾ ਬਿਹਤਰ ਹੈ।
ਧੌਣ ਨੂੰ ਸੱਜੇ-ਖੱਬੇ ਅਤੇ ਉੱਪਰ-ਹੇਠਾਂ ਵੱਲ ਘੁੰਮਾਓ।
ਮੋਢਿਆਂ ਨੂੰ ਉੱਪਰ-ਹੇਠਾਂ ਕਰਕੇ ਸਟ੍ਰੈਚ ਕਰੋ।
ਧੌਣ ਨੂੰ ਪਿੱਛੇ ਵੱਲ ਹਲਕਾ ਖਿੱਚੋ ਤਾਂ ਜੋ ਠੋਡੀ ਛਾਤੀ ਦੇ ਨੇੜੇ ਆਵੇ।
ਬਾਹਾਂ 'ਚ ਸੁੰਨਪਨ ਜਾਂ ਕਮਜ਼ੋਰੀ ਮਹਿਸੂਸ ਹੋਵੇ।
ਰੋਜ਼ਾਨਾ ਦੀਆਂ ਗਤੀਵਿਧੀਆਂ ਜਾਂ ਨੀਂਦ 'ਚ ਵਿਘਨ ਪੈ ਰਿਹਾ ਹੋਵੇ।
ਧੌਣ ਵਿਚ ਦਰਦ ਜਾਂ ਅਕੜਾਅ
ਮੋਢਿਆਂ 'ਚ ਖਿੱਚ ਮਹਿਸੂਸ ਹੋਣਾ
ਪਿੱਠ ਦੇ ਉਪਰਲੇ ਹਿੱਸੇ 'ਚ ਦਰਦ
ਸਿਰ ਦੇ ਹੇਠਲੇ ਹਿੱਸੇ 'ਚ ਦਰਦ
ਹੱਥਾਂ ਜਾਂ ਬਾਹਾਂ 'ਚ ਝੁਣਝੁਣੀ
ਇਨਸਾਨ ਦਾ ਸਰੀਰ ਸਿੱਧਾ ਦੇਖਣ ਲਈ ਬਣਿਆ ਹੈ, ਪਰ ਬੀਤੇ ਦਹਾਕਿਆਂ 'ਚ ਤਕਨਾਲੋਜੀ 'ਤੇ ਨਿਰਭਰਤਾ ਕਾਰਨ ਸਾਡਾ ਪੋਸਚਰ ਕੁਦਰਤੀ ਢਾਂਚੇ ਦੇ ਉਲਟ ਹੋ ਗਿਆ ਹੈ। ਦੱਸ ਦੇਈਏ ਕਿ ਜੇਕਰ ਧੌਣ ਸਿੱਧੀ ਰੱਖ ਕੇ ਮੋਬਾਈਲ ਫੋਨ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਧੌਣ 'ਤੇ ਘੱਟੋ-ਘੱਟ 5 ਕਿੱਲੋ ਦਾ ਦਬਾਅ ਪੈਂਦਾ ਹੈ।
ਜੇਕਰ ਧੌਣ 15 ਡਿਗਰੀ ਝੁਕਾਈ ਜਾਵੇ ਤਾਂ 12 ਕਿੱਲੋ, 45 ਡਿਗਰੀ ਝੁਕਣ 'ਤੇ ਲਗਪਗ 22 ਕਿੱਲੋ ਅਤੇ ਜੇਕਰ ਇਹ 60 ਡਿਗਰੀ ਤਕ ਝੁਕ ਜਾਵੇ ਤਾਂ 27 ਕਿੱਲੋ ਤੋਂ ਵੀ ਵੱਧ ਦਾ ਦਬਾਅ ਧੌਣ ਦੀਆਂ ਮਾਸਪੇਸ਼ੀਆਂ ਅਤੇ ਰੀੜ੍ਹ ਦੀਆਂ ਹੱਡੀਆਂ 'ਤੇ ਪੈਂਦਾ ਹੈ। ਇਹੋ ਕਾਰਨ ਹੈ ਕਿ ਇਨ੍ਹੀਂ ਦਿਨੀਂ ਰੀੜ੍ਹ ਦੀ ਹੱਡੀ ਦਾ ਢਾਂਚਾ ਤੇਜ਼ੀ ਨਾਲ ਵਿਗੜ ਰਿਹਾ ਹੈ।
