- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਪਹਿਲਾਂ ਹੋਏ ਅਧਿਐਨਾਂ ’ਚ ਇਹ ਪਾਇਆ ਗਿਆ ਸੀ ਕਿ ਕੈਲੋਰੀ ਦੀ ਖਪਤ ਘਟਾਏ ਬਿਨਾਂ ਘੱਟ ਪ੍ਰੋਟੀਨ ਲੈਣ ਨਾਲ ਮੱਖੀਆਂ ਤੇ ਚੂਹਿਆਂ ਦੀ ਉਮਰ ਵਧਾਈ ਜਾ ਸਕਦੀ ਹੈ। ਖੋਜਕਾਰਾਂ ਨੇ ਇਹ ਵੀ ਦੱਸਿਆ ਕਿ ਮਨੁੱਖਾਂ ’ਤੇ ਹਾਲ ਹੀ ’ਚ ਹੋਏ ਕਈ ਕਲੀਨਿਕਲ ਟ੍ਰਾਇਲਾਂ ਤੋਂ ਪਤਾ ਲੱਗਿਆ ਹੈ ਕਿ ਪ੍ਰੋਟੀਨ ਦਾ ਸੇਵਨ ਘਟਾਉਣ ਨਾਲ ਭਾਰ ਤੇ ਸਰੀਰ ’ਚ ਚਰਬੀ ਦੀ ਮਾਤਰਾ ਘਟ ਸਕਦੀ ਹੈ ਤੇ ਵਰਤ ਵਾਲੇ ਸਮੇਂ ਦੀ ਖੂਨ ’ਚ ਸ਼ੂਗਰ ਦੇ ਪੱਧਰ ’ਚ ਸੁਧਾਰ ਹੋ ਸਕਦਾ ਹੈ, ਭਾਵੇਂ ਘੱਟ ਪ੍ਰੋਟੀਨ ਲੈਣ ਵਾਲੇ ਲੋਕ ਵੱਧ ਕੈਲੋਰੀ ਹੀ ਕਿਉਂ ਨਾ ਲੈਂਦੇ ਹੋਣ।

ਪੀਟੀਆਈ, ਲਾਈਫਸਟਾਈਲ ਡੈਸਕ। ਇੱਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਘੱਟ ਪ੍ਰੋਟੀਨ ਦਾ ਸੇਵਨ ਖ਼ਾਸ ਕਰ ਕੇ ਉਨ੍ਹਾਂ ਲੋਕਾਂ ਲਈ ਲਾਭਦਾਈ ਹੋ ਸਕਦਾ ਹੈ, ਜੋ ਬੈਠੇ-ਬੈਠੇ ਰਹਿਣ ਵਾਲੀ ਜੀਵਨਸ਼ੈਲੀ (ਘੱਟ ਸਰੀਰਕ ਗਤੀਵਿਧੀ) ਅਪਣਾਉਂਦੇ ਹਨ। ਇਸ ਨਾਲ ਉਨ੍ਹਾਂ ਦੀ ਉਮਰ ਵੀ ਵੱਧ ਸਕਦੀ ਹੈ।
ਅਮਰੀਕਾ ਦੀ ਵਿਸਕਾਨਸਿਨ-ਮੈਡਿਸਨ ਯੂਨੀਵਰਸਿਟੀ ਦੇ ਖੋਜਕਾਰ ਡਡਲੀ ਲੈਮਿੰਗ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਸਰਗਰਮ ਲੋਕਾਂ ’ਚ ਮਾਸਪੇਸ਼ੀਆਂ ਦੇ ਵਿਕਾਸ ਲਈ ਪ੍ਰੋਟੀਨ ਲਾਭਕਾਰੀ ਹੁੰਦਾ ਹੈ, ਪਰ ਕਿਉਂਕਿ ਜ਼ਿਆਦਾਤਰ ਲੋਕ ਵੱਧ ਸਰੀਰਕ ਗਤੀਵਿਧੀ ਨਹੀਂ ਕਰਦੇ, ਇਸ ਲਈ ਸੰਭਵ ਹੈ ਕਿ ਬਹੁਤ ਸਾਰੇ ਲੋਕ ਆਪਣੀ ਲੋੜ ਨਾਲੋਂ ਵੱਧ ਪ੍ਰੋਟੀਨ ਲੈ ਰਹੇ ਹਨ। ਇਸ ਦਾ ਸਿਹਤ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।
