- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਨ੍ਹਾਂ ਦਾ ਈਕਿਊ ਬਹੁਤ ਘੱਟ ਹੁੰਦਾ ਹੈ, ਉਹ ਸਿਰਫ਼ ਆਪਣੀਆਂ ਹੀ ਭਾਵਨਾਵਾਂ ਨੂੰ ਸਮਝ ਪਾਉਂਦੇ ਹਨ। ਜੇਕਰ ਕਦੇ ਉਨ੍ਹਾਂ ਦਾ ਸਾਥੀ ਜਾਂ ਕੋਈ ਦੋਸਤ ਆਪਣਾ ਗੁੱਸਾ ਜਾਂ ਨਾਰਾਜ਼ਗੀ ਜ਼ਾਹਰ ਕਰਦਾ ਹੈ ਤਾਂ ਉਨ੍ਹਾਂ ਨੂੰ ਇਹ ਗੱਲ ਅਜੀਬ ਅਤੇ ਨਾਪਸੰਦ ਲੱਗ ਸਕਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕਿਸੇ ਵਿਅਕਤੀ ਦਾ ਭਾਵਨਾਤਮਕ ਤੌਰ 'ਤੇ ਕਮਜ਼ੋਰ ਹੋਣਾ ਸਿਰਫ਼ ਉਸ ਨੂੰ ਹੀ ਮਾਨਸਿਕ ਤੌਰ 'ਤੇ ਪਰੇਸ਼ਾਨ ਨਹੀਂ ਕਰਦਾ, ਸਗੋਂ ਇਸ ਦਾ ਅਸਰ ਉਸ ਦੇ ਰਿਸ਼ਤਿਆਂ, ਸਿਹਤ ਅਤੇ ਰੋਜ਼ਾਨਾ ਦੀ ਜ਼ਿੰਦਗੀ 'ਤੇ ਵੀ ਬੁਰੀ ਤਰ੍ਹਾਂ ਪੈ ਸਕਦਾ ਹੈ। ਜਿਸ ਤਰ੍ਹਾਂ ਉੱਚ ਆਈਕਿਊ ਜ਼ਿੰਦਗੀ ਨੂੰ ਵਿਹਾਰਕ ਤਰੀਕੇ ਨਾਲ ਜਿਊਣ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਉੱਚ ਈਕਿਊ ਜ਼ਿੰਦਗੀ ਵਿੱਚ ਮਨ ਨੂੰ ਸੰਤੁਲਿਤ ਰੱਖਣ ਅਤੇ ਸ਼ਾਂਤੀ ਨਾਲ ਜਿਊਣ ਲਈ ਲਾਜ਼ਮੀ ਹੈ।
ਅਜਿਹੇ ਵਿੱਚ ਆਓ ਜਾਣਦੇ ਹਾਂ ਭਾਵਨਾਤਮਕ ਤੌਰ 'ਤੇ ਕਮਜ਼ੋਰ ਲੋਕਾਂ ਨਾਲ ਜੁੜੇ ਉਨ੍ਹਾਂ ਸੰਕੇਤਾਂ ਬਾਰੇ, ਜਿਨ੍ਹਾਂ 'ਤੇ ਧਿਆਨ ਨਾ ਦਿੱਤਾ ਜਾਵੇ ਤਾਂ ਮਾਨਸਿਕ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ।
ਭਾਵਨਾਤਮਕ ਤੌਰ 'ਤੇ ਕਮਜ਼ੋਰ ਹੋਣ ਦਾ ਕੀ ਮਤਲਬ ਹੈ?
ਘੱਟ ਈਕਿਊ ਤੁਹਾਡੇ ਤੋਂ ਆਪਣੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ 'ਤੇ ਕਾਬੂ ਰੱਖਣ ਦੀ ਸਮਰੱਥਾ ਖੋਹ ਸਕਦਾ ਹੈ। ਇਸ ਦੇ ਕਈ ਅਜਿਹੇ ਸੰਕੇਤ ਹਨ, ਜਿਨ੍ਹਾਂ ਨੂੰ ਤੁਸੀਂ ਆਪਣੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੇ ਲੋਕਾਂ ਵਿੱਚ ਵੀ ਪਛਾਣ ਸਕਦੇ ਹੋ।
ਹਮੇਸ਼ਾ ਖ਼ੁਦ ਨੂੰ ਸਹੀ ਮੰਨਣਾ
ਕੁਝ ਲੋਕ ਅਜਿਹੇ ਹੁੰਦੇ ਹਨ, ਜੋ ਕਿਸੇ ਬਹਿਸ ਵਿੱਚ ਉਦੋਂ ਤੱਕ ਅੜੇ ਰਹਿੰਦੇ ਹਨ, ਜਦੋਂ ਤੱਕ ਉਹ ਖ਼ੁਦ ਨੂੰ ਸਹੀ ਸਾਬਤ ਨਹੀਂ ਕਰ ਲੈਂਦੇ। ਇਹ ਭਾਵਨਾਤਮਕ ਤੌਰ 'ਤੇ ਕਮਜ਼ੋਰ ਲੋਕਾਂ ਦੀ ਨਿਸ਼ਾਨੀ ਹੈ, ਕਿਉਂਕਿ ਉਹ ਖ਼ੁਦ ਨੂੰ ਹਾਰਦਾ ਹੋਇਆ ਨਹੀਂ ਦੇਖ ਸਕਦੇ। ਅਜਿਹੇ ਲੋਕਾਂ ਦੀ ਸ਼ਬਦਾਵਲੀ ਵਿੱਚ ਹਾਰ ਮੰਨਣ ਲਈ ਕੋਈ ਥਾਂ ਨਹੀਂ ਹੁੰਦੀ। ਹਾਰ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਤੋੜ ਸਕਦੀ ਹੈ।
ਦੂਜਿਆਂ ਦੀਆਂ ਭਾਵਨਾਵਾਂ ਤੋਂ ਅਣਜਾਣ
ਜਿਨ੍ਹਾਂ ਦਾ ਈਕਿਊ ਬਹੁਤ ਘੱਟ ਹੁੰਦਾ ਹੈ, ਉਹ ਸਿਰਫ਼ ਆਪਣੀਆਂ ਹੀ ਭਾਵਨਾਵਾਂ ਨੂੰ ਸਮਝ ਪਾਉਂਦੇ ਹਨ। ਜੇਕਰ ਕਦੇ ਉਨ੍ਹਾਂ ਦਾ ਸਾਥੀ ਜਾਂ ਕੋਈ ਦੋਸਤ ਆਪਣਾ ਗੁੱਸਾ ਜਾਂ ਨਾਰਾਜ਼ਗੀ ਜ਼ਾਹਰ ਕਰਦਾ ਹੈ ਤਾਂ ਉਨ੍ਹਾਂ ਨੂੰ ਇਹ ਗੱਲ ਅਜੀਬ ਅਤੇ ਨਾਪਸੰਦ ਲੱਗ ਸਕਦੀ ਹੈ। ਇੰਨਾ ਹੀ ਨਹੀਂ, ਕਿਸੇ ਵੱਲੋਂ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ 'ਤੇ ਉਨ੍ਹਾਂ ਨੂੰ ਚਿੜ੍ਹ ਵੀ ਹੋ ਸਕਦੀ ਹੈ।
ਬਿਨਾਂ ਸੋਚੇ-ਸਮਝੇ ਵਿਹਾਰ ਕਰਨਾ
ਕਿਸੇ ਵੀ ਸਥਿਤੀ ਨੂੰ ਸਮਝਣ ਦੀ ਬਜਾਏ ਇਨ੍ਹਾਂ ਦਾ ਦਿਮਾਗ਼ ਸਿਰਫ਼ ਆਪਣੀਆਂ ਭਾਵਨਾਵਾਂ ਦੇ ਆਲੇ-ਦੁਆਲੇ ਹੀ ਘੁੰਮਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਭਾਵਨਾਤਮਕ ਤੌਰ 'ਤੇ ਕਮਜ਼ੋਰ ਲੋਕ ਬਿਨਾਂ ਸੋਚੇ-ਸਮਝੇ ਵਿਹਾਰ ਕਰਦੇ ਦਿਖਾਈ ਦਿੰਦੇ ਹਨ ਅਤੇ ਉਨ੍ਹਾਂ ਦਾ ਮਨ ਵੀ ਵਾਰ-ਵਾਰ ਬਦਲਦਾ ਰਹਿੰਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਦੋਂ, ਕੀ ਅਤੇ ਕਿੱਥੇ ਕਹਿਣਾ ਹੈ।
ਆਪਣੀਆਂ ਪਰੇਸ਼ਾਨੀਆਂ ਲਈ ਦੂਜਿਆਂ ਨੂੰ ਦੋਸ਼ ਦੇਣਾ
ਮਾਨਸਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਦੂਜਿਆਂ ਦੀਆਂ ਪਰੇਸ਼ਾਨੀਆਂ ਦੀ ਕੋਈ ਪਰਵਾਹ ਨਹੀਂ ਹੁੰਦੀ ਅਤੇ ਉਹ ਆਪਣੀਆਂ ਮੁਸ਼ਕਲਾਂ ਲਈ ਵੀ ਦੂਜਿਆਂ ਨੂੰ ਹੀ ਦੋਸ਼ ਦਿੰਦੇ ਨਜ਼ਰ ਆਉਂਦੇ ਹਨ। 'ਫਲਾਣੇ ਦੇ ਅਜਿਹਾ ਕਹਿਣ ਜਾਂ ਕਰਨ ਕਰਕੇ ਇਹ ਸਭ ਹੋਇਆ' ਉਨ੍ਹਾਂ ਦਾ ਪਸੰਦੀਦਾ ਜੁਮਲਾ ਹੁੰਦਾ ਹੈ।
ਹਾਲਾਤ ਦਾ ਸਹੀ ਢੰਗ ਨਾਲ ਸਾਹਮਣਾ ਨਾ ਕਰ ਸਕਣਾ
ਕਿਸੇ ਵੀ ਸਥਿਤੀ ਨੂੰ ਸਹੀ ਢੰਗ ਨਾਲ ਨਾ ਸਮਝ ਸਕਣਾ ਅਤੇ ਆਪਣੀਆਂ ਹੀ ਭਾਵਨਾਵਾਂ ਨੂੰ ਸਭ ਤੋਂ ਵੱਧ ਮਹੱਤਵ ਦੇਣਾ, ਭਾਵਨਾਤਮਕ ਤੌਰ 'ਤੇ ਸਥਿਰ ਨਾ ਹੋਣ ਦੀ ਨਿਸ਼ਾਨੀ ਹੈ। ਇਹੀ ਕਾਰਨ ਹੈ ਕਿ ਅਜਿਹੇ ਲੋਕਾਂ ਦੇ ਰਿਸ਼ਤੇ ਵੀ ਜ਼ਿਆਦਾ ਸਮੇਂ ਤੱਕ ਨਹੀਂ ਟਿਕਦੇ ਅਤੇ ਉਹ ਅਕਸਰ ਇਕੱਲੇਪਣ ਦਾ ਸ਼ਿਕਾਰ ਵੀ ਹੋ ਜਾਂਦੇ ਹਨ।