ਇਨ੍ਹੀਂ ਦਿਨੀਂ ਧੌਣ ਦੇ ਦਰਦ ਦੇ ਜਿੰਨੇ ਵੀ ਮਰੀਜ਼ ਆ ਰਹੇ ਹਨ, ਉਨ੍ਹਾਂ ਵਿੱਚੋਂ ਲਗਪਗ 90 ਪ੍ਰਤੀਸ਼ਤ 'ਟੈੱਕ ਨੈੱਕ' ਦੀ ਸਮੱਸਿਆ ਨਾਲ ਜੂਝ ਰਹੇ ਹਨ। ਤੁਸੀਂ ਦਿਨ ਭਰ 7 ਤੋਂ 8 ਘੰਟੇ ਦਫ਼ਤਰ 'ਚ ਬਿਤਾਉਣ ਤੋਂ ਬਾਅਦ ਵੀ ਕਈ ਘੰਟੇ ਫੋਨ ਜਾਂ ਹੋਰ ਤਕਨੀਕੀ ਸਾਧਨਾਂ 'ਤੇ ਨਿਰਭਰ ਰਹਿੰਦੇ ਹੋ, ਜੋ ਤੁਹਾਡੀ ਰੀੜ੍ਹ ਦੀ ਹੱਡੀ ਦੀਆਂ ਮਾਸਪੇਸ਼ੀਆਂ 'ਤੇ ਭਾਰੀ ਦਬਾਅ ਪਾ ਕੇ ਕਈ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਦਵਾਈ ਲੈ ਕੇ ਤੁਸੀਂ ਦਰਦ ਨੂੰ ਕੁਝ ਸਮੇਂ ਲਈ ਠੀਕ ਕਰ ਸਕਦੇ ਹੋ, ਪਰ ਇਹ ਪੱਕਾ ਹੱਲ ਨਹੀਂ ਹੈ। ਇਸ ਦੇ ਕਾਰਨ ਅੱਗੇ ਵੱਲ ਝੁਕੇ ਹੋਏ ਮੋਢੇ ਜਾਂ ਪਿੱਠ ਦਾ ਗੋਲਾਕਾਰ ਹੋਣਾ ਦੇਖਿਆ ਜਾ ਸਕਦਾ ਹੈ। ਨਾਲ ਹੀ ਹੱਥਾਂ ਵਿਚ ਦਰਦ ਅਤੇ ਅੱਖਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਰਹੀਆਂ ਹਨ। ਲੋਕ ਕਹਿੰਦੇ ਹਨ ਕਿ ਅਸੀਂ ਲੈਪਟਾਪ ਜਾਂ ਫੋਨ ਤੋਂ ਬਿਨਾਂ ਕੰਮ ਨਹੀਂ ਕਰ ਸਕਦੇ। ਜੇਕਰ ਇਹ ਤੁਹਾਡੀ ਮਜਬੂਰੀ ਹੈ ਤਾਂ ਅਸੀਂ ਇਹ ਨਹੀਂ ਕਹਿੰਦੇ ਕਿ ਇਨ੍ਹਾਂ ਦੀ ਵਰਤੋਂ ਬੰਦ ਕਰ ਦਿਓ, ਪਰ ਸਹੀ ਪੋਸਚਰ, ਨਿਯਮਤ ਕਸਰਤ ਤੇ ਸਹੀ ਖੁਰਾਕ ਨਾਲ ਸਮਝੌਤਾ ਨਾ ਕਰੋ। ਇਸ ਨਾਲ ਤੁਸੀਂ ਆਪਣਾ ਕੰਮ ਵੀ ਚੰਗੀ ਤਰ੍ਹਾਂ ਕਰ ਸਕੋਗੇ ਅਤੇ 'ਟੈਕ ਨੈੱਕ' ਦੀ ਸਮੱਸਿਆ ਤੋਂ ਵੀ ਦੂਰ ਰਹੋਗੇ।
