- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਅਸਲ, ਹਵਾ ਵਿੱਚ ਮੌਜੂਦ ਪੀਐੱਮ 2.5 ਦੇ ਬੇਹੱਦ ਬਾਰੀਕ ਕਣ ਸਾਹ ਰਾਹੀਂ ਫੇਫੜਿਆਂ ਦੀਆਂ ਡੂੰਘੀਆਂ ਪਰਤਾਂ ਤੱਕ ਪਹੁੰਚ ਜਾਂਦੇ ਹਨ। ਇਹ ਅਤਿ-ਬਾਰੀਕ ਕਣ ਖ਼ੂਨ ਦੇ ਪ੍ਰਵਾਹ ਵਿੱਚ ਦਾਖ਼ਲ ਹੋ ਕੇ ਸਰੀਰ ਵਿੱਚ ਸੋਜ ਅਤੇ ਆਕਸੀਕਰਨ ਨਾਲ ਸਬੰਧਤ ਤਣਾਅ ਵਧਾ ਸਕਦੇ ਹਨ।

ਅਨੂਪ ਕੁਮਾਰ ਸਿੰਘ, ਨਵੀਂ ਦਿੱਲੀ : ਹਰ ਸਾਲ ਸਰਦੀਆਂ ਦੀ ਆਮਦ ਦੇ ਨਾਲ ਵਧਦਾ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿੱਥੇ ਇਕ ਪਾਸੇ ਇਸ ਨਾਲ ਫੇਫੜੇ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ, ਉੱਥੇ ਹੀ ਦੂਜੇ ਪਾਸੇ ਦਿਲ ਅਤੇ ਦਿਮਾਗ ਲਈ ਵੀ ਖ਼ਤਰਾ ਲਗਾਤਾਰ ਵਧ ਰਿਹਾ ਹੈ।
ਦਰਅਸਲ, ਹਵਾ ਵਿੱਚ ਮੌਜੂਦ ਪੀਐੱਮ 2.5 ਦੇ ਬੇਹੱਦ ਬਾਰੀਕ ਕਣ ਸਾਹ ਰਾਹੀਂ ਫੇਫੜਿਆਂ ਦੀਆਂ ਡੂੰਘੀਆਂ ਪਰਤਾਂ ਤੱਕ ਪਹੁੰਚ ਜਾਂਦੇ ਹਨ। ਇਹ ਅਤਿ-ਬਾਰੀਕ ਕਣ ਖ਼ੂਨ ਦੇ ਪ੍ਰਵਾਹ ਵਿੱਚ ਦਾਖ਼ਲ ਹੋ ਕੇ ਸਰੀਰ ਵਿੱਚ ਸੋਜ ਅਤੇ ਆਕਸੀਕਰਨ ਨਾਲ ਸਬੰਧਤ ਤਣਾਅ ਵਧਾ ਸਕਦੇ ਹਨ।
ਇਸ ਨਾਲ ਖ਼ੂਨ ਦੀਆਂ ਨਾੜੀਆਂ ਦੀ ਕਾਰਜਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ, ਦਿਲ ਦਾ ਦੌਰਾ ਪੈਣ ਤੇ ਸਟ੍ਰੋਕ ਦਾ ਖ਼ਤਰਾ ਵਧ ਜਾਂਦਾ ਹੈ। ਏਮਜ਼ ਦੇ ਪਲਮਨਰੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਡਾ. ਜੀਸੀ ਖਿਲਨਾਨੀ ਅਤੇ ਮੌਜੂਦਾ ਮੁਖੀ ਪ੍ਰੋ. ਡਾ. ਅਨੰਤ ਮੋਹਨ ਨੇ ਵੀ ਪ੍ਰਦੂਸ਼ਣ ਦੇ ਸਿਹਤ 'ਤੇ ਪੈਣ ਵਾਲੇ ਵਿਆਪਕ ਪ੍ਰਭਾਵਾਂ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ।
ਦਿਲ, ਦਿਮਾਗ ਤੇ ਸਰੀਰ ਦੇ ਹੋਰ ਅੰਗਾਂ ਤੱਕ ਪਹੁੰਚ ਰਿਹੈ ਪ੍ਰਦੂਸ਼ਣ
