- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫੈਦ ਬ੍ਰੈੱਡ ਦੇ ਹੈਲਦੀ ਬਦਲ ਵਜੋਂ ਮਲਟੀਗ੍ਰੇਨ ਬ੍ਰੈੱਡ ਨੂੰ ਕਾਫ਼ੀ ਪ੍ਰਮੋਟ ਕੀਤਾ ਜਾਂਦਾ ਹੈ, ਪਰ ਸਿਰਫ਼ ਮਲਟੀਗ੍ਰੇਨ ਲਿਖਿਆ ਹੋਣ ਦਾ ਇਹ ਮਤਲਬ ਨਹੀਂ ਕਿ ਇਹ ਹੋਲ ਵੀਟ ਤੋਂ ਬਣੀ ਹੈ। ਕਈ ਬ੍ਰੈੱਡਾਂ ਵਿੱਚ ਮੈਦਾ ਮੁੱਖ ਸਮੱਗਰੀ ਹੁੰਦਾ ਹੈ ਅਤੇ ਉੱਪਰੋਂ ਥੋੜ੍ਹੇ ਜਿਹੇ ਬੀਜ ਜਾਂ ਹੋਰ ਅਨਾਜ ਮਿਲਾ ਦਿੱਤੇ ਜਾਂਦੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਅੱਜਕੱਲ੍ਹ ਲੋਕਾਂ ਵਿੱਚ ਸਿਹਤ ਨੂੰ ਲੈ ਕੇ ਜਾਗਰੂਕਤਾ ਕਾਫ਼ੀ ਵਧੀ ਹੈ, ਪਰ ਇਸ ਦੇ ਨਾਲ ਹੀ ਬਾਜ਼ਾਰ ਵਿੱਚ ਹੈਲਦੀ ਦੇ ਨਾਂ ’ਤੇ ਪ੍ਰੋਸੈਸਡ ਫੂਡ ਵੇਚਣ ਦਾ ਰੁਝਾਨ ਵੀ ਕਾਫ਼ੀ ਵਧ ਗਿਆ ਹੈ। ਬਾਜ਼ਾਰ ਵਿੱਚ ਅਜਿਹੀਆਂ ਕਈ ਚੀਜ਼ਾਂ ਮੌਜੂਦ ਹਨ, ਜਿਨ੍ਹਾਂ ਨੂੰ ਅਸੀਂ ਹੈਲਦੀ ਸਮਝਦੇ ਹਾਂ, ਪਰ ਇਨ੍ਹਾਂ ਵਿੱਚ ਚੀਨੀ, ਨਮਕ, ਪ੍ਰਿਜ਼ਰਵੇਟਿਵ ਅਤੇ ਪਾਮ ਆਇਲ ਵਰਗੀਆਂ ਚੀਜ਼ਾਂ ਲੁਕੀਆਂ ਹੋ ਸਕਦੀਆਂ ਹਨ।
ਇਨ੍ਹਾਂ ਚੀਜ਼ਾਂ ਨੂੰ ਸਿਹਤਮੰਦ ਸਮਝ ਕੇ ਅਸੀਂ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰ ਲੈਂਦੇ ਹਾਂ, ਪਰ ਇਹ ਸਿਹਤ ਨੂੰ ਫਾਇਦਾ ਦੇਣ ਦੀ ਬਜਾਏ ਨੁਕਸਾਨ ਪਹੁੰਚਾ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਤੁਹਾਡੀ ਰਸੋਈ ਵਿੱਚ ਅਜਿਹੀਆਂ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਹੈਲਦੀ ਸਮਝਦੇ ਹੋ ਪਰ ਅਸਲ ਵਿੱਚ ਉਹ ਇੰਨੀਆਂ ਸਿਹਤਮੰਦ ਨਹੀਂ ਹੁੰਦੀਆਂ।