(ਡਾ. ਸੁਭਾਸ਼ ਜਾਂਗੜ, ਸੀਨੀਅਰ ਹੱਡੀਆਂ ਦੇ ਮਾਹਰ, ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ, ਗੁਰੂਗ੍ਰਾਮ)
'ਟੈੱਕ ਨੈੱਕ' ਤਕਨਾਲੋਜੀ 'ਤੇ ਵਧਦੀ ਨਿਰਭਰਤਾ ਕਾਰਨ ਧੌਣ ਅਤੇ ਹੋਰ ਅੰਗਾਂ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਲਈ ਵਰਤਿਆ ਜਾਂਦਾ ਡਾਕਟਰੀ ਸ਼ਬਦ ਹੈ। ਪਰ ਤੁਹਾਡਾ ਗੈਜੇਟ ਤੁਹਾਨੂੰ ਹੋਰ ਵੀ ਸਮੱਸਿਆਵਾਂ ਦੇ ਸਕਦਾ ਹੈ:
ਕਾਰਪਲ ਟਨਲ (Carpal Tunnel): ਇਹ ਫੋਨ ਨੂੰ ਲਗਾਤਾਰ ਫੜੀ ਰੱਖਣ ਨਾਲ ਗੁੱਟ ਦੀਆਂ ਨਸਾਂ 'ਤੇ ਦਬਾਅ ਕਾਰਨ ਪੈਦਾ ਹੁੰਦੀ ਹੈ। ਇਸ ਨਾਲ ਉਂਗਲਾਂ 'ਚ ਦਰਦ ਰਹਿ ਸਕਦਾ ਹੈ। ਇਸ ਤੋਂ ਬਚਣ ਲਈ ਗੁੱਟ ਨੂੰ ਸਿੱਧਾ ਰੱਖੋ ਅਤੇ ਮੇਜ਼ ਜਾਂ ਸਿਰਹਾਣੇ ਦੇ ਸਹਾਰੇ ਫੋਨ ਨੂੰ ਅੱਖਾਂ ਦੀ ਸੇਧ 'ਚ ਰੱਖੋ।
ਪਿੰਕੀ ਸਟ੍ਰੇਨ (Pinky Strain): ਜੇਕਰ ਤੁਹਾਡੀ ਛੋਟੀ ਉਂਗਲ 'ਚ ਨਿਸ਼ਾਨ ਜਾਂ ਦਰਦ ਹੁੰਦਾ ਹੈ ਤਾਂ ਇਹ ਫੋਨ ਨੂੰ ਹੇਠਾਂ ਤੋਂ ਲਗਾਤਾਰ ਸਹਾਰਾ ਦੇਣ ਕਾਰਨ ਹੋ ਸਕਦਾ ਹੈ। ਇਸ ਤੋਂ ਬਚਣ ਲਈ ਫੋਨ ਰਿੰਗ ਜਾਂ ਸਟ੍ਰੈਪ ਦੀ ਵਰਤੋਂ ਕਰੋ।
ਥੰਬ ਟੈਂਡਿਨਾਇਟਿਸ (Thumb Tendinitis): ਇਹ ਫੋਨ 'ਤੇ ਲਗਾਤਾਰ ਵੀਡੀਓ ਗੇਮਜ਼ ਖੇਡਣ ਜਾਂ ਟਾਈਪਿੰਗ ਕਰਨ ਨਾਲ ਅੰਗੂਠੇ 'ਚ ਹੁੰਦੀ ਹੈ। ਬਿਹਤਰ ਹੋਵੇਗਾ ਕਿ ਤੁਸੀਂ 'ਵਾਈਸ ਟੈਕਸਟ' (Voice-to-text) ਵਰਗੇ ਤਰੀਕੇ ਅਪਣਾਓ।