ਇਹ ਅਧਿਐਨ ਸੈੱਲ ਪ੍ਰੈਸ ਬਲੂ ਜਰਨਲ ’ਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਦੌਰਾਨ ਘੱਟ ਪ੍ਰੋਟੀਨ ਦੇ ਸੇਵਨ ਤੇ ਉਮਰ ਵਧਣ ਨਾਲ ਸਬੰਧਤ 350 ਖੋਜ-ਪੱਤਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਤੋਂ ਪਹਿਲਾਂ ਹੋਏ ਅਧਿਐਨਾਂ ’ਚ ਇਹ ਪਾਇਆ ਗਿਆ ਸੀ ਕਿ ਕੈਲੋਰੀ ਦੀ ਖਪਤ ਘਟਾਏ ਬਿਨਾਂ ਘੱਟ ਪ੍ਰੋਟੀਨ ਲੈਣ ਨਾਲ ਮੱਖੀਆਂ ਤੇ ਚੂਹਿਆਂ ਦੀ ਉਮਰ ਵਧਾਈ ਜਾ ਸਕਦੀ ਹੈ। ਖੋਜਕਾਰਾਂ ਨੇ ਇਹ ਵੀ ਦੱਸਿਆ ਕਿ ਮਨੁੱਖਾਂ ’ਤੇ ਹਾਲ ਹੀ ’ਚ ਹੋਏ ਕਈ ਕਲੀਨਿਕਲ ਟ੍ਰਾਇਲਾਂ ਤੋਂ ਪਤਾ ਲੱਗਿਆ ਹੈ ਕਿ ਪ੍ਰੋਟੀਨ ਦਾ ਸੇਵਨ ਘਟਾਉਣ ਨਾਲ ਭਾਰ ਤੇ ਸਰੀਰ ’ਚ ਚਰਬੀ ਦੀ ਮਾਤਰਾ ਘਟ ਸਕਦੀ ਹੈ ਤੇ ਵਰਤ ਵਾਲੇ ਸਮੇਂ ਦੀ ਖੂਨ ’ਚ ਸ਼ੂਗਰ ਦੇ ਪੱਧਰ ’ਚ ਸੁਧਾਰ ਹੋ ਸਕਦਾ ਹੈ, ਭਾਵੇਂ ਘੱਟ ਪ੍ਰੋਟੀਨ ਲੈਣ ਵਾਲੇ ਲੋਕ ਵੱਧ ਕੈਲੋਰੀ ਹੀ ਕਿਉਂ ਨਾ ਲੈਂਦੇ ਹੋਣ।
ਹਾਲਾਂਕਿ, ਕਸਰਤ ਦੇ ਨਾਲ ਵੱਧ ਪ੍ਰੋਟੀਨ ਲੈਣ ਨਾਲ ਭਾਰ ਘਟਾਉਣ ਤੇ ਬਜ਼ੁਰਗਾਂ ’ਚ ਉਮਰ ਦੇ ਨਾਲ ਮਾਸਪੇਸ਼ੀਆਂ ਦੇ ਘਟਣ ਨੂੰ ਘਟਾਉਣ ’ਚ ਮਦਦ ਮਿਲਦੀ ਹੈ। ਖੋਜਕਾਰਾਂ ਨੇ ਉਨ੍ਹਾਂ ਸੰਭਾਵਿਤ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਜੋ ਵੱਖ-ਵੱਖ ਅਧਿਐਨਾਂ ’ਚ ਵਾਰ-ਵਾਰ ਸਾਹਮਣੇ ਆਏ ਹਨ। ਇਨ੍ਹਾਂ ਤੋਂ ਇਹ ਸਮਝਣ ਵਿੱਚ ਮਦਦ ਮਿਲ ਸਕਦੀ ਹੈ ਕਿ ਘੱਟ ਪ੍ਰੋਟੀਨ ਵਾਲਾ ਭੋਜਨ ਸਿਹਤ ਨੂੰ ਕਿਵੇਂ ਬਿਹਤਰ ਬਣਾ ਸਕਦਾ ਹੈ ਤੇ ਲੰਬੀ ਉਮਰ ’ਚ ਕਿਵੇਂ ਸਹਾਇਕ ਹੋ ਸਕਦਾ ਹੈ।