ਫਲੇਵਰਡ ਯੋਗਰਟ
ਦਹੀਂ ਨੂੰ ਪਾਚਨ ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਫਲੇਵਰਡ ਯੋਗਰਟ ਹਮੇਸ਼ਾ ਇਸੇ ਤਰ੍ਹਾਂ ਫਾਇਦੇਮੰਦ ਨਹੀਂ ਹੁੰਦਾ। ਇਸ ਵਿੱਚ ਸੁਆਦ ਦੇਣ ਲਈ ਚੀਨੀ ਅਤੇ ਆਰਟੀਫਿਸ਼ੀਅਲ ਫਲੇਵਰ ਮਿਲਾਏ ਜਾਂਦੇ ਹਨ। ਇਸ ਨਾਲ ਭਾਰ ਵਧ ਸਕਦਾ ਹੈ ਅਤੇ ਬਲੱਡ ਸ਼ੂਗਰ ਦਾ ਪੱਧਰ ਵੀ ਤੇਜ਼ੀ ਨਾਲ ਵਧ ਸਕਦਾ ਹੈ। ਇਸ ਦੇ ਨਾਲ ਹੀ ਗਟ ਹੈਲਥ ਲਈ ਵੀ ਇਸ ਦਾ ਕੋਈ ਖ਼ਾਸ ਫਾਇਦਾ ਨਹੀਂ ਮਿਲਦਾ।
ਵੈਜੀਟੇਬਲ ਚਿਪਸ
ਆਲੂ ਦੇ ਚਿਪਸ ਦਾ ਹੈਲਦੀ ਵਿਕਲਪ ਮੰਨ ਕੇ ਲੋਕ ਵੈਜੀਟੇਬਲ ਚਿਪਸ ਖਰੀਦਦੇ ਹਨ। ਇਸੇ ਤਰ੍ਹਾਂ ਬਾਜ਼ਾਰ ਵਿੱਚ ਰਾਗੀ ਚਿਪਸ ਵਰਗੇ ਬਦਲ ਵੀ ਮੌਜੂਦ ਹਨ, ਪਰ ਇਨ੍ਹਾਂ ਨੂੰ ਵੀ ਡੀਪ ਫ੍ਰਾਈ ਕੀਤਾ ਜਾਂਦਾ ਹੈ। ਬਹੁਤ ਜ਼ਿਆਦਾ ਤਾਪਮਾਨ ’ਤੇ ਪਕਾਉਣ ਕਾਰਨ ਇਨ੍ਹਾਂ ਦੇ ਕੁਝ ਪੋਸ਼ਕ ਤੱਤ ਘੱਟ ਹੋ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਨਮਕ ਅਤੇ ਸੈਚੂਰੇਟਿਡ ਫੈਟ ਦੀ ਮਾਤਰਾ ਵੀ ਕਾਫ਼ੀ ਹੋ ਸਕਦੀ ਹੈ।
ਐਨਰਜੀ ਬਾਰ
ਐਨਰਜੀ ਬਾਰ ਨੂੰ ਲੋਕ ਹੈਲਦੀ ਸਨੈਕ ਵਜੋਂ ਖਾਂਦੇ ਹਨ। ਐਨਰਜੀ ਬਾਰ ਅਕਸਰ ਡਰਾਈ ਫਰੂਟਸ ਅਤੇ ਓਟਸ ਤੋਂ ਬਣੇ ਹੋਣ ਦਾ ਦਾਅਵਾ ਕਰਦੇ ਹਨ, ਪਰ ਇਨ੍ਹਾਂ ਨੂੰ ਬੰਨ੍ਹਣ ਅਤੇ ਸੁਆਦ ਦੇਣ ਲਈ ਕਈ ਉਤਪਾਦਾਂ ਵਿੱਚ ਕੌਰਨ ਸਿਰਪ, ਚੀਨੀ, ਵੈਜੀਟੇਬਲ ਆਇਲ ਅਤੇ ਵੱਖ-ਵੱਖ ਪ੍ਰਿਜ਼ਰਵੇਟਿਵ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਐਨਰਜੀ ਬਾਰ ਨੂੰ ਜਿੰਨਾ ਹੈਲਦੀ ਸਮਝਿਆ ਜਾਂਦਾ ਹੈ, ਇਹ ਹਰ ਵਾਰ ਉੱਨਾ ਫਾਇਦੇਮੰਦ ਨਹੀਂ ਹੁੰਦਾ।