ਪ੍ਰੋ. ਡਾ. ਜੀਸੀ ਖਿਲਨਾਨੀ ਅਨੁਸਾਰ, ਪ੍ਰਦੂਸ਼ਣ ਦੇ ਅਤਿ-ਬਾਰੀਕ ਕਣ ਫੇਫੜਿਆਂ ਵਿੱਚ ਪਹੁੰਚਣ ਤੋਂ ਬਾਅਦ ਖ਼ੂਨ ਦੇ ਪ੍ਰਵਾਹ ਰਾਹੀਂ ਸਰੀਰ ਦੇ ਹੋਰ ਅੰਗਾਂ ਤੱਕ ਵੀ ਪਹੁੰਚ ਰਹੇ ਹਨ। ਇਸ ਦਾ ਸਿੱਧਾ ਅਸਰ ਦਿਲ, ਖ਼ੂਨ ਦੀਆਂ ਨਾੜੀਆਂ, ਗੁਰਦਿਆਂ ਅਤੇ ਪਾਚਨ ਪ੍ਰਣਾਲੀ 'ਤੇ ਪੈ ਰਿਹਾ ਹੈ। ਇਸ ਦੇ ਨਾਲ ਹੀ ਦਮਾ, ਸੀਓਪੀਡੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਵਿੱਚ ਪਹੁੰਚਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ।
ਵਧਦਾ ਪ੍ਰਦੂਸ਼ਣ ਬਣ ਰਿਹੈ ਐਮਰਜੈਂਸੀ ਵਰਗੀ ਸਥਿਤੀ
ਏਮਜ਼ ਦੇ ਪਲਮਨਰੀ ਵਿਭਾਗ ਦੇ ਮੁਖੀ ਪ੍ਰੋ. ਡਾ. ਅਨੰਤ ਮੋਹਨ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਕਾਰਨ ਦਿਲ, ਦਿਮਾਗ ਦੇ ਨਾਲ-ਨਾਲ ਸਰੀਰ ਦੀਆਂ ਹੋਰ ਕਾਰਜਪ੍ਰਣਾਲੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਪਿਛਲੇ ਸਾਲ ਦੀਵਾਲੀ ਤੋਂ ਬਾਅਦ ਸਾਹ ਲੈਣ ਵਿੱਚ ਦਿੱਕਤ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਪਗ 15 ਫ਼ੀਸਦੀ ਤੱਕ ਵਾਧਾ ਦੇਖਿਆ ਗਿਆ ਸੀ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਦਿੱਲੀ ਦੇ ਏਮਜ਼, ਸਫ਼ਦਰਜੰਗ ਹਸਪਤਾਲ, ਡਾ. ਰਾਮ ਮਨੋਹਰ ਲੋਹੀਆ ਹਸਪਤਾਲ, ਲੇਡੀ ਹਾਰਡਿੰਗ ਮੈਡੀਕਲ ਕਾਲਜ ਸਮੂਹ, ਨੈਸ਼ਨਲ ਇੰਸਟੀਚਿਊਟ ਆਫ਼ ਟਿਊਬਰਕੁਲੋਸਿਸ ਐਂਡ ਰੈਸਪੀਰੇਟਰੀ ਡਿਜ਼ੀਜ਼ ਅਤੇ ਵੱਲਭਭਾਈ ਪਟੇਲ ਚੈਸਟ ਇੰਸਟੀਚਿਊਟ ਵਿੱਚ ਸਾਲ 2022 ਤੋਂ 2024 ਦਰਮਿਆਨ ਸਾਹ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ 2,04,758 ਤੋਂ ਵੱਧ ਮਰੀਜ਼ ਐਮਰਜੈਂਸੀ ਵਿਭਾਗ ਵਿੱਚ ਪਹੁੰਚੇ ਸਨ।