ਡਾਇਬਟੀਜ਼ ਦੇ ਮਰੀਜ਼ਾਂ ਦੇ ਹਾਰਟ ਫੇਲ੍ਹ ਹੋਣ ਪਿੱਛੇ ਸਰੀਰਕ ਗ਼ੈਰ-ਸਰਗਰਮੀ ਵੱਡਾ ਕਾਰਨ, 2.3 ਮਿਲੀਅਨ ਲੋਕਾਂ 'ਤੇ ਕੀਤੀ ਸਟੱਡੀ 'ਚ ਖੁਲਾਸਾ
ਖੋਜੀਆਂ ਨੇ ਦੱਸਿਆ ਕਿ ਆਲਮੀ ਪੱਧਰ ’ਤੇ ਡਾਇਬਟੀਜ਼ ਤੋਂ ਪੀੜਤ ਲੋਕਾਂ ’ਚ ਮੈਕ੍ਰੋਵੈਸਕੂਲਰ (ਵੱਡੀ ਖ਼ੂਨ ਦੀ ਨਾੜੀ) ਪਰੇਸ਼ਾਨੀਆਂ ਤੇ ਰੇਟੀਨੋਪੈਥੀ ਦੇ ਦਸ ’ਚੋਂ ਇਕ ਮਾਮਲੇ ਦਾ ਕਾਰਨ ਸਰੀਰਕ ਗ਼ੈਰ-ਸਰਗਰਮੀ ਹੈ। ਬ੍ਰਾਜ਼ੀਲ ਦੇ ਰੀਓ ਗ੍ਰਾਂਡੇ ਡੋ ਸੁਲ ਸੰਘੀ ਯੂਨੀਵਰਸਿਟੀ ਦੇ ਮੈਡੀਕਲ ਬਾਡੀ ਦੀ ਖੋਜੀ ਜੈਨ ਫੇਟਰ ਨੇ ਕਿਹਾ ਕਿ ਡਾਇਬਟੀਜ਼ ਦੀਆਂ ਪਰੇਸ਼ਾਨੀਆਂ ਨੂੰ ਅਕਸਰ ਇਸ ਬਿਮਾਰੀ ਦਾ ਸਿੱਟਾ ਮੰਨਿਆ ਜਾਂਦਾ ਹੈ।
Publish Date: Sat, 14 Feb 2026 08:36 AM (IST)
Updated Date: Sat, 14 Feb 2026 08:41 AM (IST)
ਨਵੀਂ ਦਿੱਲੀ (ਪੀਟੀਆਈ) : ਭਾਰਤ ’ਚ ਡਾਇਬਟੀਜ਼ ਦੇ ਮਰੀਜ਼ਾਂ ਦੇ ਹਾਰਟ ਫੇਲੀਅਰ ਦੇ 13 ਫ਼ੀਸਦੀ ਤੋਂ ਵੱਧ ਮਾਮਲਿਆਂ ਦੇ ਪਿੱਛੇ ਸਰੀਰਕ ਗ਼ੈਰ-ਸਰਗਰਮੀ ਕਾਰਨ ਹੋ ਸਕਦਾ ਹੈ। ਇਹ ਗੱਲ ਇਕ ਅਧਿਐਨ ’ਚ ਸਾਹਮਣੇ ਆਈ ਹੈ। ਅਧਿਐਨ ਦਾ ਸਿੱਟਾ ਜਰਨਲ ਆਫ ਸਪੋਰਟ ਐਂਡ ਹੈਲਥ ਸਾਇੰਸ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਭਾਰਤ ’ਚ ਡਾਇਬਟੀਜ਼ ਤੋਂ ਪੀੜਤ ਲੋਕਾਂ ’ਚ ਕੋਰੋਨਰੀ ਦਿਲ ਦੀਆਂ ਬਿਮਾਰੀਆਂ ਦੇ 9.6 ਫ਼ੀਸਦੀ ਤੇ ਦਿਲ ਸਬੰਧੀ ਪਰੇਸ਼ਾਨੀਆਂ 9.4 ਫ਼ੀਸਦੀ ਮਾਮਲੇ ਸਰੀਰਕ ਸਰਗਰਮੀ ਦੀ ਘਾਟ ਕਾਰਨ ਹੋ ਸਕਦੇ ਹਨ।
ਖੋਜੀਆਂ ਨੇ ਦੱਸਿਆ ਕਿ ਆਲਮੀ ਪੱਧਰ ’ਤੇ ਡਾਇਬਟੀਜ਼ ਤੋਂ ਪੀੜਤ ਲੋਕਾਂ ’ਚ ਮੈਕ੍ਰੋਵੈਸਕੂਲਰ (ਵੱਡੀ ਖ਼ੂਨ ਦੀ ਨਾੜੀ) ਪਰੇਸ਼ਾਨੀਆਂ ਤੇ ਰੇਟੀਨੋਪੈਥੀ ਦੇ ਦਸ ’ਚੋਂ ਇਕ ਮਾਮਲੇ ਦਾ ਕਾਰਨ ਸਰੀਰਕ ਗ਼ੈਰ-ਸਰਗਰਮੀ ਹੈ। ਬ੍ਰਾਜ਼ੀਲ ਦੇ ਰੀਓ ਗ੍ਰਾਂਡੇ ਡੋ ਸੁਲ ਸੰਘੀ ਯੂਨੀਵਰਸਿਟੀ ਦੇ ਮੈਡੀਕਲ ਬਾਡੀ ਦੀ ਖੋਜੀ ਜੈਨ ਫੇਟਰ ਨੇ ਕਿਹਾ ਕਿ ਡਾਇਬਟੀਜ਼ ਦੀਆਂ ਪਰੇਸ਼ਾਨੀਆਂ ਨੂੰ ਅਕਸਰ ਇਸ ਬਿਮਾਰੀ ਦਾ ਸਿੱਟਾ ਮੰਨਿਆ ਜਾਂਦਾ ਹੈ। ਸਾਡੇ ਸਿੱਟੇ ਇਸ ਧਾਰਨਾ ਨੂੰ ਚੁਣੌਤੀ ਦਿੰਦੇ ਹਨ ਕਿਉਂਕਿ ਉਹ ਦਿਖਾਉਂਦੇ ਹਨ ਕਿ ਡਾਇਬਟੀਜ਼ ਨਾਲ ਪੀੜਤ ਲੋਕਾਂ ’ਚ ਸਰੀਰਕ ਸਰਗਰਮੀ ’ਚ ਸਹੀ ਵਾਧਾ ਕਰ ਕੇ ਇਨ੍ਹਾਂ ਪਰੇਸ਼ਾਨੀਆਂ ਦੇ ਇਕ ਅਹਿਮ ਹਿੱਸੇ ਨੂੰ ਰੋਕਿਆ ਜਾ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ ਹਰ ਹਫ਼ਤੇ ਘੱਟ ਤੋਂ ਘੱਟ 150 ਮਿੰਟ ਮੱਧ ਤੋਂ ਤੇਜ਼ ਸਰੀਰਕ ਸਰਗਰਮੀ ਦੀ ਸੋਧ ਕਰਦਾ ਹੈ। ਖੋਜੀਆਂ ਨੇ ਦੱਖਣੀ ਏਸ਼ੀਆ ਸਮੇਤ ਦੁਨੀਆ ਦੇ ਵੱਖ ਵੱਖ ਖੇਤਰਾਂ ’ਚ ਡਾਇਬਟੀਜ਼ ਤੋਂ ਪੀੜਤ 23 ਲੱਖ ਤੋਂ ਵੱਧ ਬਾਲਗਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ਲੇਸ਼ਣ ’ਚ ਪਾਇਆ ਗਿਆ ਕਿ ਸਰੀਰਕ ਗ਼ੈਰ-ਸਰਗਰਮੀ ਡਾਇਬਟੀਜ਼ ਤੋਂ ਪੀੜਤ ਲੋਕਾਂ ’ਚ 10 ਫ਼ੀਸਦੀ ਤੋਂ ਵੱਧ ਸਟ੍ਰੋਕ, 9.7 ਫ਼ੀਸਦੀ ਡਾਇਬਟਿਕ ਰੇਟੀਨੋਪੈਥੀ, 7.3 ਫ਼ੀਸਦੀ ਹਾਰਟ ਫੇਲੀਅਰ ਤੇ ਲਗਪਗ ਪੰਜ ਤੋਂ ਸੱਤ ਫ਼ੀਸਦੀ ਦਿਲ ਸਬੰਧੀ ਤੇ ਕੋਰੋਨਰੀ ਦਿਲ ਦੀਆਂ ਬਿਮਾਰੀਆਂ ਦੇ ਮਾਮਲਿਆਂ ਲਈ ਜ਼ਿੰਮੇਵਾਰ ਹੈ।