ਪੈਕਟਬੰਦ ਜੂਸ
ਪੈਕਟਬੰਦ ਜੂਸ ਵੇਚਣ ਵਾਲੀਆਂ ਕੰਪਨੀਆਂ ਅਕਸਰ 100% ਨੈਚੁਰਲ ਜਾਂ ਨੋ ਐਡਡ ਸ਼ੂਗਰ ਵਰਗੇ ਦਾਅਵੇ ਕਰਦੀਆਂ ਹਨ, ਪਰ ਫਿਰ ਵੀ ਇਹ ਤਾਜ਼ੇ ਫਲਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਜੂਸ ਤਿਆਰ ਅਤੇ ਪੈਕ ਕਰਦੇ ਸਮੇਂ ਫਲਾਂ ਦਾ ਜ਼ਿਆਦਾਤਰ ਫਾਈਬਰ ਨਿਕਲ ਜਾਂਦਾ ਹੈ, ਜਿਸ ਕਾਰਨ ਮੁੱਖ ਤੌਰ ’ਤੇ ਫਰਕਟੋਜ਼ ਬਚਦਾ ਹੈ। ਇਸ ਨਾਲ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧ ਸਕਦਾ ਹੈ। ਇਸ ਲਈ 100% ਨੈਚੁਰਲ ਲੇਬਲ ਵਾਲਾ ਫਰੂਟ ਜੂਸ ਵੀ ਤਾਜ਼ੇ ਫਲਾਂ ਜਿੰਨਾ ਫਾਇਦੇਮੰਦ ਨਹੀਂ ਹੁੰਦਾ।
ਮਲਟੀਗ੍ਰੇਨ ਬ੍ਰੈੱਡ
ਸਫੈਦ ਬ੍ਰੈੱਡ ਦੇ ਹੈਲਦੀ ਬਦਲ ਵਜੋਂ ਮਲਟੀਗ੍ਰੇਨ ਬ੍ਰੈੱਡ ਨੂੰ ਕਾਫ਼ੀ ਪ੍ਰਮੋਟ ਕੀਤਾ ਜਾਂਦਾ ਹੈ, ਪਰ ਸਿਰਫ਼ ਮਲਟੀਗ੍ਰੇਨ ਲਿਖਿਆ ਹੋਣ ਦਾ ਇਹ ਮਤਲਬ ਨਹੀਂ ਕਿ ਇਹ ਹੋਲ ਵੀਟ ਤੋਂ ਬਣੀ ਹੈ। ਕਈ ਬ੍ਰੈੱਡਾਂ ਵਿੱਚ ਮੈਦਾ ਮੁੱਖ ਸਮੱਗਰੀ ਹੁੰਦਾ ਹੈ ਅਤੇ ਉੱਪਰੋਂ ਥੋੜ੍ਹੇ ਜਿਹੇ ਬੀਜ ਜਾਂ ਹੋਰ ਅਨਾਜ ਮਿਲਾ ਦਿੱਤੇ ਜਾਂਦੇ ਹਨ। ਕੁਝ ਉਤਪਾਦਾਂ ਵਿੱਚ ਭੂਰਾ ਰੰਗ ਦੇਣ ਲਈ ਰੰਗ ਜਾਂ ਹੋਰ ਸਮੱਗਰੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਇਸ ਲਈ ਬ੍ਰੈੱਡ ਖਰੀਦਦੇ ਸਮੇਂ ਇਸ ਦੇ ਲੇਬਲ ’ਤੇ ਦਿੱਤੀ ਸਮੱਗਰੀ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ।