ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੈ LPG ਸਿਲੰਡਰ ਤਾਂ ਖਾਣਾ ਬਣਾਉਂਦੇ ਸਮੇਂ ਨਾ ਕਰੋ ਇਹ 5 ਗਲਤੀਆਂ, ਹੋਵੇਗੀ ਜ਼ਬਰਦਸਤ ਬਚਤ
ਅਕਸਰ LPG Cylinder ਦੇ ਖਰਚੇ 'ਚ ਕਟੌਤੀ ਕਰਨਾ ਮੁਸ਼ਕਲ ਲੱਗਦਾ ਹੈ। ਪਰ ਜੇਕਰ ਤੁਹਾਡੇ ਘਰ 'ਚ ਸਿਲੰਡਰ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦਾ ਹੈ, ਤਾਂ ਕੁਝ ਆਸਾਨ ਤਰੀਕੇ ਅਪਣਾ ਕੇ ਇਸ ਨੂੰ ਲੰਬੇ ਸਮੇਂ ਤੱਕ ਚਲਾਇਆ ਜਾ ਸਕਦਾ ਹੈ।
Publish Date: Mon, 05 Oct 2026 01:22 PM (IST)
Updated Date: Mon, 05 Oct 2026 01:25 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਗੈਸ ਸਿਲੰਡਰ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਜੇਬ 'ਤੇ ਕਾਫ਼ੀ ਭਾਰੀ ਪੈ ਰਹੀਆਂ ਹਨ, ਕਿਉਂਕਿ ਹਰ ਘਰ 'ਚ ਹਰ ਰੋਜ਼ ਖਾਣਾ ਬਣਦਾ ਹੈ। ਅਜਿਹੇ 'ਚ ਸਿਲੰਡਰ ਦੇ ਖਰਚੇ 'ਚ ਕਟੌਤੀ ਕਰਨਾ ਮੁਸ਼ਕਲ ਲੱਗਦਾ ਹੈ। ਪਰ ਜੇਕਰ ਤੁਹਾਡੇ ਘਰ 'ਚ ਸਿਲੰਡਰ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦਾ ਹੈ, ਤਾਂ ਕੁਝ ਆਸਾਨ ਤਰੀਕੇ ਅਪਣਾ ਕੇ ਇਸ ਨੂੰ ਲੰਬੇ ਸਮੇਂ ਤੱਕ ਚਲਾਇਆ ਜਾ ਸਕਦਾ ਹੈ।
ਬਰਨਰ ਦੀ ਸਫਾਈ
ਬਰਨਰ ਦਾ ਗੰਦਾ ਹੋਣਾ ਵੀ ਗੈਸ ਦੀ ਜ਼ਿਆਦਾ ਖਪਤ ਦਾ ਕਾਰਨ ਬਣਦਾ ਹੈ। ਇਸ ਦੇ ਛੇਦ ਬੰਦ ਹੋਣ ਜਾਂ ਗੰਦਗੀ ਜਮ੍ਹਾਂ ਹੋਣ ਕਾਰਨ ਗੈਸ ਆਪਣੀ ਪੂਰੀ ਸਮਰੱਥਾ ਨਾਲ ਨਹੀਂ ਸੜਦੀ। ਇਸ ਤੋਂ ਬਚਣ ਲਈ ਹਫ਼ਤੇ 'ਚ ਘੱਟੋ-ਘੱਟ ਇੱਕ ਵਾਰ ਬਰਨਰ ਦੀ ਸਫਾਈ ਜ਼ਰੂਰ ਕਰੋ।
ਪ੍ਰੈਸ਼ਰ ਕੁਕਰ ਦੀ ਵਰਤੋਂ
ਪ੍ਰੈਸ਼ਰ ਕੁਕਰ 'ਚ ਖਾਣਾ ਬਣਾਉਣਾ ਸਮੇਂ ਅਤੇ ਗੈਸ ਦੋਵਾਂ ਦੀ ਬਚਤ ਕਰਨ ਦਾ ਵਧੀਆ ਤਰੀਕਾ ਹੈ। ਜੇਕਰ ਤੁਸੀਂ ਸਬਜ਼ੀ ਜਾਂ ਪੁਲਾਓ ਵਰਗੀ ਕੋਈ ਚੀਜ਼ ਬਣਾ ਰਹੇ ਹੋ ਤਾਂ ਜਿੱਥੋਂ ਤੱਕ ਸੰਭਵ ਹੋਵੇ, ਪ੍ਰੈਸ਼ਰ ਕੁਕਰ ਦੀ ਵਰਤੋਂ ਕਰੋ। ਇੱਕ ਅੰਦਾਜ਼ੇ ਮੁਤਾਬਕ ਕੁਕਰ 'ਚ ਖਾਣਾ ਪਕਾਉਣ ਨਾਲ ਕਰੀਬ 30 ਤੋਂ 50 ਫ਼ੀਸਦੀ ਤੱਕ ਗੈਸ ਦੀ ਬਚਤ ਹੋ ਸਕਦੀ ਹੈ।
ਖਾਣਾ ਬਣਾਉਂਦੇ ਸਮੇਂ ਸਹੀ ਬਰਤਨ ਚੁਣੋ
ਬਹੁਤ ਘੱਟ ਲੋਕ ਜਾਣਦੇ ਹਨ ਕਿ ਖਾਣਾ ਬਣਾਉਂਦੇ ਸਮੇਂ ਸਹੀ ਬਰਤਨ ਦੀ ਚੋਣ ਕਰਨਾ ਵੀ ਕਾਫ਼ੀ ਜ਼ਰੂਰੀ ਹੈ। ਹਮੇਸ਼ਾ ਅਜਿਹਾ ਬਰਤਨ ਚੁਣੋ ਜਿਸ ਦਾ ਹੇਠਲਾ ਹਿੱਸਾ ਟੇਢਾ-ਮੇਢਾ ਨਾ ਹੋਵੇ, ਸਗੋਂ ਬਿਲਕੁਲ ਸਮਤਲ ਹੋਵੇ। ਦਰਅਸਲ, ਸਮਤਲ ਬਰਤਨ 'ਚ ਬਰਨਰ ਦੀ ਗਰਮੀ ਸਹੀ ਤਰੀਕੇ ਨਾਲ ਪਹੁੰਚਦੀ ਹੈ, ਜਿਸ ਨਾਲ LPG ਦੀ ਬਚਤ ਹੁੰਦੀ ਹੈ। ਇਸ ਦੇ ਨਾਲ ਹੀ ਛੋਟੇ ਬਰਤਨ ਨੂੰ ਵੱਡੇ ਬਰਨਰ 'ਤੇ ਅਤੇ ਵੱਡੇ ਬਰਤਨ ਨੂੰ ਛੋਟੇ ਬਰਨਰ 'ਤੇ ਰੱਖਣ ਤੋਂ ਬਚੋ।
ਮੱਧਮ ਸੇਕ 'ਤੇ ਪਕਾਓ ਖਾਣਾ
ਕੁਝ ਲੋਕਾਂ ਨੂੰ ਲੱਗਦਾ ਹੈ ਕਿ ਤੇਜ਼ ਆਂਚ 'ਤੇ ਖਾਣਾ ਪਕਾਉਣ ਨਾਲ ਖਾਣਾ ਜਲਦੀ ਤਿਆਰ ਹੋਵੇਗਾ ਅਤੇ ਗੈਸ ਵੀ ਬਚੇਗੀ। ਪਰ ਇਹ ਇੱਕ ਵੱਡੀ ਗਲਤਫਹਿਮੀ ਹੈ। ਮੱਧਮ ਜਾਂ ਹੌਲੀ ਆਂਚ 'ਤੇ ਖਾਣਾ ਪਕਾਉਣ ਨਾਲ ਗੈਸ ਦੀ ਬਚਤ ਹੁੰਦੀ ਹੈ ਅਤੇ ਖਾਣਾ ਵੀ ਚੰਗੀ ਤਰ੍ਹਾਂ ਪੱਕ ਜਾਂਦਾ ਹੈ।
ਗੈਸ ਲੀਕੇਜ ਜ਼ਰੂਰ ਚੈੱਕ ਕਰੋ
ਕਈ ਵਾਰ ਗੈਸ ਸਿਲੰਡਰ ਜਲਦੀ ਖ਼ਤਮ ਹੋਣ ਦਾ ਕਾਰਨ ਖਾਣਾ ਬਣਾਉਣ 'ਚ ਲਾਪਰਵਾਹੀ ਨਹੀਂ, ਸਗੋਂ ਗੈਸ ਲੀਕੇਜ ਵੀ ਹੋ ਸਕਦੀ ਹੈ। ਇਸ ਲਈ ਸਮੇਂ-ਸਮੇਂ 'ਤੇ ਗੈਸ ਪਾਈਪ ਨੂੰ ਚੈੱਕ ਕਰੋ ਕਿ ਕਿਤੇ ਉਸ 'ਚ ਦਰਾਰ ਤਾਂ ਨਹੀਂ ਪਈ। ਇਸ ਦੇ ਨਾਲ ਹੀ ਰੈਗੂਲੇਟਰ ਦੀ ਜਾਂਚ ਕਰਵਾਉਣਾ ਵੀ ਜ਼ਰੂਰੀ ਹੈ। ਜੇ ਗੈਸ ਦੀ ਗੰਧ ਆਵੇ ਤਾਂ ਤੁਰੰਤ ਗੈਸ ਸਪਲਾਈ ਬੰਦ ਕਰੋ ਅਤੇ ਅੱਗ ਜਾਂ ਇਲੈਕਟ੍ਰਿਕ ਸਵਿੱਚ ਦੀ ਵਰਤੋਂ ਨਾ ਕਰੋ।